ਪੈਨਸਿਲਵੇਨੀਆ ਯੂਨੀਵਰਸਿਟੀ

ਪੈਨਸਿਲਵੇਨੀਆ ਯੂਨੀਵਰਸਿਟੀ (ਆਮ ਤੌਰ 'ਤੇ  Penn ਜਾਂ UPenn) ਇੱਕ ਪ੍ਰਾਈਵੇਟ ਆਈਵੀ ਲੀਗ ਰਿਸਰਚ ਯੂਨੀਵਰਸਿਟੀ ਹੈ ਫਿਲਾਡੈਲਫ਼ੀਆ ਦੇ ਯੂਨੀਵਰਸਿਟੀ ਸਿਟੀ ਭਾਗ ਵਿੱਚ ਸਥਿਤ ਹੈ। ਪੈਨਸਿਲਵੇਨੀਆ ਦੀ ਯੂਨੀਵਰਸਿਟੀ ਦੇ ਟਰੱਸਟੀਆਂ ਵਿੱਚ ਸ਼ਾਮਲ ਪੈੱਨ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਦੇ 14 ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਅਤੇ ਅਮਰੀਕੀ ਰੈਵੋਲਿਊਸ਼ਨ ਤੋਂ ਪਹਿਲਾਂ ਦੀਆਂ ਚਾਰਟਰ ਨੌਂ ਬਸਤੀਵਾਦੀ ਕਾਲਜਾਂ ਵਿਚੋਂ ਇੱਕ ਹੈ।[5]

ਪੈਨਸਿਲਵੇਨੀਆ ਯੂਨੀਵਰਸਿਟੀ
Arms of the University of Pennsylvania
ਲਾਤੀਨੀ: [Universitas Pennsylvaniensis] Error: {{Lang}}: text has italic markup (help)
ਮਾਟੋLeges sine moribus vanae (ਲਾਤੀਨੀ)
ਅੰਗ੍ਰੇਜ਼ੀ ਵਿੱਚ ਮਾਟੋ
ਬਿਨਾਂ ਇਖ਼ਲਾਕ ਕਾਨੂੰਨ ਬੇਕਾਰ ਹਨ।
ਕਿਸਮਪ੍ਰਾਈਵੇਟ ਰਿਸਰਚ ਯੂਨੀਵਰਸਿਟੀ
ਸਥਾਪਨਾਨਵੰਬਰ 14, 1740; 283 ਸਾਲ ਪਹਿਲਾਂ (1740-11-14)[note 1]
ਸੰਸਥਾਪਕਬੈਂਜਾਮਿਨ ਫ਼ਰੈਂਕਲਿਨ
EndowmentIncreaseUS$12.2 ਬਿਲੀਅਨ[1] (2017)
ਬਜ਼ਟ$8.78 ਬਿਲੀਅਨ[2] (2017)
ਪ੍ਰਧਾਨਐਮੀ ਗੁਟਮੈਨ
ਪ੍ਰੋਵੋਸਟਵੈਂਡਲ ਪ੍ਰਿਟਚੇਟ
ਬੋਰਡ ਚੇਅਰਡੇਵਿਡ ਐਲ ਕੋਹੇਨ[3]
ਵਿੱਦਿਅਕ ਅਮਲਾ
4,638 ਫੈਕਲਟੀ ਮੈਂਬਰ[2]
ਪ੍ਰਬੰਧਕੀ ਅਮਲਾ
2,489[2]
ਵਿਦਿਆਰਥੀ21,599 (2017)[2]
ਅੰਡਰਗ੍ਰੈਜੂਏਟ]]10,496 (2017)[2]
ਪੋਸਟ ਗ੍ਰੈਜੂਏਟ]]11,013 (2017)[2]
ਟਿਕਾਣਾ,
ਪੈਨਸਿਲਵੇਨੀਆ
,
ਕੈਂਪਸਸ਼ਹਿਰੀ, 1,085 acres (4.39 km2) total:
299 acres (1.21 km2), ਯੂਨੀਵਰਸਿਟੀ ਸਿਟੀ ਕੈਂਪਸ;
694 acres (2.81 km2), ਨਿਊ ਬੋਲਟਨ ਸੈਂਟਰ;
92 acres (0.37 km2), ਮੌਰਿਸ ਅਰਬੋਰੇਟਮ
ਰੰਗਲਾਲ ਅਤੇ ਨੀਲਾ[4]
   
ਛੋਟਾ ਨਾਮਕੁਐਕਰਜ਼
ਮਾਨਤਾਵਾਂਏ.ਏ.ਯੂ.
COFHE
NAICU
568 ਗਰੁੱਪ ਯੂਆਰ
ਵੈੱਬਸਾਈਟupenn.edu

ਬੈਂਜਾਮਿਨ ਫ਼ਰੈਂਕਲਿਨ, ਪੈਨ ਦਾ ਬਾਨੀ, ਇੱਕ ਅਜਿਹੇ ਵਿਦਿਅਕ ਪ੍ਰੋਗਰਾਮ ਦਾ ਸਮਰਥਕ ਸੀ ਜੋ ਕਲਾਸਿਕ ਰਚਨਾਵਾਂ ਅਤੇ ਧਰਮ ਸ਼ਾਸਤਰ ਜਿੰਨਾ ਹੀ ਵਪਾਰ ਅਤੇ ਜਨਤਕ ਸੇਵਾ ਲਈ ਵਿਹਾਰਕ ਸਿੱਖਿਆ ਉੱਤੇ ਵੀ ਫ਼ੋਕਸ ਕਰੇ, ਹਾਲਾਂਕਿ ਉਸ ਦਾ ਪ੍ਰਸਤਾਵਿਤ ਕੀਤਾ ਪਾਠਕ੍ਰਮ ਕਦੇ ਵੀ ਅਪਣਾਇਆ ਨਹੀਂ ਗਿਆ ਸੀ। ਯੂਨੀਵਰਸਿਟੀ ਦਾ ਕੋਟ ਆਫ਼ ਆਰਮਜ਼ ਲਾਲ ਚੀਫ਼ ਤੇ ਇੱਕ ਡਾਲਫਿਨ ਹੈ, ਜੋ ਫੈਂਕਲਿਨ ਪਰਿਵਾਰ ਦੇ ਆਪਣੇ ਕੋਟ ਆਫ਼ ਆਰਮਜ਼ ਤੋਂ ਸਿੱਧਾ ਅਪਣਾਇਆ ਗਿਆ ਹੈ। [6] ਪੈੱਨ ਪਹਿਲੀਆਂ ਅਕਾਦਮਿਕ ਸੰਸਥਾਵਾਂ ਵਿੱਚੋਂ ਇੱਕ ਸੀ ਜਿਸ ਨੇ ਇਕੋ ਸੰਸਥਾਨ ਵਿੱਚ ਮਲਟੀਪਲ "ਫੈਕਲਟੀਜ਼" (ਉਦਾਹਰਨ ਲਈ, ਧਰਮ ਸ਼ਾਸਤਰ, ਕਲਾਸਿਕਸ, ਮੈਡੀਸ਼ਨ) ਤੇ ਕੇਂਦਰਿਤ ਕਰਨ ਵਾਲੀਆਂ ਕਈ ਯੂਰਪੀਅਨ ਯੂਨੀਵਰਸਿਟੀਆਂ ਦੁਆਰਾ ਪੇਸ਼ ਕੀਏ ਗਏ ਬਹੁ-ਵਿਸ਼ਾਮੂਲਕ ਮਾਡਲ ਦੀ ਪਾਲਣਾ ਕੀਤੀ।[7] ਇਹ ਕਈ ਹੋਰ ਵਿਦਿਅਕ ਨਵੀਨਤਾਵਾਂ ਦਾ ਘਰ ਵੀ ਸੀ। ਉੱਤਰੀ ਅਮਰੀਕਾ ਵਿੱਚ ਪਹਿਲਾ ਮੈਡੀਕਲ ਸਕੂਲ (ਪੇਰੇਲਮੈਨ ਸਕੂਲ ਆਫ਼ ਮੈਡੀਸਨ, 1765), ਪਹਿਲਾ ਕਾਲਜੀਏਟ ਬਿਜ਼ਨਸ ਸਕੂਲ (ਵਾਰਟਨ ਸਕੂਲ, 1881) ਅਤੇ ਪਹਿਲੀ "ਵਿਦਿਆਰਥੀ ਯੂਨੀਅਨ" ਦੀ ਇਮਾਰਤ ਅਤੇ ਸੰਸਥਾ (ਹਾਊਸਟਨ ਹਾਲ, 1896) ਦੀ ਸਥਾਪਨਾ ਪੈਨ ਵਿੱਚ ਕੀਤੀ ਗਈ ਸੀ।[8]  $12.21 ਬਿਲੀਅਨ (2017) ਦੇ ਐਂਡੋਮੈਂਟ ਦੇ ਨਾਲ, ਪੈੱਨ ਅਮਰੀਕਾ ਦੇ ਸਾਰੇ ਕਾਲਜਾਂ ਵਿੱਚੋਂ ਸੱਤਵੀਂ ਸਭ ਤੋਂ ਵੱਡੀ ਐਂਡੋਮੈਂਟ ਵਾਲੀ ਸੰਸਥਾ ਸੀ।[9] ਪੈਨ ਦੇ ਸਾਰੇ ਸਕੂਲ ਬਹੁਤ ਜ਼ਿਆਦਾ ਖੋਜ ਦੀ ਸਰਗਰਮੀ ਕਰਦੇ ਹਨ।[10] ਵਿੱਤੀ ਸਾਲ 2015 ਵਿੱਚ, ਪੈੱਨ ਦਾ ਅਕਾਦਮਿਕ ਖੋਜ ਬਜਟ $851 ਮਿਲੀਅਨ ਸੀ, ਜਿਸ ਵਿੱਚ 4,300 ਤੋਂ ਵੱਧ ਫੈਕਲਟੀ, 1,100 ਪੋਸਟ ਡੌਕਟਰਲ ਫੈਲੋ ਅਤੇ 5,500 ਸਹਿਯੋਗੀ ਸਟਾਫ਼/ਗ੍ਰੈਜੂਏਟ ਸਹਾਇਕ ਸਨ।

ਆਪਣੇ ਇਤਿਹਾਸ ਦੌਰਾਨ ਯੂਨੀਵਰਸਿਟੀ ਨੇ ਬਹੁਤ ਸਾਰੇ ਵਿਲੱਖਣ ਅਲੂਮਨੀ ਵੀ ਪੈਦਾ ਕੀਤੇ ਹਨ। ਇਨ੍ਹਾਂ ਵਿੱਚ ਰਾਜਾਂ ਦੇ 14 ਮੁਖੀ (ਦੋ ਅਮਰੀਕੀ ਰਾਸ਼ਟਰਪਤੀਆਂ ਸਮੇਤ); 25 ਅਰਬਪਤੀ - ਅੰਡਰ ਗਰੈਜੁਏਟ ਪੱਧਰ ਤੇ ਦੁਨੀਆ ਦੀ ਕਿਸੇ ਵੀ ਯੂਨੀਵਰਸਿਟੀ ਨਾਲੋਂ ਜ਼ਿਆਦਾ; ਸੁਪਰੀਮ ਕੋਰਟ ਦੇ ਤਿੰਨ ਜੱਜ; 33 ਤੋਂ ਜ਼ਿਆਦਾ ਅਮਰੀਕਾ ਦੇ ਸੈਨੇਟਰ, 42 ਸੰਯੁਕਤ ਰਾਜ ਗਵਰਨਰ ਅਤੇ ਯੂਐਸ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ 158 ਮੈਂਬਰ; ਸੰਯੁਕਤ ਰਾਜ ਦੀ ਆਜ਼ਾਦੀ ਦੀ ਘੋਸ਼ਣਾ ਦੇ 8 ਹਸਤਾਖਰ ਕਰਤਾ; ਅਤੇ ਸੰਯੁਕਤ ਰਾਜ ਸੰਵਿਧਾਨ ਦੇ 12 ਹਸਤਾਖਰ ਕਰਤਾ ਸ਼ਾਮਲ ਹਨ।[11][12][13] ਇਸ ਤੋਂ ਇਲਾਵਾ, 35 ਨੋਬਲ ਪੁਰਸਕਾਰ ਜੇਤੂ, 169 ਗੁਗਨਹੈਮ ਫੈਲੋ ਅਤੇ ਅਮਰੀਕੀ ਅਕੈਡਮੀ ਆਫ ਆਰਟਸ ਐਂਡ ਸਾਇੰਸਜ਼ ਦੇ 80 ਮੈਂਬਰ ਪੈਨ ਨਾਲ ਜੁੜੇ ਹੋਏ ਹਨ। [14] ਬਹੁਤ ਸਾਰੇ ਫਾਰਚੂਨ 500 ਸੀਈਓ ਪਾਈਨ ਨਾਲ ਜੁੜੇ ਰਹੇ ਹਨ।[15][16]

ਟਿਪਣੀਆਂ

ਹਵਾਲੇ