ਬਾਈਬਲ

ਬਾਈਬਲ ਇਸਾਈ ਅਤੇ ਯਹੂਦੀ ਧਰਮ ਦੀ ਧਾਰਮਿਕ ਕਿਤਾਬ ਹੈ। ਯਹੂਦੀ ਧਰਮ ਵਿੱਚ ਬਾਈਬਲ ਨੂੰ 'ਤਨਖ਼' ਜਾਂ 'ਇਬ੍ਰਾਨੀ ਬਾਈਬਲ' ਆਖਿਆ ਜਾਂਦਾ ਹੈ। ਇਸਾਈ ਬਾਈਬਲ ਵਿੱਚ ਤਨਖ਼ ਦੇ ਨਾਲ-ਨਾਲ ਅੰਜੀਲ (ਅਰਥਾਤ ਮੰਗਲ ਸਮਾਚਾਰ) ਅਤੇ ਰਸੂਲਾਂ ਦੀਆਂ ਪੱਤਰੀਆਂ ਵੀ ਹਨ।[1]ਇਬ੍ਰਾਨੀ (ਹੀਬਰੂ) ਤਨਖ਼ ਦੇ 14,000 ਤੋਂ ਵੱਧ ਹੱਥ ਨਾਲ ਲਿਖੇ ਕਲਮੀ ਨੁਸਖ਼ੇ ਇਸ ਵੇਲੇ ਮੌਜੂਦ ਨੇ। ਇਵੇਂ ਹੀ ਸੇਪਤੂਅਗਿੰਤ (ਯੂਨਾਨੀ ਭਾਸ਼ਾ ਵਿੱਚ ਬਾਈਬਲ ਦਾ ਪਹਿਲਾ ਅਨੁਵਾਦ) ਦੇ ਵੀ ਬਥੇਰੇ ਨੁਸਖ਼ੇ ਨੇ। ਨਵੇਂ ਨੇਮ (ਅੰਜੀਲ) ਦੇ ਵੀ 5,300 ਨੁਸਖ਼ੇ ਨੇ।

ਨਵਾਂ ਨਿਯਮ
  • ਮੱਤੀ ਦੀ ਇੰਜੀਲ
  • ਮਰਕੁਸ ਦੀ ਇੰਜੀਲ
  • ਲੂਕਾ ਦੀ ਇੰਜੀਲ
  • ਯੂਹੰਨਾ ਦੀ ਇੰਜੀਲ
  • ਰਸੂਲਾਂ ਦੇ ਕਰਤੱਬ
  • ਰੋਮੀਆਂ ਨੂੰ ਪੱਤ੍ਰੀ
  • ਕੁਰਿੰਥੀਆਂ ਨੂੰ ਪਹਿਲੀ ਪੱਤ੍ਰੀ
  • ਕੁਰਿੰਥੀਆਂ ਨੂੰ ਦੂਜੀ ਪੱਤ੍ਰੀ
  • ਗਲਾਤੀਆਂ ਨੂੰ ਪੱਤ੍ਰੀ
  • ਅਫ਼ਸੀਆਂ ਨੂੰ ਪੱਤ੍ਰੀ
  • ਫ਼ਿਲਿੱਪੀਆਂ ਨੂੰ ਪੱਤ੍ਰੀ
  • ਕੁਲੁੱਸੀਆਂ ਨੂੰ ਪੱਤ੍ਰੀ
  • ਥੱਸਲੁਨੀਕੀਆਂ ਨੂੰ ਪਹਿਲੀ ਪੱਤ੍ਰੀ
  • ਥੱਸਲੁਨੀਕੀਆਂ ਨੂੰ ਦੂਜੀ ਪੱਤ੍ਰੀ
  • ਤਿਮੋਥਿਉਸ ਨੂੰ ਪਹਿਲੀ ਪੱਤ੍ਰੀ
  • ਤਿਮੋਥਿਉਸ ਨੂੰ ਦੂਜੀ ਪੱਤ੍ਰੀ
  • ਤੀਤੁਸ ਨੂੰ ਪੱਤ੍ਰੀ
  • ਫਿਲੇਮੋਨ ਨੂੰ ਪੱਤ੍ਰੀ
  • ਇਬਰਾਨੀਆਂ ਨੂੰ ਪੱਤ੍ਰੀ
  • ਯਾਕੂਬ ਦੀ ਪੱਤ੍ਰੀ
  • ਪਤਰਸ ਦੀ ਪਹਿਲੀ ਪੱਤ੍ਰੀ
  • ਪਤਰਸ ਦੀ ਦੂਜੀ ਪੱਤ੍ਰੀ
  • ਯੂਹੰਨਾ ਦੀ ਪਹਿਲੀ ਪੱਤ੍ਰੀ
  • ਯੂਹੰਨਾ ਦੀ ਦੂਜੀ ਪੱਤ੍ਰੀ
  • ਯੂਹੰਨਾ ਦੀ ਤੀਜੀ ਪੱਤ੍ਰੀ
  • ਯਹੂਦਾਹ ਦੀ ਪੱਤ੍ਰੀ
  • ਯੂਹੰਨਾ ਦੇ ਪਰਕਾਸ਼ ਦੀ ਪੋਥੀ


ਹਵਾਲੇ

ਇਬ੍ਰਾਨੀ ਬਾਈਬਲ

ਯਹੂਦੀਆਂ ਅਤੇ ਈਸਾਈਆਂ ਵਿੱਚ ਬਾਈਬਲ ਦੇ ਸਾਂਝੇ ਹਿੱਸਿਆਂ ਨੂੰ ਇਬ੍ਰਾਨੀ ਬਾਈਬਲ ਆਖੀਦਾ ਹੈ।

ਤੋਰਾਹ (ਤੋਰਾਤ)

ਤੋਰਾਹ (ਅਰਥਾਤ ਸਿੱਖਿਆ) ਨੂੰ ਖ਼ੁਮਸ਼ ਅਤੇ ਪੈਂਤਾਤੀਉਖ਼ (ਯਾਨੀ ਪੰਜ ਕਿਤਾਬਾਂ) ਵੀ ਆਖਿਆ ਜਾਂਦਾ ਹੈ।ਤੋਰਾਹ (ਤੋਰਾਤ)ਤੋਰਾਹ (ਅਰਥਾਤ ਸਿੱਖਿਆ) ਨੂੰ ਖ਼ੁਮਸ਼ ਅਤੇ ਪੈਂਤਾਤੀਉਖ਼ (ਯਾਨੀ ਪੰਜ ਕਿਤਾਬਾਂ) ਵੀ ਆਖਿਆ ਜਾਂਦਾ ਹੈ। ਪੈਂਤਾਤੀਉਖ਼ ਵਿੱਚ ਹੇਠ ਦਰਜ ਕੀਤੀਆਂ ਇਹ ਕਿਤਾਬਾਂ ਨੇ:

•I Genesis (Bereisheet בראשית), ਯਾਨੀ ਜਨਮ

•II Exodus (Shemot שמות), ਯਾਨੀ ਖ਼ਰੂਜ

•III Leviticus (Vayikra ויקרא), ਯਾਨੀ

•IV Numbers (Bemidbar במדבר), ਯਾਨੀ ਅੰਕ

•V Deuteronomy (Devarim דברים) ਯਾਨੀ

ਇਬ੍ਰਾਨੀ ਵਿੱਚ ਕਿਤਾਬਾਂ ਦੇ ਸਰਨਾਵੇਂ ਹਰ ਕਿਤਾਬ ਵਿੱਚ ਪਹਿਲੇ ਸ਼ਬਦ ਤੋਂ ਲਏ ਗਏ ਨੇ। ਤੋਰਾਹ ਅਜਿਹੇ ਤਿੱਨ ਸਮਿਆਂ ਤੇ ਕਿੰਦਰਿਤ ਹੈ ਜਿਹੜੇ ਪਰਮੇਸੁਰ ਅਤੇ ਮਨੁੱਖ ਦੇ ਰਿਸ਼ਤੇ ਵਿੱਚਕਾਰ ਅਹਮ ਸਨ।

Genesis ਦੇ ਪਹਿਲੇ ਯਾਰਾਂ ਬਾਬ ਦੱਸਦੇ ਨੇ ਭਈ ਕੀਕਰ ਪਰਮੇਸੁਰ ਨੇ ਧਰਤੀ ਦੀ ਰੱਚਨਾ ਕੀਤੀ। ਇਹ ਪਰਮੇਸੁਰ ਦੇ ਮਨੁੱਖ ਦੇ ਨਾਲ ਰਿਸ਼ਤੇ ਦਾ ਇਤਿਹਾਸ ਹੈ।

ਰਹਿੰਦੇ ਊਂਤਾਲੀ ਬਾਬ ਪਰਮੇਸੁਰ ਦੇ ਇਬ੍ਰਾਨੀ ਪੁਰਖਾਂ ਯਾਨੀ ਅਬ੍ਰਾਹਾਮ, ਇਸ੍ਹਾਕ, ਅਤੇ ਯਾਕੂਬ (ਇਸ੍ਰਾਈਲ) ਅਤੇ ਯਾਕੂਬ ਦੇ ਇਆਣਿਆਂ (ਖਾਸ ਕਰ ਯੂਸਫ਼) ਦੇ ਨਾਲ ਕੀਤੇ ਵਚਨ ਵਿਖੇ ਦੱਸਦੇ ਨੇ। ਇਹ ਦੱਸਦੇ ਨੇ ਭਈ ਕਿਵੇਂ ਪਰਮੇਸੁਰ ਨੇ ਅਬ੍ਰਾਹਾਮ ਨੂੰ ਹੁਕਮ ਕੀਤਾ ਕਿ ਉਹ ਊਰ ਵਿੱਚ ਆਪਣੇ ਘਰ ਤੇ ਕੋੜ੍ਹਮੇਂ ਨੂੰ ਛੱਡ ਕੇ ਓੜਕ ਕਨਾਨ ਵਿੱਚ ਆ ਵੱਸੇ।ਇਹਦੇ ਵਿੱਚ ਇਸ੍ਰਾਏਲ ਦੇ ਇਆਣਿਆਂ ਦੀ ਮਿਸਰ ਯਾਤ੍ਰਾ ਦਾ ਵੀ ਜਿਕਰ ਹੈ।

ਤੋਰਾਹ ਦੀਆਂ ਰਹਿੰਦੀਆਂ ਚਾਰ ਕਿਤਾਬਾਂ ਮੂਸਾ (ਮੋਸ਼ੇ) ਦੀ ਕ੍ਹਾਣੀ ਦੱਸਦੀਆਂ ਨੇ।ਮੂਸਾ ਇਸ੍ਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਕੱਢਦਾ ਹੈ ਅਤੇ ਸੀਨਾ ਪਹਾੜ ਪਰਮੇਸੁਰ ਦੇ ਨਾਲ ਕੀਤਾ ਵੱਚਨ ਦੁਹਰਾਉਂਦਾ ਹੈ। ਇਸ੍ਰਾਏਲ ਚਾਲ੍ਹੀ ਵਰ੍ਹਿਆਂ ਤੀਕਰ ਉਜਾੜ ਵਿੱਚ ਰੁੱਲਦੇ ਨੇ ਅਤੇ ਓੜਕ ਕਨਾਨ ਅੱਪੜਦੇ ਨੇ।ਤੋਰਾਹ ਦਾ ਅੰਤ ਮੂਸਾ ਦੀ ਮੌਤ ਤੇ ਹੁੰਦਾ ਹੈ।

ਪੁਰਾਣਾ ਨੇਮ

ਇਸ ਦੇ ਵਿੱਚ ਯਹੂਦੀ ਧਰਮ ਅਤੇ ਯਹੂਦੀ ਲੋਕਾਂ ਦੀਆਂ ਕਥਾਵਾਂ ਹਨ,ਪੁਰਾਣੀਆ ਕਹਾਣੀਆਂ ਆਦਿ ਦਾ ਵਰਨਨ ਕਿਤਾ ਗਿਆ ਹੈ ਇਸ ਦੀ ਮੁਲਭਾਸ਼ਾ ਇਬ੍ਰਾਨੀ ਅਤੇ ਆਰਾਮੀ ਸੀ

ਨਵਾਂ ਨੇਮ

ਇਹ ਇਸਾ ਮਸੀਹ ਦੇ ਬਾਦ ਦੀ ਹੈ,ਜਿਸ ਨੂਂ ਇਸਾ ਦੇ ਚੇਲਿਆਂ ਨੇ ਲਿਖਿਆ ਸੀ ਇਸ ਦੇ ਵਿੱਚ ਇਸਾ ਯੀਸ਼ੁ ਦੀ ਜਿਵਨੀ,ਓਪਦੇਸ਼ ਅਤੇ ਚੇਲਿਆਂ ਦਾ ਕਮ ਲਿਖੇ ਗਏਂ ਹਨਇਸ ਦੀ ਮੁਲਭਾਸ਼ਾਂ ਕੁਝ ਆਰਾਮੀ ਅਤੇ ਜਾਦਾਤਰ ਬੋਲਚਾਲ ਦੀ ਪ੍ਰਾਚੀਨ ਗ੍ਰੀਕ ਸੀ