ਬ੍ਰਹਮ

ਬ੍ਰਹਮ (ब्रह्मन् brahman) "ਦੁਨੀਆ ਅੰਦਰ ਅਤੇ ਬਾਹਰ ਸਦੀਵੀ ਯਥਾਰਥ ਹੈ।"[1], ਜਿਸ ਨੂੰ "ਐਨ ਸਹੀ ਸਹੀ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ।"[2] ਸੰਸਕ੍ਰਿਤ ਵਿੱਚ ਇਸਨੂੰ ਸੱਤ-ਚਿੱਤ-ਆਨੰਦ[3] ਅੰਤਿਮ ਯਥਾਰਥ ਕਿਹਾ ਗਿਆ ਹੈ।

ਪਾਣੀ ਵਿੱਚ ਡਿਗੀ ਬੂੰਦ ਦਾ ਪ੍ਰਭਾਵ, ਬ੍ਰਹਮ ਅਤੇ ਆਤਮਾ ਦੇ ਸੰਬੰਧਾਂ ਦੀ ਆਮ ਪ੍ਰਚਲਿਤ ਉਦਾਹਰਨ

ਗੁਰਬਾਣੀ ਵਿੱਚ ਬ੍ਰਹਮ

ਗੁਰਬਾਣੀ ਵਿੱਚ ਬ੍ਰਹਮ ਕਰਤਾ ਪੁਰਖ, ਸਿਰਜਣਹਾਰ, ਸਰਵ ਵਿਆਪਕ ਤੇ ਸਰਵ ਸ਼ਕਤੀਮਾਨ ਹਸਤੀ ਵਜੋਂ ਆਇਆ ਹੈ। ਉਹ ਹਮੇਸ਼ਾ ਨਿਰਭਉ, ਨਿਰਵੈਰ ਤੇ ਅਕਾਲ ਮੂਰਤਿ ਹੈ। ਉਹ 'ਆਦਿ ਸਚੁ ਜੁਗਾਇ ਸਚ, ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ' ਹੈ। ਸ਼ਰਧਾ ਤੇ ਵਿਸ਼ਵਾਸ ਨਾਲ ਭਗਤਾਂ ਤੇ ਗੁਰੂ ਸਾਹਿਬਾਨ ਨੇ ਉਸ ਨੂੰ ਵਾਹਿਗੁਰੂ, ਰਾਮ, ਨਿਰੰਕਾਰ, ਨਿਰਗੁਣ, ਬ੍ਰਹਮ, ਹਰਿ, ਪਰਮੇਸ਼ਰ, ਅਕਾਲ, ਸ਼ਾਹ, ਪਾਤਸ਼ਾਹ, ਪ੍ਰਭੂ, ਵਣਜਾਰਾ, ਸਾਹਿਬ, ਗੋਬਿੰਦ, ਠਾਕਰ, ਸੁਲਤਾਨ, ਖਸਮ, ਪਿਤਾ, ਬੀਠਲ ਤੇ ਨਰਾਇਣ ਆਦਿ ਅਨੇਕਾਂ ਨਾਵਾਂ ਤੇ ਵਿਸ਼ੇਸ਼ਣਾਂ ਰਾਹੀਂ ਸੰਬੋਧਨ ਕੀਤਾ ਹੈ। ਉਹਨਾਂ ਅਨੁਸਾਰ ਸਾਰੀ ਸ੍ਰਿਸ਼ਟੀ ਉਸ ਬ੍ਰਹਮ ਦਾ ਹੀ ਪਾਸਾਰਾ ਹੈ ਅਤੇ ਕੁੱਲ ਬ੍ਰਹਿਮੰਡ ਹੀ ਉਸ ਦੀ ਸਿਰਜਣਾ ਹੈ ਜਿਸ ਵਿੱਚ ਉਹ ਸਮਾਇਆ ਹੋਇਆ ਹੈ। ਜੀਵ ਆਤਮਾ ਜੋਤ ਸਰੂਪ ਬ੍ਰਹਮ ਦਾ ਹੀ ਰੂਪ ਹੈ। ਜੀਵ ਤੇ ਬ੍ਰਹਮ ਵਿੱਚ ਕੋਈ ਅੰਤਰ ਨਹੀਂ। ਪਰੇਮ. ਭਗਤੀ, ਸਿਮਰਨ, ਸ਼ਰਧਾ ਤੇ ਵਿਸ਼ਵਾਸ ਰਾਹੀਂ ਹੀ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਕਿਉਂਜੋ ਉਹ ਪਾਰਬ੍ਰਹਮ ਅਗਮ, ਅਗੋਚਰ, ਅਲਖ ਤੇ ਅਪਾਰ ਵੀ ਹੈ। ਬ੍ਰਹਮ ਸੱਚ ਹੈ। ਸੱਚ ਬ੍ਰਹਮ ਹੈ। ਮਨੁੱਖ ਬੂੰਦ ਤੇ ਬ੍ਰਹਮ ਸਾਗਰ ਵਾਂਗ ਹੈ।

ਹਵਾਲੇ