ਭਾਰਤੀ ਰਾਸ਼ਟਰੀ ਕਾਂਗਰਸ

ਭਾਰਤੀ ਸਿਆਸੀ ਪਾਰਟੀ

ਭਾਰਤੀ ਰਾਸ਼ਟਰੀ ਕਾਂਗਰਸ (ਜਾਂ ਇੰਡੀਅਨ ਨੈਸ਼ਨਲ ਕਾਂਗਰਸ) ਭਾਰਤ ਦਾ ਇੱਕ ਰਾਜਨੀਤਕ ਦਲ ਹੈ। ਇਸ ਨੂੰ ਆਮ ਤੌਰ 'ਤੇ ਇਕੱਲਾ 'ਕਾਂਗਰਸ' ਵੀ ਕਿਹਾ ਜਾਂਦਾ ਹੈ। ਇਹ ਭਾਰਤ ਦੇ ਦੋ ਵੱਡੇ ਦਲਾਂ ਵਿੱਚੋਂ ਇੱਕ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦਲ ਹੈ ਅਤੇ ਸਭ ਤੋਂ ਪੁਰਾਣੇ ਲੋਕਤੰਤਰੀ ਦਲਾਂ ਵਿੱਚੋਂ ਇੱਕ ਹੈ।[3][4][5] ਇਸ ਦਲ ਦੀ ਸਥਾਪਨਾ 1885 ਵਿੱਚ ਹੋਈ ਸੀ। ਮਿ. ਏ ਓ ਹਿਊਮ[6] ਨੇ ਇਸ ਦਲ ਦੀ ਸਥਾਪਨਾ ਵਿੱਚ ਪ੍ਰੇਰਨਾਮਈ ਭੂਮਿਕਾ ਨਿਭਾਈ ਸੀ। ਇਸ ਦਾ ਵਰਤਮਾਨ ਪ੍ਰਧਾਨ ਮੱਲਿਕਾਰਜੁਨ ਖੜਗੇ ਹੈ। ਇਹ ਦਲ ਕਾਂਗਰਸ ਸੰਦੇਸ਼ ਦਾ ਪ੍ਰਕਾਸ਼ਨ ਕਰਦਾ ਹੈ। ਇਸ ਦੇ ਯੁਵਕ ਸੰਗਠਨ ਦਾ ਨਾਂਅ ਭਾਰਤੀ ਯੁਵਾ ਕਾਂਗਰਸ ਹੈ।

ਭਾਰਤੀ ਰਾਸ਼ਟਰੀ ਕਾਂਗਰਸ
भारतीय राष्ट्रीय काँग्रेस
ਚੇਅਰਪਰਸਨਮੱਲਿਕਾਰਜੁਨ ਖੜਗੇ
ਸੰਸਦੀ ਚੇਅਰਪਰਸਨਸੋਨੀਆ ਗਾਂਧੀ
ਰਾਜ ਸਭਾ ਲੀਡਰਮੱਲਿਕਾਰਜੁਨ ਖੜਗੇ
ਸਥਾਪਨਾ28 ਦਸੰਬਰ 1885; 138 ਸਾਲ ਪਹਿਲਾਂ (1885-12-28)
ਮੁੱਖ ਦਫ਼ਤਰ24, ਅਕਬਰ ਰੋਡ, ਨਵੀਂ ਦਿੱਲੀ
ਅਖ਼ਬਾਰਕਾਂਗਰਸ ਸੰਦੇਸ਼
ਵਿਦਿਆਰਥੀ ਵਿੰਗਕੌਮੀ ਵਿਦਿਆਰਥੀ ਸੰਗਠਨ
ਨੌਜਵਾਨ ਵਿੰਗਭਾਰਤੀ ਯੁਵਾ ਕਾਂਗਰਸ
ਔਰਤ ਵਿੰਗਮਹਿਲਾ ਕਾਂਗਰਸ
ਮਜ਼ਦੂਰ ਵਿੰਗਭਾਰਤੀ ਕੌਮੀ ਟ੍ਰੈਡ ਯੂਨੀਅਨ ਕਾਂਗਰਸ
ਵਿਚਾਰਧਾਰਾਲੁਭਾਊ
ਲਿਬਰਲ ਰਾਸ਼ਟਰਵਾਦ
ਸੋਸ਼ਲ ਲੋਕਤੰਤਰ
ਡੈਮੋਕਰੈਟਿਕ ਸਮਾਜਵਾਦ
ਗਾਂਧੀਵਾਦੀ ਸਮਾਜਵਾਦ
ਅੰਦਰੂਨੀ ਧੜੇ:
 • ਸੋਸ਼ਲ ਲਿਬਰਲ
 • ਧਰਮ ਨਿਰਪੱਖਤਾ  • ਕੇਂਦਰਕ
ਸਿਆਸੀ ਥਾਂCentre-left[1]
ਰੰਗAqua
ਈਸੀਆਈ ਦਰਜੀਕੌਮੀ ਪਾਰਟੀ[2]
ਗਠਜੋੜਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ ਪੀ UPA)
ਚੋਣ ਨਿਸ਼ਾਨ
INC party symbol
ਵੈੱਬਸਾਈਟ
www.inc.in

ਇਤਿਹਾਸ

ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਅਜਲਾਸ,ਬੰਬਈ, 28–31 ਦਸੰਬਰ 1885.

ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ, 72 ਪ੍ਰਤੀਨਿਧੀਆਂ ਦੀ ਮੌਜੂਦਗੀ ਦੇ ਨਾਲ 28 ਦਸੰਬਰ 1885 ਨੂੰ ਮੁੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਮਹਾਂਵਿਦਿਆਲਾ ਵਿੱਚ ਹੋਈ ਸੀ। ਇਸ ਦੇ ਪਹਿਲੇ ਜਨਰਲ ਸਕੱਤਰ ਏ.ਓ ਹਿਊਮ ਸਨ ਅਤੇ ਕੋਲਕਾਤਾ ਦੇ ਵੋਮੇਸ਼ ਚੰਦਰ ਬੈਨਰਜੀ ਪਹਿਲੇ ਪਾਰਟੀ ਪ੍ਰਧਾਨ ਸਨ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਾਂਗਰਸ ਦਾ ਦ੍ਰਿਸ਼ਟੀਕੋਣ ਇੱਕ ਅਭਿਜਾਤ ਵਰਗੀ ਸੰਸਥਾ ਦਾ ਸੀ। ਇਸ ਦੇ ਸ਼ੁਰੂਆਤੀ ਮੈਂਬਰ ਮੁੱਖ ਤੌਰ 'ਤੇ ਮੁੰਬਈ ਅਤੇ ਮਦਰਾਸ ਪ੍ਰੈਜੀਡੈਂਸੀ ਤੋਂ ਸਨ। ਸਵਰਾਜ ਦਾ ਟੀਚਾ ਸਭ ਤੋਂ ਪਹਿਲਾਂ ਬਾਲ ਗੰਗਾਧਰ ਤਿਲਕ ਨੇ ਅਪਨਾਇਆ ਸੀ।

ਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸ
ਏ.ਓ ਹਿਊਮ ਕਾਂਗਰਸ ਦਾ ਮੌਢੀ

ਆਮ ਚੋਣਾਂ ਵਿੱਚ

ਸਾਲਆਮ ਚੋਣਾਂਸੀਟਾਂ ਜਿੱਤੀਆਂਸੀਟ ਪਰਿਵਰਤਨਵੋਟਾਂ ਦੀ %ਵੋਟ ਫਰਕ
1951ਪਹਿਲੀ ਲੋਕ ਸਭਾ36444.99%
1957ਦੂਜੀ ਲੋਕ ਸਭਾ371 747.78% 2.79%
1962ਤੀਜੀ ਲੋਕ ਸਭਾ361 1044.72% 3.06%
1967ਚੌਥੀ ਲੋਕ ਸਭਾ283 7840.78% 2.94%
19715ਵੀਂ ਲੋਕ ਸਭਾ352 6943.68% 2.90%
19776ਵੀਂ ਲੋਕ ਸਭਾ153 19934.52% 9.16%
19807ਵੀਂ ਲੋਕ ਸਭਾ351 19842.69% 8.17%
19848ਵੀਂ ਲੋਕ ਸਭਾ415 6449.01% 6.32%
19899ਵੀਂ ਲੋਕ ਸਭਾ197 21839.53% 9.48%
199110ਵੀਂ ਲੋਕ ਸਭਾ244 4735.66% 3.87%
199611ਵੀਂ ਲੋਕ ਸਭਾ140 10428.80% 7.46%
199812ਵੀਂ ਲੋਕ ਸਭਾ141 125.82% 2.98%
199913ਵੀਂ ਲੋਕ ਸਭਾ114 2728.30% 2.48%
200414ਵੀਂ ਲੋਕ ਸਭਾ145 3226.7% 1.6%
200915ਵੀਂ ਲੋਕ ਸਭਾ206 6128.55% 2.02%
201416ਵੀਂ ਲੋਕ ਸਭਾ44 16219% 9.55%
201917ਵੀਂ ਲੋਕ ਸਭਾ%%

ਮੌਜੂਦਾ ਰੁਝਾਣ

ਕਾਂਗਰਸ ਹੁਣ ਸਰਬਹਿੰਦ ਆਧਾਰ ਵਾਲੀ ਪਾਰਟੀ ਨਹੀਂ ਰਹੀ। ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਆਂਧਰਾ ਪ੍ਰਦੇਸ਼, ਤਿਲੰਗਾਨਾ ਅਤੇ ਦਿੱਲੀ ਵਿੱਚ ਕਾਂਗਰਸ ਦੇ ਆਧਾਰ ਨੂੰ ਖ਼ੋਰਾ ਲੱਗਾ ਹੈ। ਪਾਰਟੀ ਦੀ ਤਾਕਤ ਹਿਮਾਚਲ, ਹਰਿਆਣਾ, ਪੰਜਾਬ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਆਸਾਮ ਵਿੱਚ ਸਾਂਵੇਂ ਪੱਧਰ ਦੀ ਹੈ। ਪੱਛਮੀ ਬੰਗਾਲ ਤੇ ਉੱਤਰ ਪੂਰਵੀ ਰਾਜਾਂ ਵਿੱਚ ਵੀ ਇਸ ਦਾ ਆਧਾਰ ਸੀਮਤ ਹੈ।[7] ਕਾਂਗਰਸ ਦੀ ਚਿੰਤਾ ਇਹ ਹੈ ਕਿ ਮੁਲਕ ਦੇ ਕਈ ਅਹਿਮ ਸੂਬਿਆਂ ਵਿੱਚ ਇਹ ਹਾਲੇ ਤੱਕ ਲੜਾਈ ਤੋਂ ਹੀ ਬਾਹਰ ਹੈ। ਇਸ ਲਈ ਇਹ ਵੀ ਫ਼ਿਕਰ ਦੀ ਗੱਲ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਕਰੀਬ 250 ਸੀਟਾਂ ‘ਤੇ ਮੁਕਾਬਲੇ ਵਿੱਚ ਹੀ ਨਹੀਂ ਹੈ।[8]

ਇਹ ਵੀ ਵੇਖੋ

ਹਵਾਲੇ