ਮਾਈਕ੍ਰੋਸਾਫ਼ਟ ਵਿੰਡੋਜ਼

ਮਾਈਕ੍ਰੋਸਾਫਟ ਦੁਆਰਾ ਵਿਕਸਤ ਕੀਤੇ ਕੰਪਿਊਟਰ ਓਪਰੇਟਿੰਗ ਸਿਸਟਮਾਂ ਦਾ ਪਰਿਵਾਰ

ਮਾਈਕ੍ਰੋਸਾਫ਼ਟ ਵਿੰਡੋਜ਼ (ਜਾਂ ਸਿਰਫ਼ ਵਿੰਡੋਜ਼) ਇੱਕ ਮਸ਼ਹੂਰ ਤਸਵੀਰੀ ਇੰਟਰਫ਼ੇਸ ਆਪਰੇਟਿੰਗ ਸਿਸਟਮ ਹੈ ਜੋ ਮਾਈਕ੍ਰੋਸਾਫ਼ਟ ਦੁਆਰਾ ਉੱਨਤ ਅਤੇ ਵੇਚਿਆ ਜਾਂਦਾ ਹੈ। ਜ਼ਿਆਦਾਤਰ ਕੰਪਿਊਟਰ ਅਤੇ ਲੈਪਟਾਪ ਵਿੰਡੋਜ਼ ਹੀ ਵਰਤਦੇ ਹਨ। ਇਸ ਦਾ ਹਾਲੀਆ ਵਰਜਨ 8.1 ਹੈ ਅਤੇ ਵਰਜਨ 10 ਤਿਆਰ ਹੋ ਰਿਹਾ ਹੈ ਜੋ 2015 ਦੇ ਅਖ਼ੀਰ ਤੱਕ ਆਵੇਗਾ। 20 ਨਵੰਬਰ 1985 ਨੂੰ ਵਿੰਡੋਜ਼ ਦਾ ਪਹਿਲਾਂ ਵਰਜਨ 1.0 ਰਿਲੀਜ਼ ਹੋਇਆ ਸੀ[4] ਅਤੇ ਅਗਸਤ 2013 ਵਿੱਚ 8.1 ਰਿਲੀਜ਼ ਹੋਇਆ। ਨਵੇਂ ਕੰਪਿਊਟਰਾਂ ਉੱਤੇ ਜ਼ਿਆਦਾਤਰ ਵਿੰਡੋਜ਼ 8 ਜਾਂ ਵਿੰਡੋਜ਼ 7 ਇੰਸਟਾਲ ਆਉਂਦੀ ਹੈ। ਦੁਨੀਆ ਦੇ 90% ਕੰਪਿਊਟਰ ਇਸ ਦੀ ਵਰਤੋਂ ਕਰਦੇ ਹਨ ਜਿਸ ਕਰ ਕੇ ਇਹ ਦੁਨੀਆ ਦਾ ਸਭ ਤੋਂ ਮਸ਼ਹੂਰ ਆਪਰੇਟਿੰਗ ਸਿਸਟਮ ਹੈ।

ਮਾਈਕ੍ਰੋਸਾਫ਼ਟ ਵਿੰਡੋਜ਼
ਤਸਵੀਰ:Windows 8.1 Start screen.jpg
ਵਿੰਡੋਜ਼ 8.1 ਦੀ ਸਕਰੀਨ-ਤਸਵੀਰ, ਇਸ ਦੀ ਸ਼ੁਰੂਆਤੀ ਸਕਰੀਨ ਵਿਖਾਉਂਦੇ ਹੋਏ
ਉੱਨਤਕਾਰਮਾਈਕ੍ਰੋਸਾਫ਼ਟ
ਲਿਖਿਆ ਹੋਇਆਸੀ, ਸੀ++, ਅਸੈਂਬਲੀ[1]
ਕਮਕਾਜੀ ਹਾਲਤਪਬਲਿਕ ਤੌਰ ਉੱਤੇ ਰਿਲੀਜ਼
ਸਰੋਤ ਮਾਡਲਬੰਦ / ਸਾਂਝਾ ਸਰੋਤ
ਪਹਿਲੀ ਰਿਲੀਜ਼ਨਵੰਬਰ 20, 1985; 38 ਸਾਲ ਪਹਿਲਾਂ (1985-11-20), ਬਤੌਰ ਵਿੰਡੋਜ਼ 1.0
ਬਾਜ਼ਾਰੀ ਟੀਚਾਨਿੱਜੀ ਕੰਪਿਊਟਰ
ਵਿੱਚ ਉਪਲਬਧ137 ਭਾਸ਼ਾਵਾਂ[2]
ਅੱਪਡੇਟ ਤਰੀਕਾ
  • ਵਿੰਡੋਜ਼ ਅਪਡੇਟ
  • ਵਿੰਡੋਜ਼ ਐਨੀਟਾਇਮ ਅਪਗ੍ਰੇਡ
  • ਵਿੰਡੋਜ਼ ਸਟੋਰ
  • WSUS
ਪੈਕੇਜ ਮਨੇਜਰਵਿੰਡੋਜ਼ ਇੰਸਟਾਲਰ (.msi), ਵਿੰਡੋਜ਼ ਸਟੋਰ (.appx)[3]
ਪਲੇਟਫਾਰਮਏ.ਆਰ.ਐੱਮ., ਆਈ.ਏ.-32, Itanium, x86-64
ਕਰਨਲ ਕਿਸਮ
  • ਵਿੰਡੋਜ਼ ਐੱਨ.ਟੀ. ਟੱਬਰ: ਹਾਇਬ੍ਰਿਡ
  • ਵਿੰਡੋਜ਼ 9x ਅਤੇ ਪਹਿਲਾਂ ਦੇ: ਮੋਨੋਲਿਥਿਕ (ਐੱਮ.ਐੱਸ.-ਡੌਸ)
ਡਿਫਲਟ
ਵਰਤੋਂਕਾਰ ਇੰਟਰਫ਼ੇਸ
ਵਿੰਡੋਜ਼ ਸ਼ੈੱਲ
ਲਸੰਸਮਲਕੀਅਤੀ ਵਪਾਰਕ ਸਾਫ਼ਟਵੇਅਰ
ਅਧਿਕਾਰਤ ਵੈੱਬਸਾਈਟwindows.microsoft.com

ਇਤਿਹਾਸ

ਸ਼ੁਰੂਆਤੀ ਸੰਸਕਰਨ

ਤਸਵੀਰ:Windows1.0.png
ਵਿੰਡੋਜ਼ 1.0, 1985 ਵਿੱਚ ਰਿਲੀਜ਼ ਹੋਇਆ ਵਿੰਡੋਜ਼ ਦਾ ਪਹਿਲਾਂ ਵਰਜਨ

ਵਿੰਡੋਜ਼ ਦੇ ਪਹਿਲੇ ਵਰਜਨ ਦਾ ਐਲਾਨ, ਬਤੌਰ ਵਿੰਡੋਜ਼, ਨਵੰਬਰ 1983 ਵਿੱਚ ਹੋਇਆ ਸੀ ਪਰ ਵਿੰਡੋਜ਼ 1.0 ਨਵੰਬਰ 1985 ਵਿੱਚ ਰਿਲੀਜ਼ ਹੋਈ।[5] ਵਿੰਡੋਜ਼ 1.0 ਐਪਲ ਦੇ ਆਪਰੇਟਿੰਗ ਸਿਸਟਮ ਨਾਲ਼ ਟੱਕਰ ਲਈ ਸੀ ਪਰ ਇਸਨੂੰ ਕੁਝ ਮਕਬੂਲੀਅਤ ਵੀ ਹਾਸਲ ਹੋਈ। ਵਿੰਡੋਜ਼ 1.0 ਇੱਕ ਪੂਰਨ ਆਪਰੇਟਿੰਗ ਸਿਸਟਮ ਨਹੀਂ ਹੈ ਸਗੋਂ ਇਹ ਐਮ.ਐੱਸ.-ਡੌਸ ਵਿੱਚ ਵਾਧਾ ਹੀ ਕਰਦਾ ਹੈ। ਇਹ ਇੱਕ ਵਿੰਡੋ ਉੱਪਰ ਦੂਜੀ ਵਿੰਡੋ ਵੀ ਨਹੀਂ ਸੀ ਖੋਲ੍ਹ ਸਕਦਾ। Lucky Patcher Archived 2021-03-07 at the Wayback Machine. ਬਾਹਰ ਉਥੇ ਸਭ ਤਕਨੀਕੀ ਰੀਫਲੈਕਸ ਸਾਫਟਵੇਅਰ ਦੀ ਇੱਕ ਹੈ

ਵਿੰਡੋਜ਼ 2.0 ਦਿਸੰਬਰ 1987 ਵਿੱਚ ਰਿਲੀਜ਼ ਹੋਈ ਅਤੇ ਇਸਨੂੰ ਇਸ ਦੇ ਪਿਛਲੇ ਵਰਜਨ ਤੋਂ ਜ਼ਿਆਦਾ ਪ੍ਰਸਿੱਧੀ ਮਿਲੀ। ਇਸ ਵਿੱਚ ਵਰਤੋਂਕਾਰ ਇੰਟਰਫ਼ੇਸ ਅਤੇ ਮੈਮਰੀ ਪ੍ਰਬੰਧ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ ਸਨ। ਵਿੰਡੋਜ਼ 2.03 ਵਿੱਚ ਵਿੰਡੋ ਇੱਕ ਦੂਜੇ ਦੇ ਉੱਪਰ ਖੋਲ੍ਹੀਆਂ ਜਾ ਸਕਦੀਆਂ ਸਨ। ਇਸ ਦੇ ਕਰ ਕੇ ਐਪਲ ਨੇ ਮਾਈਕ੍ਰੋਸਾਫ਼ਟ ਉੱਪਰ ਆਪਣੇ ਕਾਪੀਰਾਈਟ ਦੀ ਉਲੰਘਣਾ ਦਾ ਕੇਸ ਕਰ ਦਿੱਤਾ ਸੀ।[6][7]

ਤਸਵੀਰ:Windows 3.0 workspace.png
ਵਿੰਡੋਜ਼ 3.0, ਜੋ 1990 ਵਿੱਚ ਰਿਲੀਜ਼ ਹੋਈ

1990 ਵਿੱਚ ਜਾਰੀ ਹੋਈ ਵਿੰਡੋਜ਼ 3.0 ਵਿੱਚ ਡਿਜ਼ਾਇਨ ਅਤੇ ਵਰਤੋਂਕਾਰ ਇੰਟਰਫ਼ੇਸ ਵਿੱਚ ਕਾਫੀ ਸੁਧਾਰ ਕੀਤੇ ਗਏ ਸਨ। ਮਾਈਕ੍ਰੋਸਾਫ਼ਟ ਨੇ ਕੁਝ ਨਾਜ਼ੁਕ ਅਮਲਾਂ ਨੂੰ ਸੀ ਤੋਂ ਦੁਬਾਰਾ ਅਸੈਂਬਲੀ ਵਿੱਚ ਲਿਖਿਆ। ਵਿੰਡੋਜ਼ 3.0 ਵੱਡੀ ਵਪਾਰਕ ਕਾਮਯਾਬੀ ਹਾਸਲ ਕਰਨ ਵਾਲ਼ਾ ਪਹਿਲਾਂ ਮਾਈਕ੍ਰੋਸਾਫ਼ਟ ਵਿੰਡੋਜ਼ ਵਰਜਨ ਸੀ ਜਿਸ ਦੀਆਂ ਪਹਿਲੇ ਛੇ ਮਹੀਨਿਆਂ ਵਿੱਚ ਹੀ 2 ਮਿਲੀਅਨ ਕਾਪੀਆਂ ਵਿਕ ਗਈਆਂ ਸਨ।[8][9]

ਹਵਾਲੇ