ਮਾਰਗਰੇਟ ਐਟਵੁੱਡ

ਮਾਰਗਰੇਟ ਐਲਾਨੋਰ ਐਟਵੁੱਡ, ਸੀਸੀ ਓਓਐਨਟ ਐਫਆਰਐਸਸੀ (ਜਨਮ 18 ਨਵੰਬਰ, 1939) ਇੱਕ ਕੈਨੇਡੀਅਨ ਕਵੀ, ਨਾਵਲਕਾਰ, ਸਾਹਿਤਕ ਆਲੋਚਕ, ਨਿਬੰਧਕਾਰ, ਖੋਜ, ਅਧਿਆਪਕ ਅਤੇ ਵਾਤਾਵਰਣ ਕਾਰਕੁਨ ਹੈ। ਉਸਨੇ ਕਵਿਤਾ ਦੀਆਂ 17 ਕਿਤਾਬਾਂ, ਸੋਲ੍ਹਾਂ ਨਾਵਲ, ਗ਼ੈਰ-ਗਲਪ ਦੀਆਂ 10 ਕਿਤਾਬਾਂ, ਅੱਠ ਸੰਗ੍ਰਹਿ ਛੋਟੀ ਗਲਪ, ਅੱਠ ਬੱਚਿਆਂ ਦੀ ਕਿਤਾਬਾਂ ਅਤੇ ਇੱਕ ਗ੍ਰਾਫਿਕ ਨਾਵਲ, ਦੇ ਨਾਲ-ਨਾਲ ਕਵਿਤਾ ਅਤੇ ਗਲਪ ਵਿੱਚ ਕਈ ਛੋਟੇ ਪ੍ਰੈਸ ਐਡੀਸ਼ਨ ਪ੍ਰਕਾਸ਼ਿਤ ਕੀਤੇ ਹਨ। ਐਟਵੂਡ ਅਤੇ ਉਸਦੀ ਲੇਖਣੀ ਨੇ ਮੈਨ ਬੁਕਰ ਇਨਾਮ, ਆਰਥਰ ਸੀ. ਕਲਾਰਕ ਅਵਾਰਡ, ਗਵਰਨਰ ਜਨਰਲ ਅਵਾਰਡ, ਅਤੇ ਨੈਸ਼ਨਲ ਬੁੱਕ ਕ੍ਰਿਟਿਕਸ ਅਤੇ ਪੀਈਐਨ ਸੈਂਟਰ ਯੂਐਸਏ ਲਾਈਫ ਟਾਈਮ ਅਚੀਵਮੈਂਟ ਅਵਾਰਡ ਸਮੇਤ ਅਨੇਕਾਂ ਪੁਰਸਕਾਰ ਅਤੇ ਸਨਮਾਨ ਜਿੱਤੇ ਹਨ। ਐਟਵੁਡ ਲੌਂਗਪੈਨ ਅਤੇ ਸੰਬੰਧਿਤ ਤਕਨੀਕਾਂ ਦੀ ਖੋਜਕਰਤਾ ਅਤੇ ਵਿਕਾਸਕਾਰ ਹੈ ਜੋ ਦਸਤਾਵੇਜ਼ਾਂ ਦੀ ਰਿਮੋਟ ਰੋਬੋ ਲਿਖਤ ਦੀ ਸਹੂਲਤ ਦਿੰਦਾ ਹੈ। 

ਮਾਰਗਰੇਟ ਐਟਵੁੱਡ

CC OOnt FRSC
2015 ਵਿੱਚ ਟੈਕਸਸ ਬੁੱਕ ਫੈਸਟੀਵਲ ਵਿਖੇ ਐਟਵੁਡ
2015 ਵਿੱਚ ਟੈਕਸਸ ਬੁੱਕ ਫੈਸਟੀਵਲ ਵਿਖੇ ਐਟਵੁਡ
ਜਨਮਮਾਰਗਰੇਟ ਐਲਾਨੋਰ ਐਟਵੁੱਡ
(1939-11-18) 18 ਨਵੰਬਰ 1939 (ਉਮਰ 84)
ਔਟਵਾ, ਓਨਟਾਰੀਓ, ਕੈਨੇਡਾ
ਸਿੱਖਿਆਵਿਕਟੋਰੀਆ ਯੂਨੀਵਰਸਿਟੀ, ਟੋਰਾਂਟੋ (ਬੀਏ) ਰੈੱਡਕਲਿਫ ਕਾਲਜ (ਐਮਏA)
ਕਾਲ1961–ਹੁਣ
ਸ਼ੈਲੀਇਤਿਹਾਸਕ ਗਲਪ
ਅਟਕਲਪਿਤ ਗਲਪ
ਸਾਇੰਸ ਫ਼ਿਕਸ਼ਨ
ਡਿਸਟੋਪੀਅਨ ਫਿਕਸ਼ਨ
ਪ੍ਰਮੁੱਖ ਕੰਮਦ ਹੈਂਡਮੇਡਜ਼ ਟੇਲ
ਕੈਟ`ਜ਼ ਆਈ
ਅਲੀਅਸ ਗ੍ਰੇਸ
ਬਲਾਈਂਡ ਅਸੈਸਿਨ
ਓਰੀਐਕਸ ਐਂਡ ਕਰੇਕ
ਸਰਫ਼ੇਸਿੰਗ
ਜੀਵਨ ਸਾਥੀ
ਜਿਮ ਪੋਲਕ
(ਵਿ. 1968; ਤ. 1973)
ਸਾਥੀਗ੍ਰੀਮ ਗਿਬਸਨ
ਬੱਚੇ1
ਦਸਤਖ਼ਤ
ਵੈੱਬਸਾਈਟ
ਸਰਕਾਰੀ ਵੈਬਸਾਈਟ

ਇੱਕ ਨਾਵਲਕਾਰ ਅਤੇ ਕਵੀ ਹੋਣ ਦੇ ਨਾਤੇ, ਐਟਵੁਡ ਦੀਆਂ ਰਚਨਾਵਾਂ ਭਾਸ਼ਾ ਦੀ ਸ਼ਕਤੀ, ਲਿੰਗ ਅਤੇ ਪਛਾਣ, ਧਰਮ ਅਤੇ ਮਿਥਿਹਾਸ, ਜਲਵਾਯੂ ਤਬਦੀਲੀ, ਅਤੇ "ਪਾਵਰ ਰਾਜਨੀਤੀ" ਸਮੇਤ ਵੱਖ-ਵੱਖ ਥੀਮ ਵਿੱਚ ਸ਼ਾਮਲ ਹਨ।"[2]  ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਮਿਥਾਂ ਅਤੇ ਪਰੀ ਕਹਾਣੀਆਂ ਤੋਂ ਪ੍ਰੇਰਿਤ ਕੀਤਾ ਹੈ ਜਿਹਨਾਂ ਵਿੱਚ ਉਸ ਨੂੰ ਬਹੁਤ ਛੋਟੀ ਉਮਰ ਤੋਂ ਦਿਲਚਸਪੀ ਸੀ। [3] ਕਨੇਡੀਅਨ ਸਾਹਿਤ ਨੂੰ ਉਸਦੇ ਯੋਗਦਾਨਾਂ ਵਿੱਚ, ਐਟਵੂਡ ਗ੍ਰਿਫਿਨ ਪੋਇਟਰੀ ਇਨਾਮ ਅਤੇ ਰਾਈਟਰਸ ਟ੍ਰਸਟ ਆਫ ਕਨੇਡਾ ਦੀ ਇੱਕ ਬਾਨੀ ਹੋਣ ਸ਼ਾਮਲ ਹੈ।

ਨਿੱਜੀ ਜੀਵਨ ਅਤੇ ਸਿੱਖਿਆ

ਐਟਵੂਡ ਦਾ ਜਨਮ ਓਟਵਾ, ਓਨਟਾਰੀਓ, ਕੈਨੇਡਾ ਵਿੱਚ ਹੋਇਆ ਸੀ, ਜੋ ਕਾਰਲ ਐਡਮੰਡ ਐਟਵੁੱਡ ਅਤੇ ਮਾਰਗਰੇਟ ਡੋਰਥੀ ਦੇ ਤਿੰਨ ਬੱਚਿਆਂ ਵਿੱਚੋਂ ਦੂਜੀ ਸੀ। [4] ਉਸਦਾ ਪਿਤਾ ਇੱਕ ਕੀਟ ਵਿਗਿਆਨ ਸੀ। ਉਸਦੀ ਮਾਂ ਵੁਡਵਿਲੇ, ਨੋਵਾ ਸਕੋਸ਼ੀਆ ਤੋਂ ਇੱਕ ਸਾਬਕਾ ਡਾਇਟੀਸ਼ੀਅਨ ਅਤੇ ਨਿਊਟਰੀਸ਼ੀਅਨ ਸੀ।[5] ਕੀਟ ਵਿਗਿਆਨ ਵਿੱਚ ਉਸਦੇ ਪਿਤਾ ਦੀ ਚੱਲ ਰਹੀ ਖੋਜ ਕਰਕੇ, ਐਟਵੂਡ ਨੇ ਆਪਣੇ ਬਚਪਨ ਦਾ ਜ਼ਿਆਦਾ ਸਮਾਂ ਉੱਤਰੀ ਕਿਊਬੈਕ ਦੇ ਜੰਗਲੀ ਵਿੱਚ ਅਤੇ ਓਟਾਵਾ, ਸਾਉਲਟ ਸਟੀ ਮੈਰੀ ਅਤੇ ਟੋਰਾਂਟੋ ਦੇ ਵਿੱਚ ਆਉਣ ਜਾਣ ਦੀ ਯਾਤਰਾ ਬਿਤਾਇਆ। ਉਹ ਅੱਠ ਸਾਲਾਂ ਦੀ ਉਮਰ ਹੋਣ ਤੱਕ ਸਕੂਲ ਪੂਰੇ ਸਮੇਂ ਤੱਕ ਨਹੀਂ ਰਹਿੰਦੀ ਸੀ। ਉਹ ਸਾਹਿਤ, ਡੈਲ ਪੌਕਟਬੁਕ ਭੇਤ, ਗ੍ਰਿਮ ਦੀਆਂ ਪਰੀ ਕਹਾਣੀਆਂ, ਕੈਨੇਡੀਅਨ ਪਸ਼ੂ ਕਹਾਣੀਆਂ ਅਤੇ ਕਾਮਿਕ ਕਿਤਾਬਾਂ ਦੀ ਵੱਡੀ ਪਾਠਕ ਬਣ ਗਈ। ਉਸਨੇ ਲਾਸਾਇਡ ਵਿੱਚ ਲਾਸਾਇਡ ਹਾਈ ਸਕੂਲ, ਟੋਰਾਂਟੋ ਵਿੱਚ ਪੜ੍ਹੀ ਅਤੇ ਉਸ ਨੇ 1957 ਵਿੱਚ ਗ੍ਰੈਜੂਏਸ਼ਨ ਕੀਤੀ। [6] ਐਟਵੂਡ ਨੇ ਛੇ ਸਾਲ ਦੀ ਉਮਰ ਵਿੱਚ ਨਾਟਕ ਅਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ।[7]

ਉਹ 16 ਸਾਲ ਦੀ ਸੀ ਜਦੋਂ ਐਟਵੁਡ ਨੂੰ ਅਹਿਸਾਸ ਹੋਇਆ ਕਿ ਉਹ ਪੇਸ਼ੇਵਰ ਲਿਖਣਾ ਚਾਹੁੰਦੀ ਸੀ।[8] 1957 ਵਿਚ, ਉਸਨੇ ਟੋਰਾਂਟੋ ਯੂਨੀਵਰਸਿਟੀ ਵਿੱਚ ਵਿਕਟੋਰੀਆ ਕਾਲਜ ਵਿੱਚ ਪੜ੍ਹਾਈ ਕਰਨੀ ਸ਼ੁਰੂ ਕੀਤੀ, ਜਿਥੇ ਉਸਨੇ ਐਕਟਾ ਅਤੇ ਵਿਕਟੋਰੀਆਨਾ, ਕਾਲਜ ਸਾਹਿਤਕ ਜਰਨਲ ਵਿੱਚ ਕਵਿਤਾਵਾਂ ਅਤੇ ਲੇਖ ਪ੍ਰਕਾਸ਼ਿਤ ਕੀਤੇ, ਅਤੇ ਉਸਨੇ ਬੌਬ ਕਾਮੇਡੀ ਰਿਵਊ ਦੀ ਨਾਟਕੀ ਪਰੰਪਰਾ ਵਿੱਚ ਹਿੱਸਾ ਲਿਆ।[9] ਉਸ ਦੇ ਪ੍ਰੋਫੈਸਰਾਂ ਵਿੱਚ ਜੈ ਮੈਕਫੇਰਸ਼ਨ ਅਤੇ ਨਾਰਥਰੌਪ ਫਰਾਈ ਸ਼ਾਮਲ ਸਨ। ਉਸਨੇ 1961 ਵਿੱਚ ਅੰਗਰੇਜ਼ੀ (ਆਨਰਜ਼) ਵਿੱਚ ਬੈਚੂਲਰ ਆਫ਼ ਆਰਟਸ ਨਾਲ ਗ੍ਰੈਜੂਏਸ਼ਨ ਕੀਤੀ, ਅਤੇ ਦਰਸ਼ਨ ਅਤੇ ਫਰਾਂਸੀਸੀ ਵਿੱਚ ਵਿਸ਼ੇ ਵੀ ਸਨ।: 54 

1961 ਵਿੱਚ ਅਟਵੁੱਡ ਨੇ ਇੱਕ ਵੁਡਰੋ ਵਿਲਸਨ ਫੈਲੋਸ਼ਿਪ ਦੇ ਨਾਲ, ਹਾਰਵਰਡ ਯੂਨੀਵਰਸਿਟੀ ਦੇ ਰੈਡਕਲਿਫ ਕਾਲਜ ਵਿੱਚ ਗ੍ਰੈਜੂਏਟ ਪੜ੍ਹਾਈ ਸ਼ੁਰੂ ਕੀਤੀ।[10] ਉਸਨੇ 1962 ਵਿੱਚ ਰੈਡਕਲਿਫ਼ ਤੋਂ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਦੋ ਸਾਲਾਂ ਲਈ ਡਾਕਟਰ ਦੀ ਡਿਗਰੀ ਲਈ ਪੜ੍ਹਾਈ ਕੀਤੀ, ਪਰੰਤੂ ਉਸਨੇ ਆਪਣਾ ਖੋਜ-ਪੱਤਰ, "ਇੰਗਲਿਸ਼ ਮੈਟਾਫਿਜ਼ੀਕਲ ਰੋਮਾਂਸ" ਪੂਰਾ ਨਹੀਂ ਕੀਤਾ।[11]

1968 ਵਿੱਚ, ਅਟਵੁੱਡ ਨੇ ਇੱਕ ਅਮਰੀਕੀ ਲੇਖਕ ਜਿਮ ਪੋਲਕ ਨਾਲ ਵਿਆਹ ਕਰਵਾ ਲਿਆ;[12] ਪਰ ਪੰਜ ਸਾਲ ਬਾਅਦ 1973 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ।[13] ਉਸਨੇ ਛੇਤੀ ਹੀ ਬਾਅਦ ਆਪਣੇ ਸਾਥੀ ਨਾਵਲਕਾਰ ਗ੍ਰੇਮ ਗਿਬਸਨ ਨਾਲ ਇੱਕ ਸੰਬੰਧ ਬਣਾਇਆ ਅਤੇ ਉਹ ਓਨਟਾਰੀਓ ਦੇ ਐਲੀਸਟਨ ਨੇੜੇ ਇੱਕ ਫਾਰਮ ਵਿੱਚ ਚਲੇ ਗਏ, ਜਿੱਥੇ ਉਨ੍ਹਾਂ ਦੀ ਧੀ, ਐਲੇਨੋਰ ਜੈਸ ਐਟਵੁੱਡ ਗਿੱਬਸਨ ਦਾ 1976 ਵਿੱਚ ਜਨਮ ਹੋਇਆ ਸੀ।[12] ਇਰ ਇਹ ਪਰਿਵਾਰ 1980 ਵਿੱਚ ਟੋਰਾਂਟੋ ਪਰਤ ਆਇਆ।[14] ਅਟਵੁੱਡ ਅਤੇ ਗਿੱਬਸਨ 18 ਸਤੰਬਰ 2019 ਤਕ ਇਕੱਠੇ ਰਹੇ। ਉਦੋਂ ਗਿਬਸਨ ਦੀ ਦਿਮਾਗੀ ਕਮਜ਼ੋਰੀ ਤੋਂ ਬਾਅਦ ਮੌਤ ਹੋ ਗਈ।[15]

ਹਾਲਾਂਕਿ ਮਾਰਗਰੇਟ ਐਟਵੁੱਡ ਇੱਕ ਉੱਘੀ ਲੇਖਕ ਹੈ, ਉਹ ਉਹਦਾ ਕਹਿਣਾ ਹੈ ਕਿ ਉਹ ਬੜੀ ਬੀੜੀ ਸਪੈਲਰ ਹੈ।[16]

ਭਵਿੱਖ ਦੀ ਲਾਇਬ੍ਰੇਰੀ ਦਾ ਪ੍ਰੋਜੈਕਟ

ਮਾਰਗਰੇਟ ਐਟਵੁਡ ਉਨ੍ਹਾਂ ਸੌ ਲੇਖਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਆਪਣੀ ਇੱਕ ਨਵੀਂ ਕਹਾਣੀ ਜੋ ਕਦੇ ਨਹੀਂ ਪੜ੍ਹੀ ਗਈ, ਭਵਿੱਖ ਦੀ ਲਾਇਬਰੇਰੀ ਦੇ ਪ੍ਰੋਜੈਕਟ ਵਿੱਚ ਦੇਣੀ ਹੈ। ਉਸ ਨੇ ਆਪਣਾ ਨਾਵਲ ਸਕ੍ਰਾਈਬਲਰ ਮੂਨ ਭਵਿੱਖ ਦੀ ਲਾਇਬ੍ਰੇਰੀ ਪ੍ਰੋਜੈਕਟ ਵਿੱਚ ਦੇ ਦਿੱਤਾ ਹੈ। ਉਸ ਪ੍ਰੋਜੈਕਟ ਲਈ ਇਹ ਪਹਿਲਾ ਯੋਗਦਾਨ ਸੀ।[17] ਇਹ ਕੰਮ, 2015 ਵਿੱਚ ਪੂਰਾ ਹੋਇਆ ਸੀ, ਉਸੇ ਸਾਲ ਇਹ 27 ਮਈ ਨੂੰ ਰਸਮੀ ਤੌਰ'ਤੇ ਪ੍ਰਾਜੈਕਟ ਦੇ ਹਵਾਲੇ ਕਰ ਦਿੱਤਾ ਸੀ।[18] ਇਹ ਪੁਸਤਕ 2114 ਵਿੱਚ ਪ੍ਰਕਾਸ਼ਤ ਹੋਵੇਗੀ। ਉਦੋਂ ਤਕ ਇਹ ਪੁਸਤਕ ਇਸ ਪ੍ਰੋਜੈਕਟ ਵਲੋਂ ਸੰਭਾਲ ਕੇ ਰੱਖੀ ਜਾਵੇਗੀ। ਉਹ ਸੋਚਦੀ ਹੈ ਕਿ ਪਾਠਕਾਂ ਨੂੰ ਉਸਦੀ ਕਹਾਣੀ ਦੇ ਕੁਝ ਹਿੱਸਿਆਂ ਦਾ ਅਨੁਵਾਦ ਕਰਨ ਲਈ ਸ਼ਾਇਦ ਇੱਕ ਪਾਲੀਓ-ਮਾਨਵ-ਵਿਗਿਆਨੀ ਦੀ ਜ਼ਰੂਰਤ ਹੋਏਗੀ।[19] ਗਾਰਡੀਅਨ ਅਖਬਾਰ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਐਟਵੁੱਡ ਨੇ ਕਿਹਾ, "ਇਸ ਬਾਰੇ ਕੁਝ ਜਾਦੂਮਈ ਹੈ। ਇਹ ਸਲੀਪਿੰਗ ਬਿਊਟੀ ਵਾਂਗ ਹੈ। ਟੈਕਸਟ 100 ਸਾਲ ਨੀਂਦ ਦੇ ਆਲਮ ਵਿੱਚ ਪਏ ਰਹਿਣਗੇ ਅਤੇ ਫਿਰ ਉਹ ਜਾਗਣਗੇ, ਦੁਬਾਰਾ ਜੀਵਣ ਪਾਉਣਗੇ। ਇਹ ਪਰੀ ਕਹਾਣੀਆਂ ਵਾਲੀ ਸਮੇਂ ਦੀ ਲੰਬਾਈ ਹੈ। ਉਹ 100 ਸਾਲ ਸੁੱਤੀ ਪਈ ਰਹੀ। "[18]

ਹਵਾਲੇ