ਮਾਰੀਓ ਵਾਰਗਾਸ ਯੋਸਾ

ਮਾਰੀਓ ਵਾਰਗਾਸ ਯੋਸਾ (ਸਪੇਨੀ: [ˈmaɾjo ˈβaɾɣas ˈʎosa]; ਜਨਮ 28 ਮਾਰਚ 1936) ਪੇਰੂਵੀ ਲੇਖਕ, ਸਿਆਸਤਦਾਨ, ਪੱਤਰਕਾਰ,ਨਿਬੰਧਕਾਰ, ਕਾਲਜ ਪ੍ਰੋਫੈਸਰ, 2010 ਦੇ ਸਾਹਿਤ ਲਈ ਨੋਬਲ ਪੁਰਸਕਾਰ ਲੈਣ ਵਾਲੀ ਹਸਤੀ ਹੈ।[3] ਕਿਊਬਾ ਦੀ ਕ੍ਰਾਂਤੀ ਤੋਂ ਬਾਅਦ ਜਦੋਂ ਇੱਕ ਇੱਕ ਕਰ ਕੇ ਲਾਤੀਨੀ ਅਮਰੀਕਾ ਦੇ ਛੋਟੇ ਛੋਟੇ ਦੇਸ਼ਾਂ ਦੇ ਕਈ ਗੁੰਮਨਾਮ ਲੇਖਕ ਅੰਗਰੇਜ਼ੀ ਵਿੱਚ ਅਨੁਵਾਦ ਹੋਕੇ ਪ੍ਰਸਿੱਧੀ ਦੇ ਡੰਡੇ ਚੜ੍ਹਨ ਲੱਗੇ ਤਾਂ ਸੰਸਾਰ ਸਾਹਿਤ ਵਿੱਚ ਇਸ ਘਟਨਾ ਨੂੰ ‘ਲਾਤੀਨੀ ਅਮਰੀਕੀ ਬੂਮ’ ਕਿਹਾ ਜਾਣ ਲੱਗਿਆ। ਪੀਰੂ ਵਰਗੇ ਇੱਕ ਛੋਟੇ ਦੇਸ਼ ਦਾ ਲੇਖਕ ਮਾਰੀਓ ਵਾਰਗਾਸ ਯੋਸਾ ਇਸ ਬੂਮ ਨਾਲ ਚਰਚਾ ਵਿੱਚ ਆਇਆ ਸੀ। ਉਹ ਲਾਤੀਨੀ ਅਮਰੀਕਾ ਦੇ ਆਪਣੀ ਪੀੜ੍ਹੀ ਦੇ ਮੋਹਰੀ ਲੇਖਕਾਂ ਵਿੱਚੋਂ ਹੈ ਜਿਸ ਨੇ ਲਾਤੀਨੀ ਅਮਰੀਕੀ ਬੂਮ ਦੇ ਕਿਸੇ ਹੋਰ ਲੇਖਕ ਨਾਲੋਂ ਵਧ ਸੰਸਾਰਵਿਆਪੀ ਪ੍ਰਭਾਵ ਪਾਇਆ ਹੈ।[4] ਯੋਸਾ ਨੇ ਆਪਣੇ ਨਾਵਲਾਂ ਵਿੱਚ ਸਮਕਾਲੀ ਪੇਰੂਵੀ ਸਮਾਜ ਦੀਆਂ ਵਿਡੰਬਨਾਵਾਂ ਨੂੰ ਵਿਖਾਉਣ ਲਈ ਮਾਰਕੁਏਜ਼ ਦੀ ਤਰ੍ਹਾਂ ਇਤਿਹਾਸਿਕ ਕਥਾਵਾਂ, ਮਿਥ ਨਾਲ ਜੁੜੇ ਪਾਤਰਾਂ ਦਾ ਸਹਾਰਾ ਲਿਆ। 2010 ਦਾ ਨੋਬਲ ਪੁਰਸਕਾਰ ਉਸ ਲਈ ਐਲਾਨ ਕਰਦੇ ਹੋਏ, ਸਵੀਡਿਸ਼ ਅਕੈਡਮੀ ਨੇ ਕਿਹਾ ਸੀ ਕਿ ਯੋਸਾ ਨੂੰ ਇਹ "ਸੱਤਾ ਦੀ ਸੰਰਚਨਾ ਦੀ ਨੱਕਾਸ਼ੀ ਅਤੇ ਵਿਅਕਤੀ ਦੇ ਸੰਘਰਸ਼, ਵਿਦਰੋਹ, ਅਤੇ ਹਾਰ ਦੇ ਸਿਰਜੇ ਬਿੰਬਾਂ ਲਈ" ਦਿੱਤਾ ਜਾ ਰਿਹਾ ਹੈ।[5] ਵਾਰਗਾਸ ਯੋਸਾ ਅੱਜਕੱਲ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਕਲਾਵਾਂ ਲਈ ਲੇਵਿਸ ਕੇਂਦਰ ਦੇ ਵਿਜਿਟਿੰਗ ਪ੍ਰੋਫੈਸਰ ਹਨ।[6]

ਮਾਰੀਓ ਵਾਰਗਾਸ ਯੋਸਾ
ਮਾਰੀਓ ਵਾਰਗਾਸ ਯੋਸਾ, 22 ਸਤੰਬਰ 2011 ਨੂੰ ਗੋਟਨਬਰਗ ਪੁਸਤਕ ਮੇਲੇ ਵਿੱਚ
ਮਾਰੀਓ ਵਾਰਗਾਸ ਯੋਸਾ, 22 ਸਤੰਬਰ 2011 ਨੂੰ ਗੋਟਨਬਰਗ ਪੁਸਤਕ ਮੇਲੇ ਵਿੱਚ
ਜਨਮਜੋਰਗ ਮਾਰੀਓ ਪੇਦਰੋ ਵਾਰਗਾਸ ਯੋਸਾ
(1936-03-28)28 ਮਾਰਚ 1936
ਅਰੇਕੁਇਪਾ, ਅਰੇਕੁਇਪਾ ਖੇਤਰ, ਪੇਰੂ
ਰਾਸ਼ਟਰੀਅਤਾਪੇਰੂਵੀ
ਨਾਗਰਿਕਤਾਸਪੇਨ[1]
ਅਲਮਾ ਮਾਤਰNational University of San Marcos
Complutense University of Madrid
ਸਾਹਿਤਕ ਲਹਿਰਲਾਤੀਨੀ ਅਮਰੀਕੀ ਬੂਮ
ਪ੍ਰਮੁੱਖ ਅਵਾਰਡਮਿਗੁਏਲ ਦੇ ਸਰਵਾਂਤੇਜ਼ ਪੁਰਸਕਾਰ
1994
ਸਾਹਿਤ ਲਈ ਨੋਬਲ ਪੁਰਸਕਾਰ
2010
ਆਰਡਰ ਆਫ਼ ਦ ਅਜ਼ਟੇਕ ਈਗਲ
2011
[2]
ਜੀਵਨ ਸਾਥੀਜੂਲੀਆ ਉਰ੍ਕੁਇਦੀ (1955–1964)
ਪੈਟਰਿਸੀਆ ਯੋਸਾ (1965–ਹੁਣ)
ਬੱਚੇਅਲਵਾਰੋ ਵਾਰਗਾਸ ਯੋਸਾ
ਗੋਂਜ਼ਾਲੋ ਵਾਰਗਾਸ ਯੋਸਾ
ਮੋਰਗਾਨਾ ਵਾਰਗਾਸ ਯੋਸਾ
ਦਸਤਖ਼ਤ
ਵੈੱਬਸਾਈਟ
http://www.mvargasllosa.com

ਬਚਪਨ ਅਤੇ ਜਵਾਨੀ

ਮਾਰੀਓ ਵਾਰਗਾਸ ਯੋਸਾ ਦਾ ਜਨਮ 28 ਮਾਰਚ 1936 ਨੂੰ ਪੇਰੂ ਦੇ ਸ਼ਹਿਰ ਅਰੇਕੁਇਪਾ ਵਿੱਚ ਹੋਇਆ ਸੀ। ਉਹਦੇ ਮਾਤਾ ਪਿਤਾ ਉਸ ਦੇ ਜਨਮ ਤੋਂ ਪੰਜ ਮਹੀਨੇ ਪਹਿਲਾਂ ਹੀ ਵੱਖ ਹੋ ਗਏ ਸੀ। ਉਹ ਆਪਣੇ ਮਾਤਾ ਪਿਤਾ ਦੀ ਇਕਲੌਤੀ ਔਲਾਦ ਸੀ। ਉस ਦੇ ਪਿਤਾ ਇੱਕ ਬਸ ਚਾਲਕ ਸਨ। ਆਪਣੇ ਜੀਵਨ ਦੇ ਆਰੰਭਕ 10 ਸਾਲ ਤੱਕ ਉਹ ਕੋਚਾਬੰਬਾ, ਬੋਲੀਵਿਆ, ਵਿੱਚ ਮਾਂ ਅਤੇ ਨਾਨਾ ਨਾਨੀ ਕੋਲ ਰਿਹਾ। 1946 ਵਿੱਚ ਉਹ ਪੇਰੂ ਵਿੱਚ ਪਰਤਿਆ, ਜਦੋਂ ਉਸ ਦੇ ਮਾਤਾ ਪਿਤਾ ਫਿਰ ਇਕਠੇ ਰਹਿਣ ਲੱਗੇ। ਬਾਅਦ ਵਿੱਚ ਉਹ ਮਗਡਾਲਿਨਾ ਦੈਲ ਮਾਰ, ਲੀਮਾ ਦੇ ਇੱਕ ਮੱਧ ਵਰਗੀ ਉਪਨਗਰ ਵਿੱਚਆ ਗਿਆ। ਜਦੋਂ ਉਹ 16 ਸਾਲ ਦਾ ਸੀ ਤਦ ਲੀਮਾ ਦੀਆਂ ਕਈ ਪੱਤਰਕਾਵਾਂ ਲਈ ਕੰਮ ਕਰ ਰਿਹਾ ਸੀ। ਉਸ ਦੀਆਂ ਤਦ ਦੀਆਂ ਰਚਨਾਵਾਂ ਵਿੱਚ ਅਪਰਾਧ ਕਹਾਣੀਆਂ ਮੁੱਖ ਤੌਰ 'ਤੇ ਸ਼ਾਮਿਲ ਹਨ। ਉਸ ਦੀ ਪਹਿਲੀ ਕਿਤਾਬ, ਲਾਸ ਜੇਫ਼ੇਸ, ਨਿੱਕੀਆਂ ਕਹਾਣੀਆਂ ਦਾ ਸੰਗ੍ਰਿਹ, 1958 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਦੋਂ ਉਹ 22 ਸਾਲ ਦਾ ਸੀ।

ਰਚਨਾਵਾਂ

  • ਦ ਚਲੇਂਜ – 1957
  • ਹੇਡਸ – 1959
  • ਦ ਸਿਟੀ ਐਂਡ ਦ ਡੌਗਸ- 1962
  • ਦ ਗ੍ਰੀਨ ਹਾਉਸ – 1966
  • ਪਿਊਪਸ – 1967
  • ਕਨਵਰਸੇਸਨਸ ਇਨ ਦ ਕੈਥੇਡਰਲ – 1969
  • ਪੈਂਟੋਜਾ ਐਂਡ ਦ ਸਪੇਸ਼ਿਅਲ - 1973
  • ਆਂਟ ਜੂਲੀ ਐਂਡ ਸਕ੍ਰਿਪਟਰਾਇਟਰ-1977
  • ਦ ਐਂਡ ਆਫ਼ ਦ ਵਰਲਡ ਵਾਰ-1981
  • ਮਾਯਤਾ ਹਿਸਟਰੀ-1984
  • ਹੂ ਕਿਲਡ ਪਲੋਮਿਨੋ ਮੋਲੇਰੋ-1986
  • ਦ ਸਟੋਰੀਟੇਲਰ-1987
  • ਪ੍ਰੇਜ਼ ਆਫ਼ ਦ ਸਟੈੱਪਮਦਰ-1988
  • ਡੇਥ ਇਨ ਦ ਐਂਡੀਜ-1993
  • ਆਤਮਕਥਾ – ਦ ਸ਼ੂਟਿੰਗ ਫ਼ਿਸ਼-1993

ਹਵਾਲੇ