ਮੀਂਹ

ਮੀਂਹ (ਜਾਂ ਵਰਖਾ ਜਾਂ ਬਾਰਸ਼/ਬਰਸਾਤ) ਬੂੰਦਾਂ ਦੇ ਰੂਪ ਵਿੱਚ ਉਹ ਤਰਲ ਪਾਣੀ ਹੁੰਦਾ ਹੈ ਜੋ ਬੱਦਲਾਂ ਦੇ ਸੰਘਣੇ ਹੋਣ ਤੋਂ ਬਾਅਦ ਧਰਤੀ ਉੱਤੇ ਡਿੱਗਦਾ ਹੈ ਭਾਵ ਇਹ ਧਰਤੀ ਦੀ ਖਿੱਚ ਨਾਲ਼ ਹੇਠਾਂ ਆਉਣ ਜੋਗਾ ਭਾਰੀ ਹੋ ਜਾਂਦਾ ਹੈ। ਇਹ ਪਾਣੀ ਚੱਕਰ ਦਾ ਇੱਕ ਮੁੱਖ ਅੰਗ ਹੈ ਅਤੇ ਧਰਤੀ ਉੱਤੇ ਤਾਜ਼ੇ ਪਾਣੀ ਨੂੰ ਲਿਆਉਣ ਲਈ ਜ਼ੁੰਮੇਵਾਰ ਹੁੰਦਾ ਹੈ। ਭਾਰਤ ਦੇ ਸਮੁੰਦਰੀ ਖੇਤਰਾਂ ਵਿੱਚ ਤਾਂ ਲਗਪਗ ਸਾਰਾ ਸਾਲ ਹੀ ਮੀਂਹ ਪੈਂਦਾ ਹੈ ਪਰ ਉੱਤਰੀ ਭਾਰਤ ਵਿੱਚ ਜ਼ਿਆਦਾਤਰ ਮੀਂਹ ਜੁਲਾਈ ਅਗਸਤ ਦੇ ਮਹੀਨੇ ਪੈਂਦਾ ਹੈ ਕਿਉਂਕਿ ਇਹ ਮੀਂਹ ਮਾਨਸੂਨ ਪੌਣਾਂ ਦੇ ਆਉਣ ਕਾਰਨ ਪੈਂਦਾ ਹੈ।

Black storm clouds under which a grey sheet of rain is falling on grasslands.
ਵਰਖਾ

ਮੀਂਹ ਤੋਂ ਬਾਅਦ ਸੁਗੰਧ

ਮੀਂਹ ਪੈਂਦੇ ਵਿਚ ਰੁੱਖ

ਆਮ ਤੌਰ ’ਤੇ ਇਹ ਗਰਮੀਆਂ ਦੇ ਮੌਸਮ ਵਿੱਚ ਮੀਂਹ ਪੈਣ ਸਮੇਂ ਜਾਂ ਕੁਝ ਸਮੇਂ ਬਾਅਦ ਹਵਾ ਵਿੱਚੋਂ ਹਲਕੀ ਜਿਹੀ ਸੁਗੰਧ ਆਉਂਦੀ ਹੈ। ਹੇਠ ਲਿਖੇ ਕਾਰਨ ਹਨ:-

  • ਬੱਦਲਾਂ ਵਿੱਚ ਅਸਮਾਨੀ ਬਿਜਲੀ ਦਾ ਵਿਸਰਜਨ ਜਾਂ ਬਿਜਲੀ ਦੇ ਚਮਕਣ ਸਮੇਂ ਹਵਾ ਵਿਚਲੇ ਆਕਸੀਜਨ ਦੇ ਅਣੂ ਦੋ ਪ੍ਰਮਾਣੂਆਂ ਵਿੱਚ ਟੁੱਟ ਜਾਂਦੇ ਹਨ। ਆਕਸੀਜਨ ਦਾ ਪ੍ਰਮਾਣੂ ਆਕਸੀਜਨ ਦੇ ਅਣੂ ਨਾਲ ਜੁੜ ਕੇ ਓਜ਼ੋਨ ਬਣਾਉਂਦਾ ਹੈ। ਓਜ਼ੋਨ ਗੈਸ ਦੀ ਖ਼ਾਸ ਗੰਧ ਹੁੰਦੀ ਹੈ।
  • ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਧਰਤੀ ’ਤੇ ਮਿੱਟੀ ਵਿੱਚ ਬਹੁਤ ਸਾਰੇ ਬੈਕਟੀਰੀਆ ਰਹਿੰਦੇ ਹਨ। ਗਰਮ ਵਾਤਾਵਰਨ ਵਿੱਚ ਐਕਟਿਨੋ ਬੈਕਟੀਰੀਆ ਕਾਰਬਨਿਕ ਪਦਾਰਥਾਂ ਦਾ ਅਪਘਟਨ ਕਰਦੇ ਹਨ ਜਾਂ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਜਿਸ ਕਾਰਨ ਖ਼ਾਸ ਰਸਾਇਣ ਪੈਦਾ ਹੁੰਦਾ ਹੈ। ਇਸ ਰਸਾਇਣ ਦਾ ਨਾਂ ਕੀਊਸਮਿਨ ਹੈ। ਇਹ ਰਸਾਇਣ ਉੱਡਣਸ਼ੀਲ ਹੈ। ਇਸ ਗੈਸੀ ਪਦਾਰਥ ਦੀ ਖ਼ਾਸ ਸੁਗੰਧ ਹੁੰਦੀ ਹੈ। ਆਮ ਤੌਰ ’ਤੇ ਮੀਂਹ ਪੈਣ ਤੋਂ ਬਾਅਦ ਕੀਊਸਮਿਨ ਰਸਾਇਣ ਦੇ ਕਾਰਨ ਹਵਾ ਵਿੱਚੋਂ ਮਿੱਠੀ ਜਿਹੀ ਸੁਗੰਧ ਆਉਂਦੀ ਹੈ।
  • ਕੁਝ ਪੌਦੇ ਖ਼ੁਸ਼ਕ ਸਮੇਂ ਵਿੱਚ ਤੇਲ ਪੈਦਾ ਕਰਦੇ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਇਹ ਤੇਲ ਹਵਾ ਵਿੱਚ ਰਲ ਜਾਂਦੇ ਹਨ। ਇਨ੍ਹਾਂ ਤੇਲਾਂ ਦੀ ਆਪਣੀ ਖ਼ਾਸ ਸੁਗੰਧ ਹੁੰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਮੀਂਹ ਪੈਣ ਤੋਂ ਬਾਅਦ ਹਲਕੀ ਜਿਹੀ ਮਿੱਠੀ ਸਗੰਧ ਆਉਂਦੀ ਹੈ। .

a

ਮਹਾਦੀਪਸਭ ਤੋਂ ਜ਼ਿਆਦਾ ਔਸਤਸਥਾਨਉਚਾਈਸਾਲਾਂ ਦਾ ਰਿਕਾਰਡ
ਇੰਚਐਮਐਮਫੁੱਟਮੀਟਰ
ਦੱਖਣੀ ਅਮਰੀਕਾ523.613,299ਲਲੋਰੋ, ਕੋਲੰਬੀਆ (ਅਨੁਮਾਨਿਤ)[a][b]520158[c]29
ਏਸ਼ੀਆ467.411,872ਮੌਸਿਨਰਾਮ, ਭਾਰਤ[a][d]4,5971,40139
ਓਸ਼ੇਨੀਆ460.011,684ਵੈਅਲੀਅਲੇ ਚੋਟੀ, ਕੋਆਈ, ਹਵਾਈ ਟਾਪੂ[a]5,1481,56930
ਅਫਰੀਕਾ405.010,287ਡੇਬੁੰਡਸਚਾ, ਕੈਮਰੂਨ309.132
ਦੱਖਣੀ ਅਮਰੀਕਾ354.08,992ਕੁਆਬਡੋ, ਕੋਲੰਬੀਆ12036.616
ਆਸਟਰੇਲੀਆ340.08,636ਬੇਲੰਡੇਨ ਕੇਰ ਚੋਟੀ, ਕਵੀਨਜ਼ਲੈਂਡ5,1021,5559
ਉੱਤਰੀ ਅਮਰੀਕਾ256.06,502ਹੇਨਡਰਸਨ ਝੀਲ, ਬ੍ਰਿਟਿਸ਼ ਕੋਲੰਬੀਆ123.6614
ਯੂਰਪ183.04,648ਕਰਕਵਾਈਸ, ਮੋਂਟੇਨੇਗਰੋ3,3371,01722
Source (without conversions): Global Measured Extremes of Temperature and Precipitation, National Climatic Data Center. August 9, 2004.[1]
ਮਹਾਦੀਪਸਥਾਨਵੱਧ ਤੋਂ ਵੱਧ ਮੀਂਹ
ਇੰਚਐਮਐਮ
ਸਲਾਨਾ ਔਸ਼ਤ ਵੱਧ ਤੋਂ ਵੱਧ ਮੀਂਹਏਸ਼ੀਆਮੌਸੀਨਰਾਮ, ਭਾਰਤ467.411,870
ਇੱਕ ਸਾਲ 'ਚ ਵੱਧ ਤੋਂ ਵੱਧ ਮੀਂਹ[2]ਏਸ਼ੀਆਚਿਰਾਪੂਜੀ, ਭਾਰਤ1,04226,470
ਇਸ ਸਾਲ 'ਚ ਵੱਧ ਤੋਂ ਵੱਧ ਮੀਂਹ[3]ਏਸ਼ੀਆਚਿਰਾਪੂਜੀ, ਭਾਰਤ3669,296
24 ਘੰਟਿਆ 'ਚ ਵੱਧ ਤੋਂ ਵੱਧ ਮੀਂਹਹਿੰਦ ਮਹਾਸਾਗਰਫੋਕ, ਫੋਕ, Foc Foc, ਰੇਊਨੀਓਂ71.81,820
12 ਘੰਟਿਆ 'ਚ ਵੱਧ ਤੋਂ ਵੱਧ ਮੀਂਹਹਿੰਦ ਮਹਾਸਾਗਰਫੋਕ, ਫੋਕ, ਰੇਊਨੀਓਂ45.01,140
ਇੱਕ ਮਿੰਟ 'ਚ ਵੱਧ ਤੋਂ ਵੱਧ ਮੀਂਹਉਤਰੀ ਅਮਰੀਕਾਯੂਨੀਅਨਵਿਲਾ, ਮੈਰੀਲੈਂਡ ਅਮਰੀਕਾ1.2331.2