ਰੈਨੋ

ਰੈਨੋ (ਫਰਾਂਸੀਸੀ: Renault) ਇੱਕ ਫਰਾਂਸੀਸੀ ਬਹੁਰਾਸ਼ਟਰੀ ਕੰਪਨੀ ਹੈ ਜੋ ਵਾਹਨ ਬਣਾਉਣ ਦਾ ਕੰਮ ਕਰਦੀ ਹੈ। ਇਸਦੀ ਸਥਾਪਨਾ 1899 ਵਿੱਚ ਹੋਈ ਸੀ। ਕੰਪਨੀ ਵੱਖ-ਵੱਖ ਗੱਡੀਆਂ ਅਤੇ ਵੈਨਾਂ ਬਣਾਉਂਦੀ ਹੈ, ਪਹਿਲਾਂ ਇਹ ਟਰੱਕ, ਟਰੈਕਟਰ, ਬੱਸਾਂ, ਟੈਂਕ ਅਤੇ ਹੋਰ ਵਾਹਨ ਵੀ ਬਣਾਉਂਦੀ ਸੀ। 2011 ਵਿੱਚ ਨਿਰਮਾਣ ਦੇ ਅਧਾਰ ਉੱਤੇ ਇਹ ਫ਼ੋਕਸਵੈਗਨ ਅਤੇ ਪੇਸਾ ਤੋਂ ਬਾਅਦ ਯੂਰਪ ਦੀ ਤੀਜੀ ਸਭ ਤੋਂ ਵੱਡੀ ਵਾਹਨ ਬਣਾਉਣ ਵਾਲੀ ਕੰਪਨੀ ਸੀ ਅਤੇ ਦੁਨੀਆਂ ਦੀ 9ਵੀਂ ਸਭ ਤੋਂ ਵੱਡੀ ਵਾਹਨ ਬਣਾਉਣ ਵਾਲੀ ਕੰਪਨੀ ਸੀ।[5]

ਰੈਨੋ
ਕਿਸਮਸੋਸੀਏਤੇ ਅਨੋਨਿਮ
ਵਪਾਰਕ ਵਜੋਂ
ਫਰਮਾ:Euronext
ISINFR0000131906 Edit on Wikidata
ਉਦਯੋਗਵਾਹਨ
ਸਥਾਪਨਾ25 ਫਰਵਰੀ 1899
ਸੰਸਥਾਪਕਲੂਈ ਰੈਨੋ, ਮਾਰਸਲ ਰੈਨੋ, ਫ਼ੈਰਨੌਂ ਰੈਨੋ
ਮੁੱਖ ਦਫ਼ਤਰ
ਬੂਲੋਨ-ਬੀਲਾਂਕੂਰ
,
ਫਰਾਂਸ
ਸੇਵਾ ਦਾ ਖੇਤਰਦੁਨੀਆਂਭਰ (118 ਦੇਸ਼)
ਮੁੱਖ ਲੋਕ
ਕਾਰਲੋਸ ਗੋਸਨ (ਚੇਅਰਮੈਨ ਅਤੇ ਸੀ.ਈ.ਓ.)
ਉਤਪਾਦਵਾਹਨ
ਉਤਪਾਦਨ ਆਊਟਪੁੱਟ
Increase 2,708,206 (2013)[1]
ਕਮਾਈDecrease €40.932 billion (2013)[2]
ਸੰਚਾਲਨ ਆਮਦਨ
Decrease €-34 million (2013)[2]
ਸ਼ੁੱਧ ਆਮਦਨ
Decrease €695 million (2013)[2]
ਕੁੱਲ ਸੰਪਤੀDecrease €74.99 billion (end 2013)[2]
ਕੁੱਲ ਇਕੁਇਟੀDecrease €23.21 billion (end 2013)[2]
ਮਾਲਕਏਪ (15.01%)
ਨਿਸਾਨ (15%)
ਡਾਇਮਲਰ ਅਗੇ (3.1%)[3]
ਕਰਮਚਾਰੀ
127,086 (ਦਸੰਬਰ 2012)[1]
ਸਹਾਇਕ ਕੰਪਨੀਆਂ
ਸੂਚੀ
  • Transportation
    Renault S.A.S
    Automobile Dacia S.A. (99.43%)
    Renault Samsung Motors Co., Ltd. (80.1%)
    Nissan Motor Company, Ltd. (43.4%)
    JSC AvtoVAZ (25%)[1]
    Dongfeng Renault (50%)
    Renault Sport Technologies S.A.S[4]
    Renault Sport (F1) S.A.S
    Financing
    RCI Banque S.A.[1]
    Retail
    Renault Retail Group
    Other
    Motrio
    International
    Oyak-Renault
    Renault Argentina
    Renault Spain
    Renault do Brasil
    Renault India Private Limited
    Renault Mexico
    Renault Russia
    Renault Slovenia
    Renault Colombia
    Renault Morocco
ਵੈੱਬਸਾਈਟwww.renault.com

ਇਤਿਹਾਸ

ਸਥਾਪਨਾ ਅਤੇ ਮੁਢਲੇ ਸਾਲ

ਰੈਨੋ ਦੀ ਸਥਾਪਨਾ 1899 ਵਿੱਚ ਲੂਈ ਰੈਨੋ ਅਤੇ ਉਸਦੇ ਭਰਾ ਮਾਰਸਲ ਤੇ ਫ਼ੈਰਨੌਂ ਦੁਆਰਾ ਸੋਸੀਏਤੇ ਰੈਨੋ ਫਰੈਰ (ਰੈਨੋ ਭਾਈਆਂ ਦੀ ਸੋਸਾਇਟੀ) ਵਜੋਂ ਕੀਤੀ ਗਈ। ਲੂਈ ਇੱਕ ਜਵਾਨ ਇੰਜੀਨੀਅਰ ਸੀ ਜਿਸਨੇ ਆਪਣੇ ਭਰਾਵਾਂ ਨਾਲ ਰਲ ਕੇ ਕੰਮ ਕਰਨ ਤੋਂ ਪਹਿਲਾਂ ਵੀ ਕਈ ਡਿਜ਼ਾਈਨ ਤਿਆਰ ਕੀਤੇ ਸਨ। ਲੂਈ ਦੇ ਭਰਾ ਪਹਿਲਾਂ ਆਪਣੇ ਪਿਤਾ ਦੀ ਟੈਕਸਟਾਈਲ ਫੈਕਟਰੀ ਸੰਭਾਲਦੇ ਸਨ। ਇਸ ਤਰ੍ਹਾਂ ਜਦੋਂ ਸਾਰੇ ਭਰਾਵਾਂ ਨੇ ਰਲ ਕੇ ਰੈਨੋ ਦੀ ਸਥਾਪਨਾ ਕੀਤੀ ਤਾਂ ਲੂਈ ਨੇ ਡਿਜ਼ਾਈਨ ਤੇ ਨਿਰਮਾਣ ਦਾ ਸਾਰਾ ਕੰਮ ਸੰਭਾਲਿਆ ਜਦਕਿ ਉਸਦੇ ਭਰਾਵਾਂ ਨੇ ਹੋਰ ਬਾਕੀ ਕੰਮ ਸੰਭਾਲ ਲਏ।

ਰੈਨੋ ਦੀ ਪਹਿਲੀ ਕਾਰ, ਰੈਨੋ ਵੋਏਟੂਰੈਟੇ, ਲੂਈ ਦੇ ਪਿਤਾ ਦੇ ਇੱਕ ਮਿੱਤਰ ਨੂੰ 24 ਦਸੰਬਰ 1898 ਨੂੰ ਚਲਾ ਕੇ ਦੇਖਣ ਤੋਂ ਬਾਅਦ ਵੇਚੀ ਗਈ।

1903 ਤੋਂ ਰੈਨੋ ਨੇ ਆਪਣੇ ਇੰਜਣ ਬਣਾ ਕੇ ਵਰਤਣੇ ਸ਼ੁਰੂ ਕਰ ਦਿੱਤੇ ਜਦਕਿ ਪਹਿਲਾਂ ਉਹ ਡੀ ਡੀਓਨ-ਬੋਊਟੌਨ ਦੇ ਬਣਾਏ ਇੰਜਣਾਂ ਦੀ ਵਰਤੋਂ ਕਰਦੇ ਸਨ।

ਬਣਾਏ ਵਾਹਨ

ਹਾਲੀਆ ਮਾਡਲ

ਹਵਾਲੇ