ਵਰਨਮਾਲਾ

ਅੱਖਰਾਂ (ਵਰਣਾਂ) ਦੇ ਮਿਆਰੀ ਸਮੂਹ ਨੂੰ ਵਰਣਮਾਲਾ ਕਹਿੰਦੇ ਹਨ ਜਿਸ ਦੀ ਇੱਕ ਜਾਂ ਇੱਕ ਤੋਂ ਵਧ ਬੋਲੀਆਂ ਨੂੰ ਲਿਖਤ ਰੂਪ ਵਿੱਚ ਉਤਾਰਨ ਲਈ ਵਰਤੋਂ ਕੀਤੀ ਜਾਂਦੀ ਹੈ। ਇਹ ਅੱਖਰ ਬੋਲੀ ਦੀਆਂ ਆਵਾਜ਼ਾਂ ਵਿਚਲੀਆਂ ਮਹੱਤਵਪੂਰਨ ਇੱਕਾਈਆਂ - ਧੁਨੀਅੰਸ਼ਾਂ/ਫੋਨੀਮਾਂ (phonemes) ਲਈ ਚਿੰਨ੍ਹ ਹੁੰਦੇ ਹਨ।

ਵਰਣਮਾਲਾ ਇਸ ਮਾਨਤਾ ਉੱਤੇ ਆਧਾਰਿਤ ਹੈ ਕਿ ਵਰਣ, ਭਾਸ਼ਾ ਵਿੱਚ ਆਉਣ ਵਾਲੀ ਮੂਲ ਧੁਨੀਆਂ (ਫੋਨੀਮਾਂ) ਦੀ ਤਰਜਮਾਨੀ ਕਰਦੇ ਹਨ। ਇਹ ਧੁਨੀਆਂ ਜਾਂ ਤਾਂ ਉਨ੍ਹਾਂ ਅੱਖਰਾਂ ਦੇ ਵਰਤਮਾਨ ਉਚਾਰਣ ਉੱਤੇ ਆਧਾਰਿਤ ਹੁੰਦੀਆਂ ਹਨ ਜਾਂ ਫਿਰ ਇਤਿਹਾਸਕ ਉਚਾਰਣ ਉੱਤੇ। ਪਰ ਵਰਣਮਾਲਾ ਦੇ ਇਲਾਵਾ ਲਿਖਣ ਦੇ ਹੋਰ ਤਰੀਕੇ ਵੀ ਹਨ ਜਿਵੇਂ ਸ਼ਬਦ-ਚਿੰਨ (ਲੋਗੋਗਰਾਫੀ), ਸਿਲੈਬਰੀ ਆਦਿ। ਸ਼ਬਦ-ਚਿੰਨ ਵਿੱਚ ਹਰ ਇੱਕ ਲਿਪੀ-ਚਿੰਨ ਸਮੁੱਚੇ ਸ਼ਬਦ, ਮਾਰਫੀਮ (morpheme) ਜਾਂ ਸਿਮਾਂਟਿਕ ਇਕਾਈ ਨੂੰ ਨਿਰੂਪਿਤ ਕਰਦਾ ਹੈ। ਇਸੇ ਤਰ੍ਹਾਂ ਸਿਲੈਬਰੀ ਵਿੱਚ ਹਰ ਇੱਕ ਲਿਪੀ-ਚਿੰਨ ਕਿਸੇ ਉਚਾਰ-ਖੰਡ (syllable) ਨੂੰ ਨਿਰੂਪਿਤ ਕਰਦਾ ਹੈ। ਅਸਲੀ ਵਰਣਮਾਲਾ ਉਹ ਹੁੰਦੀ ਹੈ ਜਿਸ ਵਿੱਚ ਸਾਰੇ ਸਵਰਾਂ ਲਈ ਅਤੇ ਵਿਅੰਜਨਾਂ ਲਈ ਅੱਡ ਅੱਡ ਅੱਖਰ ਹੁੰਦੇ ਹਨ। ਇਸ ਪੱਖੋਂ ਪਹਿਲੀ "ਅਸਲ ਵਰਣਮਾਲਾ" ਯੂਨਾਨੀ ਵਰਣਮਾਲਾ ਹੈ।[1][2]

ਹਵਾਲੇ