ਵਿਆਹ

ਵਿਆਹ ਦੋ ਵਿਅਕਤੀਆਂ ਵਿੱਚ ਇੱਕ ਬੰਧਨ ਦਾ ਪ੍ਰਣ ਹੁੰਦਾ ਹੈ। ਇਹ ਆਮ ਤੌਰ ਤੇ ਇੱਕ ਆਦਮੀ (ਲਾੜਾ) ਅਤੇ ਇੱਕ ਤੀਵੀਂ (ਲਾੜੀ) ਦੇ ਵਿੱਚਕਾਰ ਹੁੰਦਾ ਹੈ। ਕੁੱਝ ਥਾਵਾਂ ਤੇ, ਇੱਕੋ ਹੀ ਸੈਕਸ ਦੇ ਦੋ ਜਣਿਆਂ ਓੰਨ/ਜਣੀਆਂ ਵਿੱਚ ਵਿਆਹ ਕਾਨੂੰਨੀ ਹੈ। ਇਸ ਵਿੱਚ ਦੁਵੱਲੇ ਵਾਅਦੇ ਅਤੇ ਜੋੜੀ ਦਾ ਅੰਗੂਠੀਆਂ ਦਾ ਆਦਾਨ ਪ੍ਰਦਾਨ ਆਮ ਗੱਲ ਹੈ। ਸ਼ਾਦੀਆਂ ਧਾਰਮਿਕ ਥਾਵਾਂ ਜਾਂ ਹੋਰ ਥਾਵਾਂ, ਜਿਵੇਂ ਪਾਰਕ ਜਾਂ ਲੜਕੀ ਦੇ ਮਾਪਿਆਂ ਦੇ ਘਰ ਵਿੱਚ ਕੀਤੀਆਂ ਜਾਂਦੀਆਂ ਹਨ ਅਤੇ ਇਹ ਕਿਸੇ ਵੀ ਬੰਦੇ ਦੀ ਜਿੰਦਗੀ ਦੇ ਸਭ ਤੋਂ ਯਾਦਗਾਰੀ ਪਲ ਹੁੰਦੇ ਹਨ। ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਲਾੜਾ ਅਤੇ ਲਾੜੀ ਖਾਸ ਪਹਿਰਾਵਾ ਵੀ ਪਹਿਨਦੇ ਹਨ। ਆਮ ਤੌਰ ਤੇ ਹਰ ਦੇਸ਼ ਅਤੇ ਸੰਸਕ੍ਰਿਤੀ ਵਿੱਚ ਵਿਆਹ ਨਾਲ ਜੁੜੀਆਂ ਰਸਮਾਂ ਰੀਤਾਂ ਅਲੱਗ ਅਲੱਗ ਹੁੰਦੀਆਂ ਹਨ।

ਵਿਆਹ ਦੀਆਂ ਮੁੰਦਰੀਆਂ ਦਾ ਜੋੜਾ

ਮੁੰਡੇ ਅਤੇ ਕੁੜੀ ਦੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿਚ ਕੀਤੀ ਅਨੰਦ ਕਾਰਜ ਦੀ ਰਸਮ ਤੇ ਹਿੰਦੂਆਂ ਦੀ ਮੰਤਰਾਂ ਦੇ ਉਚਾਰਨ ਨਾਲ ਅਗਨੀ ਦੁਆਲੇ ਲਏ ਫੇਰਿਆਂ ਦੀ ਰਸਮ ਨੂੰ ਵਿਆਹ ਕਹਿੰਦੇ ਹਨ। ਵਿਆਹ ਸਾਡੇ ਸਮਾਜ ਦਾ ਇਕ ਪਵਿੱਤਰ ਬੰਧਨ ਹੈ ਜਿਸ ਨਾਲ ਬੰਸ-ਪ੍ਰਣਾਲੀ ਅੱਗੇ ਤੁਰਦੀ ਹੈ। ਪੰਜਾਬ ਵਿਚ ਵਿਆਹ ਦੀਆਂ ਕਈ ਕਿਸਮਾਂ ਹਨ। ਪਰ ਆਮ ਪ੍ਰਚੱਲਤ ਵਿਆਹ ਪੁੰਨ ਦਾ ਵਿਆਹ ਹੈ। ਇਸ ਵਿਆਹ ਵਿਚ ਧੀ ਪੁੰਨ ਕੀਤੀ ਜਾਂਦੀ ਹੈ। ਉਸ ਦੇ ਬਦਲੇ ਵਿਚ ਕੁਝ ਨਹੀਂ ਲਿਆ ਜਾਂਦਾ। ਵਿਆਹ ਦੀ ਦੂਜੀ ਕਿਸਮ ਮੁੱਲ ਦਾ ਵਿਆਹ ਹੈ। ਇਸ ਵਿਆਹ ਵਿਚ ਕੁੜੀ ਵਾਲੇ ਮੁੰਡੇ ਵਾਲਿਆਂ ਤੋਂ ਪੈਸੇ ਲੈ ਕੇ ਕੁੜੀ ਦਾ ਵਿਆਹ ਕਰਦੇ ਹਨ। ਵਿਆਹ ਦੀ ਤੀਜੀ ਕਿਸਮ ਵੱਟਾ-ਸੱਟਾ ਦਾ ਵਿਆਹ ਹੈ। ਇਸ ਵਿਆਹ ਵਿਚ ਇਕ ਘਰ ਵਾਲੇ ਆਪਣੀ ਧੀ ਦੂਜੇ ਘਰ ਵਾਲਿਆਂ ਦੇ ਪੁੱਤਰ ਨੂੰ ਵਿਆਹ ਦਿੰਦੇ ਹਨ ਅਤੇ ਉਨ੍ਹਾਂ ਦੀ ਧੀ ਆਪਣੇ ਪੁੱਤਰ ਨਾਲ ਵਿਆਹ ਲੈਂਦੇ ਹਨ। ਇਸ ਵਿਆਹ ਨੂੰ ਦੁਆਠੀ ਦਾ ਵਿਆਹ ਵੀ ਕਹਿੰਦੇ ਹਨ। ਇਹ ਵਿਆਹ ਸਾਂਝੇ ਪੰਜਾਬ ਦੇ ਸਰਹੱਦੀ ਸੂਬੇ ਤੇ ਪੋਠੋਹਾਰ ਦੇ ਏਰੀਏ ਵਿਚ ਹੁੰਦੇ ਸਨ। ਇਕ ਵਿਆਹ ਦੀ ਕਿਸਮ ਨੂੰ ਚਾਦਰ ਪਾਉਣਾ ਕਹਿੰਦੇ ਹਨ।ਜਦ ਕੋਈ ਜਵਾਨ ਜਨਾਨੀ ਵਿਧਵਾ ਹੋ ਜਾਂਦੀ ਹੈ ਤਾਂ ਉਸ ਵਿਧਵਾ ਦਾ ਉਸੇ ਪਰਿਵਾਰ ਦੇ ਕਿਸੇ ਮਰਦ ਨਾਲ ਜਾਂ ਕਿਸੇ ਹੋਰ ਮਰਦ ਨਾਲ ਵਿਆਹ ਕਰਨ ਨੂੰ ਚਾਦਰ ਪਾਉਣਾ ਕਹਿੰਦੇ ਹਨ। ਇਸ ਵਿਆਹ ਨੂੰ ਦੂਜਾ ਵਿਆਹ ਵੀ ਕਹਿੰਦੇ ਹਨ। ਇਕ ਵਿਆਹ ਕੋਰਟ ਵਿਚ ਮੈਜਿਸਟਰੇਟ ਦੀ ਹਾਜ਼ਰੀ ਵਿਚ ਰਜਿਸਟਰ ਤੇ ਦਸਤਖ਼ਤ ਕਰ ਕੇ ਰਜਿਸਟਰ ਕੀਤਾ ਜਾਂਦਾ ਹੈ। ਇਸ ਵਿਆਹ ਨੂੰ ਕੋਰਟ ਮੈਰਿਜ (ਕਚਹਿਰੀ ਵਿਚ ਵਿਆਹ) ਕਹਿੰਦੇ ਹਨ। ਵਿਆਹ ਦੀਆਂ ਹੋਰ ਵੀ ਕਿਸਮਾਂ ਹਨ ਜਿਨ੍ਹਾਂ ਦਾ ਵੇਰਵਾ ਵੱਖਰਾ ਦਿੱਤਾ ਹੋਇਆ ਹੈ।[1]

ਵਿਆਹ ਦੀਆਂ ਕਿਸਮਾਂ

ਇੱਕ ਪਤਨੀ ਵਿਆਹ

"ਇੱਕ ਪਤਨੀ ਵਿਆਹ" ਵਿਆਹ ਦੀ ਇੱਕ ਅਜਿਹੀ ਕਿਸਮ ਹੈ ਜਿਸ ਵਿੱਚ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਇੱਕ ਹੀ ਔਰਤ ਨਾਲ ਵਿਆਹ ਕਰਵਾਉਂਦਾ ਹੈ।ਮਾਨਵ ਵਿਗਿਆਨੀ, ਜੈਕ ਗੁੱਡੀ, ਨੇ ਸੰਸਾਰ ਦੇ ਆਸੇ-ਪਾਸੇ ਦੇ ਵਿਆਹਾਂ ਦਾ ਮਾਨਵ ਵਿਗਿਆਨ ਰਾਹੀਂ ਹਲਵਾਹਕ ਖੇਤੀ, ਦਾਜ ਅਤੇ ਇੱਕ ਪਤਨੀ ਵਿਆਹ ਦੇ ਤੀਬਰ ਪਰਸਪਰ ਸਬੰਧਾਂ ਦਾ ਤੁਲਨਾਤਮਕ ਅਧਿਐਨ ਕੀਤਾ। ਇਹ ਨਮੂਨਾ ਯੁਰੇਸ਼ੀਅਨ ਸਮਾਜਾਂ ਵਿੱਚ ਜਪਾਨ ਤੋਂ ਆਇਰਲੈਂਡ ਵਿੱਚ ਪਾਇਆ ਗਿਆ ਸੀ। ਸਬ-ਸਹਾਰਨ ਅਫ਼ਰੀਕੀ ਸਮਾਜਾਂ ਵਿੱਚ ਵਧੇਰੇ ਕਰਕੇ ਵਿਸ਼ਾਲ ਬੇਲਚਾ ਖੇਤੀ ਦੀ ਪ੍ਰਥਾ ਹੈ ਜਿਸਦੇ ਨਾਲ ਹੀ ਲਾੜੀ ਮੁੱਲ ਅਤੇ "ਇੱਕ ਪਤਨੀ ਵਿਆਹ" ਵਿੱਚ ਪਰਸਪਰ ਸਬੰਧਾ ਦੀ ਤੁਲਨਾ ਕੀਤੀ ਜਾਂਦੀ ਹੈ।[2]

ਜਿਨ੍ਹਾਂ ਦੇਸ਼ਾਂ ਵਿੱਚ ਬਹੁ ਪਤਨੀ ਵਿਆਹ ਦੀ ਇਜਾਜ਼ਤ ਨਹੀਂ, ਉਹਨਾਂ ਦੇਸ਼ਾਂ ਵਿੱਚ ਦੂਜਾ ਵਿਆਹ ਕਰਨਾ ਜਾਂ ਦੂਜੀ ਪਤਨੀ ਰੱਖਣਾ ਕਾਨੂੰਨੀ ਜ਼ੁਰਮ ਮੰਨਿਆ ਜਾਂਦਾ ਹੈ। ਹਰੇਕ ਸਥਿਤੀ ਵਿੱਚ, ਦੂਜਾ ਵਿਆਹ ਕਾਨੂੰਨੀ ਦ੍ਰਿਸ਼ਟੀ ਵਿੱਚ ਨਾਜਾਇਜ਼ ਅਤੇ ਨਿਸਫ਼ਲ ਮੰਨਿਆ ਜਾਂਦਾ ਹੈ। ਦੂਜੇ ਵਿਆਹ ਨੂੰ ਨਾਜਾਇਜ਼ ਦੇ ਨਾਲ ਨਾਲ, ਬਹੁ ਪਤਨੀ ਮਰਦ ਕਾਨੂੰਨੀ ਰੂਪ ਵਿੱਚ ਜ਼ੁਰਮਾਨਾ ਭਰਨ ਦਾ ਆਪ ਜ਼ਿਮੇਵਾਰ ਹੁੰਦਾ ਹੈ ਅਤੇ ਉਸ ਜ਼ੁਰਮਾਨੇ ਨੂੰ ਨਿਆਂ ਵਿਵਸਥਾ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।

ਲੜੀਵਾਰ ਇੱਕ ਪਤਨੀ ਵਿਆਹ

ਸਰਕਾਰ ਦੁਆਰਾ ਇੱਕ ਪਤਨੀ ਵਿਆਹ ਦੀ ਪੁਸ਼ਟੀ ਕੀਤੀ ਜਾਂਦੀ ਹੈ ਅਤੇ ਤਲਾਕ ਨੂੰ ਸੌਖ ਨਾਲ ਕਬੂਲਿਆ ਜਾਂਦਾ ਹੈ। ਪੱਛਮੀ ਦੇਸ਼ਾਂ ਵਿੱਚ ਤਲਾਕਾਂ ਦੀ ਗਿਣਤੀ 50% ਤੱਕ ਪਹੁੰਚ ਚੁਕੀ ਹੈ। ਜੋ ਵਿਅਕਤੀ ਦੋਬਾਰਾ ਵਿਆਹ ਕਰਾਉਂਦੇ ਹਨ ਉਹਨਾਂ ਨੂੰ ਆਮ ਤੌਰ ਤੇ ਔਸਤਨ ਤਿੰਨ ਵਾਰ ਵਿਆਹ ਕਰਵਾਉਣ ਦੀ ਇਜਾਜ਼ਤ ਹੁੰਦੀ ਹੈ। ਤਲਾਕ ਅਤੇ ਵਿਆਹ ਦਾ ਕ੍ਰਮਵਾਰ ਸਿਲਸਲਾ "ਲੜੀਵਾਰ ਇੱਕ ਪਤਨੀ ਵਿਆਹ" ਦਾ ਹੀ ਹਿੱਸਾ ਹਨ, ਉਦਾਹਰਨ: ਇੱਕ ਸਮੇਂ ਵਿੱਚ ਕੇਵਲ ਇੱਕ ਹੀ ਕਾਨੂੰਨੀ ਵਿਆਹ ਮੰਨਿਆ ਜਾਂਦਾ ਹੈ। ਇਸ ਕਿਸਮ ਨਾਲ ਇੱਕ ਤੋਂ ਵਧੇਰੇ ਲਿੰਗ ਸਬੰਧਾਂ (ਪਸ਼ੂਆਂ ਵਾਂਗ) ਨੂੰ ਬਿਆਨ ਕੀਤਾ ਜਾ ਸਕਦਾ ਹੈ, ਇਸ ਪ੍ਰਕਾਰ ਜਿਨ੍ਹਾਂ ਸਮਾਜਾਂ, ਕੈਰੀਬੀਆ, ਮਾਰੀਸ਼ਸ, ਬ੍ਰਾਜ਼ੀਲ, ਵਿੱਚ ਔਰਤ ਪ੍ਰਧਾਨ ਪਰਿਵਾਰ ਹੁੰਦੇ ਹਨ ਉਹਨਾਂ ਸਮਾਜਾਂ ਵਿੱਚ ਬਿਨ ਵਿਆਹੇ ਜੋੜਿਆਂ ਨੂੰ ਇਕੱਠੇ ਰਹਿਣ ਦੀ ਖੁੱਲ ਹੁੰਦੀ ਹੈ। ਲੜੀਵਾਰ ਇੱਕ ਪਤਨੀ ਵਿਆਹ ਦੀ ਕਿਸਮ "ਸਾਬਕਾ" ਵਰਗੀ ਇੱਕ ਨਵੀਂ ਪ੍ਰਕਾਰ ਨੂੰ ਸਿਰਜਿਆ ਹੈ ਜਿਵੇਂ: ਸਾਬਕਾ ਪਤਨੀ।

ਬਹੁ ਪਤਨੀ ਵਿਆਹ

ਇਹ ਵਿਆਹ ਦੀ ਉਹ ਕਿਸਮ ਹੈ ਜਿਸ ਵਿੱਚ ਵਿਅਕਤੀ ਇੱਕ ਤੋਂ ਵਧੇਰੇ ਜੀਵਨ ਸਾਥੀ ਰੱਖ ਸਕਦਾ ਹੈ।[3] ਜਦੋਂ ਕਿਸੇ ਮਰਦ ਦਾ ਵਿਆਹ ਇੱਕ ਤੋਂ ਵਧ ਔਰਤਾਂ ਨਾਲ ਹੁੰਦਾ ਹੈ ਤਾਂ ਉਸ ਨੂੰ ਬਹੁ ਪਤਨੀ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਪਤਨੀਆਂ ਨੂੰ ਵਿਆਹ ਵਿੱਚ ਕੋਈ ਬੰਦਿਸ਼ ਨਹੀਂ ਹੁੰਦੀ ਅਤੇ ਜਿਸ ਔਰਤ ਦੇ ਇੱਕ ਤੋਂ ਵੱਧ ਪਤੀ ਹੋਣ ਉਹਨਾਂ ਔਰਤਾਂ ਨੂੰ ਬਹੁਪੁੰਕੇਸਰੀ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਪਤੀਆਂ ਉੱਪਰ ਵਿਆਹ ਕਰਾਉਣ ਉਪਰੰਤ ਕੋਈ ਬੰਦਿਸ਼ ਨਹੀਂ ਹੁੰਦੀ। ਜੇਕਰ ਵਿਆਹ ਬਹੁਭਾਗੀ ਪਤੀ ਅਤੇ ਪਤਨੀਆਂ ਵਿੱਚ ਹੋਵੇ ਤਾਂ ਉਸਨੂੰ ਸਮੂਹਿਕ ਵਿਆਹ ਕਿਹਾ ਜਾਂਦਾ ਹੈ।[3]

ਸਮੂਹਿਕ ਵਿਆਹ

ਸਮੂਹਿਕ ਜਾਂ ਸਾਂਝੇ ਵਿਆਹ-ਸ਼ਾਦੀਆਂ ਦਾ ਆਯੋਜਕ ਦਾ ਮਤਲਵ ਹੈ ਬਹੁਤ ਸਾਰੇ ਜੋੜਿਆ ਦਾ ਵਿਆਹ ਕਰਨਾ। ਆਯੋਜਕ ਜ਼ਿਆਦਾਤਰ ਸਮਾਜ ਸੇਵਕ ਲੋਕ, ਸਮਾਜਕ ਜਥੇਬੰਦੀਆਂ ਦੇ ਆਗੂ ਹੀ ਹੁੰਦੇ ਹਨ। ਭੈੜੇ ਰੀਤੀ-ਰਿਵਾਜਾਂ ਨੂੰ ਨਾ ਮੰਨਣ ’ਚ, ਘੱਟ ਖਰਚ ਕਰਨ ਅਤੇ ਆਡੰਬਰਾਂ ਤੋਂ ਲੋਕਾਂ ਨੂੰ ਬਚਾਉਣ ਵਿੱਚ ਵੀ ਆਪਣਾ ਯੋਗਦਾਨ ਦਿੰਦੇ ਹਨ। ਸਾਂਝੇ ਵਿਆਹ ਸਮਾਰੋਹ ਸਮਾਜ ਨੂੰ ਲਾਭ ਪਹੁੰਚਾਉਣ ਲਈ ਹੀ ਆਯੋਜਿਤ ਕੀਤੇ ਜਾਂਦੇ ਹਨ। ਇਹ ਸਮਾਰੋਹ ਦਾਜ ਦੀ ਲਾਹਨਤ ਨੂੰ ਖ਼ਤਮ ਕਰਨ ’ਚ ਵੀ ਹਿੱਸਾ ਪਾਉਂਦੇ ਹਨ। ਇਸ ਮੌਕੇ ’ਤੇ ਨਵੇਂ ਵਿਆਹੇ ਜੋੜਿਆਂ ਨੂੰ ਸਿਰਫ਼ ਜ਼ਰੂਰੀ ਘਰੇਲੂ ਸਾਮਾਨ ਹੀ ਦਿੱਤਾ ਜਾਂਦਾ ਹੈ। ਧੀਆਂ ਦੇ ਗਰੀਬ ਮਾਪਿਆਂ ’ਤੇ ਕਿਸੇ ਕਿਸਮ ਦਾ ਬੋਝ ਜਾਂ ਦਬਾਅ ਨਹੀਂ ਹੁੰਦਾ। ਸਾਂਝੇ ਵਿਆਹ ਸਮਾਰੋਹ ਆਨੰਦਮਈ ਵਿਆਹਾਂ ਦੀ ਬੁਨਿਆਦ ਸਿੱਧ ਹੋ ਰਹੇ ਹਨ। ਇਨ੍ਹਾਂ ’ਚ ਕਿਸੇ ਕਿਸਮ ਦੀ ਬੰਦਿਸ਼ ਨਹੀਂ ਹੁੰਦੀ। ਹਰੇਕ ਆਪਣੇ ਧਰਮ ਮੁਤਾਬਕ ਵਿਆਹ ਦੇ ਕਾਰਜ ਨੇਪਰੇ ਚਾੜ੍ਹ ਸਕਦਾ ਹੈ। ਸਮਾਜਕ ਸ਼ਰਮ-ਹਯਾ ਨੂੰ ਛੱਡ ਕੇ ਸਮੂਹਿਕ ਵਿਆਹਾਂ ਦਾ ਸਹਾਰਾ ਲੈਣ ’ਚ ਝਿਜਕ ਮਹਿਸੂਸ ਨਹੀਂ ਹੋਣੀ ਚਾਹੀਦੀ।

ਬਾਲ ਵਿਆਹ

"ਬਾਲ ਵਿਆਹ" ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਵਿਆਹ ਵਾਲੀ ਜੋੜੀ ਵਿਚੋਂ ਲਾੜਾ ਜਾਂ ਲਾੜੀ ਜਾਂ ਫਿਰ ਦੋਹੇਂ 18 ਸਾਲ ਦੀ ਉਮਰ ਤੋਂ ਘੱਟ ਹੁੰਦੇ ਹਨ ਆਮ ਰਿਵਾਜਾਂ ਦੀ ਤਰ੍ਹਾਂ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਛੋਟੀ ਉਮਰੇ ਉਨ੍ਹਾਂ ਦੇ ਲਾਵਾਂ ਫੇਰੇ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਇੱਕ ਦੂਜੇ ਨਾਲ ਰਹਿਣ ਦਾ ਮੌਕਾ ਉਨ੍ਹਾਂ ਦੀ ਨਿਸ਼ਚਿਤ ਉਮਰ ਤੋਂ ਬਾਅਦ ਦਿੱਤਾ ਜਾਂਦਾ ਹੈ ਭਾਵ ਕਿ ਜਦ ਉਹ ਨਾਬਾਲਗ ਹੋ ਜਾਣਗੇ ਤਾਂ ਉਹ ਆਪਣਾ ਵਿਅਹੁਤਾ ਜਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਣਗੇ।।[4][5] ਇਹ ਬੱਚੇ ਦੇ ਸ਼ਗਨ ਅਤੇ ਕਿਸ਼ੋਰ ਗਰਭ ਨਾਲ ਸਬੰਧਿਤ ਹੈ।

ਬਾਲ ਵਿਆਹ ਦੀ ਪ੍ਰਥਾ ਇਤਿਹਾਸ ਤੋਂ ਚਲਦੀ ਆ ਰਹੀ ਹੈ, 1990ਵਿਆਂ ਵਿੱਚ ਸੰਯੁਕਤ ਰਾਜ ਦੇ ਇੱਕ ਰਾਜ ਡੇਲਾਵੇਅਰ ਵਿੱਚ 7 ਸਾਲ ਦੇ ਬੱਚਿਆਂ ਦੇ ਵਿਆਹ ਦੀ ਰਜ਼ਾਮੰਦੀ ਦਿੱਤੀ ਜਾਂਦੀ ਸੀ।[6] ਅੱਜ ਦੇ ਸਮੇਂ ਵਿੱਚ "ਅੰਤਰਰਾਸ਼ਟਰੀ ਮਾਨਵੀ ਹਿੱਤ ਸੰਸਥਾਵਾਂ" ਦੁਆਰਾ ਇਸ ਪ੍ਰਥਾ ਨੂੰ ਨਿੰਦਿਆ ਗਿਆ ਹੈ।[7][8] ਬਾਲ ਵਿਆਹ ਵਿੱਚ ਪਰਿਵਾਰਾਂ ਦਾ ਪਰਿਵਾਰਾਂ ਨਾਲ ਪਹਿਲਾਂ ਹੀ ਭਵਿੱਖ ਲਈ ਪੱਕ-ਠੱਕ ਕਰ ਦਿੱਤੀ ਜਾਂਦੀ ਹੈ ਅਤੇ ਨਵ-ਜੰਮੀ ਬੱਚੀ ਜਾਂ ਜੰਮਣ ਵਾਲੀ ਬੱਚੀ ਦਾ ਪਹਿਲਾਂ ਹੀ ਰਿਸ਼ਤਾ ਤੈਅ ਕਰ ਦਿੱਤਾ ਜਾਂਦਾ ਹੈ।[7] 1800ਵਿਆਂ ਵਿੱਚ ਇੰਗਲੈਂਡ ਅਤੇ ਸੰਯੁਕਤ ਰਾਜ ਦੀਆਂ ਨਾਰੀਵਾਦੀ ਆਗੂਆਂ ਨੇ ਬਾਲ ਵਿਆਹ ਦੇ ਵਿਰੋਧ ਵਿੱਚ ਕਾਨੂੰਨ ਪਾਸ ਕਰਨ ਦੀ ਗੁਜਾਰਿਸ਼ ਕੀਤੀ, ਆਖ਼ਿਰਕਾਰ 1920ਵਿਆਂ ਵਿੱਚ ਵਿਆਹ ਲਈ 16 ਤੋਂ 18 ਸਾਲ ਦੀ ਉਮਰ ਵਧਾ ਦਿੱਤੀ ਗਈ।[9]

ਬਾਲ ਵਿਆਹ "ਲਾੜੀ ਉਧਾਲਨ" ਦੇ ਪ੍ਰਸੰਗ ਵਿੱਚ ਵੀ ਲਿਆ ਜਾਂਦਾ ਹੈ।[7]

1552 ਨੂੰ "ਜਾਹਨ ਸਮਫਾਰਡ" ਅਤੇ "ਜੈਨੀ ਸਮਫਾਰਡ ਬ੍ਰੇਰੇਤਨ" ਦਾ ਵਿਆਹ 3 ਅਤੇ 2 ਸਾਲ ਦੀ ਉਮਰ ਵਿੱਚ ਆਪਸ ਵਿੱਚ ਹੋਇਆ ਜਿਸ ਤੋਂ 12 ਸਾਲ ਬਾਅਦ ਉਹਨਾਂ ਨੇ ਇੱਕ ਦੂਜੇ ਤੋਂ ਤਲਾਕ ਲੈ ਲਿਆ ਸੀ।[10][11]

ਬਾਲ ਵਿਆਹ ਦੀ ਪ੍ਰਥਾ ਮੁੰਡੇ ਅਤੇ ਕੁੜੀ ਦੋਹਾਂ ਲਈ ਹੁੰਦੀ ਹੈ ਪਰ ਵਧੇਰੇ ਮਾਤਰਾ ਕੁੜੀਆਂ (ਦੰਪਤੀਆਂ) ਦੀ ਹੁੰਦੀ ਹੈ।[12]

ਸਮ-ਲਿੰਗੀ ਵਿਆਹ

ਸਮ-ਲਿੰਗੀ ਵਿਆਹ ਅਤੇ ਅਲਿੰਗੀ ਵਿਆਹ ਵਰਗੀਆਂ ਕਿਸਮਾਂ ਕੁਝ ਜੱਦ-ਅਧਾਰਿਤ ਸਮਾਜਾਂ ਵਿੱਚ ਹੀ ਪ੍ਰਚਲਿਤ ਹੈ ਅਤੇ ਇਹ ਕਿਸਮ ਸਮ-ਲਿੰਗੀ ਸੰਘ ਨਾਲ ਸਬੰਧਿਤ ਹੈ।

ਵਕਤੀ ਵਿਆਹ

ਕਈ ਸਭਿਆਚਾਰਾਂ ਵਿੱਚ ਵਕਤੀ ਅਤੇ ਸ਼ਰਤਬੱਧ ਵਿਆਹਾਂ ਦੀ ਕਿਸਮ ਵੀ ਹੁੰਦੀ ਹੈ।

ਸਹਿਵਾਸ ਵਿਆਹ

ਜਦੋਂ ਇੱਕ ਜੋੜਾ ਬਿਨਾਂ ਵਿਆਹ ਦੇ ਵਿਆਹੁਤਾ ਜੋੜੇ ਵਾਂਗ ਇਕੱਠੇ ਰਹਿੰਦਾ ਹੈ ਅਤੇ ਇੱਕ ਵਿਆਹੁਤਾ ਜੋੜੇ ਵਾਂਗ ਸਾਰੀਆਂ ਗਤੀਵਿਧੀਆਂ ਨੂੰ ਅਪਣਾਉਂਦੇ ਹਨ ਤਾਂ ਉਸ ਨੂੰ ਸਹਿਵਾਸ ਕਿਹਾ ਜਾਂਦਾ ਹੈ।

ਆਰਥਿਕ ਵਿਚਾਰ

ਵਿਆਹ ਸਬੰਧੀ ਆਰਥਿਕਤਾ ਪ੍ਰਤੀ ਵੱਖ-ਵੱਖ ਸਭਿਆਚਾਰਾਂ ਦਾ ਆਪਣਾ ਵੱਖਰਾ ਦ੍ਰਿਸ਼ਟੀਕੋਣ ਹੈ।

ਕਈ ਸਭਿਆਚਾਰਾਂ ਵਿੱਚ, ਦਾਜ ਅਤੇ ਮੁੱਲ ਦੀ ਲਾੜੀ ਵਰਗੀਆਂ ਪ੍ਰਥਾਵਾਂ ਅੱਜ ਵੀ ਪ੍ਰਚਲਿਤ ਹਨ। ਇਹਨਾਂ ਦੋਹਾਂ ਸਥਿਤੀਆਂ ਵਿੱਚ ਹੀ, ਸਾਰੇ ਆਰਥਿਕ ਪ੍ਰਬੰਧ ਲਾੜੇ ਅਤੇ ਲਾੜੀ ਦੇ ਪਰਿਵਾਰ ਵਿੱਚ ਤੈਅ ਹੁੰਦੇ ਹਨ, ਲਾੜੀ ਨੂੰ ਇਹਨਾਂ ਫ਼ੈਸਲਿਆਂ ਵਿੱਚ ਬੋਲਣ ਦੀ ਕੋਈ ਇਜਾਜ਼ਤ ਨਹੀਂ ਹੁੰਦੀ ਅਤੇ ਵਿਆਹ ਵਿੱਚ ਚੁਪ ਚਾਪ ਸ਼ਰੀਕ ਹੋਣ ਤੋਂ ਇਲਾਵਾ ਕੋਈ ਰਸਤਾ ਹੁੰਦਾ ਹੈ।

ਮੁੱਢਲਾ ਆਧੁਨਿਕ ਬ੍ਰਿਟੇਨ ਵਿੱਚ, ਪਤੀ-ਪਤਨੀ ਦਾ ਸਮਾਜਕ ਰੁਤਬਾ ਸਮਾਨ ਹੀ ਹੁੰਦਾ ਸੀ। ਵਿਆਹ ਤੋਂ ਬਾਅਦ, ਪਤੀ ਨਾਲ ਜੁੜੀ ਸੰਪਤੀ (ਭਾਗ) ਅਤੇ ਵਿਰਸੇ ਤੋਂ ਪਤਨੀ ਉਮੀਦਾਂ ਰੱਖਦੀ ਸੀ।

ਦਾਜ

ਦਾਜ ਇੱਕ ਅਜਿਹੀ ਪ੍ਰਥਾ ਹੈ ਜਿਸ ਵਿੱਚ ਕੁੜੀ ਦੇ ਮਾਤਾ-ਪਿਤਾ ਆਪਣੀ ਜਾਇਦਾਦ ਦਾ ਕੁਝ ਹਿੱਸਾ ਵਿਆਹ ਵਿੱਚ ਵਿਭਾਜਿਤ ਕਰਦੇ ਹਨ।

ਕਈ ਸਭਿਆਚਾਰਾਂ, ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਨੇਪਾਲ ਵਰਗੇ ਦੇਸ਼ਾਂ, ਵਿੱਚ ਦਾਜ ਪ੍ਰਥਾ ਅੱਜ ਵੀ ਪ੍ਰਚਲਿਤ ਹੈ। 2001 ਵਿੱਚ, ਭਾਰਤ ਵਿੱਚ 7000 ਦੇ ਕਰੀਬ[13] ਔਰਤਾਂ ਨੂੰ ਦਾਜ ਖ਼ਾਤਿਰ ਮਾਰਿਆ ਗਿਆ ਅਤੇ ਕਾਰਜ ਕਰਤਾਵਾਂ ਅਨੁਸਾਰ ਇਹ ਕੁੱਲ ਹੱਤਿਆਵਾਂ ਦਾ ਇੱਕ-ਤਿਹਾਈ ਹਿੱਸਾ ਹੈ।[14]

ਵਰੀ

ਵਰੀ ਦਾ ਸਬੰਧ ਮੁੰਡੇ ਅਤੇ ਉਸਦੇ ਪਰਿਵਾਰ ਵਲੋਂ ਕੁੜੀ ਅਤੇ ਉਸਦੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ ਜਿਸ ਵਿੱਚ ਵਿਆਹ ਸਮੇਂ ਲਾੜੇ ਵਲੋਂ ਲਾੜੀ ਨੂੰ ਆਪਣੀ ਸੰਪਤੀ ਦਾ ਹਿੱਸਾ ਸੋਪਣਾ ਪੈਂਦਾ ਹੈ। ਉਸ ਸੰਪਤੀ ਉਪਰ ਬਾਅਦ ਵਿੱਚ ਲਾੜੀ ਦਾ ਹੀ ਹੱਕ ਅਤੇ ਮਲਕੀਅਤ ਹੁੰਦੀ ਹੈ। ਇਹ ਵੀ ਇੱਕ ਕਿਸਮ ਦਾ ਦਾਜ ਹੈ ਜੋ ਮੁੰਡੇ ਵਲੋਂ ਕੁੜੀ ਜਾਂ ਕੁੜੀ ਦੇ ਘਰ ਦੀਆਂ ਨੂੰ ਦਿੱਤਾ ਜਾਂਦਾ ਹੈ।[15]

ਮੁੱਲ ਦੀ ਲਾੜੀ

ਮੁੱਲ ਦੀ ਲਾੜੀ ਜਾਂ ਤੀਵੀਂ ਦਾ ਸੰਕਲਪ ਦੱਖਣ-ਪੂਰਬੀ ਏਸ਼ੀਆ ਦੇ ਭਾਗਾਂ (ਥਾਈਲੈਂਡ, ਕੰਬੋਡੀਆ), ਕੇਂਦਰੀ ਏਸ਼ੀਆ ਦੇ ਭਾਗਾਂ ਅਤੇ ਉਪ-ਸਹਾਰਵੀ ਅਫ਼ਰੀਕਾ ਦੇ ਜ਼ਿਆਦਾਤਰ ਭਾਗਾਂ ਵਿੱਚ ਪ੍ਰਚਲਿਤ ਹੈ। ਇਸ ਆਰਥਿਕ ਕਿਸਮ ਵਿੱਚ ਪੈਸਾ ਜਾਂ ਸੰਪਤੀ ਦੁਲਹੇ ਤੇ ਉਸਦੇ ਘਰ ਵਲੋਂ ਦੁਲਹਨ ਜਾਂ ਦੁਲਹਨ ਦੇ ਘਰ ਵਾਲਿਆਂ ਨੂੰ ਦਿੱਤਾ ਜਾਂਦਾ ਹੈ।

ਵਿਆਹ ਉਪਰੰਤ ਰਿਹਾਇਸ਼

ਕਈ ਸਭਿਆਚਾਰਾਂ ਵਿੱਚ, ਵਿਆਹ ਤੋਂ ਬਾਅਦ ਨਵਾਂ ਵਿਆਹਿਆ ਜੋੜਾ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰਨ ਲਈ ਇੱਕ ਨਵਾਂ ਘਰ ਲੈਂਦੇ ਹਨ ਜਿਸ ਵਿੱਚ ਉਹ ਇਕੱਠੇ ਰਹਿੰਦੇ ਹਨ ਅਤੇ ਕਮਰਾ, ਬਿਸਤਰ ਸਭ ਕੁਝ ਇੱਕ ਦੂਜੇ ਨਾਲ ਸਾਂਝਾ ਕਰਦੇ ਹਨ ਪਰ ਕਈ ਸਭਿਆਚਾਰਾਂ ਵਿੱਚ ਇਹ ਪਰੰਪਰਾ ਮੌਜੂਦ ਨਹੀਂ ਹੈ।[16] ਪੱਛਮੀ ਸੁਮਾਤਰਾ ਦੇ ਮਿਨਾਂਗਕਾਬਾਊ ਲੋਕਾਂ ਵਿੱਚ ਵਿਆਹ ਤੋਂ ਬਾਅਦ "ਮਾਤਾ ਪ੍ਰਧਾਨ" ਰਿਹਾਇਸ਼ ਹੈ ਜਿਸ ਵਿੱਚ ਪਤੀ ਆਪਣੀ ਪਤਨੀ ਨਾਲ ਪਤਨੀ ਦੀ ਮਾਂ ਦੇ ਘਰ ਰਹਿਣ ਲਈ ਜਾਂਦਾ ਹੈ।[17] ਵਿਆਹ ਤੋਂ ਬਾਅਦ ਜੋੜੇ ਦੀ ਰਿਹਾਇਸ਼ "ਪਿਤਰੀ ਪ੍ਰਧਾਨ" ਵੀ ਹੋ ਸਕਦੀ ਹੈ। ਇਸ ਪ੍ਰਕਾਰ ਦੀ ਸਭਿਆਚਾਰਕ ਪਰੰਪਰਾਵਾਂ ਵਿੱਚ ਵਿਆਹੇ ਜੋੜੇ ਨੂੰ ਇਕੱਲੇ ਰਹਿਣ ਦੀ ਇਜਾਜ਼ਤ ਨਹੀਂ ਹੁੰਦੀ।

ਹਵਾਲੇ