ਸਟੀਵਨ ਸਪੀਲਬਰਗ

ਸਟੀਵਨ ਐਲਨ ਸਪੀਲਬਰਗ (ਜਨਮ 18 ਦਸੰਬਰ 1946) ਕੌਮਾਂਤਰੀ ਖਿਆਤੀ ਪ੍ਰਾਪਤ ਅਮਰੀਕਨ ਫ਼ਿਲਮ ਡਾਇਰੈਕਟਰ, ਨਿਰਮਾਤਾ ਅਤੇ ਸਕ੍ਰੀਨ-ਪਲੇਅ ਲੇਖਕ ਹੈ। ਉਸ ਦਾ ਸ਼ੁਮਾਰ ਹਾਲੀਵੁੱਡ ਦੇ ਨਵੇਂ-ਯੁੱਗ ਦੀ ਸ਼ੁਰੂਆਤ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਹੁੰਦਾ ਹੈ ਤੇ ਇਸ ਦੇ ਨਾਲ ਹੀ ਉਸ ਦੀ ਗਿਣਤੀ ਸਿਨੇਮਾ ਦੇ ਇਤਿਹਾਸ ਦੇ ਸਭ ਤੋਂ ਵੱਧ ਹਰਮਨ-ਪਿਆਰੇ ਅਤੇ ਪ੍ਰਭਾਵਸ਼ਾਲੀ ਫ਼ਿਲਮ ਨਿਰਮਾਤਾਵਾਂ ਵਿੱਚ ਕੀਤੀ ਜਾਂਦੀ ਹੈ। ਚਾਲੀ ਸਾਲ ਤੋਂ ਵਧੇਰੇ ਲੰਮੇ ਆਪਣੇ ਕੈਰੀਅਰ ਵਿੱਚ ਸਪੀਲਬਰਗ ਨੇ ਅਨੇਕਾਂ ਨੇ ਕਈ ਤਰ੍ਹਾਂ ਦੇ ਥੀਮਜ਼ ’ਤੇ ਫ਼ਿਲਮਾਂ ਬਣਾਈਆਂ ਹਨ ਅਤੇ ਉਸ ਦੀ ਸ਼ੈਲੀ ਵੀ ਬਹੁਰੰਗੀ ਰਹੀ ਹੈ। ਕੈਰੀਅਰ ਦੇ ਸ਼ੁਰੂ ਵਿੱਚ ਉਸਨੇ ਵਿਗਿਆਨ ਗਲਪ ਅਤੇ ਰੋਮਾਂਚਿਕ ਕਥਾਵਾਂ ’ਤੇ ਆਧਾਰਿਤ ਫ਼ਿਲਮਾਂ ਬਣਾਈਆਂ। ਬਾਅਦ ਵਾਲੇ ਦੌਰ ਵਿੱਚ ਉਸਨੇ ਮਨੁੱਖੀ ਜੀਵਨ ਨਾਲ ਜੁੜੇ ਮੁੱਦਿਆਂ ਨੂੰ ਆਪਣੀਆਂ ਫ਼ਿਲਮਾਂ ਦਾ ਕੇਂਦਰੀ ਵਿਸ਼ਾ ਬਣਾਇਆ ਤੇ ਅਟਲਾਂਟਿਕ ਪਾਰ ਹੋਣ ਵਾਲੇ ਗ਼ੁਲਾਮਾਂ ਦੇ ਵਪਾਰ, ਜੰਗ ਅਤੇ ਅੱਤਵਾਦ ਵਰਗੇ ਵਿਸ਼ਿਆਂ ’ਤੇ ਫ਼ਿਲਮਾਂ ਬਣਾਈਆਂ। ਉਹ ਡ੍ਰੀਮਵਰਕਸ ਸਟੂਡੀਓਜ਼ ਦੇ ਸਹ-ਸੰਸਥਾਪਕਾਂ ਵਿੱਚੋਂ ਇੱਕ ਹੈ।

ਸਟੀਵਨ ਸਪੀਲਬਰਗ
2012 ਵਿੱਚ ਸਟੀਵਨ ਸਪੀਲਬਰਗ
ਜਨਮ
ਸਟੀਵਨ ਐਲਨ ਸਪੀਲਬਰਗ

(1946-12-18)18 ਦਸੰਬਰ 1946[1]
ਸਿਨਸਿਨਾਟੀ, ਓਹੀਓ,ਅਮਰੀਕਾ
ਰਾਸ਼ਟਰੀਅਤਾਅਮਰੀਕੀ
ਸਿੱਖਿਆ[ਸਰਾਤੋਗਾ ਹਾਈ ਸਕੂਲ
ਪੇਸ਼ਾਫਿਲਮ ਰਚਨਾਕਾਰ
ਸਰਗਰਮੀ ਦੇ ਸਾਲ1963–ਹੁਣ ਤੱਕ
ਜ਼ਿਕਰਯੋਗ ਕੰਮਸ਼ਿੰਡਲਰਜ਼ ਲਿਸਟ (1993) ਅਤੇ ਸੇਵਿੰਗ ਪ੍ਰਾਈਵੇਟ ਰਾਇਨ ਜੁਰਾਸਿਕ ਪਾਰਕ (1993) ਅਵਤਾਰ
ਜੀਵਨ ਸਾਥੀ
Amy Irving
(ਵਿ. 1985⁠–⁠1989)

Kate Capshaw
(ਵਿ. 1991)
[2]
ਬੱਚੇ6

ਸ਼ਿੰਡਲਰਜ਼ ਲਿਸਟ (1993) ਅਤੇ ਸੇਵਿੰਗ ਪ੍ਰਾਈਵੇਟ ਰਾਇਨ (1998) ਲਈ ਸਪੀਲਬਰਗ ਨੂੰ ਸਰਵੋਤਮ ਨਿਰਦੇਸ਼ਕ ਦਾ ਅਕਾਦਮੀ ਅਵਾਰਡ ਪ੍ਰਦਾਨ ਕੀਤਾ ਗਿਆ | ਸਪੀਲਬਰਗ ਦੀਆਂ ਤਿੰਨ ਫ਼ਿਲਮਾਂ --’ਜਾਅਜ਼’ (1975), ਈ.ਟੀ. ਦਾ ਐਕਸਟ੍ਰਾ ਟੈਰੀਸਟ੍ਰੀਅਲ (1982), ਅਤੇ ਜੁਰਾਸਿਕ ਪਾਰਕ (1993) ਅਵਤਾਰ ਫ਼ਿਲਮ ਨੇ 278 ਕਰੋੜ 22 ਲੱਖ 75 ਹਜ਼ਾਰ ਡਾਲਰ ਕਮਾ ਕੇ ਦੁਨੀਆ ਭਰ ਦੀਆਂ ਫ਼ਿਲਮਾਂ ਦੀ ਕਮਾਈ ਦੇ ਰੀਕਾਰਡ ਤੋੜ ਦਿਤੇ।

ਹਵਾਲੇ