ਸੀਤਾ ਫਲ

ਦਰਖਤਾਂ ਦੀ ਕਿਸਮ

ਸੀਤਾ ਫਲ  (Annona squamosa) ਐਨਾੋਨਸੀਏ ਪਰਿਵਾਰ ਦਾ ਇੱਕ ਛੋਟਾ, ਚੰਗਾ ਟਾਹਣੀਆਂ ਵਾਲਾ ਦਰੱਖਤ ਜਾਂ ਝਾੜ ਹੈ,[6] ਜਿਸ ਨੂੰ ਖਾਣਯੋਗ ਫਲ ਲੱਗਦੇ ਹਨ। ਇਹ ਗਰਮਖੰਡੀ ਨੀਵੇਂ ਇਲਾਕੇ ਦੇ ਜਲਵਾਯੂ ਨੂੰ ਆਪਣੇ ਰਿਸ਼ਤੇਦਾਰਾਂ ਐਨਾਨਾ ਰੈਟਿਕੂਲਾਟਾ ਅਤੇ ਐਨੋਨਾ ਚੈਰੀਮੋਲਾ ਨਾਲੋਂ ਬਿਹਤਰ ਸਹਿਣ ਕਰ ਲੈਂਦਾ ਹੈ। (ਜਿਨ੍ਹਾਂ ਦੇ ਫਲਾਂ ਨੂੰ ਵੀ ਸੀਤਾ ਫਲ ਕਿਹਾ ਜਾਂਦਾ ਹੈ।) ਇਹ ਤਥ ਇਸ ਦੀ ਵੱਡੇ ਪੱਧਰ ਤੇ ਕਾਸ਼ਤ ਕਰਨ ਵਿੱਚ ਮਦਦ ਕਰਦਾ ਹੈ।[7] ਐਨੋਨਾ ਸਕੁਆਮੋਸਾ ਇੱਕ ਛੋਟਾ, ਅਰਧ-(ਜਾਂ ਪਿਛੇਤਾ) ਪਤਝੜੀ,[8] ਟਾਹਣੀ-ਭਰਪੂਰ ਝਾੜ ਜਾਂ ਛੋਟਾ ਦਰੱਖਤ ਜੋ 3 ਮੀਟਰ (9.8 ਫੁੱਟ ਤੋਂ 8 ਮੀਟਰ (26 ਫੁੱਟ) ਉਚਾ ਹੈ।  ਸੋਰਸੋਪ (ਐਨਾਨਾ ਮੂਰਟੀਟਾ) ਵਰਗਾ ਹੁੰਦਾ ਹੈ[9]ਇਸ ਦੀ ਚੌੜੀ, ਖੁਲ੍ਹੀ ਛਤਰੀ ਹੁੰਦੀ ਜਾਂ ਅਨਿਯਮਿਤ ਤੌਰ ਤੇ ਫੈਲੀਆਂ ਸ਼ਾਖਾਵਾਂ ਅਤੇ  ਛੋਟਾ ਜਿਹਾ ਤਣਾ ਹੁੰਦਾ ਹੈ। ਇਸ ਨੂੰ ਭਾਰਤ ਵਿੱਚ ਸੀਤਾਫਲ ਕਿਹਾ ਜਾਂਦਾ ਹੈ।

ਸੀਤਾ ਫਲ
ਸਰੀਫਾ
Scientific classification
Kingdom:
ਬਨਸਪਤੀ
(unranked):
ਫੁੱਲਦਾਰ ਬਨਸਪਤੀ (ਐਂਜੀਓਸਪਰਮ)
(unranked):
Magnoliids
Order:
Magnoliales
Family:
Annonaceae
Genus:
Annona
Species:
A. squamosa
Binomial name
Annona squamosa
L.[1]
Synonyms

Annona asiatica L.[2]
Annona cinerea Dunal
Guanabanus squamosus (L.)M.Gómez[3]Xylopia frutescens
Xylopia glabra L.[4]
Annona biflora Moç & Sessé
Annona forskahlii DC.[5]

ਹਵਾਲੇ