ਹਰਾਰੇ

ਹਰਾਰੇ (1982 ਤੋਂ ਪਹਿਲੋਂ ਸੈਲਿਸਬਰੀ) ਜ਼ਿੰਬਾਬਵੇ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਅੰਦਾਜ਼ੇ ਮੁਤਾਬਕ ਇਸਦੀ ਅਬਾਦੀ 16,06,000 (2009) ਹੈ[1] ਅਤੇ ਇਸਦੇ ਮਹਾਂਨਗਰੀ ਖੇਤਰ (2009) ਦੀ ਅਬਾਦੀ 28,00,000 ਹੈ। ਪ੍ਰਸ਼ਾਸਕੀ ਤੌਰ 'ਤੇ ਹਰਾਰੇ ਇੱਕ ਸੁਤੰਤਰ ਸ਼ਹਿਰ ਹੈ ਜੋ ਕਿ ਇੱਕ ਸੂਬੇ ਦੇ ਤੁਲ ਹੈ। ਇਹ ਦੇਸ਼ ਦਾ ਪ੍ਰਸ਼ਾਸਕੀ, ਵਪਾਰਕ ਅਤੇ ਸੰਚਾਰ ਕੇਂਦਰ ਹੈ। ਇਹ ਤਮਾਕੂ, ਮੱਕੀ, ਕਪਾਹ ਅਤੇ ਨਿੰਬੂ ਜਾਤੀ ਦੇ ਬੂਟਿਆਂ ਦਾ ਵਪਾਰਕ ਕੇਂਦਰ ਹੈ। ਇਸ ਸ਼ਹਿਰ ਵਿੱਚ ਕੱਪੜਿਆਂ, ਸਟੀਲ ਅਤੇ ਰਸਾਇਣਾਂ ਦਾ ਉਤਪਾਦਨ ਅਤੇ ਸੋਨਾ ਦੀਆਂ ਖਾਣਾਂ ਹਨ। ਇਹ 1483 ਮੀਟਰ ਦੀ ਉਚਾਈ 'ਤੇ ਸਥਿਤ ਹੈ ਅਤੇ ਇਸਦੀ ਜਲਵਾਯੂ ਨਿੱਘਾ ਸੰਜਮੀ ਸ਼੍ਰੇਣੀ ਵਾਲ਼ਾ ਹੈ।

ਹਰਾਰੇ
ਖੇਤਰ
 • ਕੁੱਲ960.6 km2 (370.9 sq mi)
 • ਘਣਤਾ2,540/km2 (4,330/sq mi)
ਸਮਾਂ ਖੇਤਰਯੂਟੀਸੀ+2:00

ਹਵਾਲੇ