ਹਾਨ ਰਾਜਕਾਲ

ਹਾਨ ਰਾਜਕਾਲ 202 ਈਸਵੀ ਪੂਰਵ ਵਿੱਚ ਹਕੂਮਤ ਵਿੱਚ ਆਇਆ।ਇਹ ਕਨਫਿਊਸ਼ੀਅਨਿਜ਼ਮ (Confucianism) ਤੇ ਕਨੂੰਨ ਪਬੰਦੀ (Legalism) ਦੇ ਦਾਰਸ਼ਨਿਕ ਸਿਧਾਂਤਾਂ ਦੇ ਚਲਦੇ ਸੀ। ਇਸ ਰਾਜਵੰਸ਼ ਦੇ ਦੌਰਾਨ ਚੀਨ ਨੇ ਕਲਾ ਅਤੇ ਵਿਗਿਆਨ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਅਤੇ ਇਹ ਸਲਤਨਤ ਵੱਡੀ ਹੁੰਦੀ ਗਈ ਤੇ ਚੀਨ ਨੇ ਦੂਸਰੇ ਦੇਸ਼ਾਂ ਦੇ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਵਪਾਰੀ ਚੀਨ ਪਹੁੰਚਣ ਲਈ ਸਿਲਕ ਰੋਡ ਦੀ ਵਰਤੋ ਕਰਨ ਲੱਗ ਪਏ। ਇਸ ਰਾਜਕਾਲ ਦੇ ਦੌਰਾਨ ਚੀਨ ਵਿੱਚ ਬੁੱਧ ਧਰਮ ਆਇਆ। ਹਾਨ ਰਾਜਕਾਲ ਪੁਰਾਤਨ ਚੀਨ ਲਈ ਬਹੁਤ ਮਹੱਤਵਪੂਰਨ ਕਾਲ ਰਿਹਾ ਹੈ ਤੇ ਇਸਨੂੰ ਚੀਨ ਦਾ ਸੁਨਹਿਰਾ ਯੁਗ ਮੰਨਿਆ ਜਾਂਦਾ ਹੈ। ਇੰਨਾ ਨੇ ਸਿਲਕ ਰੋਡ ਦੀ ਸਥਾਪਨਾ ਕਿੱਤੀ ਸੀ।[1]

ਚੀਨ ਵਿੱਚ ਹਾਨ ਸਲਤਨਤ ਦਾ ਨਕਸ਼ਾ
ਇੱਕ ਮਕਬਰੇ ਵਿੱਚ ਮਿਲਿਆ ਹਾਨਵੰਸ਼ ਦੇ ਸ਼ਾਸਨਕਾਲ ਦੇ ਦੌਰਾਨ ਦਾ ਲੈਂਪ
ਹਾਨ ਕਲ ਵਿੱਚ ਜਾਰੀ ਕਿੱਤਾ ਗਿਆ ਵੁਸ਼ੁ ਨਾਮ ਦਾ ਸਿੱਕਾ
ਹਾਨਵੰਸ਼ ਦੇ ਸ਼ਾਸਨਕਾਲ ਦੇ ਦੌਰਾਨ ਬਣਿਆ ਕਾਂਸੇ ਦਾ ਸਾਂਚਾ

ਸਾਹਿਤ

ਫ਼ੇਅਰਬੈਂਕ, ਜੌਨ ਕਿੰਗ ਤੇ ਮਰਲੇ ਗੋਲਡਮੈਨ (1992) ਚੀਨ: ਇੱਕ ਨਵਾਂ ਇਤਿਹਾਸ; ਦੂਜਾ ਸੰਸਕਰਨ (2006)।ਕੈਮਬਰਿਜ: ਐਮ ਏ; ਲੰਡਨ: ਦ ਬੇਲਕਨੈਪ ਪਰੈਸ ਆਫ਼ ਹਾਰਵਰਡ ਯੂਨੀਵਰਸਿਟੀ ਪਰੈਸ।

ਹਵਾਲੇ