ਹਿੰਦੁਸਤਾਨ

ਹਿੰਦੁਸਤਾਨ (ਹਿੰਦੀ: हिंदुस्तान,ਉਰਦੂ: ہندوستان), ਸ਼ਾਬਦਿਕ ਅਰਥ "ਸਿੰਧ ਦਾ ਸਥਾਨ", ਉੱਤਰ-ਪੱਛਮੀ ਹਿੰਦ ਉਪਮਹਾਂਦੀਪ ਦਾ ਮਸ਼ਹੂਰ ਸਾਂਝਾ ਭੂਗੋਲਿਕ ਨਾਂ ਹੈ।[1][2] ਦਿੱਲੀ ਅਤੇ ਆਗਰਾ ਇਸ ਦੀਆਂ ਰਵਾਇਤੀ ਰਾਜਧਾਨੀਆਂ ਰਹੀਆਂ ਹਨ। ਹਾਲਾਂਕਿ ਹਿੰਦੁਸਤਾਨ ਦੇ ਅਰਥ ਸਾਲਾਂ ਦੌਰਾਨ ਬਦਲਦੇ ਆਏ ਹਨ ਪਰ ਭਾਰਤ ਦੀ ਵੰਡ ਤੋਂ ਬਾਅਦ ਇਹ ਮੁੱਖ ਤੌਰ ਤੇ ਭਾਰਤ ਲਈ ਹੀ ਵਰਤਿਆ ਜਾਂਦਾ ਹੈ। ਇਹ ਸ਼ਬਦ ਅਰਬ ਦੇ ਲੋਕ ਫਾਰਸ ਅਤੇ ਅਰਬ ਦੇ ਪੂਰਬੀ ਇਲਾਕ਼ੇ ਵਿੱਚ ਆਬਾਦ ਕੌਮਾਂ ਲਈ ਇਸਤੇਮਾਲ ਕਰਦੇ ਸਨ ਅਤੇ ਇਸ ਤੋਂ ਹਿੰਦੁਸਤਾਨ ਤੋਂ ਭਾਵ ਹਿੰਦ ਉੱਪਮਹਾਦੀਪ ਦੇ ਵਧੇਰੇ ਇਲਾਕ਼ੇ ਲਈ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ। ਵੱਖ ਵੱਖ ਸਲਤਨਤਾਂ ਅਤੇ ਬਾਦਸ਼ਾਹਹੀਆਂ ਦੇ ਤਹਿਤ ਬਾਦਸ਼ਾਹੀ-ਏ-ਹਿੰਦ ਦੀਆਂ ਸਰਹਦਾਂ ਬਦਲਦੀਆਂ ਰਹੀਆਂ। ਆਖਿਰ ਹਿੰਦ ਉੱਪਮਹਾਦੀਪ ਪਾਕ ਅਤੇ ਹਿੰਦ ਦਾ ਸਾਰਾ ਇਲਾਕਾ ਬਰਤਾਨਵੀ ਰਾਜ ਵਿੱਚ ਆਕੇ ਬਰਤਾਨਵੀ ਇੰਡੀਆ ਜਾਂ ਹਿੰਦੁਸਤਾਨ ਕਹਿਲਾਉਣ ਲਗਾ। ਇਹ ਸੂਰਤ 1947 ਤੱਕ ਬਰਕ਼ਰਾਰ ਰਹੀ। ਇਸ ਵਿੱਚ ਮੌਜੂਦਾ ਭਾਰਤ, ਬੰਗਲਾ ਦੇਸ਼ ਅਤੇ ਪਾਕਿਸਤਾਨ ਸ਼ਾਮਿਲ ਸਨ। 1947 ਦੇ ਬਾਅਦ ਇੱਥੇ ਦੋ ਮੁਲਕ ਬਣ ਗਏ ਜਿਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਕਿਹਾ ਗਿਆ। ਬਾਦ ਨੂੰ ਪਾਕਿਸਤਾਨ ਦੇ ਪੂਰਬੀ ਅਤੇ ਪੱਛਮੀ ਹਿੱਸੇ ਅਲਹਿਦਾ ਹੋ ਗਏ। ਪੂਰਬੀ ਹਿੱਸਾ ਬੰਗਲਾ ਦੇਸ਼ ਕਹਲਾਇਆ। ਮੌਜੂਦਾ ਜ਼ਮਾਨੇ ਵਿੱਚ ਹਿੰਦੂਸਤਾਨ ਤੋਂ ਕੋਈ ਨਿਸਚਿਤ ਭੂਗੋਲਿਕ ਖ਼ਿੱਤਾ ਮੁਰਾਦ ਨਹੀਂ ਪਰ ਆਮ ਜ਼ਬਾਨ ਵਿੱਚ ਇਸ ਤੋਂ ਭਾਰਤ ਮੁਰਾਦ ਲਈ ਜਾਂਦੀ ਹੈ ਜੋ ਤਕਨੀਕੀ ਲਿਹਾਜ਼ ਨਾਲ ਗ਼ਲਤ ਹੈ।

ਹਵਾਲੇ