9 ਅਕਤੂਬਰ

<<ਅਕਤੂਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12345
6789101112
13141516171819
20212223242526
2728293031 
2024

9 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 282ਵਾਂ (ਲੀਪ ਸਾਲ ਵਿੱਚ 283ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 83 ਦਿਨ ਬਾਕੀ ਰਹਿ ਜਾਂਦੇ ਹਨ।

ਵਾਕਿਆ

  • 1781ਅਮਰੀਕਾ 'ਚ ਇਨਕਲਾਬੀ ਜੰਗ ਦੀ ਆਖ਼ਰੀ ਲੜਾਈ ਯਾਰਕ ਟਾਊਨ 'ਚ ਲੜੀ ਗਈ।
  • 1839ਧਿਆਨ ਸਿੰਘ ਡੋਗਰਾ ਨੇ ਆਪਣੇ ਹੱਥੀਂ ਮਹਾਰਾਜਾ ਖੜਕ ਸਿੰਘ ਦਾ ਸਲਾਹਕਾਰ ਚੇਤ ਸਿੰਘ ਬਾਜਵਾ ਨੂੰ ਕਤਲ ਕਰ ਦਿਤਾ।
  • 1855– ਆਈਜ਼ਕ ਸਿੰਗਰ ਨੇ ਸਿਲਾਈ ਮਸ਼ੀਨ ਦੀ ਮੋਟਰ ਪੇਟੈਂਟ ਕਰਵਾਈ।
  • 1914ਪਹਿਲੀ ਸੰਸਾਰ ਜੰਗ ਦੌਰਾਨ ਜਰਮਨ ਫ਼ੌਜਾਂ ਨੇ ਬੈਲਜੀਅਮ ਦੇ ਸ਼ਹਿਰ ਐਂਟਵਰਪ ਉੱਤੇ ਕਬਜ਼ਾ ਕੀਤਾ।
  • 1963ਇਟਲੀ ਵਿੱਚ ਵਾਈਓਂਟ ਡੈਮ ਦਾ ਪਾਣੀ ਵਧਣ ਕਾਰਨ ਆਏ ਹੜ੍ਹ ਨਾਲ 2 ਤੋਂ 3 ਹਜ਼ਾਰ ਵਿੱਚਕਾਰ ਲੋਕ ਮਾਰੇ ਗਏ।
  • 1967– ਮਾਰਕਸੀ ਇਨਕਲਾਬੀ, ਲੇਖਕ, ਡਿਪਲੋਮੇਟ, ਗੁਰੀਲਾ ਆਗੂ, ਫ਼ੌਜੀ ਮਾਹਰ, ਡਾਕਟਰ, ਵਿਦਵਾਨ ਆਗੂ ਚੀ ਗਵੇਰਾ ਨੂੰ ਬੋਲੀਵੀਅਨ ਹਾਕਮਾਂ ਨੇ ਲੋਕਾਂ ਨੂੰ ਇਨਕਲਾਬ ਵਾਸਤੇ ਭੜਕਾਉਣ ਦੇ ਦੋਸ਼ ਹੇਠ ਗੋਲੀ ਨਾਲ ਉਡਾ ਦਿਤਾ।
  • 1975ਰੂਸ ਦੇ ਆਂਦਰੇ ਸਖਾਰੋਵ ਨੂੰ ਨੋਬਲ ਪੁਰਸਕਾਰ ਦਿਤਾ ਗਿਆ, ਉਸ ਨੂੰ 'ਹਾਈਡਰੋਜਨ ਬੰਬ ਦਾ ਪਿਤਾਮਾ' ਮੰਨਿਆ ਜਾਂਦਾ ਹੈ।
  • 1992– ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਫ਼ੌਜ ਦੇ ਮੁਖੀ ਜਨਰਲ ਵੈਦਯ ਨੂੰ 10 ਅਗੱਸਤ, 1986 ਦੇ ਦਿਨ ਪੂਨਾ ਵਿੱਚ ਗੋਲੀਆਂ ਮਾਰ ਕੇ ਮਾਰਨ ਦੇ ਦੋਸ਼ ਵਿੱਚ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਨੂੰ ਪੂਨਾ ਜੇਲ ਵਿੱਚ ਫਾਂਸੀ ਦਿਤੀ ਗਈ
  • 2012ਮਲਾਲਾ ਯੂਸਫ਼ਜ਼ਈ ਤੇ ਤਾਲਿਬਾਨ ਨੇ ਗੋਲੀਆਂ ਚਲਾਈਆਂ।

ਜਨਮ

ਦਿਹਾਂਤ

ਚੀ ਗਵੇਰਾ