ਮਲਾਲਾ ਯੂਸਫ਼ਜ਼ਈ

ਮਲਾਲਾ ਯੂਸਫਜ਼ਈ (ਪਸ਼ਤੋ: ملاله یوسفزۍ ਜਨਮ: 12 ਜੁਲਾਈ 1997) ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਸਕੂਲ ਵਿਦਿਆਰਥਣ ਹੈ [4][5] ਅਤੇ (2014) ਲਈ ਨੋਬਲ ਅਮਨ ਇਨਾਮ ਵਿਜੇਤਾ ਹੈ। ਉਹ ਮੀਂਗੋਰਾ ਸ਼ਹਿਰ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ। 2009 ਦੇ ਸ਼ੁਰੂ ਵਿੱਚ 11/12 ਸਾਲ ਦੀ ਉਮਰ ਵਿੱਚ ਹੀ ਉਹ ਤਾਲਿਬਾਨ ਸ਼ਾਸਨ ਦੇ ਅੱਤਿਆਚਾਰਾਂ ਦੇ ਬਾਰੇ ਵਿੱਚ ਗੁਪਤ ਨਾਮ ਦੇ ਤਹਿਤ ਬੀਬੀਸੀ ਲਈ ਇੱਕ ਬਲਾਗ ਲਿਖ ਕੇ ਸਵਾਤ ਦੇ ਲੋਕਾਂ ਵਿੱਚ ਨਾਇਕਾ ਬਣ ਗਈ।[6] ਬੱਚਿਆਂ ਦੀ ਵਕਾਲਤ ਕਰਨ ਵਾਲੇ ਅੰਤਰਰਾਸ਼ਟਰੀ ਡਚ ਗਰੁੱਪ 'ਕਿਡਸ ਰਾਈਟਸ ਫਾਉਂਡੇਸ਼ਨ' ਨੇ ਯੂਸਫਜ਼ਈ ਨੂੰ ਅੰਤਰਰਾਸ਼ਟਰੀ ਬਾਲ ਸ਼ਾਂਤੀ ਇਨਾਮ ਲਈ ਮੁਕਾਬਲੇ ਵਿੱਚ ਸ਼ਾਮਿਲ ਕੀਤਾ। ਉਹ ਪਹਿਲੀ ਪਾਕਿਸਤਾਨੀ ਕੁੜੀ ਸੀ ਜਿਸਨੂੰ ਇਸ ਇਨਾਮ ਲਈ ਨਾਮਜਦ ਕੀਤਾ ਗਿਆ। ਦੱਖਣ ਅਫਰੀਕਾ ਦੇ ਨੋਬਲ ਇਨਾਮ ਜੇਤੂ ਦੇਸਮੰਡ ਟੂਟੂ ਨੇ ਹਾਲੈਂਡ ਵਿੱਚ ਇੱਕ ਸਮਾਰੋਹ ਦੇ ਦੌਰਾਨ ਅਕਤੂਬਰ 2011 ਵਿੱਚ ਉਸ ਦੇ ਨਾਮ ਦੀ ਘੋਸ਼ਣਾ ਕੀਤੀ ਸੀ।[7] ਲੇਕਿਨ ਯੂਸਫਜ਼ਈ ਇਹ ਇਨਾਮ ਨਹੀਂ ਜਿੱਤ ਸਕੀ ਅਤੇ ਇਹ ਇਨਾਮ ਦੱਖਣ ਅਫਰੀਕਾ ਦੀ 17 ਸਾਲ ਦਾ ਕੁੜੀ ਨੇ ਜਿੱਤ ਲਿਆ। ਮਲਾਲਾ ਨੇ ਤਾਲਿਬਾਨ ਦੇ ਫਰਮਾਨ ਦੇ ਬਾਵਜੂਦ ਲੜਕੀਆਂ ਨੂੰ ਪੜ੍ਹਾਉਣ ਦਾ ਅਭਿਆਨ ਚਲਾ ਰੱਖਿਆ ਹੈ। ਤਾਲਿਬਾਨ ਆਤੰਕੀਆਂ ਨੇ ਇਸ ਗੱਲ ਤੋਂ ਨਰਾਜ ਹੋਕੇ ਉਸਨੂੰ ਆਪਣੀ ਹਿਟ ਲਿਸ‍ਟ ਵਿੱਚ ਲੈ ਲਿਆ। ਅਕਤੂਬਰ 2012 ਵਿੱਚ , ਮੰਗਲਵਾਰ ਨੂੰ ਦਿਨ ਵਿੱਚ ਕਰੀਬ ਸਵਾ 12 ਵਜੇ ਸਵਾਤ ਘਾਟੀ ਦੇ ਕਸਬੇ ਮੀਂਗੋਰਾ ਵਿੱਚ ਸ‍ਕੂਲ ਤੋਂ ਪਰਤਦੇ ਵਕ‍ਤ ਉਸ ਉੱਤੇ ਆਤੰਕੀਆਂ ਨੇ ਹਮਲਾ ਕੀਤਾ ਸੀ। 15 ਅਕਤੂਬਰ 2012 ਦੇ ਦਿਨ ਉਸ ਨੂੰ ਇਲਾਜ ਲਈ ਅਲਿਜ਼ਬੈਥ ਹਸਪਤਾਲ ਬ੍ਰਿਮਿੰਘਮ (ਇੰਗਲੈਂਡ) ਲਿਜਾਇਆ ਗਿਆ। ਇਸ ਹਮਲੇ ਦੀ ਜਿੰ‍ਮੇਦਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਲਈ।

ਮਲਾਲਾ ਯੂਸਫ਼ਜ਼ਈ
ملاله یوسفزۍ
2019 ਵਿੱਚ ਯੂਸਫ਼ਜ਼ਈ
ਜਨਮ (1997-07-12) 12 ਜੁਲਾਈ 1997 (ਉਮਰ 26)
ਪੇਸ਼ਾਔਰਤਾਂ ਦੇ ਹੱਕਾਂ ਲਈ ਸੰਘਰਸ਼ ਅਤੇ ਵਿੱਦਿਆਪਸਾਰ
ਸੰਗਠਨਮਲਾਲਾ ਫੰਡ
ਜੀਵਨ ਸਾਥੀ
ਅਸੀਰ ਮਲਿਕ
(ਵਿ. 2021)
[2]
ਮਾਤਾ-ਪਿਤਾ
ਸਨਮਾਨਨੋਬਲ ਸ਼ਾਂਤੀ ਪੁਰਸਕਾਰ (2014)
ਵੈੱਬਸਾਈਟmalala.org

ਜੀਵਨ

ਬਰਾਕ ਓਬਾਮਾ, ਮਿਚੇਲ ਓਬਾਮਾ, ਅਤੇ ਓਨ੍ਹਾ ਦੀ ਲਡ਼ਕੀ ਮਾਲੀਆ ਓਬਾਮਾ ਨਾਲ ਮਲਾਲਾ ਯੂਸਫ਼ਜ਼ਈ 11 ਅਕਤੂਬਰ 2013 ਨੂੰ ਓਵਲ ਦਫ਼ਤਰ ਵਿਖੇ

ਮਲਾਲਾ ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾਹ ਪ੍ਰਾਂਤ ਦੇ ਸਵਾਤ ਜਿਲ੍ਹੇ ਵਿੱਚ ਹੋਇਆ। ਉਸ ਦਾ ਨਾਮ ਜਿਸ ਦਾ ਮਤਲਬ ਗ਼ਮਜ਼ਦਾ ਹੈ ਮਲਾਲਾ-ਏ-ਮੇਵਨਦ ਦੇ ਨਾਮ ਉੱਤੇ ਰੱਖਿਆ ਗਿਆ ਜੋ ਕਿ ਇੱਕ ਦੱਖਣੀ ਅਫ਼ਗ਼ਾਨ ਦੀ ਸ਼ਾਇਰਾ ਅਤੇ ਜੰਗਜੂ ਔਰਸੀ।

ਬਚਪਨ

ਮਲਾਲਾ ਯੂਸਫ਼ਜ਼ਈ ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਦੇ ਉੱਤਰ ਪੱਛਮੀ ਖੈਬਰ ਪਖਤੂਨਖਵਾਹ ਸੂਬੇ ਦੇ ਸਵਾਤ ਜਿਲ੍ਹੇ ਵਿੱਚ ਇਕ ਹੇਠਲੇ ਮੱਧ ਪਰਿਵਾਰ ਵਿੱਚ ਹੋਇਆ ਸੀ। ਓੁਹ ਜਿਅਊਦੀਨ ਯੂਸਫ਼ਜ਼ਈਅਤੇ ਟੋਰ ਪੇਕੇਈ ਯੂਸਫ਼ਜ਼ਈ ਦੀ ਧੀ ਹੈ। ਉਸ ਦਾ ਪਰਿਵਾਰ ਪਸ਼ਤੂਨ ਜਾਤੀ ਦਾ ਸੁੰਨੀ ਮੁਸਲਮਾਨ ਹੈ। ਪਰਿਵਾਰ ਕੋਲ ਹਸਪਤਾਲ ਦੇ ਜਨਮ ਲਈ ਪੈਸੇ ਨਹੀਂ ਸਨ ਅਤੇ ਨਤੀਜੇ ਵਜੋਂ, ਮਲਾਲਾ ਯੂਸਫ਼ਜ਼ਈ ਗੁਆਂਢੀਆਂ ਦੀ ਮਦਦ ਨਾਲ ਘਰ ਵਿੱਚ ਪੈਦਾ ਹੋਈ ਸੀ, ਦੱਖਣੀ ਅਫਗਾਨੀਸਤਾਨ ਦੀ ਮਸ਼ਹੂਰ ਪਸ਼ਤੂਨ ਕਵੀ ਅਤੇ ਮਲਾਲਾਈ ਤੋਂ ਬਾਅਦ ਉਸਨੂ੍ੰ ਆਪਣਾ ਪਹਿਲਾ ਨਾਮ ਮਲਾਲਾ (ਅਰਥਾਤ " ਸੋਗ ਰਹਿਣਾ") ਦਿੱਤਾ ਗਿਆ। ਉਸ ਦਾ ਆਖਰੀ ਨਾਮ ਯੁਸਫ਼ਜ਼ਈ ਇੱਕ ਵਿਸ਼ਾਲ ਪਸ਼ਤੂਨ ਕਬੀਲੇ ਦਾ ਸੰਘ ਹੈ ਜੋ ਕਿ ਪਾਕਿਸਤਾਨ ਦੀ ਸਵਾਤ ਘਾਟੀ ਵਿੱਚ ਪ੍ਰਮੁੱਖ ਹੈ, ਜਿਥੇ ਉਹ ਵੱਡੀ ਹੋਈ ਸੀ। ਉਹ ਮਿੰਗੋਰਾ ਵਿੱਚ ਆਪਣੇ ਘਰ, ਆਪਣੇ ਦੋ ਛੋਟੇ ਭਰਾਵਾਂ ਖੁਸ਼ਹਾਲ ਅਤੇ ਅਟਲ, ਉਸਦੇ ਮਾਪਿਆਂ ਜਿਅਊਦੀਨ ਅਤੇ ਤੁਰ ਪੱਕੇ ਅਤੇ ਦੋ ਪਾਲਤੂ ਮੁਰਗੀਆਂ ਦੇ ਨਾਲ ਰਹਿੰਦੇ ਸਨ।

ਪਸ਼ਤੋ, ਉਰਦੂ ਅਤੇ ਅੰਗਰੇਜੀ ਵਿੱਚ ਮਾਹਰ ਹੋਣ ਕਰਕੇ, ਯੂਸਫ਼ਜ਼ਈ ਦੀ ਪੜ੍ਹਾਈ ਜ਼ਿਆਦਾਤਰ ਉਸ ਦੇ ਪਿਤਾ ਜਿਅਊਦੀਨ ਯੂਸਫ਼ਜ਼ਈ ਦੁਆਰਾ ਕੀਤੀ ਗਈ ਸੀ, ਜੋ ਇੱਕ ਕਵੀ, ਸਕੂਲ ਵਜੋਂ ਜਾਣੇ ਜਾਂਦੇ ਪ੍ਰਾਇਵੇਟ ਸਕੂਲਾਂ ਦੀ ਚੇਨ ਚਲਾਉਂਦੀ ਹੈ। ਇੱਕ ਇੰਟਰਵਿਯੂ ਵਿੱਚ, ਯੂਸਫ਼ਜ਼ਈ ਨੇ ਇੱਕ ਵਾਰ ਕਿਹਾ ਸੀ ਕਿ ਉਹ ਡਾਕਟਰ ਬਣਨ ਦੀ ਇਛਾ ਰਖਦੀ ਹੈ, ਹਾਲਾਂਕਿ ਬਾਅਦ ਵਿੱਚ ਉਸ ਦੇ ਪਿਤਾ ਨੇ ਉਸ ਦੀ ਬਜਾਏ ਰਾਜਨੇਤਾ ਬਣਨ ਲਈ ਉਤਸ਼ਾਹਤ ਕੀਤਾ। ਜਿਅਊਦੀਨ ਨੇ ਆਪਣੀ ਧੀ ਦਾ ਖਾਸ ਤੋਰ ਤੇ ਕੁਝ ਖਾਸ ਦੱਸਿਆ, ਜਿਸ ਨਾਲ ਉਸ ਨੂੰ ਰਾਤ ਨੂੰ ਸੌਂਣ ਦੀ ਅਤੇ ਰਾਜਨੀਤੀ ਬਾਰੇ ਗੱਲ ਕਰਨ ਦੀ ਆਗਿਆ ਦਿੱਤੀ ਗਈ, ਜਦੋਂ ਉਸਦੇ ਦੋਵੇਂ ਭਰਾਵਾਂ ਨੂੰ ਸੌਂਣ ਤੋਂ ਬਾਅਦ ਭੇਜਿਆ ਗਿਆ ਸੀ।

ਮੁਹੰਮਦ ਅਲੀ ਜਿੰਨਾਹ ਅਤੇ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਤੋਂ ਪ੍ਰੇਰਿਤ ਹੋ ਕੇ ਯੂਸਫ਼ਜ਼ਈ ਨੇ ਸਤੰਬਰ 2008 ਦੇ ਸ਼ੁਰੂ ਵਿੱਚ ਹੀ ਸਿੱਖਿਆ ਦੇ ਅਧਿਕਾਰਾਂ ਬਾਰੇ ਬੋਲਣਾ ਸ਼ੁਰੂ ਕੀਤਾ ਸੀ, ਜਦੋਂ ਉਸ ਦੇ ਪਿਤਾ ਉਸ ਨੂੰ ਸਥਾਨਕ ਪ੍ਰੇਸ ਕਲੱਬ ਵਿੱਚ ਭਾਸ਼ਣ ਦੇਣ ਲਈ ਪੇਸ਼ਾਵਰ ਲੈ ਗਏ ਸਨ। "ਤਾਲਿਬਾਨ ਕਿਵੇਂ ਹਿੰਮਤ ਕਰਦਾ ਹੈ ਕਿ ਮੇਰੇ ਸਿੱਖਿਆ ਦੇ ਮੌਲਿਕ ਅਧਿਕਾਰ ਨੂੰ ਖੋਹ ਲਵੇ?" ਯੂਸਫਜ਼ਈ ਨੇ ਪੂਰੇ ਖੇਤਰ ਵਿੱਚ ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਦੁਆਰਾ ਕਵਰ ਕੀਤੇ ਭਾਸ਼ਣ ਵਿੱਚ ਆਪਣੇ ਹਾਜ਼ਰੀਨ ਨੂੰ ਪੁੱਛਿਆ। ਸਾਲ 2009 ਵਿੱਚ, ਯੂਸਫਜ਼ਈ ਨੇ ਸਿਖਲਾਈ ਪ੍ਰਾਪਤ ਕਰਨ ਵਾਲੇ ਅਤੇ ਫਿਰ ਯੁੱਧ ਅਤੇ ਸ਼ਾਂਤੀ ਰਿਪੋਰਟਿੰਗ ਦੇ ਖੁੱਲ੍ਹੇ ਦਿਮਾਗ ਵਾਲੇ ਪਾਕਿਸਤਾਨ ਦੇ ਨੌਜਵਾਨਾਂ ਦੀ ਸੰਸਥਾ ਲਈ ਇੱਕ ਸੰਗੀਤ ਸਿੱਖਿਅਕ ਵਜੋਂ ਸ਼ੁਰੂਆਤ ਕੀਤੀ, ਜਿਸ ਨੇ ਇਸ ਖੇਤਰ ਦੇ ਸਕੂਲਾਂ ਵਿੱਚ ਨੌਜਵਾਨਾਂ ਨੂੰ ਪੱਤਰਕਾਰੀ ਦੇ ਸੰਦਾਂ ਰਾਹੀਂ ਸਮਾਜਿਕ ਮੁੱਦਿਆਂ, ਜਨਤਕ ਬਹਿਸਾਂ ਅਤੇ ਸੰਵਾਦਾਂ ਤੇ ਉਸਾਰੂ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਕਰਨ ਵਿੱਚ ਸਹਾਇਤਾ ਲਈ ਕੰਮ ਕੀਤਾ।

ਮਲਾਲਾ ਦਿਵਸ

ਸਤਰਾਸ਼ਬਰਗ ਵਿਖੇ ਨਵੰਬਰ 2013 ਨੂੰ ਮਲਾਲਾ ਯੂਸਫ਼ਜ਼ਈ

12 ਜੁਲਾਈ 2013 ਨੂੰ ਮਲਾਲਾ ਦੇ 16ਵੇਂ ਜਨਮਿਦਨ ਉਪਰ, ਉਸਨੇ ਸੰਯੁਕਤ ਰਾਸ਼ਟਰ ਦੇ ਸੱਦੇ ਉਪਰ ਸੰਸਾਰ ਪੱਧਰੀ ਸਿੱਖਿਆ ਉਪਰ ਭਾਸ਼ਣ ਦਿੱਤਾ। ਸਯੁੰਕਤ ਰਾਸ਼ਟਰ ਨੇ ਇਸ ਦਿਨ ਨੂੰ ਮਲਾਲਾ ਦਿਵਸ ਵਜੋਂ ਮਨਾਇਆ ਸੀ।

ਪੁਰਸਕਾਰ

ਬਾਹਰੀ ਵੀਡੀਓ
ਨੋਬਲ ਭਾਸ਼ਣ ਦੇਣ ਸਮੇਂ ਮਲਾਲਾ ਯੂਸਫ਼ਜ਼ਈ

10 ਅਕਤੂਬਰ 2014 ਨੂੰ ਮਲਾਲਾ ਦਾ ਨਾਂਮ 2014 ਦੇ ਨੋਬਲ ਅਮਨ (ਸ਼ਾਂਤੀ) ਪੁਰਸਕਾਰ ਲਈ ਘੋਸ਼ਿਤ ਕਰ ਦਿੱਤਾ ਗਿਆ ਸੀ। 17 ਸਾਲ ਦੀ ਉਮਰ ਵਿੱਚ ਨੋਬਲ ਪੁਰਸਕਾਰ ਹਾਸਿਲ ਕਰਨ ਵਾਲੀ ਮਲਾਲਾ, ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਪੁਰਸਕਾਰ-ਵਿਜੇਤਾ ਹੈ।[8]ਮਲਾਲਾ ਨੂੰ ਇਹ ਪੁਰਸਕਾਰ ਕੈਲਾਸ਼ ਸਤਿਆਰਥੀ (ਬੱਚਿਆਂ ਦੇ ਹੱਕਾਂ ਲਈ ਲਡ਼ਨ ਵਾਲਾ ਭਾਰਤੀ) ਨਾਲ ਸਾਂਝੇ ਤੌਰ 'ਤੇ ਦਿੱਤਾ ਗਿਆ ਸੀ।[9]ਉਹ ਦੂਸਰੀ ਪਾਕਿਸਤਾਨੀ ਨਾਗਰਿਕ ਹੈ, ਜਿਸ ਨੇ ਇਹ ਪੁਰਸਕਾਰ ਹਾਸਿਲ ਕੀਤਾ ਹੈ। ਇਸ ਤੋਂ ਪਹਿਲਾਂ ਅਬਦੁਸ ਸਲਾਮ ਨੂੰ ਭੌਤਿਕ ਵਿਗਿਆਨ ਵਿੱਚ ਯੋਗਦਾਨ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ।

ਸੰਖੇਪ ਵਿੱਚ ਪੁਰਸਕਾਰਾਂ ਬਾਰੇ

  • 10 ਅਕਤੂਬਰ 2014 ਨੂੰ ਮਲਾਲਾ ਨੂੰ ਨੋਬਲ ਅਮਨ ਪੁਰਸਕਾਰ ਦਿਤਾ ਗਿਆ।
  • 29 ਅਪਰੈਲ 2013 ਦੇ ਦਿਨ 'ਟਾਈਮਜ਼ ਰਸਾਲੇ' ਨੇ ਉਸ ਨੂੰ ਦੁਨੀਆਂ ਦੀਆਂ 100 ਮਸ਼ਹੂਰ ਹਸਤੀਆਂ 'ਚ ਸ਼ਾਮਲ ਕੀਤਾ।
  • ਪਾਕਿ ਸਰਕਾਰ ਨੇ, ਨਵਾਂ ਸ਼ੁਰੂ ਕੀਤਾ ਗਿਆ, 'ਨੈਸ਼ਨਲ ਯੂਥ ਪੀਸ ਪਰਾਈਜ਼' ਦਿਤਾ।
  • 2013 ਵਿਚ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ।
  • 2013 'ਚ ਉਸ ਨੂੰ ਮਸ਼ਹੂਰ ਸਾਖ਼ਰੋਵ ਪੁਰਸਕਾਰ ਵੀ ਦਿਤਾ ਗਿਆ।
ਸਾਖ਼ਰੋਵ ਪੁਰਸਕਾਰ ਪ੍ਰਾਪਤ ਕਰਨ ਸਮੇਂ ਯੂਰਪੀ ਸੰਸਦ ਵਿੱਚ ਨਵੰਬਰ 2013 ਨੂੰ ਮਲਾਲਾ ਯੂਸਫ਼ਜ਼ਈ
  • ਕੈਨੇਡੀਅਨ ਸਰਕਾਰ ਨੇ ਉਸ ਨੂੰ ਕੈਨੇਡਾ ਦੇ ਆਨਰੇਰੀ ਸ਼ਹਿਰੀ ਬਣਾਉਣ ਦਾ ਐਲਾਨ ਕੀਤਾ।

ਹੋਰ ਵੇਖੋ

ਬਾਹਰੀ ਕੜੀਆਂ

ਨੋਟ

ਹਵਾਲੇ

ਬਾਹਰੀ ਲਿੰਕ