ਅਬੂ ਬਕਰ

ਅਬੂ ਬਕਰ ‘ਅਬਦੁੱਲਾ ਬਿਨ ਆਬੀ ਕ਼ੁਹਾਫ਼ਾ ਅਸ-ਸਿਦੀਕ਼ (Arabic: أبو بكر عبد الله بن أبي قحافة الصديق; ਅੰ. 573 CE – 23 August 634 CE) ਆਮ ਤੌਰ 'ਤੇ ਮਸ਼ਹੂਰ ਅਬੂ ਬਕਰ أبو بكر),[1] ਮੁਹੰਮਦ ਸਾਹਿਬ ਤੋਂ ਦੋ ਵਰ੍ਹੇ ਛੋਟਾ ਉਸਦਾ ਸਾਥੀ ਸੀ ਅਤੇ ਮੁਹੰਮਦ ਸਾਹਿਬ ਦੀ ਔਰਤ “ਆਇਸ਼ਾ” ਦਾ ਪਿਤਾ ਹੋਣ ਨਾਤੇ [2]—ਇਹ ਮੁਹੰਮਦ ਸਾਹਿਬ ਦਾ ਸਹੁਰਾ ਸੀ। ਇਹ ਪੈਗ਼ੰਬਰ ਦਾ ਦੇਹਾਂਤ ਹੋਣ ਤੇ ਹਿਜਰੀ ਸਨ 11 ਵਿੱਚ ਖ਼ਲੀਫ਼ਾ ਰਸੂਲਅੱਲਾ ਮੁਕ਼ਰਰ ਹੋਇਆ. [3][pageneeded][4] ਅਬੂ ਬਕਰ ਨੇ ਮੁਹੰਮਦ ਸਾਹਿਬ ਦੇ ਭਰੋਸੇਯੋਗ ਸਲਾਹਕਾਰ ਦੇ ਤੌਰ 'ਤੇ ਸੇਵਾ ਕੀਤੀ। ਮੁਹੰਮਦ ਸਾਹਿਬ ਦੇ ਜੀਵਨ ਕਾਲ ਦੌਰਾਨ, ਉਹ ਕਈ ਮੁਹਿੰਮਾਂ ਅਤੇ ਸੰਧੀਆਂ ਵਿੱਚ ਸ਼ਾਮਲ ਸੀ।[5]

ਪਹਿਲੀ ਜ਼ਿੰਦਗੀ

ਅਬੂ ਬਕਰ ਦਾ ਜਨਮ 573 ਨੂੰ ਮੱਕਾ ਦੇ ਕਬੀਲਾ ਕੁਰੈਸ਼ ਦੀ ਇੱਕ ਸ਼ਾਖ਼ ਬਨੂ ਤਮੀਮ ਵਿੱਚ ਹੋਇਆ। ਜਨਮ ਵੇਲੇ ਉਸ ਦਾ ਨਾਂ ਅਬਦਾਲਕਾਬਾ ਸੀ ਤੇ 610 ਚ ਜਦੋਂ ਉਸ ਨੇ ਇਸਲਾਮ ਕਬੂਲ ਕੀਤਾ ਤੇ ਮੁਹੰਮਦ ਨੇ ਉਸਦਾ ਨਾਂ ਬਦਲ ਕੇ ਅਬਦੁੱਲਾ ਰੱਖ ਦਿੱਤਾ। ਉਹ ਇੱਕ ਖਾਂਦੇ ਪੀਂਦੇ ਘਰ ਚ ਪੈਦਾ ਹੋਇਆ ਤੇ ਅਰਬ ਦੇ ਰਿਵਾਜ ਦੇ ਮੁਤਾਬਿਕ ਉਹ ਇੱਕ ਬੱਦੂ ਟੱਬਰ ਚ ਪਰਵਰਿਸ਼ ਪਾਈ। ਉਸਦੀ ਕੁਨੀਅਤ ਅਬੂਬਕਰ ਸੀ। ਉਸਦੇ ਬਾਪ ਦਾ ਨਾਮ ਉਸਮਾਨ ਬਿਨ ਅਬੀ ਕਹਾਫ਼ਾ ਅਤੇ ਮਾਂ ਦਾ ਨਾਮ ਉਮ ਅਲਖ਼ੀਰ ਸਲਮਾਈ ਸੀ। ਉਸਦਾ ਖ਼ਾਨਦਾਨੀ ਪੇਸ਼ਾ ਤਿਜਾਰਤ ਅਤੇ ਕੰਮ-ਕਾਜ ਸੀ। ਮੱਕਾ ਵਿੱਚ ਉਸਦੇ ਖ਼ਾਨਦਾਨ ਨੂੰ ਨਿਹਾਇਤ ਮੁਅੱਜ਼ਿਜ਼ ਮੰਨਿਆ ਜਾਂਦਾ ਸੀ। ਕੁਤੁਬ ਸੀਰਤ ਅਤੇ ਇਸਲਾਮੀ ਤਾਰੀਖ ਦੇ ਮੁਤਾਲੇ ਤੋਂ ਸਾਫ਼ ਹੁੰਦਾ ਹੈ ਕਿ ਬਿਅਸਤ ਤੋਂ ਪਹਿਲਾਂ ਹੀ ਉਸਦੇ ਅਤੇ ਰਸੂਲ ਅੱਲ੍ਹਾ ਸਿੱਲੀ ਅੱਲ੍ਹਾ ਅਲੈਹਿ-ਓ-ਆਲਾ ਵਸੱਲਮ ਦੇ ਦਰਮਿਆਨ ਡੂੰਘੇ ਦੋਸਤਾਨਾ ਸੰਬੰਧ ਸਨ। ਇੱਕ ਦੂਜੇ ਦੇ ਕੋਲ ਆਉਣਾ ਜਾਣਾ, ਬੈਠਣਾ ਉਠਣਾ, ਹਰ ਅਹਿਮ ਮੁਆਮਲੇ ਉੱਤੇ ਸਲਾਹ-ਮਸ਼ਵਰਾ ਰੋਜ ਦਾ ਵਰਤਾਰਾ ਸੀ। ਸੁਭਾ ਵਿੱਚ ਇੱਕਸਾਰਤਾ ਦੇ ਸਬੱਬ ਆਪਸੀ ਪਿਆਰ ਮੁਹੱਬਤ ਕਮਾਲ ਸੀ। ਬਿਅਸਤ ਦੇ ਐਲਾਨ ਦੇ ਬਾਅਦ ਆਪ ਨੇ ਬਾਲਗ਼ ਮਰਦਾਂ ਵਿੱਚ ਸਭ ਤੋਂ ਪਹਿਲਾਂ ਇਸਲਾਮ ਕਬੂਲ ਕੀਤਾ। ਈਮਾਨ ਲਿਆਉਣ ਦੇ ਬਾਅਦ ਆਪ ਨੇ ਆਪਣੇ ਮਾਲ-ਦੌਲਤ ਨੂੰ ਖ਼ਰਚ ਕਰਕੇ ਮੁਅਜਜਨ ਰਸੂਲ ਹਜ਼ਰਤ ਬਿਲਾਲ ਸਮੇਤ ਬੇਸ਼ੁਮਾਰ ਅਜਿਹੇ ਗ਼ੁਲਾਮਾਂ ਨੂੰ ਆਜ਼ਾਦ ਕੀਤਾ ਜਿਹਨਾਂ ਨੂੰ ਉਹਨਾਂ ਦੇ ਜਾਲਿਮ ਆਕਾਵਾਂ ਵਲੋਂ ਇਸਲਾਮ ਕਬੂਲ ਕਰਨ ਦੀ ਪਾਦਾਸ਼ ਵਿੱਚ ਸਖ਼ਤ ਜ਼ੁਲਮੋ ਸਿਤਮ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ।

ਹਵਾਲੇ