ਅਬੂ ਬਕਰ ਅਲ ਬਗਦਾਦੀ

2013 ਤੋਂ 2019 ਤੱਕ ਇਰਾਕ ਅਤੇ ਲੇਵੈਂਟ ਦੇ ਇਸਲਾਮਿਕ ਰਾਜ ਦਾ ਮੁਖੀ

ਇਬਰਾਹਿਮ ਅਵਾਦ ਇਬਰਾਹਿਮ ਅਲੀ ਮੁਹੰਮਦ ਅਲ-ਬਦਰੀ ਅਲ-ਕੁਰੈਸ਼ੀ ਅਲ-ਸਮਾਰਾਏ (Arabic: إبراهيم ابن عواد ابن إبراهيم ابن علي ابن محمد البدري السامرائي), ਪਹਿਲਾਂ ਡਾ. ਇਬਰਾਹਿਮ ਅਤੇ ਅਬੂ ਦੁਆ (أبو دعاء),[4] ਵਧੇਰੇ ਪ੍ਰਚਲਿਤ ਨਸਮ ਅਬੂ ਬੱਕਰ ਅਲ ਬਗਦਾਦੀ (أبو بكر البغدادي), ਪੈਗੰਬਰ ਮੁਹੰਮਦ ਦੇ ਵਾਰਸ ਹੋਣ ਦੀ ਦਾਹਵੇਦਾਰੀ ਦੇ ਚੱਕਰ ਵਿੱਚ, ਨਵਾਂ ਨਾਮ ਅਬੂ ਬੱਕਰ ਅਲ ਬਗਦਾਦੀ ਅਲ ਹੁਸੈਨੀ (Arabic: أبو بكر البغدادي الحسيني القرشي) ਤੇ ਹੁਣ ਅਮੀਰ ਅਲ-ਮੁ'ਮੁਨੀਨ ਖਲੀਫਾ ਇਬਰਾਹਿਮ,[1](أمير المؤمنين الخليفة إبراهيم الكرار) ਪਛਮੀ ਇਰਾਕ ਅਤੇ ਉੱਤਰੀ ਸੀਰੀਆ ਵਿੱਚ ਐਲਾਨੀ ਗਈ ਇਸਲਾਮੀ ਸਟੇਟ ਇਨ ਇਰਾਕ ਐਂਡ ਅਲ ਸ਼ਾਮ (Arabic: الدولة الإسلامية) ਦਾ ਖਲੀਫਾ ਸੀ।ਸਮੂਹ ਨੂੰ ਸੰਯੁਕਤ ਰਾਸ਼ਟਰ, ਅਤੇ ਯੂਰਪੀਅਨ ਯੂਨੀਅਨ ਅਤੇ ਬਹੁਤ ਸਾਰੇ ਵਿਅਕਤੀਗਤ ਰਾਜਾਂ ਨੇ ਇੱਕ ਅੱਤਵਾਦੀ ਸੰਗਠਨ ਕਰਾਰ ਦਿੱਤਾ ਹੋਇਆ ਹੈ, ਜਦੋਂ ਕਿ ਬਗਦਾਦੀ ਨੂੰ ਸੰਯੁਕਤ ਰਾਜ ਨੇ ਅਕਤੂਬਰ 2019 ਵਿੱਚ ਉਸ ਦੀ ਮੌਤ ਹੋਣ ਤਕ ਖ਼ਾਸ ਵਿਸ਼ਵਵਿਆਪੀ ਅੱਤਵਾਦੀ ਕਰਾਰ ਦਿੱਤਾ ਹੋਇਆ ਸੀ।[5]

ਅਬਰਾਹਮ[1]
ਖਲੀਫਾ ਇਸਲਾਮੀ ਸਟੇਟ ਇਨ ਇਰਾਕ ਐਂਡ ਅਲ ਸ਼ਾਮ[2]
ਸ਼ਾਸਨ ਕਾਲ29 ਜੂਨ 2014 – ਹੁਣ
ਅਮੀਰ ਇਸਲਾਮੀ ਸਟੇਟ ਇਨ ਇਰਾਕ ਐਂਡ ਅਲ ਸ਼ਾਮ
ਅਹੁਦੇ ਤੇ16 ਮਈ 2010 – 29 ਜੂਨ 2014
(ਉਦੋਂ ਇਸਲਾਮਿਕ ਸਟੇਟ ਆਫ਼ ਇਰਾਕ)
ਪੂਰਵ-ਅਧਿਕਾਰੀਅਬੂ ਉਮਰ ਅਲ ਬਗਦਾਦੀ
ਵਾਰਸOffice abolished
ਜਨਮ1971[3]
ਸਮਾਰਾ, ਇਰਾਕ[3]
ਮੌਤ26 ਅਕਤੂਬਰ 2019(2019-10-26) (ਉਮਰ 48)
ਸੀਰੀਆ
ਨਾਮ
Ibrahim Awwad Ibrahim Ali al-Badri al-Samarrai
Arabic: إبراهيم عواد إبراهيم البدري القرشي السامرائي
(nom de guerre Abu Bakr al-Baghdadi
Arabic: أبو بكر البغدادي)
ਧਰਮਸੁੰਨੀ ਇਸਲਾਮ

ਉਸ ਨੂੰ ਗਿਰਫਤਾਰ ਕਰਨ ਜਾਂ ਮਾਰਨ ਲਈ ਅਮਰੀਕਾ ਨੇ ਦਸ ਮਿਲਿਅਨ ਡਾਲਰ ਇਨਾਮ ਰੱਖਿਆ ਸੀ। ਅਮਰੀਕਾ ਨੇ ਇਤਿਹਾਸ ਵਿੱਚ ਅੱਜ ਤੱਕ ਸਭ ਤੋਂ ਜ਼ਿਆਦਾ ਇਨਾਮ ਇੱਕ ਅਲਕਾਇਦਾ ਦੇ ਸਰਬਰਾਹ ਏਮਨ ਅਲਜ਼ਾਵਹਰੀ ਦੇ ਸਿਰ ਦਾ ਇਨਾਮ ਰੱਖਿਆ ਹੈ ਜੋ 26 ਮਿਲੀਅਨ ਹੈ ਅਤੇ ਉਸ ਦੇ ਬਾਅਦ ਅਬੂ ਬਕਰ ਅ ਲਬਗ਼ਦਾਦੀ ਤੇ ਸਭ ਤੋਂ ਵੱਧ ਹੈ।

ਸ਼ੁਰੂਆਤੀ ਜਿੰਦਗੀ

ਅਬੂ ਬਕਰ ਅਲ ਬਗ਼ਦਾਦੀ 1971 ਨੂੰ ਸਾਮਰਾ, ਇਰਾਕ ਵਿੱਚ ਇਰਾਕ ਦੇ ਇੱਕ ਮੁਅੱਜ਼ਿਜ਼ ਖ਼ਾਨਦਾਨ ਦੇ ਚਾਰ ਪੁੱਤਰਾਂ ਵਿਚੋਂ ਤੀਸਰੇ ਵਜੋਂ ਪੈਦਾ ਹੋਇਆ ਸੀ। ਅਤੇ ਬਗਦਾਦ ਵਿੱਚ ਪਰਵਰਿਸ਼ ਹੋਈ ਅਤੇ ਉਥੇ ਹੀ ਗਿਆਨ ਹਾਸਲ ਕੀਤਾ। ਸਮਰਾ ਹਾਈ ਸਕੂਲ ਦੇ ਅਧਿਕਾਰਤ ਸਿੱਖਿਆ ਰਿਕਾਰਡਾਂ ਤੋਂ ਪਤਾ ਚੱਲਿਆ ਕਿ ਅਲ-ਬਗਦਾਦੀ ਨੂੰ 1991 ਵਿੱਚ ਆਪਣਾ ਹਾਈ ਸਕੂਲ ਦਾ ਸਰਟੀਫਿਕੇਟ ਹਾਸਲ ਕੀਤਾ ਸੀ ਅਤੇ ਕੁੱਲ 600 ਅੰਕਾਂ ਵਿਚੋਂ 481 ਅੰਕ ਪ੍ਰਾਪਤ ਕੀਤੇ ਸਨ। ਉਸਦਾ ਸਿਲਸਿਲਾ ਨਸਬ ਸਇਯਦਨਾ ਇਮਾਮ ਅਲੀ ਰਜ਼ਾ ਅਲੈਹਿਸ-ਸਲਾਮ ਨਾਲ ਜਾ ਮਿਲਦਾ ਹੈ। ਉਸਦਾ ਅਸਲ ਨਾਮ ਇਬਰਾਹੀਮ ਸੀ ਅਤੇ ਉਸਦੇ ਬਾਪ ਦਾ ਨਾਮ ਅਵਾਦ ਬਿਨ ਇਬਰਾਹੀਮ ਬਿਨ ਅਲੀ ਅਲਬਦਰੀ ਸੀ। ਉਸ ਨੇ ਇਸਲਾਮੀਆ ਕਾਲਜ ਬਗਦਾਦ ਤੋਂ ਇਸਲਾਮੀਅਤ ਵਿੱਚ ਪੀਐਚਡੀ ਕੀਤੀ। ਉਸ ਦੇ ਬਾਅਦ ਉਹ ਪ੍ਰੋਫੈਸਰ ਵੀ ਰਿਹਾ। ਬਗ਼ਦਾਦੀ ਦੁਨੀਆ ਦਾ ਇੱਕ ਬਦਨਾਮ ਦਹਿਸ਼ਤਗਰਦ ਬਣ ਗਿਆ ਸੀ। ਅਲ-ਬਗਦਾਦੀ ਨੂੰ ਉਸ ਦੇ ਪੁਰਖੀ ਅਬੂ ਉਮਰ ਅਲ-ਬਗਦਾਦੀ ਦੀ ਮੌਤ ਤੋਂ ਬਾਅਦ 16 ਮਈ, 2010 ਨੂੰ ਆਈਐਸਆਈ ਦਾ ਨੇਤਾ ਘੋਸ਼ਿਤ ਕੀਤਾ ਗਿਆ ਸੀ।

ਚਰਿਤਰ

ਡੇਲੀ ਟੈਲੀਗ੍ਰਾਫ ਦੇ ਨਾਲ ਇੱਕ ਇੰਟਰਵਿਊ ਵਿੱਚ, ਅਲ-ਬਗਦਾਦੀ ਦੇ ਸਮਕਾਲੀ ਉਸਦੀ ਜਵਾਨੀ ਵਿੱਚ ਉਸ ਨੂੰ ਸ਼ਰਮਾਕਲ, ਰੁੱਖੇ ਪੜਾਕੂ ਸੁਭਾ ਦਾ ਇੱਕ ਧਾਰਮਿਕ ਵਿਦਵਾਨ ਅਤੇ ਹਿੰਸਾ ਤੋਂ ਪਰਹੇਜ਼ ਕਰਨ ਵਾਲਾ ਇੱਕ ਅਹਿੰਸਾ ਨੂੰ ਮੰਨਣ ਵਾਲੇ ਆਦਮੀ ਵਜੋਂ ਦਰਸਾਉਂਦੇ ਹਨ। ਇੱਕ ਦਹਾਕੇ ਤੋਂ ਵੱਧ ਸਮਾਂ, 2004 ਤੱਕ, ਉਹ ਟੋਬਚੀ ਵਿੱਚ ਸਥਾਨਕ ਮਸਜਿਦ ਨਾਲ ਜੁੜੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦਾ ਸੀ। ਟੋਬਚੀ ਬਗਦਾਦ ਦੇ ਪੱਛਮੀ ਕੰਢੇ ਤੇ ਇੱਕ ਗਰੀਬ ਬਸਤੀ ਹੈ, ਜਿਥੇ ਦੋਵੇਂ ਸ਼ੀਆ ਅਤੇ ਸੁੰਨੀ ਮੁਸਲਮਾਨ ਰਹਿੰਦੇ ਹਨ।

ਅਲਕਾਇਦਾ ਨਾਲ ਸੰਬੰਧ

2003 ਵਿੱਚ ਇਰਾਕ ਉੱਤੇ ਅਮਰੀਕੀ ਹਮਲਾ ਦੇ ਬਾਅਦ ਉਸ ਨੇ ਅਲਕਾਇਦਾ ਨਾਲ ਸੰਬੰਧ ਬਣਾਉਣੇ ਸ਼ੁਰੂ ਕੀਤੇ ਅਤੇ ਅਮਰੀਕਾ ਦੇ ਖਿਲਾਫ ਵੱਡੇ ਪਧਰ ਤੇ ਮੁਜ਼ਾਹਮਤ ਸ਼ੁਰੂ ਕਰ ਦਿੱਤੀ।

ਹਵਾਲੇ