ਅਰਜਨਟੀਨਾ

ਅਰਜਨਟੀਨਾ, ਅਧਿਕਾਰਕ ਤੌਰ 'ਤੇ ਅਰਜਨਟੀਨ ਗਣਰਾਜ, (Spanish: República Argentina) ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀ ਸਰਹੱਦ ਪੱਛਮ ਅਤੇ ਦੱਖਣ ਵੱਲ ਚਿਲੇ ਨਾਲ, ਉੱਤਰ ਵੱਲ ਬੋਲੀਵੀਆ ਅਤੇ ਪੈਰਾਗੁਏ ਨਾਲ ਅਤੇ ਉੱਤਰ-ਪੂਰਬ ਵੱਲ ਬ੍ਰਾਜ਼ੀਲ ਅਤੇ ਉਰੂਗੁਏ ਨਾਲ ਲੱਗਦੀ ਹੈ। ਇਹ ਅੰਟਾਰਕਟਿਕਾ ਦੇ ਹਿੱਸੇ, ਫ਼ਾਕਲੈਂਡ ਟਾਪੂ ਅਤੇ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਉੱਤੇ ਆਪਣਾ ਹੱਕ ਜਮਾਉਂਦਾ ਹੈ। ਇਹ ਦੇਸ਼ 23 ਸੂਬਿਆਂ ਅਤੇ ਬੁਏਨਜ਼ ਆਇਰਸ ਦੇ ਖ਼ੁਦਮੁਖ਼ਤਿਆਰ ਸ਼ਹਿਰ, ਜੋ ਕਿ ਇਸ ਦੀ ਰਾਜਧਾਨੀ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਹੈ, ਦਾ ਸੰਘ ਹੈ। ਇਹ ਖੇਤਰਫਲ ਵਜੋਂ ਦੁਨੀਆ ਦਾ ਅੱਠਵਾਂ ਸਭ ਤੋਂ ਵੱਡਾ ਦੇਸ਼ ਹੈ ਅਤੇ ਸਪੇਨੀ ਬੋਲਣ ਵਾਲੇ ਦੇਸ਼ਾਂ 'ਚੋਂ ਸਭ ਤੋਂ ਵੱਡਾ ਦੇਸ਼ ਹੈ। ਇਹ ਸੰਯੁਕਤ ਰਾਸ਼ਟਰ, ਮੇਰਕੋਸੂਰ, ਦੱਖਣੀ ਅਮਰੀਕੀ ਰਾਸ਼ਟਰ ਸੰਘ, ਇਬੇਰੋ-ਅਮਰੀਕੀ ਰਾਸ਼ਟਰ ਸੰਗਠਨ, ਵਿਸ਼ਵ ਬੈਂਕ ਸਮੂਹ, ਅਤੇ ਵਿਸ਼ਵ ਵਪਾਰ ਸੰਗਠਨ ਦਾ ਸੰਸਥਾਪਕ ਮੈਂਬਰ ਹੈ ਅਤੇ G-15 ਅਤੇ G-20 ਦੇ ਪ੍ਰਧਾਨ ਅਰਥ-ਪ੍ਰਬੰਧਾਂ 'ਚੋਂ ਇੱਕ ਹੈ। ਇੱਕ ਮੰਨੀ-ਪ੍ਰਮੰਨੀ ਖੇਤਰੀ ਸ਼ਕਤੀ[6][7][8][9][10][11][12] ਅਤੇ ਮੱਧਵਰਤੀ ਸ਼ਕਤੀ[13] ਹੋਣ ਦੇ ਨਾਲ-ਨਾਲ ਇਹ ਦੇਸ਼ ਲਾਤੀਨੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ[14] ਜਿਸਦਾ ਮਨੁੱਖੀ ਵਿਕਾਸ ਸੂਚਕ ਉੱਤੇ ਪਦ "ਬਹੁਤ ਉੱਚਾ" ਹੈ[5]। ਲਾਤੀਨੀ ਅਮਰੀਕਾ ਵਿੱਚ ਇਸ ਦਾ ਬਰਾਏ ਨਾਮ ਪ੍ਰਤੀ ਵਿਅਕਤੀ ਸਮੁੱਚੀ ਘਰੇਲੂ ਉਪਜ ਪੱਖੋਂ ਸਥਾਨ ਪੰਜਵਾਂ ਅਤੇ ਖਰੀਦ ਸ਼ਕਤੀ ਸਮਾਨਤਾ ਪੱਖੋਂ ਪਹਿਲਾ ਹੈ[15]। ਵਿਸ਼ਲੇਸ਼ਕਾਂ[16] ਦੀ ਦਲੀਲ ਅਨੁਸਾਰ ਦੇਸ਼ ਕੋਲ "ਆਪਣੇ ਮੰਡੀ ਆਕਾਰ, ਵਿਦੇਸ਼ੀ ਪ੍ਰਤੱਖ ਨਿਵੇਸ਼ ਦੀ ਮਿਆਰ ਅਤੇ ਕੁੱਲ ਨਿਰਮਿਤ ਵਸਤਾਂ ਵਿੱਚੋਂ ਉੱਚ-ਤਕਨੀਕੀ ਨਿਰਯਾਤ ਦੀ ਪ੍ਰਤੀਸ਼ਤ ਕਾਰਨ ਭਵਿੱਖਤ ਤਰੱਕੀ ਦੀ ਨੀਂਹ ਹੈ" ਅਤੇ ਨਿਵੇਸ਼ਕਾਂ ਵੱਲੋਂ ਇਸਨੂੰ ਮੱਧਵਰਤੀ ਉਭਰਦੀ ਅਰਥਚਾਰਾ ਦਾ ਦਰਜਾ ਦਿੱਤਾ ਗਿਆ ਹੈ।

Argentine Republic[1]
República Argentina (ਸਪੇਨੀ)
Flag of Argentina
Coat of arms of Argentina
ਝੰਡਾਹਥਿਆਰਾਂ ਦੀ ਮੋਹਰ
ਮਾਟੋ: "En unión y libertad"  (ਸਪੇਨੀ)
"ਏਕਤਾ ਅਤੇ ਸੁਤੰਤਰਤਾ ਵਿੱਚ"
ਐਨਥਮ: "Himno Nacional Argentino"  (ਸਪੇਨੀ)
"ਅਰਜਨਟੀਨੀ ਰਾਸ਼ਟਰੀ ਗੀਤ"
ਅਰਜਨਟੀਨਾ ਗੂੜ੍ਹੇ ਹਰੇ ਵਿੱਚ, ਇਲਾਕਾਈ ਦਾਅਵੇ ਹਲਕੇ ਹਰੇ ਵਿੱਚ।

ਅਰਜਨਟੀਨਾ ਗੂੜ੍ਹੇ ਹਰੇ ਵਿੱਚ, ਇਲਾਕਾਈ ਦਾਅਵੇ ਹਲਕੇ ਹਰੇ ਵਿੱਚ।

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬੁਏਨੋਸ ਆਇਰੇਸ
ਅਧਿਕਾਰਤ ਭਾਸ਼ਾਵਾਂਸਪੇਨੀ (de facto)
ਨਸਲੀ ਸਮੂਹ
(2011)
ਗੋਰੇ (85%), ਮੇਸਤੀਸੋ (11.1%), ਅਮੇਰ-ਭਾਰਤੀ (1%), ਹੋਰ (2.9%)
ਵਸਨੀਕੀ ਨਾਮਅਰਜਨਟੀਨ, ਅਰਜਨਟੀਨੀ
ਸਰਕਾਰਸੰਘੀ ਪ੍ਰਤਿਨਿਧੀ ਰਾਸ਼ਟਰਪਤੀ-ਪ੍ਰਧਾਨ ਗਣਰਾਜ
ਕ੍ਰਿਸਤੀਨਾ ਫ਼ੇਰਨਾਂਦੇਸ ਡੇ ਕਿਰਚਨਰ
• ਉਪ-ਰਾਸ਼ਟਰਪਤੀ ਅਤੇ ਉੱਚ-ਸਦਨ ਦਾ ਪ੍ਰਧਾਨ

ਆਮਾਦੋ ਬੂਦੂ
• ਸਰਬ-ਉੱਚ ਅਦਾਲਤ ਦਾ ਪ੍ਰਧਾਨ
ਰਿਕਾਰਦੋ ਲੋਰੇਨਸੇਤੀ
ਵਿਧਾਨਪਾਲਿਕਾਕਾਂਗਰਸ
ਸੈਨੇਟ
ਡਿਪਟੀਆਂ ਦਾ ਸਦਨ
ਸਪੇਨ ਤੋਂ
 ਸੁਤੰਤਰਤਾ
• ਮਈ ਕ੍ਰਾਂਤੀ
25 ਮਈ 1810
• ਘੋਸ਼ਣਾ
9 ਜੁਲਾਈ 1816
• ਵਰਤਮਾਨ ਸੰਵਿਧਾਨ
1 ਮਈ 1853
ਖੇਤਰ
• ਕੁੱਲ
2,780,400 km2 (1,073,500 sq mi) (8ਵਾਂ)
• ਜਲ (%)
1.57
ਆਬਾਦੀ
• 2012 ਅਨੁਮਾਨ
41,281,631[2]
• 2010 ਜਨਗਣਨਾ
40,117,096 (32ਵਾਂ)
• ਘਣਤਾ
15.17/km2 (39.3/sq mi) (207ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$710.7ਬਿਲੀਅਨ[3] (22ਵਾਂ)
• ਪ੍ਰਤੀ ਵਿਅਕਤੀ
$17,376[3] (51ਵਾਂ)
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$435.2ਬਿਲੀਅਨ[3] (27ਵਾਂ)
• ਪ੍ਰਤੀ ਵਿਅਕਤੀ
$10,640[3] (62ਵਾਂ)
ਗਿਨੀ (2009)0.458[4]
Error: Invalid Gini value
ਐੱਚਡੀਆਈ (2011)Increase 0.797[5]
Error: Invalid HDI value · 45ਵਾਂ
ਮੁਦਰਾਪੇਸੋ ($) (ARS)
ਸਮਾਂ ਖੇਤਰUTC−3 (ART)
ਮਿਤੀ ਫਾਰਮੈਟdd.mm.yyyy (CE)
ਡਰਾਈਵਿੰਗ ਸਾਈਡਸੱਜੇ (ਰੇਲ-ਗੱਡੀਆਂ ਖੱਬੇ ਦੌੜਦੀਆਂ ਹਨ)
ਕਾਲਿੰਗ ਕੋਡ+54
ਆਈਐਸਓ 3166 ਕੋਡAR
ਇੰਟਰਨੈੱਟ ਟੀਐਲਡੀ.ar

ਤਸਵੀਰਾਂ

ਪ੍ਰਸ਼ਾਸਕੀ ਵੰਡ

Tierra del Fuego, Antarctica and South Atlantic Islands ProvinceSanta CruzChubutRío NegroNeuquénLa PampaBuenos Aires ProvinceBuenos Aires CitySanta FeCórdobaSan LuisMendozaSan JuanLa RiojaCatamarcaSaltaJujuyTucumánSantiago del EsteroChacoFormosaCorrientesMisionesEntre RíosMalvinas IslandsArgentine Antarctica
Provinces of Argentina.


ਹਵਾਲੇ