ਉਰੂਗੁਏ

ਦੱਖਣੀ ਅਮਰੀਕਾ ਵਿੱਚ ਦੇਸ਼

ਉਰੂਗੁਏ, ਅਧਿਕਾਰਕ ਤੌਰ 'ਤੇ ਉਰੂਗੁਏ ਦਾ ਓਰਿਐਂਟਲ ਗਣਰਾਜ[1][6] ਜਾਂ ਉਰੁਗੂਏ ਦਾ ਪੂਰਬੀ ਗਣਰਾਜ[7](Spanish: República Oriental del Uruguay), ਦੱਖਣੀ ਅਮਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿਤ ਇੱਕ ਦੇਸ਼ ਹੈ। ਇੱਥੇ 33 ਲੱਖ[1] ਲੋਕਾਂ ਦੀ ਰਿਹਾਇਸ਼ ਹੈ ਜਿਸ ਵਿੱਚੋਂ 18 ਲੱਖ ਰਾਜਧਾਨੀ ਮਾਂਟੇਵਿਡੇਓ ਅਤੇ ਨਾਲ ਲੱਗਦੇ ਇਲਾਕੇ ਵਿੱਚ ਰਹਿੰਦੇ ਹਨ। ਅੰਦਾਜ਼ੇ ਅਨੁਸਾਰ ਇੱਥੋਂ ਦੇ 88% ਨਿਵਾਸੀ ਯੂਰਪੀ ਮੂਲ ਦੇ ਹਨ[1]। 176,000 ਵਰਗ ਕਿ.ਮੀ. ਦੇ ਖੇਤਰਫ਼ਲ ਨਾਲ ਇਹ ਦੱਖਣੀ ਅਮਰੀਕਾ ਦਾ ਸੂਰੀਨਾਮ ਤੋਂ ਬਾਅਦ ਦੂਜਾ ਸਭ ਤੋਂ ਛੋਟਾ ਦੇਸ਼ ਹੈ।

ਉਰੂਗੁਏ ਦਾ ਪੂਰਬੀ ਗਣਰਾਜ
República Oriental del Uruguay
Flag of ਉਰੂਗੁਏ
Coat of arms of ਉਰੂਗੁਏ
ਝੰਡਾਹਥਿਆਰਾਂ ਦੀ ਮੋਹਰ
ਮਾਟੋ: Libertad o muerte  
"ਸੁਤੰਤਰਤਾ ਜਾਂ ਮੌਤ"
ਐਨਥਮ: National Anthem of Uruguay
"Himno Nacional de Uruguay"
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮਾਂਟੇਵਿਡੇਓ
ਅਧਿਕਾਰਤ ਭਾਸ਼ਾਵਾਂਸਪੇਨੀ
ਨਸਲੀ ਸਮੂਹ
88% ਗੋਰੇ
8% ਮੇਸਤੀਸੋ
4% ਕਾਲੇ
<1% ਅਮੇਰਿੰਡੀਅਨ[1]
ਵਸਨੀਕੀ ਨਾਮਉਰੂਗੁਏਈ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਹੋਜ਼ੇ ਮੁਹੀਕਾ
• ਉਪ-ਰਾਸ਼ਟਰਪਤੀ
ਡਾਨੀਲੋ ਆਸਤੋਰੀ
ਵਿਧਾਨਪਾਲਿਕਾਸਧਾਰਨ ਅਸੈਂਬਲੀ
ਸੈਨੇਟਰਾਂ ਦਾ ਸਦਨ
ਡਿਪਟੀਆਂ ਦਾ ਸਦਨ
ਬ੍ਰਾਜ਼ੀਲ ਦੀ ਸਲਤਨਤ ਤੋਂ
 ਸੁਤੰਤਰਤਾ
• ਘੋਸ਼ਣਾ
25 ਅਗਸਤ 1825
• ਮਾਨਤਾ
28 ਅਗਸਤ 1828
• ਸੰਵਿਧਾਨ
18 ਜੁਲਾਈ 1830
ਖੇਤਰ
• ਕੁੱਲ
176,215 km2 (68,037 sq mi) (91ਵਾਂ)
• ਜਲ (%)
1.5%
ਆਬਾਦੀ
• 2011 ਅਨੁਮਾਨ
3,318,535[1] (133ਵਾਂ)
• 2011 ਜਨਗਣਨਾ
3,286,314[2]
• ਘਣਤਾ
18.65/km2 (48.3/sq mi) (196ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$50.908 ਬਿਲੀਅਨ[3]
• ਪ੍ਰਤੀ ਵਿਅਕਤੀ
$15,656[3]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$46.872 billion[3]
• ਪ੍ਰਤੀ ਵਿਅਕਤੀ
$14,415[3]
ਗਿਨੀ (2010)45.3[4]
Error: Invalid Gini value
ਐੱਚਡੀਆਈ (2011)Increase 0.783[5]
Error: Invalid HDI value · 48ਵਾਂ
ਮੁਦਰਾਉਰੂਗੁਏਈ ਪੇਸੋ ($, UYU) (UYU)
ਸਮਾਂ ਖੇਤਰUTC-3 (UYT)
• ਗਰਮੀਆਂ (DST)
UTC−2 (UYST)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+598
ਇੰਟਰਨੈੱਟ ਟੀਐਲਡੀ.uy

ਕੋਲੋਨੀਅਲ ਡੇਲ ਸਾਕਰਾਮੇਂਤੋ (ਸੈਕਰਾਮੈਂਟੋ ਦੀ ਬਸਤੀ), ਜੋ ਕਿ ਇਸ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਯੂਰਪੀ ਬਸਤੀਆਂ 'ਚੋਂ ਇੱਕ ਹੈ, ਦੀ ਸਥਾਪਨਾ 1680 ਵਿੱਚ ਪੁਰਤਗਾਲੀਆਂ ਨੇ ਕੀਤੀ ਸੀ। ਮਾਂਟੇਵਿਡੇਓ ਦੀ ਸਥਾਪਨਾ ਸਪੇਨੀਆਂ ਵੱਲੋਂ ਇੱਕ ਫੌਜੀ-ਗੜ੍ਹ ਵਜੋਂ ਕੀਤੀ ਗਈ ਸੀ। ਇਸ ਦੇਸ਼ ਨੂੰ ਸੁਤੰਤਰਤਾ 1811-28 ਵਿਚਕਾਰ ਸਪੇਨ, ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਤਿੰਨ-ਤਰਫ਼ੇ ਦਾਅਵਿਆਂ ਨਾਲ ਜੱਦੋਜਹਿਦ ਕਰਨ ਤੋਂ ਬਾਅਦ ਹਾਸਲ ਹੋਈ ਸੀ। ਇਹ ਇੱਕ ਲੋਕਤੰਤਰੀ ਸੰਵਿਧਾਨਕ ਗਣਰਾਜ ਹੈ ਜਿਸਦਾ ਸਰਕਾਰ ਅਤੇ ਮੁਲਕ ਦਾ ਮੁਖੀ ਦੋਨੋਂ ਹੀ ਰਾਸ਼ਟਰਪਤੀ ਹੈ।

ਨਿਰੁਕਤੀ

República Oriental del Uruguay ਦਾ ਪੰਜਾਬੀ ਵਿੱਚ ਅਨੁਵਾਦ ਕੀਤਿਆਂ ਉਰੂਗੁਏ ਦਾ ਪੂਰਬੀ ਗਣਰਾਜ ਬਣਦਾ ਹੈ। ਇਸ ਦਾ ਨਾਮ ਉਰੂਗੁਏ ਨਾਮਕ ਨਦੀ ਦੇ ਨਾਲ ਲੱਗਦੀ ਭੂਗੋਲਕ ਸਥਿਤੀ ਕਾਰਨ ਪਿਆ ਹੈ।ਉਰੂਗੁਏ ਨਦੀ ਦੇ ਨਾਮ, ਜੋ ਕਿ ਗੁਆਰਾਨੀ ਬੋਲੀ ਤੋਂ ਆਇਆ ਹੈ, ਦੀ ਨਿਰੁਕਤੀ ਦੁਚਿੱਤੀ ਹੈ ਪਰ ਅਧਿਕਾਰਕ ਮਤਲਬ[8] "ਰੰਗੇ ਹੋਏ ਪੰਛੀਆਂ ਦੀ ਨਦੀ" ਹੈ।

ਤਸਵੀਰਾਂ

ਪ੍ਰਸ਼ਾਸਕੀ ਟੁਕੜੀਆਂ

A map of the departments of Uruguay.

ਉਰੂਗੁਏ ਨੂੰ 19 ਮਹਿਕਮਿਆਂ 'ਚ ਵੰਡਿਆ ਗਿਆ ਹੈ ਜਿਹਨਾਂ ਦਾ ਸਥਾਨਕ ਪ੍ਰਸ਼ਾਸਨ ਕਨੂੰਨੀ ਅਤੇ ਨਿਯਮਿਕ ਸ਼ਕਤੀਆਂ ਦੀ ਵੰਡ ਦੀ ਇੰਨ-ਬਿੰਨ ਨਕਲ ਕਰਦਾ ਹੈ। ਹਰ ਇੱਕ ਮਹਿਕਮਾ ਆਪਣੇ ਅਹੁਦੇਦਾਰਾਂ ਦੀ ਚੋਣ ਵਿਆਪਕ ਮੱਤ-ਅਧਿਕਾਰ ਪ੍ਰਣਾਲੀ ਦੁਆਰਾ ਕਰਦਾ ਹੈ। ਕਨੂੰਨੀ ਤਾਕਤਾਂ ਸੁਪਰਡੈਂਟ ਦੇ ਅਤੇ ਨਿਯਮਿਕ ਤਾਕਤਾਂ ਵਿਭਾਗੀ ਬੋਰਡ ਦੇ ਹੱਥ ਹਨ।

ਵਿਭਾਗਰਾਜਧਾਨੀਖੇਤਰਫਲ (ਵਰਗ ਕਿ. ਮੀ.)ਅਬਾਦੀ (2011 ਮਰਦਮਸ਼ੁਮਾਰੀ)[9]
ਆਰਤੀਗਾਸਆਰਤੀਗਾਸ192873,162
ਕਾਨੇਲੋਨੇਸਕਾਨੇਲੋਨੇਸ45365,18,154
ਸੇਰੋ ਲਾਰਗੋਮੇਲੋ1364884,555
ਕੋਲੋਨੀਆਕੋਲੋਨੀਆ ਡੇਲ ਸਾਕਰਾਮੇਂਤੋ61061,22,863
ਦੁਰਾਸਨੋਦੁਰਾਸਨੋ1164357,082
ਫ਼ਲੋਰੇਸਤ੍ਰਿਨੀਦਾਦ514425,033
ਫ਼ਲੋਰੀਦਾਫ਼ਲੋਰੀਦਾ1041767,093
ਲਾਵਾਯੇਹਾਮੀਨਾਸ1001658,843
ਮਾਲਦੋਨਾਦੋਮਾਲਦੋਨਾਦੋ47931,61,571
ਮਾਂਟੇਵਿਡੇਓਮਾਂਟੇਵਿਡੇਓ53012,92,347
ਪਾਇਸਾਂਦੂਪਾਇਸਾਂਦੂ139221,13,112
ਰਿਓ ਨੇਗਰੋਫ਼੍ਰਾਇ ਬੇਂਤੋਸ928254,434
ਰੀਵੇਰਾਰੀਵੇਰਾ93701,03,447
ਰੋਚਾਰੋਚਾ1055166,955
ਸਾਲਤੋਸਾਲਤੋ141631,24,683
ਸਾਨ ਹੋਜ਼ੇਸਾਨ ਹੋਜ਼ੇ ਡੇ ਮਾਇਓ49921,08,025
ਸੋਰਿਆਨੋਮੇਰਸੇਦੇਸ900882,108
ਤਾਕੁਆਰੇਂਬੋਤਾਕੁਆਰੇਂਬੋ1543889,993
ਤ੍ਰੇਇੰਤਾ ਈ ਤ੍ਰੇਸਤ੍ਰੇਇੰਤਾ ਈ ਤ੍ਰੇਸ9,529 km2 (3,679 sq mi)48,066
ਕੁੱਲ¹17501632,51,526

ਹਵਾਲੇ

{{{1}}}