ਅਲਜੀਰੀਆ

ਉੱਤਰੀ ਅਫਰੀਕਾ ਵਿੱਚ ਦੇਸ਼

ਅਲਜੀਰੀਆ (Arabic: الجزائر, ਅਲ-ਜ਼ਜ਼ਾਈਰ; ਫ਼ਰਾਂਸੀਸੀ: Algérie; ਬਰਬਰ: ⴷⵣⴰⵢⴻⵔ ਜਾਏਰ), ਅਧਿਕਾਰਕ ਤੌਰ 'ਤੇ ਅਲਜੀਰੀਆ ਦਾ ਜਨ-ਲੋਕਤੰਤਰੀ ਗਣਰਾਜ ਅਤੇ ਜਿਸਨੂੰ ਰਸਮੀ ਤੌਰ 'ਤੇ ਲੋਕਤੰਤਰੀ ਅਤੇ ਲੋਕ-ਪਿਆਰਾ ਅਲਜੀਰੀਆਈ ਗਣਰਾਜ[12] ਵੀ ਕਿਹਾ ਜਾਂਦਾ ਹੈ, ਅਫ਼ਰੀਕਾ ਦੇ ਮਘਰੇਬ ਖੇਤਰ ਵਿੱਚ ਸਥਿਤ ਇੱਕ ਦੇਸ਼ ਹੈ ਜਿਸਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਅਲਜੀਰਜ਼ ਹੈ।

ਅਲਜੀਰੀਆ ਦਾ ਜਨ-ਲੋਕਤੰਤਰੀ ਗਣਰਾਜ
الجمهورية الجزائرية الديمقراطية الشعبية
ਅਲ-ਜਮਹੂਰੀਆ ਅਲ-ਜਜ਼ਾਇਰੀਆ ਅਦ-ਦਿਮੂਕ੍ਰਾਤੀਆ ਅਸ਼-ਸ਼ਬੀਆ
République algérienne démocratique et populaire
Flag of ਅਲਜੀਰੀਆ
Emblem of ਅਲਜੀਰੀਆ
ਝੰਡਾEmblem
ਮਾਟੋ: بالشّعب وللشّعب   (ਅਰਬੀ ਬੋਲੀ)
"ਲੋਕਾਂ ਦੁਆਰਾ ਅਤੇ ਲੋਕਾਂ ਲਈ"
[1][2]
ਐਨਥਮ: "Kassaman"
"ਅਸੀਂ ਪ੍ਰਣ ਲੈਂਦੇ ਹਾਂ"
Location of ਅਲਜੀਰੀਆ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਅਲਜੀਅਰਜ਼
ਅਧਿਕਾਰਤ ਭਾਸ਼ਾਵਾਂਅਰਬੀ[3]
ਰਾਸ਼ਟਰੀ ਭਾਸ਼ਾਵਾਂਬਰਬਰ
ਫ਼੍ਰਾਂਸੀਸੀ (ਯਥਾਰਥ ਵਿੱਚ)
ਨਸਲੀ ਸਮੂਹ
ਅਰਬੀ-ਬਰਬਰ 99%
ਯੂਰਪੀ 1% ਤੋਂ ਘੱਟ
ਵਸਨੀਕੀ ਨਾਮਅਲਜੀਰੀਆਈ
ਸਰਕਾਰਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ
ਅਬਦਲਾਜ਼ੀਜ਼ ਬੂਤਫ਼ਲੀਕਾ
ਅਬਦਲਮਲਿਕ ਸਲਾਲ
ਵਿਧਾਨਪਾਲਿਕਾਸੰਸਦ
ਰਾਸ਼ਟਰ ਦਾ ਕੌਂਸਲ
ਲੋਕਾਂ ਦੀ ਰਾਸ਼ਟਰੀ ਸਭਾ
 ਸੁਤੰਤਰਤਾ
• ਮਾਨਤਾ ਪ੍ਰਾਪਤੀ
3 ਜੁਲਾਈ 1962
• ਘੋਸ਼ਣਾ
5 ਜੁਲਾਈ 1962
ਖੇਤਰ
• ਕੁੱਲ
2,381,741 km2 (919,595 sq mi) (10ਵਾਂ)
• ਜਲ (%)
ਨਾ-ਮਾਤਰ
ਆਬਾਦੀ
• 2012 ਅਨੁਮਾਨ
37,100,000[4]
• 1998 ਜਨਗਣਨਾ
29,100,867
• ਘਣਤਾ
14.6/km2 (37.8/sq mi) (204ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$263.661 ਬਿਲੀਅਨ[5] (37ਵਾਂ)
• ਪ੍ਰਤੀ ਵਿਅਕਤੀ
$7,333[5] (100ਵਾਂ)
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$190.709 ਬਿਲੀਅਨ[5] (49ਵਾਂ)
• ਪ੍ਰਤੀ ਵਿਅਕਤੀ
$5,304[5] (93ਵਾਂ)
ਗਿਨੀ (1995)35.3[6]
Error: Invalid Gini value
ਐੱਚਡੀਆਈ (2011)Increase 0.698[7]
Error: Invalid HDI value · 96ਵਾਂ
ਮੁਦਰਾਅਲਜੀਰੀਆਈ ਦਿਨਾਰ (DZD)
ਸਮਾਂ ਖੇਤਰਕੇਂਦਰੀ ਯੂਰਪੀ ਸਮਾਂ (UTC+01)
ਡਰਾਈਵਿੰਗ ਸਾਈਡright[8]
ਕਾਲਿੰਗ ਕੋਡ213
ਆਈਐਸਓ 3166 ਕੋਡDZ
ਇੰਟਰਨੈੱਟ ਟੀਐਲਡੀ.dz, الجزائر.
ਆਧੁਨਿਕ ਆਦਰਸ਼ ਅਰਬੀ ਸਰਕਾਰੀ ਭਾਸ਼ਾ ਹੈ।[9]
ਬਰਬਰ ਨੂੰ ਇੱਕ-ਚੌਥਾਈ ਅਬਾਦੀ ਬੋਲਦੀ ਹੈ ਅਤੇ ਇਸਨੂੰ 8 ਮਈ 2002 ਦੀ ਸੰਵਿਧਾਨਕ ਸੋਧ ਤੋਂ ਬਾਅਦ ਰਾਸ਼ਟਰੀ ਭਾਸ਼ਾ ਦਾ ਦਰਜਾ ਮਿਲਿਆ ਹੈ।[10] ਅਲਜੀਰੀਆਈ ਅਰਬੀ (ਜਾਂ ਦਾਰਜਾ) ਸਭ ਤੋਂ ਵੱਧ ਵਰਤੀ ਜਾਣ ਵਾਲੀ ਭਾਸ਼ਾ ਹੈ। ਚਾਹੇ ਫ਼੍ਰਾਂਸੀਸੀ ਨੂੰ ਕੋਈ ਸਰਕਾਰੀ ਰੁਤਬਾ ਪ੍ਰਾਪਤ ਨਹੀਂ ਹੈ ਪਰ ਅਲਜੀਰੀਆ ਦੁਨੀਆ ਵਿੱਚ ਫ਼੍ਰਾਂਸੀਸੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਦੂਜੇ ਸਥਾਨ ਤੇ ਹੈ।[11] ਅਤੇ ਇਹ ਅਜੇ ਵੀ ਸਰਕਾਰੀ ਕੰਮਾਂ, ਸੱਭਿਆਚਾਰ, ਮੀਡੀਆ (ਅਖ਼ਬਾਰ), ਅਤੇ ਸਿੱਖਿਆ ਪ੍ਰਣਾਲੀ ਵਾਸਤੇ ਵਰਤੀ ਜਾਂਦੀ ਹੈ ਅਤੇ ਇਸ ਕਰਕੇ ਇਸਨੂੰ ਯਥਾਰਥ ਸਹਿ-ਸਰਕਾਰੀ ਭਾਸ਼ਾ ਮੰਨਿਆ ਜਾ ਸਕਦਾ ਹੈ। ਕਬੀਲ ਭਾਸ਼ਾ ਜੋ ਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਬਰਬਰ ਬੋਲੀ ਹੈ, ਨੂੰ ਕਬੀਲੀਆ ਦੇ ਹਿੱਸਿਆਂ ਵਿੱਚ ਪੜਾਇਆ ਜਾਂਦਾ ਹੈ ਅਤੇ ਅੰਸ਼ਕ ਸਹਿ-ਸਰਕਾਰੀ (ਕੁਝ ਬੰਦਸ਼ਾਂ ਸਮੇਤ) ਭਾਸ਼ਾ ਹੈ।

ਵਰਤਮਾਨ ਅਲਜੀਰੀਆ ਦਾ ਖੇਤਰ ਬਹੁਤ ਸਾਰੀਆਂ ਪੁਰਤਨ ਸੱਭਿਤਾਵਾਂ, ਜਿਵੇਂ ਕਿ ਅਤੇਰਿਆਈ ਅਤੇ ਕੈਪਸੀਅਨ, ਦੀ ਪਿੱਠ-ਭੂਮੀ ਸੀ। ਇਸ ਇਲਾਕੇ ਉੱਤੇ ਬਹੁਤ ਸਾਰੀਆਂ ਸਲਤਨਤਾਂ ਅਤੇ ਰਾਜ-ਕੁਲਾਂ ਦਾ ਸ਼ਾਸਨ ਰਿਹਾ ਹੈ ਜਿਸ ਵਿੱਚ ਨੁਮਿਦੀਆਈ, ਕਰਥਾਗਿਨਿਆਈ, ਰੋਮਨ, ਵੰਡਲ, ਬਿਜ਼ਾਂਤੀਨ, ਅਰਬੀ ਉਮੱਯਦ, ਬਰਬਰ ਫ਼ਾਤਿਮੀਦ ਤੇ ਅਲਮੋਹਾਦ ਅਤੇ ਪਿਛੇਤੇ ਤੁਰਕੀ ਔਟੋਮਨ ਸ਼ਾਮਲ ਹਨ।

ਅਲਜੀਰੀਆ 48 ਸੂਬਿਆਂ ਅਤੇ 1541 ਪਰਗਣਿਆਂ ਵਾਲਾ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ ਹੈ। 3.7 ਕਰੋੜ ਤੋਂ ਵੱਧ ਅਬਾਦੀ ਨਾਲ ਇਹ ਵਿਸ਼ਵ ਦਾ 34ਵਾਂ ਸਭ ਤੋਂ ਵੱਧ ਅਬਾਦੀ ਵਾਲ ਦੇਸ਼ ਹੈ। ਭਾਸ਼ਾਈ ਤੌਰ 'ਤੇ ਇਹ ਅਰਬੀ ਮੁਲਕ ਹੈ ਜਿਸਦੀਆਂ ਕੁਝ ਸਥਾਨਕ ਉਪ-ਬੋਲੀਆਂ ਹਨ। ਇਸਦੀ ਅਰਥਚਾਰਾ ਤੇਲ-ਅਧਾਰਤ ਹੈ ਜੋ ਡੱਚ ਰੋਗ (ਅਰਥ-ਸ਼ਾਸਤਰ ਦੀ ਇੱਕ ਧਾਰਨਾ) ਤੋਂ ਪ੍ਰਭਾਵਤ ਹੈ। ਸੋਨਾਤਰਾਚ, ਜੋ ਕਿ ਰਾਸ਼ਟਰੀ ਤੇਲ-ਕੰਪਨੀ ਹੈ, ਅਫ਼ਰੀਕਾ ਵਿੱਚ ਸਭ ਤੋਂ ਵੱਡੀ ਹੈ। ਇਸਦੀ ਸੈਨਾ ਅਫ਼ਰੀਕਾ ਅਤੇ ਅਰਬ-ਜਗਤ ਵਿੱਚ ਮਿਸਰ ਤੋਂ ਬਾਅਦ ਸਭ ਤੋਂ ਵੱਡੀ ਹੈ ਅਤੇ ਰੂਸ ਤੇ ਚੀਨ ਇਸਦੇ ਯੁੱਧਨੀਤਕ ਇਤਿਹਾਦੀ ਮੁਲਕ ਅਤੇ ਸ਼ਸਤਰ ਪੂਰਤੀਕਰਤਾ ਹਨ।

2,381,741 ਵਰਗ ਕਿਮੀ ਦੇ ਖੇਤਰਫਲ ਨਾਲ ਇਹ ਦੁਨੀਆ ਦਾ ਦਸਵਾਂ ਸਭ ਤੋਂ ਵੱਡਾ ਅਤੇ ਅਫ਼ਰੀਕਾ ਦਾ ਸਭ ਤੋਂ ਵੱਡਾ ਮੁਲਕ ਹੈ[13]। ਇਸਦੀਆਂ ਹੱਦਾਂ ਉੱਤਰ-ਪੂਰਬ ਵੱਲ ਤੁਨੀਸੀਆ, ਪੂਰਬ ਵੱਲ ਲੀਬੀਆ, ਪੱਛਮ ਵੱਲ ਮਰਾਕੋ, ਦੱਖਣ-ਪੱਛਮ ਵੱਲ ਪੱਛਮੀ ਸਹਾਰਾ, ਮਾਰੀਟੇਨੀਆ ਅਤੇ ਮਾਲੀ, ਦੱਖਣ-ਪੂਰਬ ਵੱਲ ਨਾਈਜਰ ਅਤੇ ਉੱਤਰ ਵੱਲ ਭੂ-ਮੱਧ ਸਾਗਰ ਨਾਲ ਲੱਗਦੀਆਂ ਹਨ। ਅੰਦਾਜੇ ਅਨੁਸਾਰ 2012 ਤੱਕ ਇਸਦੀ ਕੁੱਲ ਅਬਾਦੀ 3.71 ਕਰੋੜ ਹੈ[4]। ਇਹ ਅਫ਼ਰੀਕੀ ਸੰਘ, ਅਰਬ ਸੰਗਠਨ, ਤੇਲ ਨਿਰਯਾਤੀ ਮੁਲਕਾਂ ਦਾ ਸੰਗਠਨ ਅਤੇ ਸੰਯੁਕਤ ਰਾਸ਼ਟਰ ਦਾ ਮੈਂਬਰ ਅਤੇ ਅਰਬ ਮਘਰੇਬ ਸੰਘ ਦਾ ਸੰਸਥਾਪਕ ਮੈਂਬਰ ਹੈ।

ਨਾਮ ਉਤਪਤੀ

ਦੇਸ਼ ਦਾ ਨਾਮ ਅਲਜੀਅਰਜ਼ ਸ਼ਹਿਰ ਤੋਂ ਆਇਆ ਹੈ। ਸਭ ਤੋਂ ਵੱਧ ਪ੍ਰਚੱਲਤ ਨਾਮ-ਉਤਪਤੀ ਸ਼ਹਿਰ ਦਾ ਨਾਮ ਅਲ-ਜਜ਼ਾਈਰ (الجزائر, "ਟਾਪੂ") ਨਾਲ ਜੋੜਦੀ ਹੈ, ਜੋ ਕਿ ਇਸ ਸ਼ਹਿਰ ਦੇ ਪੁਰਾਣੇ ਨਾਮ ਜਜ਼ਾਈਰ ਬਨੀ ਮਜ਼ਘਾਨਾ (جزائر بني مزغنة, " ਮਜ਼ਘਾਨਾ ਕਬੀਲੇ ਦੇ ਟਾਪੂ") ਦਾ ਛਾਂਗਿਆ ਹੋਇਆ ਰੂਪ ਹੈ[14][15], ਜਿਸਨੂੰ ਅਲ-ਇਦਰੀਸੀ ਵਰਗੇ ਮੱਧ-ਕਾਲੀ ਭੂਗੋਲ-ਸ਼ਾਸਤਰੀ ਵਰਤਦੇ ਸਨ। ਕੁਝ ਹੋਰ ਲੋਕ ਇਸਦੀ ਉਤਪਤੀ "Ldzayer" ਤੋਂ ਮੰਨਦੇ ਹਨ ਜੋ ਇਸ ਦੇਸ਼ ਦਾ ਮਘਰੇਬੀ ਅਰਬੀ ਅਤੇ ਬਰਬਰ ਵਿੱਚ ਨਾਮ ਹੈ ਜੋ ਸ਼ਾਇਦ ਜ਼ਿਰੀਦ ਰਾਜ-ਕੁੱਲ ਦੇ ਰਾਜੇ ਅਤੇ ਅਲਜੀਅਰਜ਼ ਦੇ ਸੰਸਥਾਪਕ ਜ਼ੀਰੀ ਇਬਨ-ਮਨਦ ਨਾਲ ਸਬੰਧਤ ਹੈ।[16]

ਸੂਬੇ ਅਤੇ ਜ਼ਿਲ੍ਹੇ

ਅਲਜੀਰੀਆ 48 ਸੂਬਿਆਂ (ਵਿਲਾਇਆ), 553 ਜ਼ਿਲ੍ਹਿਆਂ (ਦਾਇਰਾ) ਅਤੇ 1541 ਨਗਰਪਾਲਿਕਾਵਾਂ (ਬਲਾਦੀਆ) ਵਿੱਚ ਵੰਡਿਆ ਹੋਇਆ ਹੈ। ਹਰੇਕ ਸੂਬੇ, ਜ਼ਿਲ੍ਹੇ ਅਤੇ ਨਗਰਪਾਲਿਕਾ ਦਾ ਨਾਂ ਉਸਦੇ ਕੇਂਦਰ ਦੇ ਨਾਂ ਪਿੱਛੋਂ ਰੱਖਿਆ ਜਾਂਦਾ ਹੈ ਜੋ ਕਿ ਆਮ ਤੌਰ 'ਤੇ ਸਭ ਤੋਂ ਵੱਡਾ ਸ਼ਹਿਰ ਹੁੰਦਾ ਹੈ। ਅਲਜੀਰੀਆਈ ਸੰਵਿਧਾਨ ਅਨੁਸਾਰ ਸੂਬਾ ਉਹ ਖੇਤਰੀ ਸਮੂਹਿਕਤਾ ਹੈ ਜਿਸਨੂੰ ਕੁਝ ਆਰਥਕ ਖੁੱਲ੍ਹ ਦਿੱਤੀ ਗਈ ਹੋਵੇ।

ਜਨਤਕ ਸੂਬਾਈ ਸਭਾ ਹਰੇਕ ਸੂਬੇ ਦਾ ਪ੍ਰਬੰਧ ਕਰਨ ਵਾਲੀ ਸਿਆਸੀ ਇਕਾਈ ਹੈ ਜਿਸਦਾ ਮੁਖੀ ਚੋਣਾਂ ਦੁਆਰਾ ਚੁਣਿਆ ਜਾਂਦਾ ਹੈ। ਇਹ ਸੰਪੂਰਨ ਮੱਤ-ਅਧਿਕਾਰ ਦੇ ਅਧਾਰ ਤੇ ਪੰਜ ਸਾਲਾਂ ਲਈ ਚੁਣੇ ਜਾਂਦੇ ਹਨ। ਵਾਲੀ (ਰਾਜਪਾਲ) ਹਰੇਕ ਸੂਬੇ ਦਾ ਸੰਚਾਲਨ ਕਰਦਾ ਹੈ। ਇਹ ਅਲਜੀਰੀਆਈ ਰਾਸ਼ਟਰਪਤੀ ਦੁਆਰਾ ਜਨਤਕ ਸੂਬਾਈ ਸਭਾ ਦੇ ਫ਼ੈਸਲਿਆਂ ਨੂੰ ਸੰਭਾਲਦਾ ਹੈ।

ਤਸਵੀਰਾਂ

ਪ੍ਰਬੰਧਕੀ ਟੁਕੜੀਆਂ ਸੁਤੰਤਰਤਾ ਤੋਂ ਬਾਅਦ ਬਹੁਤ ਵੇਰ ਬਦਲੀਆਂ ਹਨ। ਨਵੇਂ ਸੂਬਿਆਂ ਨੂੰ ਦਾਖ਼ਲ ਕਰਨ ਵੇਲੇ ਪੁਰਾਣੇ ਸੂਬਿਆਂ ਦਾ ਅੰਕ ਅਛੋਹ ਰੱਖਿਆ ਜਾਂਦਾ ਹੈ। ਇਸ ਕਰਕੇ ਨਾਮ ਵਰਨਮਾਲਾਈ ਤਰਤੀਬ ਵਿੱਚ ਨਹੀਂ ਹਨ। ਆਪਣੇ ਅਧਿਕਾਰਕ ਅੰਕਾਂ ਸਮੇਤ ਇਹ ਸੂਬੇ ਹਨ:

#ਸੂਬਾਖੇਤਰਫਲ (ਕਿਮੀ2)ਅਬਾਦੀਨਕਸ਼ਾ#ਸੂਬਾਖੇਤਰਫਲ (ਕਿਮੀ2)ਅਬਾਦੀ
1ਅਦਰਾਰ402,197439,700
25ਕਾਂਸਟੈਂਟੀਨ2,187943,112
2ਸ਼ਲੈਫ਼4,9751,013,71826ਮੇਦੇਆ8,866830,943
3ਲਘੂਆਤ25,057477,32827ਮੋਸਤਗਨੇਮ2,269746,947
4ਊਮ ਅਲ ਬੂਆਘੀ6,768644,36428ਮ'ਸੀਲਾ18,718991,846
5ਬਤਨਾ12,1921,128,03029ਮਸਕਾਰਾ5,941780,959
6ਬੇਜਾਈਆ3,268915,83530ਊਅਰਗਲਾ211,980552,539
7ਬਿਸਕ੍ਰਾ20,986730,26231ਓਰਾਨ2,1141,584,607
8ਬੇਸ਼ਾਰ161,400274,86632ਅਲ ਬਯਾਦ78,870262,187
9ਬਲੀਦਾ1,6961,009,89233ਇਲੀਜ਼ੀ285,00054,490
10ਬੂਈਰਾ4,439694,75034ਬੋਰਜ ਬੂ ਅਰੇਰਿਜ4,115634,396
11ਤਮਨਰਸਸੈਤ556,200198,69135ਬੂਮੈਰਦੇਸ1,591795,019
12ਤੇਬੈਸਾ14,227657,22736ਅਲ ਤਾਰੇਫ਼3,339411,783
13ਤਲੈਮਸਨ9,061945,52537ਤਿੰਦੂਫ਼58,193159,000
14ਤਿਆਰੇਤ20,673842,06038ਤਿਸੇਮਸਿਲਤ3,152296,366
15ਤੀਜ਼ੀ ਊਜ਼ੂ3,5681,119,64639ਅਲ ਊਐਦ54,573673,934
16ਅਲਜੀਅਰਜ਼2732,947,46140ਖ਼ੇਨਚੇਲਾ9,811384,268
17ਜੈਲਫ਼ਾ66,4151,223,22341ਸੂਕ ਅਹਰਾਸ4,541440,299
18ਜਿਜੇਲ2,577634,41242ਤਿਪਾਜ਼ਾ2,166617,661
19ਸੇਤੀਫ਼6,5041,496,15043ਮੀਲਾ9,375768,419
20ਸਾਈਦਾ6,764328,68544ਆਈਨ ਦੈਫ਼ਲਾ4,897771,890
21ਸਕਿਕਦਾ4,026904,19545ਨਾਮਾ29,950209,470
22ਸੀਦੀ ਬਲ ਆਬੇਸ9,150603,36946ਐਂ ਤਿਮੂਸ਼ੌਂ2,376384,565
23ਅਨਬ]1,439640,05047ਘਰਦਾਈਆ86,105375,988
24ਗੁਐਲਮਾ4,101482,26148ਰੇਲੀਜ਼ਾਨ4,870733,060

ਹਵਾਲੇ