ਆਰਥਰ ਸੀ ਕਲਾਰਕ

ਸਰ ਆਰਥਰ ਚਾਰਲਸ ਕਲਾਰਕ, CBE, FRAS (16 ਦਸੰਬਰ 1917 – 19 ਮਾਰਚ 2008) ਇੱਕ ਬ੍ਰਿਟਿਸ਼ ਵਿਗਿਆਨ ਗਲਪ ਲੇਖਕ, ਸਾਇੰਸ ਲੇਖਕ ਅਤੇ ਭਵਿੱਖਵਾਦੀ, ਖੋਜੀ, ਅੰਡਰਸੀ ਐਕਸਪਲੋਰਰ ਅਤੇ ਟੈਲੀਵਿਜ਼ਨ ਸੀਰੀਜ਼ ਹੋਸਟ ਸੀ।

ਆਰਥਰ ਸੀ ਕਲਾਰਕ
2001: ਏ ਸਪੇਸ ਓਡੀਸੀ ਲਈ ਪਰੌਪਾਂ ਦੇ ਸਾਹਮਣੇ ਖੜ੍ਹੇ ਆਰਥਰ ਸੀ ਕਲਾਰਕ, ਫ਼ਰਵਰੀ 1965 ਵਿੱਚ।
2001: ਏ ਸਪੇਸ ਓਡੀਸੀ ਲਈ ਪਰੌਪਾਂ ਦੇ ਸਾਹਮਣੇ ਖੜ੍ਹੇ ਆਰਥਰ ਸੀ ਕਲਾਰਕ, ਫ਼ਰਵਰੀ 1965 ਵਿੱਚ।
ਜਨਮਆਰਥਰ ਸੀ ਕਲਾਰਕ
(1917-12-16)16 ਦਸੰਬਰ 1917
ਮਾਈਨਹੈਡ, ਸੋਮਰਸੈਟ, ਇੰਗਲੈਂਡ, ਯੂਕੇ
ਮੌਤ19 ਮਾਰਚ 2008(2008-03-19) (ਉਮਰ 90)
ਕੋਲੰਬੋ, ਸ੍ਰੀ ਲੰਕਾ
ਕਲਮ ਨਾਮCharles Willis
E. G. O'Brien[1][2]
ਕਿੱਤਾਵਿਗਿਆਨ ਗਲਪ ਲੇਖਕ, ਖੋਜੀ, ਅੰਡਰਸੀ ਐਕਸਪਲੋਰਰ, ਟੈਲੀਵਿਜ਼ਨ ਸੀਰੀਜ਼ ਹੋਸਟ
ਰਾਸ਼ਟਰੀਅਤਾਬਰਤਾਨਵੀ
ਨਾਗਰਿਕਤਾਯੂਨਾਈਟਿਡ ਕਿੰਗਡਮਸ਼੍ਰੀ ਲੰਕਾ (ਨਿਵਾਸੀ ਗੈਸਟ ਸਥਿਤੀ)
ਅਲਮਾ ਮਾਤਰਕਿੰਗਜ਼ ਕਾਲਜ ਲੰਡਨ
ਕਾਲ1946–2008 (ਪੇਸ਼ੇਵਰ ਗਲਪ ਲੇਖਕ)
ਸ਼ੈਲੀਹਾਰਡ ਸਾਇੰਸ ਫ਼ਿਕਸ਼ਨ
ਪਾਪੂਲਰ ਸਾਇੰਸ
ਵਿਸ਼ਾਵਿਗਿਆਨ
ਪ੍ਰਮੁੱਖ ਕੰਮ
  • Childhood's End
  • 2001: A Space Odyssey
  • Rendezvous with Rama
  • The Fountains of Paradise
ਜੀਵਨ ਸਾਥੀਮੈਰਿਲਿਨ ਮੈਰੀਫੀਲਡ (1953–1964)
ਵੈੱਬਸਾਈਟ
www.clarkefoundation.org

ਉਹ 1968 ਦੀ ਫਿਲਮ 2001: ਏ ਸਪੇਸ ਓਡੀਸੀ ਲਈ ਸਕ੍ਰੀਨਪਲੇ ਦੇ ਸਹਿ-ਲੇਖਕ ਹੋਣ ਲਈ ਮਸ਼ਹੂਰ ਹੈ, ਜੋ ਸਾਰੇ ਸਮਿਆਂ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਫਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।[3][4] ਕਲਾਰਕ ਇੱਕ ਸਾਇੰਸ ਲੇਖਕ ਸੀ, ਜੋ ਸਪੇਸ ਯਾਤਰਾ ਨੂੰ ਹਰਮਨਪਿਆਰਾ ਬਣਾਉਣ ਵਾਲਾ ਅਤੇ ਵਿਲੱਖਣ ਯੋਗਤਾ ਦਾ ਧਾਰਨੀ ਭਵਿੱਖਵਾਦੀ ਸੀ। ਇਹਨਾਂ ਵਿਸ਼ਿਆਂ ਤੇ ਉਸ ਨੇ ਇੱਕ ਦਰਜਨ ਕਿਤਾਬਾਂ ਅਤੇ ਕਈ ਲੇਖ ਲਿਖੇ, ਜੋ ਕਿ ਵੱਖ-ਵੱਖ ਮਸ਼ਹੂਰ ਰਸਾਲਿਆਂ ਵਿੱਚ ਛਪੇ ਸਨ। 1961 ਵਿੱਚ ਉਸ ਨੂੰ ਕਾਲਿੰਗ ਇਨਾਮ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਇੱਕ ਅਜਿਹਾ ਪੁਰਸਕਾਰ ਹੈ ਜੋ ਸਾਇੰਸ ਨੂੰ ਹਰਮਨਪਿਆਰਾ ਬਣਾਉਣ ਲਈ ਯੂਨੇਸਕੋ ਦੁਆਰਾ ਦਿੱਤਾ ਜਾਂਦਾ ਹੈ। ਇਸ ਨੇ ਅਤੇ ਵਿਗਿਆਨ ਗਲਪ ਦੀਆਂ ਲਿਖਤਾਂ ਕਰਕੇ ਹੌਲੀ ਹੌਲੀ ਉਸ ਨੂੰ "ਸਪੇਸ ਯੁੱਗ ਦਾ ਪੈਗੰਬਰ" ਕਿਹਾ ਜਾਣ ਲੱਗ ਪਿਆ ਸੀ। [5] ਉਸ ਦੀਆਂ ਵਿਗਿਆਨ ਗਲਪ ਦੀਆਂ ਹੋਰ ਲਿਖਤਾਂ ਨੇ ਉਸ ਨੂੰ ਬਹੁਤ ਸਾਰੇ ਹਿਊਗੋ ਅਤੇ ਨੇਬੂਲਾ ਪੁਰਸਕਾਰ ਦਿਵਾਏ, ਇਸਦੇ ਨਾਲ ਵੱਡੇ ਪਾਠਕ ਦਾਇਰੇ ਉਸ ਨੂੰ ਵਿਗਿਆਨ ਗਲਪ ਦੀਆਂ ਉਘੀਆਂ ਹਸਤੀਆਂ ਵਿੱਚੋਂ ਇੱਕ ਬਣਾਇਆ। ਕਈ ਸਾਲਾਂ ਤਕ ਕਲਾਰਕ, ਰਾਬਰਟ ਹੈਨਲੀਨ ਅਤੇ ਇਸਾਕ ਅਸੀਮੋਵ ਨੂੰ ਵਿਗਿਆਨ ਗਲਪ ਦੇ "ਬਿਗ ਥਰੀ" ਵਜੋਂ ਜਾਣਿਆ ਜਾਂਦਾ ਸੀ।[6]

ਕਲਾਰਕ ਸਪੇਸ ਯਾਤਰਾ ਦਾ ਜੀਵਨ ਭਰ ਸਮਰਥਨ ਕਰਦਾ ਰਿਹਾ। 1934 ਵਿਚ, ਜਦੋਂ ਅਜੇ ਉਹ ਕਿਸ਼ੋਰ ਉਮਰ ਵਿੱਚ ਹੀ ਸੀ, ਉਹ ਬ੍ਰਿਟਿਸ਼ ਇੰਟਰਪਲੈਨੇਟਰੀ ਸੁਸਾਇਟੀ ਵਿੱਚ ਸ਼ਾਮਲ ਹੋ ਗਿਆ। 1945 ਵਿਚ, ਉਸ ਨੇ ਸੈਟੇਲਾਈਟ ਸੰਚਾਰ ਪ੍ਰਣਾਲੀ ਦਾ ਪ੍ਰਸਤਾਵ ਪੇਸ਼ ਕੀਤਾ।  ਉਹ ਬ੍ਰਿਟਿਸ਼ ਇੰਟਰਪਲੈਨੇਟਰੀ ਸੁਸਾਇਟੀ ਦਾ ਚੇਅਰਮੈਨ ਵੀ ਰਿਹਾ, ਪਹਿਲਾਂ 1946-47 ਤੱਕ ਅਤੇ ਫਿਰ 1951-53 ਤੱਕ। [7]

ਕਲਾਰਕ 1956 ਵਿੱਚ ਇੰਗਲੈਂਡ ਤੋਂ ਸ੍ਰੀਲੰਕਾ (ਪਹਿਲਾਂ ਸਿਲੋਨ) ਚਲੇ ਗਿਆ ਸੀ, ਇਸਦਾ ਮਕਸਦ ਮੁੱਖ ਤੌਰ ਤੇ ਸਕੂਬਾ ਗੋਤਾਖੋਰੀ ਵਿੱਚ ਆਪਣੀ ਦਿਲਚਸਪੀ ਨੂੰ ਅੱਗੇ ਵਧਾਉਣਾ ਸੀ। [8] ਉਸ ਸਾਲ ਉਸ ਨੇ ਟ੍ਰਿੰਕੋਮਾਲੀ ਵਿੱਚ ਪ੍ਰਾਚੀਨ ਕੋਨੇਸਵਰਮ ਮੰਦਰ ਦੇ ਪਾਣੀ ਥੱਲੇ ਦੇ ਖੰਡਰਾਂ ਦੀ ਖੋਜ ਕੀਤੀ। ਕਲਾਰਕ ਦੇ 1980 ਦੇ ਦਹਾਕੇ ਵਿੱਚ ਆਰਥਰ ਡੀ. ਕਲਾਰਕ'ਜ ਮਿਸਟੀਰੀਅਸ ਵਰਲਡ ਵਰਗੇ ਕਈ ਟੀਵੀ ਸ਼ੋਆਂ ਦਾ ਹੋਸਟ ਹੋਣ ਤੋਂ ਬਾਅਦ ਉਸਦੀ ਪ੍ਰਸਿੱਧੀ ਹੋਰ ਵਧ ਗਈ। ਉਹ ਆਪਣੀ ਮੌਤ ਤੱਕ ਸ੍ਰੀ ਲੰਕਾ ਵਿੱਚ ਰਹਿੰਦਾ ਰਿਹਾ। ਉਨ੍ਹਾਂ ਨੂੰ 1998 ਵਿੱਚ ਨਾਈਟ ਦਾ ਰੁਤਬਾ ਦਿੱਤਾ ਗਿਆ ਸੀ [9][10] ਅਤੇ 2005 ਵਿੱਚ ਸ਼੍ਰੀਲੰਕਾ ਦੇ ਸਰਵਉੱਚ ਸਿਵਲ ਆਨਰ ਸ੍ਰੀਲੰਕਾਭਿਮਾਨਿਆ ਨਾਲ ਸਨਮਾਨਿਤ ਕੀਤਾ ਗਿਆ ਸੀ।

ਜੀਵਨੀ

ਸ਼ੁਰੂਆਤੀ ਸਾਲ

ਕਲਾਰਕ ਦਾ ਜਨਮ ਮਾਈਨਹੈਡ, ਸੋਮਰਸੈਟ, ਇੰਗਲੈਂਡ ਵਿੱਚ ਹੋਇਆ ਸੀ।[11] ਅਤੇ ਨੇੜਲੇ ਬਿਸ਼ਪ ਲਾਇਡੀਅਰਡ ਵਿੱਚ ਵੱਡਾ ਹੋਇਆ। ਇੱਕ ਲੜਕੇ ਦੇ ਤੌ ਤੇ ਉਹ ਇੱਕ ਖੇਤ ਵਿੱਚ ਵੱਡਾ ਹੋਇਆ ਅਤੇ ਉਹ ਤਾਰੇ ਵੇਖਣ ਦਾ, ਪਥਰਾਟ ਇਕੱਤਰ ਕਰਨ ਅਤੇ ਅਮਰੀਕੀ ਵਿਗਿਆਨ ਗਲਪ ਮੈਗਜ਼ੀਨ ਪੜ੍ਹਨ ਦਾ ਬਹੁਤ ਸ਼ੌਕੀਨ ਸੀ। ਉਸਨੇ ਟਾਊਨਟਨ ਵਿੱਚ ਰਿਚਰਡ ਹਿਊਸ਼ ਕਾਲਜ, ਤੋਂ ਆਪਣੀ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ।

ਹਵਾਲੇ