ਕੋਲੰਬੋ

ਕੋਲੰਬੋ (ਸਿੰਹਾਲਾ: කොළඹ, ਉੱਚਾਰਨ [ˈkolombo]; ਤਮਿਲ਼: கொழும்பு) ਸ੍ਰੀਲੰਕਾ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਵਪਾਰਕ, ਉਦਯੋਗਕ ਅਤੇ ਸੱਭਿਆਚਰਕ ਰਾਜਧਾਨੀ ਹੈ। ਇਹ ਸ੍ਰੀਲੰਕਾ ਦੇ ਪੱਛਮੀ ਤਟ ਉੱਤੇ ਦੇਸ਼ ਦੀ ਸੰਸਦੀ ਰਾਜਧਾਨੀ ਅਤੇ ਉਪ-ਨਗਰ ਸ੍ਰੀ ਜੈਵਰਧਨਪੁਰਾ ਕੋਟੇ ਨਾਲ਼ ਸਥਿਤ ਹੈ। ਇਹ ਦੇਸ਼ ਦੇ ਪੱਛਮੀ ਸੂਬੇ ਦੀ ਪ੍ਰਸ਼ਾਸਕੀ ਰਾਜਧਾਨੀ ਅਤੇ ਕੋਲੰਬੋ ਜ਼ਿਲ੍ਹੇ ਦੀ ਜ਼ਿਲ੍ਹਾਈ ਰਾਜਧਾਨੀ ਹੈ। ਕੋਲੰਬੋ ਨੂੰ ਕਈ ਵਾਰ ਦੇਸ਼ ਦੀ ਰਾਜਧਾਨੀ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਸ੍ਰੀ ਜੈਵਰਧਨਪੁਰਾ ਕੋਟੇ ਇਸ ਦਾ ਸਹਾਇਕ ਸ਼ਹਿਰ ਹੈ। ਇਹ ਇੱਕ ਵਿਅਸਤ ਅਤੇ ਚਹਿਲ-ਪਹਿਲ ਵਾਲੀ ਜਗ੍ਹਾ ਹੈ ਜੋ ਕਿ ਆਧੁਨਿਕ ਜ਼ਿੰਦਗੀ ਅਤੇ ਬਸਤੀਵਾਦੀ ਇਮਾਰਤਾਂ ਅਤੇ ਵੈਰਾਨੀ ਦਾ ਮਿਸ਼ਰਣ ਹੈ ਅਤੇ[2] ਜਿਸਦੀ ਸ਼ਹਿਰੀ ਹੱਦਾਂ ਵਿਚਲੀ ਅਬਾਦੀ ਲਗਭਗ 752,993 ਹੈ। ਇਹ ਸ੍ਰੀ ਜੈਵਰਧਨਪੁਰਾ ਕੋਟੇ ਤੋਂ ਪਹਿਲਾਂ ਸ੍ਰੀਲੰਕਾ ਦੀ ਰਾਜਾਨੀਤਕ ਰਾਜਧਾਨੀ ਸੀ।

ਕੋਲੰਬੋ
ਸਮਾਂ ਖੇਤਰਯੂਟੀਸੀ+05:30

ਹਵਾਲੇ