ਉਦਿਤ ਨਾਰਾਇਣ

ਉਦਿਤ ਨਾਰਾਇਣ ਝਾ ਮਸ਼ਹੂਰ ਭਾਰਤੀ - ਨੇਪਾਲੀ ਪਲੇਬੈਕ ਗਾਇਕ ਹੈ I ਉਹ ਨੇਪਾਲ ਅਤੇ ਭਾਰਤ ਵਿੱਚ ਇੱਕ ਪ੍ਰਸਿੱਧ ਗਾਇਕ ਵਜੋਂ ਜਾਣਿਆ ਜਾਂਦਾ ਹੈI ਉਸਨੇ ਨੇਪਾਲੀ ਫਿਲਮਾਂ ਵਿੱਚ ਬਹੁਤ ਸਾਰੇ ਹਿੱਟ ਗਾਣੇ ਗਾਏ ਹਨ ਅਤੇ ਉਨ੍ਹਾਂ ਦੀ ਗਾਇਕੀ ਨੂੰ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ। ਉਸ ਨੂੰ ਤਿੰਨ ਰਾਸ਼ਟਰੀ ਪੁਰਸਕਾਰ ਅਤੇ ਪੰਜ ਫਿਲਮਫੇਅਰ ਪੁਰਸਕਾਰ ਮਿਲ ਚੁੱਕੇ ਹਨ। 2009 ਵਿੱਚ, ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਅਤੇ 2016 ਵਿੱਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ[1][2][3]

उदित नारायण झा
ਉਦਿਤ ਨਾਰਾਇਣ
ਜਨਮ
ਉਦਿਤ ਨਾਰਾਇਣ

(1955-12-01) 1 ਦਸੰਬਰ 1955 (ਉਮਰ 68)
ਸੁਪੋਲ, ਬਿਹਾਰ
ਪੇਸ਼ਾਬਾਲੀਵੂਡ ਫਿਲਮ ਗਾਇਕ
ਸਰਗਰਮੀ ਦੇ ਸਾਲ1970 - ਹੁਣ ਤੱਕ

ਉਦਿਤ ਨਾਰਾਇਣ ਦਾ ਜਨਮ 1 ਦਸੰਬਰ 1955 ਨੂੰ ਬਿਹਾਰ ਦੇ ਸੁਪੌਲ ਜ਼ਿਲੇ ਵਿੱਚ ਹੋਇਆ। ਉਸਨੇ ਆਪਣਾ ਪਹਿਲਾ ਹਿੰਦੀ ਗੀਤ ਮੁਹੰਮਦ ਰਫੀ ਨਾਲ ਗਾਇਆ। ਉਸਦੀ ਆਵਾਜ਼ ਵਿੱਚ ਜਾਦੂ ਹੈ. ਉਹ ਅੱਲ੍ਹੜ ਉਮਰ ਤੋਂ ਹੀ ਗਾਇਕੀ ਦੇ ਖੇਤਰ ਵਿੱਚ ਰੁੱਝਿਆ ਹੋਇਆ ਸੀ, ਜੋ ਅੱਜ ਇਸ ਅਵਸਥਾ ਵਿੱਚ ਹੈ. ਉਹ ਅਜੇ ਵੀ ਪੂਰੇ ਬਾਲੀਵੁੱਡ ਵਿੱਚ ਇੱਕ ਵਧੀਆ ਗਾਇਕ ਮੰਨਿਆ ਜਾਂਦਾ ਹੈ I ਨੇਪਾਲ ਵਿੱਚ ਅਜੋਕੇ ਸਮੇਂ ਵਿੱਚ ਵੀ, ਉਸਦੀ ਆਵਾਜ਼ ਦੀ ਤੁਲਨਾ ਕਿਸੇ ਗਾਇਕ ਨਾਲ ਨਹੀਂ ਕੀਤੀ ਜਾ ਸਕਦੀ।

ਉਦਿਤ ਦੀ ਮਾਂ ਬੋਲੀ ਮੈਥਿਲੀ ਹੈ ਅਤੇ ਉਹ ਬਿਹਾਰ ਦੇ ਮਿਥਿਲਾਚੰਲ ਖੇਤਰ ਤੋਂ ਆਉਂਦੇ ਹਣ I

ਅਵਾਰਡ

ਫਿਲਮਫੇਅਰ ਅਵਾਰਡ

ਉਦਿਤ ਨਾਰਾਇਣ ਨੂੰ ਪੰਜ ਵਾਰ ਫਿਲਮਫੇਅਰ ਅਵਾਰਡ ਮਿਲਿਆ ਹੋਇਆ ਹੈ I 1989 'ਚ ਗਾਣਾ "ਪਾਪਾ ਕਹਤੇ ਹੈਂ " (ਫਿਲਮ- ਕਯਾਮਤ ਸੇ ਕਯਾਮਤ ਤੱਕ), 1996 'ਚ ਗਾਣਾ "ਮੈਹੰਦੀ ਲਗਾ ਕੇ ਰਖਣਾ" (ਫਿਲਮ- ਦਿਲਵਾਲੇ ਦੁਲਹਨੀਆ ਲੇ ਜਾਏਂਗੇ), 1997 'ਚ ਗਾਣਾ "ਪਰਦੇਸੀ ਪਰਦੇਸੀ" (ਫਿਲਮ- ਰਾਜਾ ਹਿੰਦੁਸਤਾਨੀ), 2000 'ਚ ਗਾਣਾ "ਚਾਂਦ ਛੁਪਾ ਬਾਦਲ ਮੇ" (ਫਿਲਮ - ਹਮ ਦਿਲ ਦੇ ਚੁਕੇ ਸਨਮ) ਅਤੇ 2002 'ਚ ਗਾਣਾ "ਸੁਣ ਮਿਤਵਾ" (ਫਿਲਮ - ਲਗਾਨ)

ਰਾਸ਼ਟਰੀ ਫਿਲਮ ਅਵਾਰਡ

ਉਦਿਤ ਨਾਰਾਇਣ ਨੂੰ ਤਿੰਨ ਵਾਰ ਰਾਸ਼ਟਰੀ ਫਿਲਮ ਅਵਾਰਡ ਮਿਲਿਆ ਹੋਇਆ ਹੈ I 2001 'ਚ ਗਾਣਾ "ਸੁਣ ਮਿਤਵਾ" (ਫਿਲਮ - ਲਗਾਨ) ਅਤੇ ਗਾਣਾ "ਜਾਣੇ ਕਿਉਂ ਲੋਗ" (ਫਿਲਮ- ਦਿਲ ਚਾਹਤਾ ਹੈ), 2002 'ਚ ਗਾਣਾ "ਜਿੰਦਗੀ ਖੂਬਸੂਰਤ ਹੈ" (ਫਿਲਮ- ਜਿੰਦਗੀ ਖੂਬਸੂਰਤ ਹੈ) ਅਤੇ 2004 'ਚ ਗਾਣਾ "ਯੇ ਤਾਰਾ ਵੋ ਤਾਰਾ" (ਫਿਲਮ- ਸਵਦੇਸ਼)

ਹਵਾਲੇ