ਏ ਕੇ-47

ਏ ਕੇ-47 ਆਟੋਮੈਟਿਕ ਰਾਈਫਲ ਦੇ ਡਿਜ਼ਾਈਨਰ ਮਿਖਾਈਲ ਕਲਾਸ਼ਨੀਕੋਵ ਸਨ। ਇਸ ਨੇ ਅਗਨ-ਹਥਿਆਰਾਂ ਦੇ ਖੇਤਰ ਵਿੱਚ ਇੱਕ ਤਰ੍ਹਾਂ ਨਾਲ ਹੇਠਲੀ ਉੱਪਰ ਲਿਆ ਦਿੱਤੀ ਸੀ। ਇਸ ਦੀ ਮਾਰ ਬਹੁਤ ਜ਼ਿਆਦਾ ਸੀ ਅਤੇ ਇਹ ਅਸਾਲਟ ਇੱਕੋ ਵੇਲੇ ਕਈ ਗੋਲੀਆਂ ਦਾਗ਼ ਸਕਦੀ ਸੀ। ਇਸ ਅਸਾਲਟ ਕਰ ਕੇ ਸੋਵੀਅਤ ਯੂਨੀਅਨ ਵਿੱਚ ਮਿਖਾਈਲ ਕਲਾਸ਼ਨਿਕੋਵ ਨਾਇਕ ਬਣ ਕੇ ਉਭਰਿਆ ਸੀ। ਲੈ: ਜਨਰਲ ਮਿਖਾਇਲ ਟੀ ਕਲਾਸ਼ਨੀਕੋਵ ਜੋ ਕਿ ਹਥਿਆਰਾਂ ਦੇ ਨਿਰਮਾਤਾ ਸਨ ਤੇ ਜਿਹਨਾਂ ਨੂੰ ਸੋਵੀਅਤ ਯੂਨੀਅਨ ਵੱਲੋਂ ਏ ਕੇ-47 ਦੇ ਰਚੇਤਾ ਹੋਣ ਦਾ ਮਾਣ ਦਿੱਤਾ ਹੋਇਆ ਸੀ। ਉਹਨਾਂ ਨੇ ਅਰੰਭਿਕ ਰਾਈਫਲ ਅਤੇ ਮਸ਼ੀਨ ਗੰਨਾਂ ਦਾ ਨਿਰਮਾਣ ਕੀਤਾ ਜਿਹੜੀਆਂ ਕਿ ਬਾਅਦ ਵਿੱਚ ਆਧੁਨਿਕ ਲੜਾਈ ਦਾ ਇੱਕ ਮਸ਼ਹੂਰ ਚਿੰਨ੍ਹ ਬਣੀਆਂ। ਏ ਕੇ- 47 ਦੁਨੀਆ ਵਿੱਚ ਸਭ ਤੋਂ ਜ਼ਿਆਦਾ ਤਿਆਰ ਕੀਤੀ ਜਾਂਦੀ ਗੰਨ ਹੈ। ਅਜ਼ਾਦੀ ਪ੍ਰਾਪਤੀ ਕਰਨ ਵਾਲੀਆਂ ਕੌਮਾਂ ਦੇ ਗੁਰੀਲਿਆ ਲਈ ਇਹ ਸਭ ਤੋਂ ਪਸੰਦੀਦਾ ਹਥਿਆਰ ਸੀ ਤੇ ਏ ਕੇ-47 ਕੌਮਾਂ ਦੀ ਅਜ਼ਾਦੀ ਦਾ ਇੱਕ ਚਿੰਨ੍ਹ ਬਣ ਕੇ ਉੱਭਰੀ।[1]

ਏ ਕੇ-47
ਪਹਿਲੀ ਰਸੀਵਰ ਵੇਰੀਏਸ਼ਨ ਮਸ਼ੀਨ ਗਨ
ਕਿਸਮਹਮਲੇਵਾਲੀ ਰਾਈਫਲ
ਜਨਮਫਰਮਾ:Country data ਸੋਵੀਅਤ ਯੂਨੀਅਨ
ਸੇਵਾ ਦਾ ਇਤਿਹਾਸ
ਸੇਵਾ ਵਿੱਚ1949–ਹੁਣ
ਨਿਰਮਾਣ ਦਾ ਇਤਿਹਾਸ
ਡਿਜ਼ਾਇਨਰਮਿਖਾਈਲ ਕਲਾਸ਼ਨੀਕੋਵ
ਡਿਜ਼ਾਇਨ ਮਿਤੀ1946–1948
ਨਿਰਮਾਤਾਇਜ਼ਮਸ ਅਤੇ ਹੋਰ ਬਹੁਤ ਸਾਰੇ
ਨਿਰਮਾਣ ਦੀ ਮਿਤੀ1949–1959
ਨਿਰਮਾਣ ਦੀ ਗਿਣਤੀ≈ 75 ਮਿਲੀਅਨ ਏ ਕੇ -47 ਅਤੇ 100 ਮਿਲੀਅਨ ਕਲਾਸ਼ਨੀਕੋਟ ਦੇ ਪਰਿਵਾਰ
ਖ਼ਾਸੀਅਤਾਂ
ਭਾਰਬਿਨਾ ਗੋਲੀਆਂ ਦੇ 3.47ਕਿਲੋਗਰਾਮ
ਲੰਬਾਈ880 ਮਿਲੀਮੀਟਰ

ਐਕਸ਼ਨਗੈਸ ਨਾਲ ਚਲਦੀ ਹ, ਘੁਮਦੀ ਪਟੀ
ਫ਼ਾਇਰ ਦੀ ਦਰCyclic 600 ਗੋਲੀਆ ਪਰ ਸਾਈਕਲ
ਨਲੀ ਰਫ਼ਤਾਰ715 ਮੀਟਰ/ਸੈਕੰਡ

ਇਤਿਹਾਸ

ਜੂਨ 1941 ਵਿੱਚ ਜਦੋਂ ਹਿਟਲਰ ਨੇ ਸੋਵੀਅਤ ਯੂਨੀਅਨ ਉੱਪਰ ਹਮਲਾ ਕੀਤਾ ਤਾਂ ਜਰਮਨ ਜੰਗੀ ਮਸ਼ੀਨਰੀ ਬਹੁਤ ਸ਼ਕਤੀਸ਼ਾਲੀ ਸੀ। ਰੂਸ ਦੀਆਂ ਫ਼ੌਜਾਂ ਲੜਦਿਆਂ-ਲੜਦਿਆਂ ਪਿੱਛੇ ਵੀ ਹਟਦੀਆਂ ਜਾ ਰਹੀਆਂ ਸਨ ਤੇ ਹਥਿਆਰਾਂ ਦੀ ਪੈਦਾਵਾਰ ਵੀ ਵੱਡੇ ਪੈਮਾਨੇ ’ਤੇ ਕੀਤੀ ਜਾ ਰਹੀ ਸੀ। ਅਖ਼ੀਰ ਜਰਮਨ ਫ਼ੌਜਾਂ ਨੂੰ ਰੂਸ ਦੇ ਇਲਾਕੇ ਵਿੱਚ ਹੀ ਲਿਆ ਕੇ ਉਹਨਾਂ ਨਾਲ ਲੋਹਾ ਲਿਆ ਗਿਆ। ਸਭ ਤੋਂ ਪਹਿਲਾਂ ਮਾਸਕੋ ਤੋਂ ਖਦੇੜਿਆ ਜਿੱਥੇ ਉਹ ਰਾਜਧਾਨੀ ਦੇ ਸਿਰਫ਼ 40 ਕਿਲੋਮੀਟਰ ਨੇੜੇ ਤਕ ਪਹੁੰਚ ਗਏ ਸਨ। ਫਿਰ ਸਟਾਲਿਨਗਰਾਡ ਵਿੱਚ ਜਰਮਨ ਫ਼ੌਜਾਂ ਨੂੰ ਬਹੁਤ ਕਰਾਰੀ ਹਾਰ ਦਿੱਤੀ ਜਿਸ ਵਿੱਚ ਸਾਢੇ ਤਿੰਨ ਲੱਖ ਜਰਮਨ ਮਾਰੇ ਗਏ। ਸਟਾਲਿਨਗਰਾਡ ਦੀ ਵੱਡੀ ਜਿੱਤ ਦੇ ਬਾਵਜੂਦ ਸੋਵੀਅਤ ਮਿਲਟਰੀ ਮਸ਼ੀਨਰੀ ਦੇ ਧਿਆਨ ਵਿੱਚ ਆਇਆ ਕਿ ਟੈਂਕਾਂ ਤੇ ਤੋਪਾਂ ਦੀ ਭਾਰੀ ਮਸ਼ੀਨਰੀ ਦੇ ਨਾਲ-ਨਾਲ ਛੋਟੇ ਹਥਿਆਰਾਂ ਦੀ ਬਿਹਤਰੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਸ ਦੀ ਕਮੀ ਉੱਥੇ ਘਰਾਂ ਤੇ ਮੁਹੱਲਿਆਂ ਵਿੱਚ ਹੋਈਆਂ ਲੜਾਈਆਂ ’ਚ ਮਹਿਸੂਸ ਹੋਈ ਸੀ। ਇਸੇ ਕਾਰਨ ਕਲਾਸ਼ਨੀਕੋਵ ਨੇ ਬੰਦੂਕਾਂ ਦੇ ਕਈ ਮਾਡਲ ਤਿਆਰ ਕੀਤੇ ਤੇ ਉਹਨਾਂ ਵਿੱਚ ਸੁਧਾਰ ਵੀ ਹੁੰਦੇ ਰਹੇ। ਬਰਲਿਨ ਦੇ ਕਬਜ਼ੇ ਵੇਲੇ ਸ਼ਹਿਰ ਅੰਦਰ ਦੀਆਂ ਝੜਪਾਂ ਦੌਰਾਨ ਇਨ੍ਹਾਂ ਬੰਦੂਕਾਂ ਦੀ ਕਾਰਗੁਜ਼ਾਰੀ ਬਹੁਤ ਸਲਾਹੀ ਗਈ। ਇਨ੍ਹਾਂ ਦਾ ਹੀ ਅਗਲਾ ਹੋਰ ਵਿਕਸਤ ਰੂਪ ਆਵਤੋਮਾਤਿਕ ਕਲਾਸ਼ਨੀਕੋਵ-47 ਯਾਨੀ ਕਿ ਏ.ਕੇ. ਸੰਤਾਲੀ ਬਣੀ।

ਹਵਾਲੇ

ਬਾਹਰੀ ਕੜੀਆਂ