ਖਰਖਰੀ

ਖਰਖਰੀ (ਕਰੂਪ) ਜਾਂ ਲੇਰਿੰਗੋਟ੍ਰੇਕਿਓਬ੍ਰੌਨਕਾਇਟਿਸ (laryngotracheobronchitis) ਇੱਕ ਸਾਹ ਸਬੰਧੀ ਲਾਗ ਹੈ ਜੋ ਸਾਹ ਨਲੀ ਦੇ ਉਪਰਲੇ ਹਿੱਸੇ ਦੀ ਗੰਭੀਰ ਲਾਗ ਦੇ ਕਾਰਨ ਹੁੰਦੀ ਹੈ। ਇਸ ਲਾਗ ਦੇ ਨਾਲ ਗਲੇ ਦੇ ਅੰਦਰ ਸੋਜ਼ਸ਼ ਹੋ ਜਾਂਦੀ ਹੈ। ਸੋਜ਼ਸ਼ ਆਮ ਤਰੀਕੇ ਨਾਲ ਸਾਹ ਲੈਣ ਵਿੱਚ ਦਖ਼ਲ ਦਿੰਦੀ ਹੈ; ਖਰਖਰੀ ਦੇ ਲੱਛਣ ਹਨ:- "ਖੰਘੂਰਨਾ" ਖੰਘ, ਘਰਘਰ (ਉੱਚੀ ਘਰਘਰਾਹਟ, ਅਤੇ ਘੱਗਾਪਣ। ਖਰਖਰੀ ਦੇ ਲੱਛਣ ਹਲਕੇ, ਦਰਮਿਆਨੇ, ਜਾਂ ਗੰਭੀਰ ਹੋ ਸਕਦੇ ਹਨ, ਅਤੇ ਅਕਸਰ ਰਾਤ ਦੇ ਸਮੇਂ ਬਦਤਰ ਹੋ ਜਾਂਦੇ ਹਨ। ਮੂੰਹ ਰਾਹੀਂ ਲਏ ਜਾਣ ਵਾਲੇ ਸਟੀਰੋਇਡ ਦੀ ਇਕੱਲੀ ਖੁਰਾਕ ਲਾਗ ਦਾ ਇਲਾਜ ਕਰ ਸਕਦੀ ਹੈ। ਕਦੇ-ਕਦੇ ਜ਼ਿਆਦਾ ਗੰਭੀਰ ਮਾਮਲਿਆਂ ਵਿੱਚ ਏਪੀਨੇਫ੍ਰੀਨ (epinephrine) ਵਰਤੀ ਜਾਂਦੀ ਹੈ। ਹਸਪਤਾਲ ਵਿੱਚ ਦਾਖਲ ਕਰਾਉਣ ਦੀ ਲੋੜ ਵਿਰਲੇ ਹੀ ਪੈਂਦੀ ਹੈ।

ਖਰਖਰੀ (ਕਰੂਪ)
ਵਰਗੀਕਰਨ ਅਤੇ ਬਾਹਰਲੇ ਸਰੋਤ
ਮੁਨਾਰਾ ਸੰਕੇਤ ਜੋ ਕਿ ਖਰਖਰੀ ਵਾਲੇ ਇੱਕ ਬੱਚੇ ਦੇ AP ਗਲੇ ਦੇ ਐਕਸ-ਰੇਅ ਵਿੱਚ ਦਿਖਾਈ ਦਿੰਦਾ ਹੈ।
ਆਈ.ਸੀ.ਡੀ. (ICD)-10J05.0
ਆਈ.ਸੀ.ਡੀ. (ICD)-9464.4
ਰੋਗ ਡੇਟਾਬੇਸ (DiseasesDB)13233
ਮੈੱਡਲਾਈਨ ਪਲੱਸ (MedlinePlus)000959
ਈ-ਮੈਡੀਸਨ (eMedicine)ped/510 emerg/370 radio/199
MeSHD003440

ਖਰਖਰੀ ਦੀ ਪਛਾਣ ਇੱਕ ਵਾਰ ਵਧੇਰੇ ਗੰਭੀਰ ਲੱਛਣਾਂ ਨੂੰ ਬਾਹਰ ਕਰ ਦਿੱਤੇ ਜਾਣ ਦੇ ਬਾਅਦ, (ਉਦਾਹਰਨ ਲਈ, ਗਲ ਦੇ ਕਾਂ ਦੀ ਸੋਜ਼ (epiglottitis) ਜਾਂ ਕੋਈ ਸਾਹ ਨਲੀ ਵਿੱਚ ਬਾਹਰੀ ਪਦਾਰਥ) ਡਾਕਟਰੀ ਅਧਾਰਾਂ ਤੇ ਕੀਤੀ ਜਾਂਦੀ ਹੈ। ਅਗਲੇਰੀ ਜਾਂਚ-ਪੜਤਾਲ—ਜਿਵੇਂ ਕਿ ਖੂਨ ਦੀ ਜਾਂਚ, ਐਕਸ-ਰੇਅ, ਅਤੇ ਕਲਚਰ—ਦੀ ਲੋੜ ਨਹੀਂ ਹੁੰਦੀ ਹੈ। ਖਰਖਰੀ ਇੱਕ ਆਮ ਸਮੱਸਿਆ ਹੈ ਜੋ ਆਮ ਤੌਰ ਤੇ 6 ਮਹੀਨੇ ਤੋਂ ਲੈ ਕੇ 5–6 ਸਾਲ ਦੀ ਉਮਰ ਦੇ ਲਗਭਗ 15% ਬੱਚਿਆਂ ਵਿੱਚ ਦੇਖੀ ਜਾਂਦੀ ਹੈ। ਕਿਸ਼ੋਰਾਂ ਅਤੇ ਬਾਲਗਾਂ ਨੂੰ ਖਰਖਰੀ ਵਿਰਲੇ ਹੀ ਹੁੰਦੀ ਹੈ।

ਚਿੰਨ੍ਹ ਅਤੇ ਲੱਛਣ

ਖਰਖਰੀ ਦੇ ਲੱਛਣਾਂ ਵਿੱਚ ਸ਼ਾਮਲ ਹਨ "ਖੰਘੂਰਨਾ" ਖੰਘ, ਘਰਘਰ (ਘਰਘਰਾਹਟ), ਘੱਗਾਪਣ, ਅਤੇ ਸਾਹ ਲੈਣ ਵਿੱਚ ਮੁਸ਼ਕਲ ਜੋ ਆਮ ਤੌਰ ਤੇ ਰਾਤ ਵੇਲੇ ਬਦਤਰ ਹੋ ਜਾਂਦੀ ਹੈ।[1] "ਖੰਘੂਰਨਾ" ਖਾਂਸੀ ਨੂੰ ਅਕਸਰ ਸੀਲ ਮੱਛੀ ਜਾਂ ਸਮੁੰਦਰੀ ਸ਼ੇਰ ਦੀ ਆਵਾਜ਼ ਦੇ ਰੂਪ ਵਿੱਚ ਵਰਣਿਤ ਕੀਤਾ ਜਾਂਦਾ ਹੈ।[2] ਰੋਣ ਨਾਲ ਘਰਘਰਾਹਟ ਬਦਤਰ ਹੋ ਸਕਦੀ ਹੈ; ਘਰਘਰਾਹਟ ਦਾ ਮਤਲਬ ਹੈ ਕਿ ਤਾਂ ਸਾਹ ਨਾਲੀਆਂ ਭੀੜੀਆਂ ਹੋ ਜਾਂਦੀਆਂ ਹਨ। ਜਦੋਂ ਖਰਖਰੀ ਵਿਗੜਦੀ ਹੈ ਤਾਂ ਘਰਘਰਾਹਟ ਕਾਫੀ ਹੱਦ ਤਕ ਘੱਟ ਸਕਦੀ ਹੈ।[1]

ਦੂਜੇ ਲੱਛਣਾਂ ਵਿੱਚ ਸ਼ਾਮਲ ਹਨ ਬੁਖਾਰ, ਸਰਦੀ-ਜ਼ੁਕਾਮ (ਆਮ ਸਰਦੀ), ਅਤੇ ਛਾਤੀ ਦੀ ਕੰਧ ਦੇ ਅੰਦਰ ਖਿੱਚੇ ਜਾਣ ਦੇ ਆਮ ਲੱਛਣ।[1][3] ਲਾਰ ਟਪਕਣੀ ਜਾਂ ਬਿਮਾਰ ਦਿਖਾਈ ਦੇਣਾ ਕਿਸੇ ਹੋਰ ਡਾਕਟਰੀ ਸਮੱਸਿਆ ਵੱਲ ਸੰਕੇਤ ਕਰਦੇ ਹਨ।[3]

ਕਾਰਨ

ਖਰਖਰੀ ਵਾਇਰਸ (ਵਿਸ਼ਾਣੂ) ਕਾਰਨ ਹੋ ਸਕਦੀ ਹੈ।[1][4] ਕੁਝ ਲੋਕ ਇਸ ਸ਼ਬਦ ਨੂੰlaryngotracheitis, ਅਚਾਣਕ ਹੋਣ ਵਾਲੀ ਖਰਖਰੀ, ਡੀਪਥੀਰੀਆ (ਗਲ ਘੋਟੂ), ਬੈਕਟੀਰੀਆ ਦੀ ਟ੍ਰੈਕਿਟਿਸ, ਲੇਰਿੰਗੋਟ੍ਰੇਕਿਓਬ੍ਰੌਨਕਾਇਟਿਸ (laryngotracheobronchitis), ਅਤੇ ਲੇਰਿੰਗੋਟ੍ਰੈਕਿਓਬ੍ਰੌਨਕੋਨਿਊਮੋਨਿਟਿਸ (laryngotracheobronchopneumonitis) ਲਈ ਵਰਤ ਸਕਦੇ ਹਨ। ਪਹਿਲੀਆਂ ਦੋ ਸਮੱਸਿਆਵਾਂ ਵਿੱਚ ਵਾਇਰਸ ਸ਼ਾਮਲ ਹੁੰਦਾ ਹੈ ਅਤੇ ਇਹਨਾਂ ਦੇ ਹਲਕੇ ਲੱਛਣ ਹੁੰਦੇ ਹਨ; ਆਖਰੀ ਚਾਰ ਬੈਕਟੀਰੀਆ ਦੇ ਕਾਰਨ ਹੁੰਦੀਆਂ ਹਨ ਅਤੇ ਆਮ ਤੌਰ ਤੇ ਵਧੇਰੇ ਗੰਭੀਰ ਹੁੰਦੀਆਂ ਹਨ।[2]

ਵਾਇਰਲ

75% ਮਾਮਲਿਆਂ ਵਿੱਚ ਪੈਰਾਇਨਫਲੂਏਂਜ਼ਾ ਵਾਇਰਸ, ਮੁੱਖ ਤੌਰ ਤੇ ਕਿਸਮ 1 ਅਤੇ 2 ਦਾ, ਖਰਖਰੀ/ਗੰਭੀਰ ਲੇਰਿੰਗੋਟ੍ਰੈਕਿਟਿਸ (laryngotracheitis) ਲਈ ਜ਼ਿੰਮੇਵਾਰ ਵਾਇਰਸ ਹੁੰਦਾ ਹੈ।[5] ਕਦੇ-ਕਦੇ ਕਿਸੇ ਹੋਰ ਵਾਇਰਸ ਕਾਰਨ ਖਰਖਰੀ ਹੋ ਸਕਦੀ ਹੈ ਜਿਸ ਵਿੱਚ ਇਨਫਲੂਏਂਜ਼ਾ A ਅਤੇ B, ਖਸਰਾ, ਏਡਿਨੋਵਾਇਰਸ ਅਤੇ ਰੈਸਪੀਰੇਟਰੀ ਸਿੰਕੀਟਿਅਲ ਵਾਇਰਸ (respiratory syncytial virus) (RSV) ਸ਼ਾਮਲ ਹਨ।[2] ਅਚਾਣਕ ਹੋਣ ਵਾਲੀ ਖਰਖਰੀ (ਖੰਘੂਰਨ ਦੇ ਨਾਲ ਖਰਖਰੀ) ਵਾਇਰਸਾਂ ਦੇ ਉਸੇ ਸਮੂਹ ਕਾਰਨ ਹੁੰਦੀ ਹੈ ਜਿਸ ਕਾਰਨ ਗੰਭੀਰ ਲੇਰਿੰਗੋਟ੍ਰੈਕਿਟਿਸ (laryngotracheitis) ਹੁੰਦੀ ਹੈ, ਪਰ ਇਸ ਵਿੱਚ ਲਾਗ ਦੇ ਆਮ ਸੰਕੇਤ ਨਹੀਂ ਹੁੰਦੇ ਹਨ (ਜਿਵੇਂ ਕਿ ਬੁਖਾਰ, ਗਲਾ ਸੁੱਜਣਾ, ਅਤੇ ਚਿੱਟੇ ਰਕਤਾਣੂਆਂ ਦੀ ਗਿਣਤੀ ਵੱਧ ਜਾਣੀ)।[2] ਇਲਾਜ, ਅਤੇ ਇਲਾਜ ਤੇ ਪ੍ਰਤਿਕਿਰਿਆ, ਵੀ ਇੱਕੋ ਜਿਹੇ ਹਨ।[5]

ਬੈਕਟੀਰੀਆ ਸਬੰਧੀ

ਬੈਕਟੀਰੀਆ ਸਬੰਧੀ ਖਰਖਰੀ ਨੂੰ ਲੈਰਿਨਜੀਅਲ ਡਿਪਥੀਰੀਆ, ਬੈਕਟੀਰੀਆ ਕਾਰਨ ਸਾਹ ਨਲੀ ਦੀ ਸੋਜ਼, ਲੇਰਿੰਗੋਟ੍ਰੇਕਿਓਬ੍ਰੌਨਕਾਇਟਿਸ (laryngotracheobronchitis), ਅਤੇ ਲੇਰਿੰਗੋਟ੍ਰੈਕਿਓਬ੍ਰੌਨਕੋਨਿਊਮੋਨਿਟਿਸ (laryngotracheobronchopneumonitis)ਵਿੱਚ ਵੰਡਿਆ ਜਾ ਸਕਦਾ ਹੈ।[2] ਲੈਰਿਨਜੀਅਲ ਡਿਪਥੀਰੀਆ ਕੋਰੀਨੇਬੈਕਟੇਰੀਅਮ ਡਿਪਥੇਰੀਆ (Corynebacterium diphtheriae) ਦੇ ਕਾਰਨ ਹੁੰਦਾ ਹੈ ਜਦ ਕਿ ਬੈਕਟੀਰੀਆ ਕਾਰਨ ਸਾਹ ਨਲੀ ਦੀ ਸੋਜ਼, ਲੇਰਿੰਗੋਟ੍ਰੇਕਿਓਬ੍ਰੌਨਕਾਇਟਿਸ (laryngotracheobronchitis), ਅਤੇ ਲੇਰਿੰਗੋਟ੍ਰੈਕਿਓਬ੍ਰੌਨਕੋਨਿਊਮੋਨਿਟਿਸ (laryngotracheobronchopneumonitis) ਪ੍ਰਾਥਮਿਕ ਵਾਇਰਸ ਕਾਰਨ ਹੁੰਦੇ ਹਨ, ਜਿਸ ਵਿੱਚ ਬੈਕਟੀਰੀਆ ਵੀ ਸ਼ਾਮਲ ਹੁੰਦਾ ਹੈ। ਇਸ ਵਿੱਚ ਸ਼ਾਮਲ ਸਭ ਤੋਂ ਵੱਧ ਆਮ ਬੈਕਟੀਰੀਆ ਹਨ Staphylococcus aureus, Streptococcus pneumoniae, Hemophilus influenzae, ਅਤੇ Moraxella catarrhalis[2]

ਸਰੀਰ ਕਿਰਿਆ ਵਿਗਿਆਨ

ਵਾਇਰਸ ਦੀ ਲਾਗ ਚਿੱਟੇ ਰਕਤਾਣੂਆਂ ਵਿੱਚ ਚਲੀ ਜਾਂਦੀ ਹੈ ਅਤੇ ਇਸ ਕਾਰਨ ਘੰਡੀ, ਸਾਹ ਨਾਲੀ, ਅਤੇ ਵੱਡੀ ਸਾਹ ਨਾਲੀ[4] ਸੁੱਜ ਜਾਂਦੇ ਹਨ। ਸੋਜ਼ਸ਼ ਨਾਲ ਸਾਹ ਲੈਣਾ ਮੁਸ਼ਕਲ ਹੋ ਸਕਦਾ ਹੈ।[4]

ਰੋਗ-ਨਿਦਾਨ

ਵੈਸਟਲੀ ਅੰਕ: ਖਰਖਰੀ ਦੀ ਗੰਭੀਰਤਾ ਦਾ ਵਰਗੀਕਰਣ[5][6]
ਵਿਸ਼ੇਸ਼ਤਾਇਸ ਵਿਸ਼ੇਸ਼ਤਾ ਲਈ ਨਯਤ ਕੀਤੇ ਗਏ ਬਿੰਦੂਆਂ ਦੀ ਸੰਖਿਆ
012345
ਛਾਤੀ ਦੀ ਕੰਧ
ਦਾ ਅੰਦਰ ਜਾਣਾ
ਕੋਈ ਨਹੀਂਹਲਕਾਦਰਮਿਆਨਾਗੰਭੀਰ
ਘਰਘਰਕੋਈ ਨਹੀਂਵਿਰੋਧ
ਨਾਲ
ਆਰਾਮ ਵੇਲੇ
ਨੀਲਾਪਣਕੋਈ ਨਹੀਂਵਿਰੋਧ
ਨਾਲ
ਆਰਾਮ ਵੇਲੇ
ਹੋਸ਼ ਦਾ ਪੱਧਰਅਧਾਰਨਗਵਾਚਿਆ ਜਿਹਾ
ਹਵਾ ਦਾ ਦਾਖਲਾਅਧਾਰਨਘਟਿਆ ਹੋਇਆਕਾਫੀ ਹੱਦ ਤਕ ਘਟਿਆ

ਖਰਖਰੀ ਕਲੀਨਿਕਲ ਨਿਦਾਨ ਹੈ।[4] ਪਹਿਲਾ ਕਦਮ ਹੈ ਸਾਹ ਨਲੀ ਦੇ ਉੱਪਰਲੇ ਹਿੱਸੇ ਦੀਆਂ ਬਾਕੀ ਸਮੱਸਿਆਵਾਂ ਨੂੰ ਬਾਹਰ ਖਰਨਾ, ਖਾਸ ਕਰਕੇਗਲ ਦੇ ਕਾਂ ਦੀ ਸੋਜ਼ (epiglottitis), ਸਾਹ ਨਲੀ ਵਿੱਚ ਬਾਹਰੀ ਪਦਾਰਥ, ਸਬਗਲੋਟਿਕ ਸਟੇਨੋਸਿਸ (subglottic stenosis), ਐਂਜੀਓਇਡੀਮਾ, ਸੰਘ ਦੇ ਪਿਛਲੇ ਹਿੱਸੇ ਵਿੱਚ ਫੋੜਾ, ਅਤੇਬੈਕਟੀਰੀਆ ਕਾਰਨ ਸਾਹ ਨਲੀ ਦੀ ਸੋਜ਼।[2][4]

ਗਲੇ ਦਾ ਐਕਸ-ਰੇਅ ਨਿਯਮਿਤ ਤੌਰ ਤੇ ਨਹੀਂ ਲਿਆ ਜਾਂਦਾ ਹੈ,[4] ਪਰ ਜੇ ਇਹ ਲਿਆ ਜਾਂਦਾ ਹੈ, ਤਾਂ ਇਹ ਸਾਹ ਨਲੀ ਦੇ ਭੀੜਾ ਹੋਣ ਦੀਆਂ ਵਿਸ਼ੇਸ਼ਤਾਵਾਂ ਦਿਖਾ ਸਕਦਾ ਹੈ, ਜਿਸ ਨੂੰ ਮੁਨਾਰਾ ਸੰਕੇਤ ਕਿਹਾ ਜਾਂਦਾ ਹੈ, ਕਿਉਂਕਿ ਭੀੜਾ ਹੋਣ ਦਾ ਆਕਾਰ ਚਰਚ ਦੇ ਮੁਨਾਰੇ ਮੁਨਾਰਾ ਵਰਗਾ ਦਿਖਾਈ ਦਿੰਦਾ ਹੈ। ਅੱਧੇ ਮਾਮਲਿਆਂ ਵਿੱਚ ਮੁਨਾਰੇ ਦਾ ਸੰਕੇਤ ਦਿਖਾਈ ਨਹੀਂ ਦਿੰਦਾ ਹੈ।[3]

ਖੂਨ ਦੀਆਂ ਜਾਂਚਾਂ ਅਤੇ ਵਾਇਰਲ ਕਲਚਰ (ਵਾਇਰਸ ਦੀਆਂ ਜਾਂਚਾਂ) ਦੇ ਕਾਰਨ ਸਾਹ ਨਲੀ ਦੀ ਖਾਰਸ਼ ਹੋ ਸਕਦੀ ਹੈ।[4] ਜਦ ਕਿ ਵਾਇਰਲ ਕਲਚਰ, ਜੋ ਕਿ ਨੈਸੋਫਾਰਿਨਜਿਅਲ (nasopharyngeal) ਐਸਪਿਰੇਸ਼ਨ (ਨੱਕ ਵਿੱਚੋਂ ਬਲਗਮ ਖਿੱਚਣ ਲਈ ਟਿਊਬ ਵਰਤਣ ਦੀ ਪ੍ਰਕਿਰਿਆ), ਨੂੰ ਸਹੀ ਕਾਰਨ ਦੀ ਪੁਸ਼ਟੀ ਕਰਨ ਲਈ ਵਰਤਿਆ ਜਾ ਸਕਦਾ ਹੈ। ਇਹ ਕਲਚਰ ਆਮ ਤੌਰ ਤੇ ਖੋਜ ਕਰਨ ਦੇ ਸਥਾਨਾਂ ਤਕ ਹੀ ਪ੍ਰਤਿਬੰਧਿਤ ਹੁੰਦੇ ਹਨ।[1] ਜੇ ਮਿਆਰੀ ਇਲਾਜ ਦੇ ਨਾਲ ਕਿਸੇ ਵਿਅਕਤੀ ਵਿੱਚ ਸੁਧਾਰ ਨਹੀਂ ਹੁੰਦਾ ਹੈ, ਤਾਂ ਬੈਕਟੀਰੀਆ ਦੀ ਜਾਂਚ ਕਰਨ ਲਈ ਹੋਰ ਜਾਂਚਾਂ ਕੀਤੀਆਂ ਜਾ ਸਕਦੀਆਂ ਹਨ।[2]

ਗੰਭੀਰਤਾ

ਖਰਖਰੀ ਦਾ ਵਰਗੀਕਰਣ ਕਰਨ ਲਈ ਸਭ ਤੋਂ ਆਮ ਪ੍ਰਣਾਲੀ ਵੈਸਟਲੀ ਅੰਕ ਹੈ। ਇਹ ਟੈਸਟ ਕਲੀਨਿਕਲ ਵਿਹਾਰ ਦੀ ਬਜਾਏ ਖੋਜ ਦੇ ਉਦੇਸ਼ ਲਈ ਵਰਤਿਆ ਜਾਂਦਾ ਹੈ।[2] ਇਹ ਪੰਜ ਕਾਰਕਾਂ ਲਈ ਦਿੱਤੇ ਗਏ ਅੰਕਾਂ ਦਾ ਜੋੜ ਹੁੰਦਾ ਹੈ: ਹੋਸ਼ ਦਾ ਪੱਧਰ, ਨੀਲਾਪਣ, ਘਰਘਰ, ਹਵਾ ਦਾ ਦਾਖਲਾ, ਅਤੇ ਛਾਤੀ ਦਾ ਅੰਦਰ ਖਿੱਚਿਆ ਜਾਣਾ।[2] ਹਰੇਕ ਕਾਰਕ ਲਈ ਦਿੱਤੇ ਜਾਂਦੇ ਅੰਕ ਸੱਜੇ ਪਾਸੇ ਸਾਰਣੀ ਵਿੱਚ ਦਿੱਤੇ ਗਏ ਹਨ, ਅਤੇ ਆਖਰੀ ਅੰਕ 0 ਤੋਂ 17 ਤਕ ਹੁੰਦੇ ਹਨ।[6]

  • ≤ 2 ਦਾ ਕੁੱਲ ਸਕੋਰ ਹਲਕੀ ਖਰਖਰੀ ਦਰਸਾਉਂਦਾ ਹੈ। ਵਿਅਕਤੀ ਨੂੰ ਖੰਘੂਰਨ ਵਾਲੀ ਖੰਘ ਅਤੇ ਘੱਗਾਪਨ ਹੋ ਸਕਦਾ ਹੈ, ਪਰ ਆਰਾਮ ਵੇਲੇ ਕੋਈ ਘਰਘਰ (ਘਰਘਰਾਹਟ) ਨਹੀਂ ਹੁੰਦੀ।[5]
  • 3–5 ਦੇ ਕੁੱਲ ਅਕੋਰ ਨੂੰ ਦਰਮਿਆਨੀ ਖਰਖਰੀ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ — ਵਿਅਕਤੀ ਨੂੰ ਕੁਝ ਹੋਰ ਸੰਕੇਤਾਂ ਦੇ ਨਾਲ, ਘਰਘਰਾਹਟ ਹੁੰਦੀ ਹੈ।[5]
  • 6–11 ਦਾ ਕੁੱਲ ਸਕੋਰ ਗੰਭੀਰ ਖਰਖਰੀ ਹੁੰਦੀ ਹੈ। ਇਹ ਸਪਸ਼ਟ ਘਰਘਰ ਦੇ ਨਾਲ ਮੌਜੂਦ ਹੁੰਦੀ ਹੈ, ਪਰ ਇਸਦੇ ਨਾਲ ਛਾਤੀ ਦੀ ਕੰਧ ਵੀ ਕਾਫੀ ਅੰਦਰ ਚਲੀ ਜਾਂਦੀ ਹੈ।[5]
  • ≥ 12 ਦੇ ਕਿੱਲ ਸਕੋਰ ਦਾ ਮਤਲਬ ਹੈ ਸਾਹ ਪ੍ਰਣਾਲੀ ਦੀ ਅਸਫਲਤਾਸੰਭਵ ਹੈ। ਹੋ ਸਕਦਾ ਹੈ ਇਸ ਪੱਧਰ ਤੇ ਖੰਘਾਰਨ ਵਾਲੀ ਖੰਘ ਅਤੇ ਘਰਘਰਾਹਟ ਜ਼ਿਆਦਾ ਦਿਖਾਈ ਨਾ ਦੇਣ।[5]

ਸੰਕਟਕਾਲੀ ਵੁਭਾਗ ਵਿੱਚ ਜਾਣ ਵਾਲੇ ਬੱਚਿਆਂ ਵਿੱਚੋਂ 85% ਨੂੰ ਹਲਕੀ ਬਿਮਾਰੀ ਹੋਵੇਗੀ; ਗੰਭੀਰ ਖਰਖਰੀ ਬਹੁਤ ਵਿਰਲੀ ਹੈ (<1%).[5]

ਰੋਕਥਾਮ

ਇਨਫਲੀਏਂਜ਼ਾ ਅਤੇ ਡਿਪਥੀਰੀਆ ਲਈ ਟੀਕਾਕਰਣ (ਵੈਕਸੀਨ) ਖਰਖਰੀ ਨੂੰ ਰੋਕ ਸਕਦਾ ਹੈ।[2]

ਇਲਾਜ

ਖਰਖਰੀ ਵਾਲੇ ਬੱਚਿਆਂ ਨੂੰ ਜਿੰਨਾ ਸੰਭਵ ਹੋ ਸਕੇ ਸ਼ਾਂਤ ਰੱਖਿਆ ਜਾਣਾ ਚਾਹੀਦਾ ਹੈ।[4] ਸਟੀਰੋਇਸ ਨਿਯਮਿਤ ਰੂਪ ਵਿੱਚ ਦਿੱਤੇ ਜਾਂਦੇ ਹਨ, ਅਤੇ ਗੰਭੀਰ ਮਾਮਲਿਆਂ ਵਿੱਚ ਏਪੀਨੇਫ੍ਰੀਨ (epinephrine) ਦੀ ਵਰਤੋਂ ਕੀਤੀ ਜਾਂਦੀ ਹੈ।[4] 92% ਤੋਂ ਘੱਟ ਆਕਸੀਜਨ ਸੈਚੂਰੇਸ਼ਨ (ਖੂਨ ਵਿੱਚ ਆਕਸੀਜਨ ਦੀ ਮਾਤਰਾ) ਵਾਲੇ ਬੱਚਿਾਂ ਨੂੰ ਆਕਸੀਜਨ ਦਿੱਤੀ ਜਾਣੀ ਚਾਹੀਦੀ ਹੈ,[2] ਅਤੇ ਗੰਭੀਰ ਖਰਖਰੀ ਵਾਲੇ ਵਿਅਕਤੀਆ ਨੂੰ ਨਿਗਰਾਨੀ ਵਾਸਤੇ ਹਸਪਤਾਲ ਵਿੱਚ ਦਾਖਲ ਕੀਤਾ ਜਾ ਸਕਦਾ ਹੈ।[3] ਜੇ ਆਕਸੀਜਨ ਦੀ ਲੋੜ ਹੋਵੇ, ਤਾਂ ਬੱਚੇ ਦੇ ਚਿਹਰਰ ਦੇ ਨੇੜੇ ਆਕਸੀਜਨ ਦਾ ਮਾਸਕ ਫੜਨ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਕਿਉਂਕਿ ਇਸ ਨਾਲ ਮਾਸਕ ਦੀ ਵਰਤੋਂ ਨਾਲੋਂ ਘੱਟ ਵਿਆਕੁਲਤਾ ਹੁੰਦੀ ਹੈ।[2] ਇਲਾਜ ਦੇ ਨਾਲ, 0.2% ਤੋਂ ਘੱਟ ਲੋਕਾਂ ਨੂੰ ਏਂਡੋਟ੍ਰੈਚੀਲ ਇਨਟਿਊਬੇਸ਼ਨ(ਸਾਹ ਨਾਲੀ ਵਿੱਚ ਟਿਊਬ ਰੱਖੀ ਜਾਣੀ)ਦੀ ਲੋੜ ਪੈਂਦੀ ਹੈ।[6]

ਸਟੇਰਾਇਡ

ਕੋਰਟੀਕੋਸਟੇਰੋਇਡ, ਜਿਵੇਂ ਕਿ ਡੇਕਸਾਮੇਥਾਸੋਨ (dexamethasone) ਅਤੇ ਬੁਡੇਸੋਨਾਈਡ (budesonide), ਨੂੰ ਬੱਚਿਆਂ ਦੀ ਖਰਖਰੀ ਦਾ ਇਲਾਜ ਕਰਨ ਲਈ ਵਰਤਿਆ ਜਾ ਸਕਦਾ ਹੈ।[7] ਇਹ ਦਿੱਤੇ ਜਾਣ ਦੇ ਛੇ ਘੰਟਿਆ ਵਿੱਚ ਕਾਫੀ ਰਾਹਤ ਮਿਲਦੀ ਹੈ।[7] ਜਦ ਕਿ ਇਹ ਦਵਾਈਆਂ ਸਿਰਫ ਮੂੰਹ ਰਾਹੀਂ, ਸਿੱਧਾ ਸਰੀਰ ਵਿੱਚ(ਟੀਕੇ ਦੁਆਰਾ), ਜਾਂ ਸਾਹ ਰਾਹੀਂ ਦਿੱਤੇ ਜਾਣ ਤੇ ਕੰਮ ਕਰਦੀਆਂ ਹਨ, ਮੂੰਹ ਰਾਹੀ ਤਰੀਕੇ ਨੂੰ ਤਰਜੀਹ ਦਿੱਤੀ ਜਾਂਦੀ ਹੈ।[4] ਆਮ ਤੌਰ ਤੇ ਸਿਰਫ਼ ਇੱਕ ਖੁਰਾਕ ਦੀ ਹੀ ਲੋੜ ਹੁੰਦੀ ਹੈ, ਅਤੇ ਸਧਾਰਤ ਤੌਰ ਤੇ ਇਸ ਨੂੰ ਸੁਰੱਖਿਅਤ ਸਮਝਿਆ ਜਾਂਦਾ ਹੈ।[4] 0.15, 0.3 ਅਤੇ 0.6 ਮਿਗ੍ਰਾ/ਕਿਗ੍ਰਾ ਤੇ ਡੈਕਸਾਮੇਥਾਸੋਨੂੰ ਵੀ ਬਰਾਬਰ ਦਾ ਅਸਰ ਕਰਦੀ ਜਾਪਦੀ ਹੈ।[8]

ਏਪੀਨੇਫ੍ਰੀਨ

ਦਰਮਿਆਨੀ ਤੋਂ ਗੰਭੀਰ ਖਰਖਰੀ ਵਿੱਚ ਨੇਬੁਲਾਈਜ਼ਡ ਏਪੀਨੇਫ੍ਰੀਨ (epinephrine)(ਸਾਹ ਨਾਲ ਅੰਦਰ ਲਿਆ ਜਾਣ ਵਾਲਾ ਘੋਲ ਜੋ ਸਾਹ ਨਾਲੀ ਨੂੰ ਖੋਲ੍ਹਦਾ ਹੈ) ਤੋਂ ਮਦਦ ਮਿਲ ਸਕਦੀ ਹੈ[4] ਜਦ ਕਿ ਏਪੀਨੇਫ੍ਰੀਨ ਨਾਲ ਖਰਖਰੀ ਦੀ ਗੰਭੀਰਤਾ 10–30 ਮਿੰਟਾਂ ਵਿੱਚ ਹੇਠਾਂ ਆ ਜਾਂਦੀ ਹੈ, ਫਾਇਦੇ ਸਿਰਫ 2 ਘੰਟਿਆਂ ਤਕ ਰਹਿੰਦੇ ਹਨ।[1][4] ਜੇ ਅਲਾਜ ਦੇ ਬਾਅਦ 2–4 ਘੰਟਿਆਂ ਲਈ ਹਾਲਤ ਵਿੱਚ ਸੁਧਾਰ ਬਣਿਆ ਰਹਿੰਦਾ ਹੈ ਅਤੇ ਕੋਈ ਹੋਰ ਜਟਿਲਤਾ ਪੈਦਾ ਨਹੀਂ ਹੁੰਦੀ ਹੈ, ਤਾਂ ਆਮ ਤੌਰ ਤੇ ਬੱਚਾ ਹਸਪਤਾਲ ਤੋਂ ਜਾ ਸਕਦਾ ਹੈ।[1][4]

ਹੋਰ

ਖਰਖਰੀ ਲਈ ਹੋਰ ਇਲਾਜਾਂ ਦਾ ਅਧਿਐਨ ਕੀਤਾ ਗਿਆ ਹੈ, ਪਰ ਉਹਨਾਂ ਦੀ ਵਰਤੋਂ ਦੇ ਸਮਰਥਨ ਵਿੱਚ ਜ਼ਿਆਦਾ ਸਬੂਤ ਨਹੀਂ ਹੈ। ਗਰਮ ਭਾਫ਼ ਜਾਂ ਨਮੀ ਵਾਲੀ ਹਵਾ ਪਰੰਪਰਾਗਤ ਸਵੈ-ਦੇਖਭਾਲ ਇਲਾਜ ਹਨ, ਪਰ ਕਲੀਨਿਕਲ ਅਧਿਐਨ ਇਹਨਾਂ ਦੀ ਪ੍ਰਭਾਵਸ਼ੀਲਤਾ ਦਿਖਾਉਣ ਵਿੱਚ ਅਸਫਲ ਰਹੇ ਹਨ[2][4] and currently it is rarely used.[9] ਖੰਘ ਦੀ ਦਵਾਈ ਦੀ ਵਰਤੋਂ, ਜਿਸ ਵਿੱਚ ਆਮ ਤੌਰ ਤੇਡੈਕਸਟ੍ਰੋਮੇਥੋਰਫਨ (dextromethorphan) ਅਤੇ/ਜਾਂ ਗੂਆਫੇਨੇਸਿਨ (guiafenesin) ਹੁੰਦਾ ਹੈ, ਨੂੰ ਵੀ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।[1] ਜਦ ਕਿ ਬੀਤੇ ਸਮੇਂ ਵਿੱਚ ਸਾਹ ਲੈਣ ਦੇ ਕੰਮ ਨੂੰ ਘਟਾਉਣ ਲਈ ਹੇਲੀਓਕਸ (ਹੀਲੀਅਮ ਅਤੇ ਆਕਸੀਨ ਦਾ ਮਿਸ਼ਰਣ) ਦੀ ਵਰਤੋਂ ਕੀਤੀ ਗਈ ਹੈ, ਇਸਦੀ ਵਰਤੋਂ ਦੇ ਸਮਰਥਨ ਵਿੱਚ ਬਹੁਤ ਥੋੜ੍ਹਾ ਸਬੂਤ ਹੈ।[10] ਕਿਉਂਕਿ ਖਰਖਰੀ ਆਮ ਤੌਰ ਤੇ ਵਾਇਰਲ ਬਿਮਾਰੀ ਹੈ, ਐਂਟੀਬਾਇਓਟਿਕਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਜਦ ਤਕ ਬੈਕਟੀਰੀਆ ਹੋਣ ਦਾ ਵੀ ਸ਼ੱਕ ਹੋਵੇ।[1] ਬੈਕਟੀਰੀਆ ਵਾਲੀਆਂ ਲਾਗਾਂ ਲਈ ਐਂਟੀਬਾਇਓਟਿਕਸ ਵੈਨਕੋਮਾਈਸਿਨ (vancomycin) ਅਤੇ ਸੇਫੋਟੈਕਸਿਮ (cefotaxime) ਦੀ ਸਿਫਾਰਸ਼ ਕੀਤੀ ਜਾਂਦੀ ਹੈ।[2] ਇਨਫਲੂਏਂਜ਼ਾ  A ਜਾਂ B ਨਾਲ ਸਬੰਧਤ ਗੰਭੀਰ ਮਾਲਿਆਂ ਵਿੱਚ, ਵਾਇਰਲ ਰੋਧੀ ਨੇਉਰਾਮਿਨੀਡੇਸ ਇਨ੍ਹੀਬੀਟਰਸ (neuraminidase inhibitors) ਵੀ ਦਿੱਤੇ ਜਾ ਸਕਦੇ ਹਨ।[2]

ਰੋਗ ਦੇ ਠੀਕ ਹੋਣ ਦੀ ਸੰਭਾਵਨਾ

ਵਾਇਰਲ ਖਰਖਰੀ ਆਮ ਤੌਰ ਤੇ ਸਵੈ-ਸੀਮਿਤ (ਧੋੜ੍ਹੀ ਮਿਆਦ) ਬਿਮਾਰੀ ਹੁੰਦੀ ਹੈ; ਦੁਰਲੱਭ ਹੀ ਖਰਖਰੀ ਦੇ ਕਾਰਨ ਸਾਹ ਪ੍ਰਣਾਲੀ ਦੇ ਫੇਲ ਹੋਣ ਕਰਕੇ ਅਤੇ/ਜਾਂਦਿਲ ਦੇ ਦੌਰੇ ਕਰਕੇ ਮੌਤ ਹੁੰਦੀ ਹੈ।[1] ਆਮ ਤੌਰ ਤੇ ਦੋ ਦਿਨਾਂ ਦੇ ਅੰਦਰ ਲੱਛਣਾਂ ਵਿੱਚ ਸੁਧਾਰ ਹੋ ਜਾਂਦਾ ਹੈ, ਪਰ ਇਹ ਸੱਤ ਦਿਨ ਤਕ ਰਹਿ ਸਕਦੇ ਹਨ।[5] ਦੂਜੀਆਂ ਆਮ ਨਾ ਹੋਣ ਵਾਲੀਆਂ ਜਟਿਲਤਾਵਾਂ ਵਿੱਚ ਬੈਕਟੀਰੀਆ ਕਾਰਨ ਸਾਹ ਨਲੀ ਦੀ ਸੋਜ਼, ਨਿਊਮੋਨੀਆ (pneumonia), ਅਤੇ ਪਲਮੋਨੇਰੀ ਈਡੀਮਾ (pulmonary edema) ਸ਼ਾਮਲ ਹਨ।[5]

ਵਿਆਪਕਤਾ

ਆਮ ਤੌਰ ਤੇ 6 ਮਹੀਨਿਆਂ ਤੇ 5–6 ਸਾਲ ਦੇ ਵਿਚਕਾਰ, ਲਗਭਗ 15% ਬੱਚਿਆਂ ਨੂੰ ਖਰਖਰੀ ਹੋ ਜਾਵੇਗੀ।[2][4] ਇਸ ਉਮਰ ਸਮੂਹ ਲਈ ਹਸਪਤਾਲ ਦੇ ਦਾਖਲਿਆਂ ਵਿੱਚੋਂ ਲਗਭਗ 5% ਖਰਖਰੀ ਵਾਸਤੇ ਹੁੰਦੇ ਹਨ।[5] ਦੁਰਲੱਭ ਮਾਮਲਿਆਂ ਵਿੱਚ, 3 ਮਹੀਨਿਆਂ ਵਰਗੀ ਛੋਟੀ ਉਮਰ ਦੇ ਅਤੇ 15 ਸਾਲ ਦੇ ਬੱਚਿਆਂ ਨੂੰ ਖਰਖਰੀ ਹੋ ਜਾਂਦੀ ਹੈ।[5] ਔਰਤਾਂ ਦੀ ਤੁਲਨਾ ਵਿੱਚ ਮਰਦਾਂ ਨੂੰ ਇਹ 50% ਵੱਧ ਹੁੰਦੀ ਹੈ; ਖਰਖਰੀ ਸਰਦੀਆਂ (ਪਤਝੜ)ਦੇ ਮੌਸਮ ਵਿੱਚ ਜ਼ਿਆਦਾ ਹੁੰਦੀ ਹੈ।[2]

ਇਤਿਹਾਸ

ਅੰਘ੍ਰੇਜ਼ੀ ਦਾ ਜ਼ਬਦcroup ਸ਼ੁਰੂਆਤੀ ਅਧੁਨਿਕ ਅੰਗ੍ਰੇਜ਼ੀ ਦਦੀ ਕਿਰਿਆ croup, ਤੋਂ ਆਉਂਦਾ ਹੇ ਜਿਸ ਦਾ ਮਤਲਬ ਹੈ "ਘੱਗਾਪਣ ਦੇ ਨਾਲ ਰੋਣਾ"; ਇਹ ਨਾਮ ਪਹਿਲੀ ਵਾਰ 18ਵੀਂ ਸਦੀ ਵਿੱਚ ਸਕੌਟਲੈਂਡ ਵਿੱਚ ਵਰਤਿਆ ਗਿਆ ਸੀ।[11] ਡਿਪਥੇਰੀਆ ਵਾਲੀ ਖਰਖਰੀ ਦੀ ਹੋਮਰਦੇ ਪੁਰਾਤਣ ਗ੍ਰੀਸ ਦੇ ਸਮੇਂ ਤੋਂ ਜਾਣਕਾਰੀ ਹੈ। 1826 ਵਿੱਚ, ਬ੍ਰੀਟੋਨੇਉ ਨੇ ਡਿਪਥੀਰੀਆ ਕਰਕੇ ਵਾਇਰਸ ਵਾਲੀ ਖਰਖਰੀ ਨੂੰ ਪਛਾਣਿਆ।[12] ਫਰਾਂਸ ਦੇ ਲੋਗ ਵਾਇਰਸ ਵਾਲੀ ਖਰਖਰੀ ਨੂੰ "ਅਸ਼ੁੱਧ-ਖਰਖਰੀ," ਕਹਿੰਦੇ ਸਨ ਅਤੇ "ਖਰਖਰੀ" ਨੂੰ ਡਿਪਥੀਰੀਆ ਦੇ ਬੈਲਟੀਰੀਆ ਕਾਰਨ ਹੋਣ ਵਾਲੀ ਬਿਮਾਰੀ ਵਾਸਤੇ ਵਰਤਦੇ ਸਨ।[9] ਪ੍ਰਭਾਵੀ ਟੀਕਾਕਰਣ ਦੇ ਕਾਰਨ ਡਿਪਥੀਰੀਆ ਦੇ ਕਾਰਨ ਖਰਖਰੀ ਲਗਭਗ ਅਲੋਪ ਹੋ ਗਈ ਹੈ।[12]