ਗਾਰਜੀਆਸ

ਗਾਰਜੀਆਸ (/ˈɡɔːriəs/;[1] ਯੂਨਾਨੀ: Γοργίας, ਪੁਰਾਤਨ ਯੂਨਾਨੀ: [ɡorɡíaːs]; ਲ. 485 – ਲ. 380 ਈ.ਪੂ.[2]) ਇੱਕ ਯੂਨੀਨੀ ਸੋਫ਼ਿਸਟ, ਸਿਸੇਲੀਓਟ, ਪੂਰਵ-ਸੁਕਰਾਤ ਦਾਰਸ਼ਨਿਕ ਸੀ ਅਤੇ ਵਿਆਖਿਅਕ ਸੀ। ਉਹ ਸਿਸਿਲੀ ਵਿੱਚ ਲੈਂਤੀਨੀ ਵਿੱਚ ਪੈਦਾ ਹੋਇਆ ਸੀ। ਪ੍ਰੋਟਾਗੋਰਸ ਦੇ ਨਾਲ ਉਹ ਸੋਫ਼ਿਸਟਾਂ ਦੀ ਪਹਿਲੀ ਪੀੜ੍ਹੀ ਵਿੱਚੋਂ ਇੱਕ ਸੀ। ਬਹੁਤ ਸਾਰੇ ਡੌਕਸੋਗ੍ਰਾਫ਼ਰ ਮੰਨਦੇ ਹਨ ਕਿ ਉਹ ਐਮਪੈਡੋਕਲੀਜ਼ ਦਾ ਚੇਲਾ ਸੀ, ਹਾਲਾਂਕਿ ਉਮਰ ਵਿੱਚ ਉਹ ਉਸ ਤੋਂ ਬਹੁਤ ਘੱਟ ਛੋਟਾ ਸੀ। "ਹੋਰਾਂ ਸੋਫ਼ਿਸਟਾਂ ਦੇ ਵਾਂਗ, ਉਹ ਘੁਮੱਕੜ ਸੀ ਅਤੇ ਉਹ ਵੱਖ-ਵੱਖ ਸ਼ਹਿਰਾਂ ਵਿੱਚ ਗਿਆ। ਉਸਨੇ ਮਹਾਨ ਯੂਨਾਨੀ ਕੇਂਦਰਾਂ ਜਿਵੇਂ ਕਿ ਓਲੰਪੀਆ ਅਤੇ ਡੈਲਫੀ ਵਿੱਚ ਜਾ ਕੇ ਆਪਣੇ ਹੁਨਰ ਦੀ ਪ੍ਰਦਰਸ਼ਨੀ ਕੀਤੀ, ਅਤੇ ਉਸਨੇ ਆਪਣੇ ਨਿਰਦੇਸ਼ਾਂ ਅਤੇ ਪ੍ਰਦਰਸ਼ਨਾਂ ਤੋਂ ਫ਼ੀਸ ਵੀ ਲਈ। ਉਸਦੀ ਪ੍ਰਦਰਸ਼ਨੀਆਂ ਦੀ ਇੱਕ ਖ਼ਾਸ ਗੱਲ ਇਹ ਸੀ ਕਿ ਉਹ ਦਰਸ਼ਕਾਂ ਤੋਂ ਫੁਟਕਲ ਸਵਾਲ ਪੁੱਛਦਾ ਰਹਿੰਦਾ ਸੀ ਅਤੇ ਬਿਨ੍ਹਾਂ ਕਿਸੇ ਤਿਆਰੀ ਦੇ ਫ਼ੌਰਨ ਜਵਾਬ ਦਿੰਦਾ ਸੀ।"[3] ਉਸਨੂੰ ਗਾਰਜੀਅਸ ਨਹਿਲਵਾਦੀ ਕਿਹਾ ਜਾਂਦਾ ਸੀ ਹਾਲਾਂਕਿ ਇਸ ਵਿਸ਼ੇਸ਼ਣ ਨਾਲ ਉਸਦੇ ਦਰਸ਼ਨ ਨੂੰ ਲੈ ਕੇ ਮੱਤਭੇਦ ਹਨ।[4][5][6][7]

ਗਾਰਜੀਆਸ
ਜਨਮਲਗਭਗ 485 ਈ.ਪੂ.
ਲੈਂਤੀਨੀ, ਸਿਸਿਲੀ
(ਅੱਜਕੱਲ੍ਹ ਲੈਂਤੀਨੀ, ਇਟਲੀ)
ਮੌਤਲਗਭਗ 380 ਈ.ਪੂ.
ਕਾਲਪੂਰਵ-ਸੁਕਰਾਤ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਸੋਫੀਵਾਦ
ਮੁੱਖ ਰੁਚੀਆਂ
ਅੰਟੋਲੌਜੀ, ਐਪਿਸਟੇਮੌਲੌਜੀ, ਵਖਿਆਨ-ਕਲਾ, ਨੈਤਿਕ ਸਾਪੇਖਵਾਦ
ਮੁੱਖ ਵਿਚਾਰ
ਪੈਰਾਡੌਕਸੋਲੌਜੀਆ (Paradoxologia)
ਪ੍ਰਭਾਵਿਤ ਕਰਨ ਵਾਲੇ
  • ਐਮਪੈਡੋਕਲੀਜ਼, ਪਾਰਮੇਨੀਦੇਜ਼, ਜ਼ੇਨੋ
ਪ੍ਰਭਾਵਿਤ ਹੋਣ ਵਾਲੇ

ਉਸਦੀ ਮੁੱਖ ਮਾਨਤਾ ਦਾ ਦਾਅਵਾ ਇਹ ਹੈ ਕਿ ਉਸਨੇ ਆਪਣੇ ਜੱਦੀ ਪਿੰਡ ਸਿਸਿਲੀ ਤੋਂ ਐਟੀਕਾ ਤੱਕ ਵਖਿਆਨ-ਕਲਾ ਨੂੰ ਲੈ ਕੇ ਗਿਆ, ਅਤੇ ਉਸਨੇ ਸਾਹਿਤਿਕ ਵਾਰਤਕ ਦੇ ਤੌਰ 'ਤੇ ਐਟਿਕ ਯੂਨਾਨੀ ਦੇ ਫੈਲਾਅ ਵਿੱਚ ਵੀ ਬਹੁਤ ਯੋਗਦਾਨ ਪਾਇਆ ਹੈ।

ਜੀਵਨ

ਗਾਰਜੀਆਸ ਲੈਂਟੀਨੀ ਵਿੱਚ ਪੈਦਾ ਹੋਇਆ ਸੀ ਜਿਹੜੀ ਕਿ ਸਿਸਿਲੀ ਦੀ ਇੱਕ ਯੂਨਾਨੀ ਕਲੋਨੀ ਸੀ, ਜਿਸਨੂੰ ਆਮ ਤੌਰ 'ਤੇ ਸਪਾਰਟਨ ਵਿਆਖਿਅਕਾਂ ਦਾ ਘਰ ਵੀ ਕਿਹਾ ਜਾਂਦਾ ਸੀ। ਇਹ ਜਾਣਕਾਰੀ ਮਿਲਦੀ ਹੈ ਕਿ ਗਾਰਜੀਆਸ ਦੇ ਪਿਤਾ ਦਾ ਨਾਮ ਚਾਰਮੰਤੀਦੇਸ ਸੀ ਅਤੇ ਉਸਦਾ ਇੱਕ ਭਰਾ ਸੀ ਜਿਸਦਾ ਨਾਮ ਹੇਰੋਡੀਕਸ ਸੀ, ਉਸਦੀ ਇੱਕ ਭੈਣ ਸੀ ਜਿਸਨੇ ਡੈਲਫੀ ਵਿੱਚ ਗਾਰਜੀਆਸ ਨੂੰ ਇੱਕ ਬੁੱਤ ਸਮਰਪਿਤ ਕੀਤਾ ਸੀ।

ਉਹ 427 ਈ.ਪੂ. ਵਿੱਚ ਲਗਭਗ 60 ਸਾਲਾਂ ਦਾ ਸੀ ਜਦੋਂ ਉਸਨੂੂੰ ਲੋਕਾਂ ਦੁਆਰਾ ਏਥਨਜ਼ ਭੇਜ ਦਿੱਤਾ ਗਿਆ ਸੀ। ਇਸ ਪਿੱਛੋਂ ਉਹ ਏਥਨਜ਼ ਵਿੱਚ ਹੀ ਰਹਿਣ ਲੱਗਾ ਕਿਉਂਕਿ ਉਸਨੂੰ ਉੱਥੇ ਬਹੁਤ ਪ੍ਰਸਿੱਧੀ ਮਿਲ ਗਈ ਸੀ ਅਤੇ ਇਸ ਤੋਂ ਇਲਾਵਾ ਉਸਨੂੰ ਉਸਦੇ ਪ੍ਰਦਰਸ਼ਨਾਂ ਅਤੇ ਵਿਖਿਆਨਾਂ ਦੇ ਕਾਰਨ ਲਾਭ ਵੀ ਹੋਣਾ ਸ਼ੁਰੂ ਹੋ ਗਿਆ ਸੀ। ਅਰਸਤੂ ਦੇ ਅਨੁਸਾਰ, ਉਸਦੇ ਵਿਦਿਆਰਥੀਆਂ ਵਿੱਚ ਆਈਸੋਕਰੇਟਸ ਸ਼ਾਮਿਲ ਸੀ। ਇਸ ਤੋਂ ਇਲਾਵਾ ਹੋਰਾਂ ਲੋਕਾਂ ਵੱਲੋਂ ਹੋਰ ਵਿਦਿਆਰਥੀਆਂ ਦੇ ਨਾਮ ਵੀ ਸ਼ਾਮਿਲ ਕੀਤੇ ਗਏ ਸਨ ਜਿਵੇਂ ਕਿ ਸੂਦਾ ਦੁਆਰਾ ਪੈਰੀਕਲਸ, ਪੋਲਸ ਅਤੇ ਆਲਸੀਦਮਸ ਅਤੇ ਦਿਓਜੇਨਸ ਲਾਏਰਤੀਅਸ ਦੁਆਰਾ ਐਂਤਿਸਥੀਨਸ ਦਾ ਨਾਮ ਦੱਸਿਆ ਗਿਆ ਹੈ।[8] ਫੀਲੋਸਟ੍ਰਾਟਸ ਦੇ ਅਨੁਸਾਰ ਮੈਂ ਸਮਝਦਾ ਹਾਂ ਕਿ ਉਸਨੇ ਬਹੁਤ ਸਾਰੇ ਪ੍ਰਸਿੱਧ ਲੋਕਾਂ ਦਾ ਧਿਆਨ ਖਿੱਚਿਆ ਜਿਹਨਾਂ ਵਿੱਚ ਕ੍ਰੀਟੀਅਸ ਅਤੇ ਆਲਸੀਬੀਆਦੇਸ ਸ਼ਾਮਿਲ ਸਨ, ਜਿਹੜੇ ਕਿ ਨੌਜਵਾਨ ਸਨ, ਅਤੇ ਥੂਸੀਡਾਈਡਸ ਅਤੇ ਪੈਰੀਕਲਸ ਜਿਹੜੇ ਕਿ ਬਜ਼ੁਰਗ ਸਨ। ਇਸ ਤੋਂ ਇਲਾਵਾ ਅਗਾਥਨ ਜਿਹੜਾ ਕਿ ਇੱਕ ਤਰਾਸਦੀ ਕਵੀ ਸੀ, ਉਸਦਾ ਮੁਰੀਦ ਸੀ ਅਤੇ ਉਸਦੇ ਛੰਦਾਂ ਵਿੱਚ ਗਾਰਜੀਆਸ ਦੀ ਝਲਕ ਵੀ ਮਿਲਦੀ ਹੈ।[9]

ਹਵਾਲੇ

ਬਾਹਰਲੇ ਲਿੰਕ