ਗੁਲਮੋਹਰ

'ਗੁਲਮੋਹਰ' (ਡੇਲੋਨਿਕਸ ਰੇਜੀਆ) ਦਾ ਰੁੱਖ ਦਰਮਿਆਨੇ ਤੋਂ ਵੱਡੇ ਆਕਾਰ ਵਾਲ਼ਾ ਹੁੰਦਾ ਹੈ। ਇਸ ਦੀਆਂ ਟਹਿਣੀਆ ਵਿਰਲੀਆ, ਪਰ ਸੋਹਣਾ ਛੱਤਰੀਨੁਮਾ ਛਤਰ ਬਣਾਉਦੀਆਂ ਹਨ। ਗੁਲਮੋਹਰ ਨੂੰ ਫੁੱਲ ਅਕਸਰ ਅਪ੍ਰੈਲ ਤੋਂ ਜੂਨ ਤੱਕ ਲਗਦੇ ਹਨ।ਕਈ ਵਾਰੀ ਬਰਸਾਤ ਤੋ ਬਾਅਦ ਫੁੱਲ ਲਗਦੇ ਹਨ। ਅੱਗ ਵਰਗੇ ਲਾਲ ਤੋਂ ਕਿਰਮਚੀ ਲਾਲ ਨਰੰਗੀ ਜਿਹੇ ਰੰਗ ਦੇ ਹੁੰਦੇ ਹਨ। ਕਹਿੰਦੇ ਹਨ ਕਿ ਪੁਰਤਗਾਲੀਆਂ ਨੇ ਪਹਿਲੀ ਵਾਰ ਗੁਲਮੋਹਰ ਨੂੰ 'ਮੈਡਗਾਸਕਰ(ਮਾਦਾਗਾਸਕਰ)' ਵਿੱਚ ਵੇਖਿਆ।

ਨਵੀਂ ਦਿੱਲੀ ਵਿੱਚ 'ਮਈ' ਵਿੱਚ ਖਿੜੀਆਂ ਗੁਲਮੋਹਰ ਦੇ ਫੁੱਲਾਂ ਦੀ ਟਹਿਣੀਆਂ

ਨਾਮ

ਵਿਗਿਆਨਕ ਨਾਂ 'ਡੇਲੋਨਿਕਸ ਰੇਜੀਆ' ਵਾਲ਼ੇ ਗੁਲਮੋਹਰ ਨੂੰ 'ਰਾਇਲ ਪੋਸ਼ੀਆਨਾ' ਜਾਂ 'ਫ਼ਲੇਮ ਟ੍ਰੀ' ਕਹਿੰਦੇ ਹਨ। ਫ਼ਰਾਂਸੀਸੀ 'ਸ੍ਵਰਗ ਦਾ ਫੁੱਲ' ਦੇ ਨਾਂ ਨਾਲ ਜਾਣਦੇ ਹਨ। ਸੰਸਕ੍ਰਿਤ ਵਿੱਚ 'ਰਾਜ ਆਭਰਣ' ਹੈ। ਪੱਛਮੀ ਬੰਗਾਲ, ਓਡੀਸ਼ਾ ਅਤੇ ਬੰਗਲਾਦੇਸ਼ ਇਸਨੂੰ 'ਕ੍ਰਿਸ਼ਨਾਚੁਰਾ' ਕਿਹਾ ਜਾਂਦਾ ਹੈ।

ਵੰਡ

ਗੁਲਮੋਹਰ ਦਾ ਤਣਾ
ਗੌਰਡਨਵੇਲ, ਕ਼ਿਊਨਜ-ਲੈਂਡ(ਆਸਟ੍ਰੇਲੀਆ) 'ਚ ਗੁਲਮੋਹਰ ਦੇ ਰੁੱਖ ਦੀ ਤਸਵੀਰ

'ਗੁਲਮੋਹਰ' "ਮੈਡਾਸਾਗਰ" ਦੇ ਸੁੱਕੇ ਜੰਗਲ 'ਚ ਖ਼ਾਸ ਤੌਰ 'ਤੇ ਹੁੰਦਾ ਹੈ, ਪਰ ਖੰਡੀ ਤੇ ਉਪ-ਖੰਡੀ ਖੇਤਰਾਂ ਰਾਹੀਂ ਸੰਸਾਰ ਭਰ 'ਚ ਮਸ਼ਹੂਰ ਹੋਇਆ। ਜੰਗਲੀ ਖੇਤਰਾਂ 'ਚ ਇਹ ਜਾਤੀ ਖ਼ਤਰੇ ਤੋਂ ਬਾਹਰ ਹੈ, ਚਾਹੇ ਇਹ ਸੰਸਾਰ ਭਰ 'ਚ ਪਾਇਆ ਜਾਂਦਾ ਹੈ।

ਕੁਦਰਤੀ ਤੌਰ 'ਤੇ ਵਿਭਿੰਨਤਾ 'ਫਲਾਵੀਦਾ'(ਬੰਗਾਲੀ: ਰਾਧਚੁਰਾ) ਵਿੱਚ ਪੀਲ਼ੇ ਫੁੱਲ ਹਨ।[1]

'ਡਿਲੋਨਿਸ ਰਿਗਿਆ ਵਰ' ਜਾਂ 'ਫ਼ਲਾਵੀਦਾ' ਨਾਂ ਦੀ ਗੁਲਮੋਹਰ ਦੀ ਵਿਲੱਖਣ ਕਿਸਮ, ਜਿਸ ਨੂੰ 'ਪੀਲੇ਼ ਫੁੱਲ' ਲੱਗਦੇ ਹਨ।

ਇਹ ਸੈਂਟ ਕਿਟਸ ਅਤੇ ਨੇਵੀਸ ਦਾ ਕੌਮੀ ਫੁੱਲ ਵੀ ਹੈ।[2] ਸੰਗੀਤ ਦੀ ਦੁਨੀਆ 'ਚ 'ਪੌਨੀਸੀਆਨਾ' ਗੀਤ ਕਿਊਬਾ ਵਿੱਚ ਇਸ ਰੁੱਖ ਦੀ ਮੌਜੂਦਗੀ ਤੋਂ ਪ੍ਰੇਰਿਤ ਹੋਇਆ ਸੀ। ਗੁਲਮੋਹਰ ਬ੍ਰਿਸਬੇਨ, ਆਸਟ੍ਰੇਲੀਆ ਦੇ ਉਪਨਗਰਾਂ ਵਿੱਚ ਗਲ਼ੀਆਂ 'ਚ ਪ੍ਰਸਿੱਧ ਰੁੱਖ ਹੈ। ਭਾਰਤ ਵਿੱਚ ਦੋ ਸੌ ਸਾਲਾਂ ਤੋਂ ਜਾਣਿਆ ਜਾਂਦਾ ਹੈ, ਇਸਨੂੰ ਮਈ-ਫੁੱਲ ਦਾ ਰੁੱਖ, ਗੁੱਲਮੋਹਰ ਜਾਂ ਗੁੱਲ ਮੁਹਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।[3] ਭਾਰਤ ਤੋਂ ਇਲਾਵਾ ਯੂਗਾਂਡਾ, ਨਾਈਜੀਰੀਆ, ਸ੍ਰੀ ਲੰਕਾ, ਮੈਕਸੀਕੋ, ਆਸਟ੍ਰੇਲੀਆ ਅਤੇ ਅਮਰੀਕਾ ਵਿੱਚ ਫਲੋਰੀਡਾ ਤੇ ਬਰਾਜ਼ੀਲ ਵਿੱਚ ਖ਼ੂਬ ਪਾਇਆ ਜਾਂਦਾ ਹੈ।

ਫਲਣ ਦੀ ਰੁੱਤ

ਗੁਲਮੋਹਰ ਦੇ ਭਰੀ ਗਰਮੀਆਂ ਵਿੱਚ ਪੱਤੀਆਂ ਤਾਂ ਬਹੁਤ ਘੱਟ ਹੁੰਦੀਆਂ ਹਨ, ਪਰ ਫੁੱਲ ਗਿਣੇ ਨਹੀਂ ਜਾਂਦੇ। ਇਹ ਭਾਰਤ ਦੇ ਗ਼ਰਮ ਤੇ ਨਮੀ ਵਾਲ਼ੇ ਥਾਵਾਂ ਤੇ ਪਾਇਆ ਜਾਂਦਾ ਹੈ। ਫੁੱਲਾਂ ਦਾ ਪਰਾਗੀਕਰਨ ਜ਼ਿਆਦਾ ਕਰਕੇ ਪੰਛੀਆਂ ਦੁਆਰਾ ਹੁੰਦਾ ਹੈ। ਸੁੱਕੀ ਸਖ਼ਤ ਜ਼ਮੀਨ ਵਿੱਚ ਫੈਲੇ ਹੋਏ ਝਾੜ ਵਾਲੇ ਦਰੱਖਤ ਤੇ ਪਹਿਲਾ ਫੁੱਲ ਖਿਲਣ ਦੇ ਇੱਕ ਹਫ਼ਤੇ ਅੰਦਰ ਸਾਰਾ ਪੇੜ ਫੁੱਲਾਂ ਨਾਲ ਭਰ ਜਾਂਦਾ ਹੈ। ਫੁੱਲ ਲਾਲ, ਨਾਰੰਗੀ ਜਾਂ ਪੀਲੇ ਰੰਗ ਦੇ ਵੀ ਹੁੰਦੇ ਹਨ।

ਤਸਵੀਰਾਂ

ਫੁੱਲ ਦੀਆਂ ਵੱਖ-ਵੱਖ ਪੜਾਅ ਦੀਆਂ ਤਸਵੀਰਾਂ
ਨੇੜਿਓਂ ਖਿੱਚੀ ਪੱਤਿਆਂ ਦੀ ਤਸਵੀਰ
ਛੇ ਦਿਨ ਪਾਣੀ ਵਿੱਚ ਰੱਖਣ ਪਿੱਛੋਂ ਫਲੀ ਵਾਲ਼ੇ ਬੀਜ
ਬਾਂਦਰ ਦੀ 'Bonnet macaque' ਨਸਲ ਦਾ ਜਾਨਵਰ ਫੁੱਲ ਖਾ ਰਿਹਾ ਹੈ

ਹਵਾਲਾ