ਜੇਮਜ਼ ਜੋਆਇਸ

ਜੇਮਜ਼ ਔਗਸਤੀਨ ਐਲੋਇਸੀਅਸ ਜੋਆਇਸ (ਅੰਗਰੇਜ਼ੀ: James Augustine Aloysius Joyce; 2 ਫਰਵਰੀ 1882 – 13 ਜਨਵਰੀ 1941) ਇੱਕ ਆਇਰਿਸ਼ ਨਾਵਲਕਾਰ ਅਤੇ ਕਵੀ ਸੀ। ਇਸਨੂੰ 20ਵੀਂ ਸਦੀ ਦੇ ਆਧੁਨਿਕ ਪ੍ਰਯੋਗਵਾਦੀ ਲੇਖਕਾਂ ਵਿੱਚੋਂ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸਨੂੰ ਇਸਦੇ ਨਾਵਲ ਯੂਲੀਸੱਸ (ਨਾਵਲ) ਲਈ ਜਾਣਿਆ ਜਾਂਦਾ ਹੈ।

ਜੇਮਜ਼ ਜੋਆਇਸ
ਜੇਮਜ਼ ਜੋਆਇਸ 1915 ਵਿੱਚ ਪੂਰਾ ਨਾਮ: ਜੇਮਜ਼ ਔਗਸਤੀਨ ਐਲੋਇਸੀਅਸ ਜੋਆਇਸ
ਜੇਮਜ਼ ਜੋਆਇਸ 1915 ਵਿੱਚ
ਪੂਰਾ ਨਾਮ: ਜੇਮਜ਼ ਔਗਸਤੀਨ ਐਲੋਇਸੀਅਸ ਜੋਆਇਸ
ਜਨਮ(1882-02-02)2 ਫਰਵਰੀ 1882
ਡਬਲਿਨ, ਆਇਰਲੈਂਡ
ਮੌਤ13 ਜਨਵਰੀ 1941(1941-01-13) (ਉਮਰ 58)
ਜਿਊਰਿਚ,
ਰਾਸ਼ਟਰੀਅਤਾਆਇਰਸ਼
ਸਾਹਿਤਕ ਲਹਿਰਐਂਗਲੋ ਮਾਡਰਨਿਜਮ
ਦਸਤਖ਼ਤ
ਵੈੱਬਸਾਈਟ
http://www.jamesjoyce.ie/

ਮੁਢਲਾ ਜੀਵਨ

ਜੋਆਇਸ ਦਾ ਜਨਮ ਅਤੇ ਬਪਤਿਸਮਾ ਸਰਟੀਫਿਕੇਟ

ਜੋਆਇਸ ਦਾ ਜਨਮ 2 ਫਰਵਰੀ 1882 ਨੂੰ ਆਇਰਲੈਂਡ ਦੇ 41 ਬ੍ਰਾਈਟਨ ਸਕੁਏਰ, ਰਥਗਰ, ਡਬਲਿਨ ਵਿਖੇ ਹੋਇਆ ਸੀ।[1] ਜੌਇਸ ਦਾ ਪਿਤਾ ਜੌਹਨ ਸਟੈਨਿਸਲਾਸ ਜੋਇਸ ਅਤੇ ਉਸਦੀ ਮਾਤਾ ਮੈਰੀ ਜੇਨ "ਮੇਯ" ਮੁਰੇ ਸੀ। ਉਹ ਜ਼ਿੰਦਾ ਰਹੇ 10 ਭੈਣਾਂ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ; ਦੋ ਦੀ ਟਾਈਫਾਈਡ ਨਾਲ ਮੌਤ ਹੋ ਗਈ ਸੀ। ਜੇਮਜ਼ ਨੂੰ 5 ਫਰਵਰੀ 1882 ਨੂੰ ਨੇੜਲੇ ਸੇਂਟ ਜੋਸਫ਼ ਚਰਚ ਵਿੱਚ ਆਇਰਲੈਂਡ ਵਿੱਚ ਕੈਥੋਲਿਕ ਚਰਚ ਦੇ ਰੀਤੀ ਰਿਵਾਜ ਅਨੁਸਾਰ ਬਪਤਿਸਮਾ ਦਿੱਤਾ ਸੀ। ਜੋਆਇਸ ਦੇ ਧਰਮ-ਮਾਪੇ, ਫਿਲਿਪ ਅਤੇ ਏਲੇਨ ਮੈਕਕੈਨ ਸਨ।

ਜੌਹਨ ਸਟੈਨਿਸਲਾਸ ਜੋਇਸ ਦਾ ਪਰਿਵਾਰ ਫਰਮੌਏ ਤੋਂ ਕਾਉਂਟੀ ਕਾੱਰਕ ਤੋਂ ਆਇਆ ਸੀ, ਅਤੇ ਇਸਦੇ ਕੋਲ ਇੱਕ ਛੋਟਾ ਜਿਹਾ ਨਮਕ ਅਤੇ ਚੂਨਾ ਦਾ ਕਾਰੋਬਾਰ ਸੀ। ਜੋਇਸ ਦੇ ਨਾਨਾ, ਜੇਮਜ਼ ਔਗਸਟੀਨ ਜੋਇਸ ਨੇ, ਇੱਕ ਕਾਰਕ ਐਲਡਰਮੈਨ (ਕੌਂਸਲਰ), ਜੋਨ ਓਕਨੈਲ ਦੀ ਧੀ, ਐਲਨ ਓਕਨੈਲ ਨਾਲ ਵਿਆਹ ਕੀਤਾ ਸੀ। ਜੋਨ ਓਕਨੈਲ ਕਾਰਕ ਸਿਟੀ ਵਿੱਚ ਇੱਕ ਛੋਟੇ ਜਿਹੇ ਕਾਰੋਬਾਰ ਅਤੇ ਹੋਰ ਸੰਪੱਤੀਆਂ ਦਾ ਮਾਲਕ ਸੀ। ਐਲਨ ਦਾ ਪਰਿਵਾਰ ਡੈਨੀਅਲ ਓ'ਕਨੈਲ, "ਦਿ ਲਿਬਰੇਟਰ" ਨਾਲ ਰਿਸ਼ਤੇਦਾਰੀ ਦਾ ਦਾਅਵਾ ਕਰਦਾ ਸੀ।[2] The Joyce family's purported ancestor, Seán Mór Seoighe (fl. 1680) was a stonemason from Connemara.[3]

ਜੋਆਇਸਜ ਛੇ ਸਾਲ ਦੀ ਉਮਰ ਵਿੱਚ, 1888

1887 ਵਿੱਚ ਉਸਦੇ ਪਿਤਾ ਨੂੰ ਡਬਲਿਨ ਕਾਰਪੋਰੇਸ਼ਨ ਨੇ ਰੇਟ ਕੁਲੈਕਟਰ ਨਿਯੁਕਤ ਕੀਤਾ ਸੀ; ਬਾਅਦ ਵਿੱਚ ਇਹ ਪਰਿਵਾਰ ਨਾਲ ਲੱਗਦੇ ਛੋਟੇ ਜਿਹੇ ਫੈਸ਼ਨੇਬਲ ਕਸਬੇ ਬਰੇ ਵਿੱਚ ਚਲਾ ਗਿਆ,ਜੋ ਡਬਲਿਨ ਤੋਂ 12 ਮੀਲ ਦੂਰ ਸੀ। ਇਸ ਸਮੇਂ ਦੇ ਆਸ ਪਾਸ ਜੌਇਸ ਉੱਤੇ ਇੱਕ ਕੁੱਤੇ ਨੇ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਉਮਰ ਭਰ ਲਈ ਸਾਈਨੋਫੋਬੀਆ (ਕੁੱਤਿਆਂ ਤੋਂ ਡਰਨ ਦਾ ਮਨੋਰੋਗ) ਹੋ ਗਿਆ। ਉਹ ਐਸਟਰਾਫੋਬੀਆ (ਬਿਜਲੀ-ਤੂਫ਼ਾਨ ਤੋਂ ਡਰਨ ਦਾ ਮਨੋਰੋਗ) ਤੋਂ ਵੀ ਪੀੜਤ ਸੀ; ਇੱਕ ਅੰਧਵਿਸ਼ਵਾਸੀ ਆਂਟ ਨੇ ਬਿਜਲਈ-ਤੂਫ਼ਾਨ ਨੂੰ ਰੱਬ ਦੇ ਕ੍ਰੋਧ ਦੀ ਨਿਸ਼ਾਨੀ ਦੱਸਿਆ ਸੀ।[4]

1891 ਵਿੱਚ ਜੋਆਇਸ ਨੇ ਚਾਰਲਸ ਸਟੀਵਰਟ ਪਾਰਨੇਲ ਦੀ ਮੌਤ 'ਤੇ ਇੱਕ ਕਵਿਤਾ ਲਿਖੀ। ਉਸ ਦਾ ਪਿਤਾ ਕੈਥੋਲਿਕ ਚਰਚ, ਆਇਰਿਸ਼ ਹੋਮ ਰੂਲ ਪਾਰਟੀ ਅਤੇ ਬ੍ਰਿਟਿਸ਼ ਲਿਬਰਲ ਪਾਰਟੀ ਦੁਆਰਾ ਪਾਰਨੇਲ ਦੇ ਇਲਾਜ ਤੇ ਨਾਰਾਜ਼ ਸੀ ਅਤੇ ਇਸ ਦੇਨਤੀਜੇ ਵਜੋਂ ਆਇਰਲੈਂਡ ਨੂੰ ਦੇਸ਼ ਭੂਮੀ ਹਾਸਲ ਕਰਨ ਵਿੱਚ ਅਸਫਲਤਾ ਮਿਲੀ ਸੀ। ਆਇਰਲੈਂਡ ਲਈ ਨਿਯਮ. ਆਇਰਿਸ਼ ਪਾਰਟੀ ਨੇ ਪਾਰਨੇਲ ਨੂੰ ਲੀਡਰਸ਼ਿਪ ਤੋਂ ਹਟਾ ਦਿੱਤਾ ਸੀ। ਪਰ ਦੇਸ਼ ਭੂਮੀ ਨੂੰ ਰੋਕਣ ਲਈ ਬ੍ਰਿਟਿਸ਼ ਕੰਜ਼ਰਵੇਟਿਵ ਪਾਰਟੀ ਨਾਲ ਸਹਿਯੋਗੀ ਬਣਨ ਵਿੱਚ ਵੈਟੀਕਨ ਦੀ ਭੂਮਿਕਾ ਨੇ ਜੋਆਇਸ 'ਤੇ ਸਥਾਈ ਪ੍ਰਭਾਵ ਛੱਡਿਆ।[5] ਬਜ਼ੁਰਗ ਜੋਇਸ ਨੇ ਕਵਿਤਾ ਛਾਪੀ ਅਤੇ ਇੱਕ ਹਿੱਸਾ ਵੈਟੀਕਨ ਲਾਇਬ੍ਰੇਰੀ ਨੂੰ ਭੇਜਿਆ। ਨਵੰਬਰ ਵਿਚ, ਜੌਨ ਜੋਆਇਸ ਸਟੱਬਜ਼ 'ਗਜ਼ਟ(ਦਿਵਾਲੀਆਪਨਾਂ ਦੇ ਪ੍ਰਕਾਸ਼ਕ) ਵਿੱਚ ਦਾਖਲ ਕੀਤਾ ਗਿਆ ਸੀ ਅਤੇ ਕੰਮ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। 1893 ਵਿਚ, ਜੌਨ ਜੋਆਇਸ ਨੂੰ ਪੈਨਸ਼ਨ ਲਾ ਕੇ ਬਰਖਾਸਤ ਕਰ ਦਿੱਤਾ ਗਿਆ, ਜਿਸ ਨਾਲ ਪਰਿਵਾਰ ਦੀ ਗ਼ਰੀਬੀ ਵੱਲ ਵਧਣ ਦੀ ਸ਼ੁਰੂਆਤ ਹੋ ਗਈ। ਉਸ ਦੇ ਪੀਣ ਦੀ ਆਦਤ ਅਤੇ ਵਿੱਤੀ ਪ੍ਰਬੰਧਾਂ ਦੀ ਗੜਬੜ ਗ਼ਰੀਬੀ ਦੇ ਵੱਡੇ ਕਾਰਨ ਸਨ।[6]

ਜੋਆਇਸ ਨੇ ਆਪਣੀ ਪੜ੍ਹਾਈ, ਯਿਸੂ ਸੁਸਾਇਟੀ ਦੇ ਬੋਰਡਿੰਗ ਸਕੂਲਤੋਂ 1888 ਵਿੱਚ ਸ਼ੁਰੂ ਕੀਤੀ ਸੀ ਪਰ 1892 ਵਿੱਚ ਉਸ ਨੂੰ ਇਹ ਸੰਸਥਾ ਛੱਡਣੀ ਪਈ ਸੀ ਕਿਉਂਕਿ ਉਸ ਦਾ ਪਿਤਾ ਫੀਸ ਨਹੀਂ ਦੇ ਸਕਦਾ ਸੀ। ਫਿਰ ਜੋਆਇਸ ਘਰ ਵਿੱਚ ਪੜ੍ਹਿਆ ਅਤੇ ਥੋੜ੍ਹਾ ਚਿਰ ਉੱਤਰੀ ਰਿਚਮੰਡ ਸਟ੍ਰੀਟ, ਡਬਲਿਨ ਵਿਖੇ ਕ੍ਰਿਸ਼ਚੀਅਨ ਬ੍ਰਦਰਜ਼ ਓ'ਕਾੱਨਲ ਸਕੂਲ ਵਿੱਚ ਪੜ੍ਹਿਆ। ਇਰ ਉਸ ਨੂੰ 1893 ਵਿੱਚ ਇਸਾਈਆਂ ਦੇ ਡਬਲਿਨ ਸਕੂਲ, ਬੈਲਵੇਡਰ ਕਾਲਜ ਵਿੱਚ ਜਗ੍ਹਾ ਮਿਲ ਗਈ ਸੀ। ਇਹ ਉਸ ਦੇ ਪਿਤਾ ਦੀ ਇੱਕ ਪਾਦਰੀ, ਜੌਨ ਕੌਮੀ ਨਾਲ ਮੁਲਾਕਾਤ ਦਾ ਇੱਕ ਸਬੱਬ ਬਣਨ ਦੇ ਕਾਰਨ ਸੰਭਵ ਹੋਇਆ। ਪਾਦਰੀ ਪਰਿਵਾਰ ਨੂੰ ਜਾਣਦਾ ਸੀ ਅਤੇ ਜੋਆਇਸ ਦੀ ਕਾਲਜ ਫੀਸ ਵਿੱਚ ਕਟੌਤੀ ਦਿੱਤੀ ਗਈ ਸੀ।[7] 1895 ਵਿੱਚ 13 ਸਾਲਾਂ ਦੀ ਉਮਰ ਵਿੱਚ ਜੋਆਇਸ ਨੂੰ ਬੈਲਵਡੇਅਰ ਵਿਖੇ ਉਸ ਦੇ ਸਾਥੀਆਂ ਨੇ 'ਸੋਡੈਲਿਟੀ ਆਫ਼ ਆਵਰ ਲੇਡੀ' ਵਿੱਚ ਸ਼ਾਮਲ ਹੋਣ ਲਈ ਚੁਣ ਲਿਆ ਸੀ।[8] ਥੌਮਸ ਐਕਿਨਸ ਦੇ ਫ਼ਲਸਫ਼ੇ ਨੇ ਉਸਦੀ ਜ਼ਿੰਦਗੀ ਦੇ ਬਹੁਤੇ ਸਮੇਂ ਦੌਰਾਨ ਉਸ ਉੱਤੇ ਤਕੜਾ ਪ੍ਰਭਾਵ ਪਾਉਂਦਾ ਰਿਹਾ।[9]

ਮੁੱਖ ਰਚਨਾਵਾਂ

ਯੂਲੀਸਸ

Dubliners, 1914

ਏ ਪੋਰਟਰੇਟ ਆਫ਼ ਦੀ ਦ ਆਰਟਿਸਟ ਐਜ ਏ ਯੰਗਮੈਨ