ਦੰਦ ਖੰਡ ਤਟ

ਦੰਦ ਖੰਡ ਤਟ (ਆਇਵਰੀ ਕੋਸਟ) ਜਾਂ ਕੋਤ ਡਿਵੋਆਰ, ਅਧਿਕਾਰਕ ਤੌਰ 'ਤੇ ਕੋਤ ਡਿਵੋਆਰ ਦਾ ਗਣਰਾਜ (ਫ਼ਰਾਂਸੀਸੀ: République de Côte d'Ivoire), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦਾ ਖੇਤਰਫਲ 322,462 ਵਰਗ ਕਿ. ਮੀ. ਹੈ ਅਤੇ ਇਸ ਦੀਆਂ ਹੱਦਾਂ ਲਿਬੇਰੀਆ, ਗਿਨੀ, ਮਾਲੀ, ਬੁਰਕੀਨਾ ਫ਼ਾਸੋ ਅਤੇ ਘਾਨਾ ਨਾਲ ਲੱਗਦੀਆਂ ਹਨ; ਦੱਖਣੀ ਹੱਦ ਗਿਨੀ ਦੀ ਖਾੜੀ ਨਾਲ ਲੱਗਦੀ ਹੈ। 1998 ਵਿੱਚ ਦੇਸ਼ ਦੀ ਅਬਾਦੀ 15,366,672[4] ਸੀ ਅਤੇ 2009 ਦੇ ਅੰਦਾਜ਼ੇ ਮੁਤਾਬਕ 20,617,068[1]। 1975 ਦੀ ਪਹਿਲੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ਦੀ ਅਬਾਦੀ 67 ਲੱਖ[5] ਸੀ।

ਕੋਤ ਡਿਵੋਆਰ ਦਾ ਗਣਰਾਜ
[République de Côte d'Ivoire] Error: {{Lang}}: text has italic markup (help)
Flag of ਆਇਵਰੀ ਕੋਸਟ
Coat of arms of ਆਇਵਰੀ ਕੋਸਟ
ਝੰਡਾਹਥਿਆਰਾਂ ਦੀ ਮੋਹਰ
ਮਾਟੋ: [Union – Discipline – Travail] Error: {{Lang}}: text has italic markup (help)
(ਫ਼ਰਾਂਸੀਸੀ: ਏਕਤਾ – ਅਨੁਸ਼ਾਸਨ – ਕਿਰਤ)
ਐਨਥਮ: "L'Abidjanaise"
ਅਫ਼ਰੀਕੀ ਸੰਘ ਵਿੱਚ ਆਇਵਰੀ ਕੋਸਟ ਦੀ ਸਥਿਤੀ
ਅਫ਼ਰੀਕੀ ਸੰਘ ਵਿੱਚ ਆਇਵਰੀ ਕੋਸਟ ਦੀ ਸਥਿਤੀ
ਰਾਜਧਾਨੀਯਾਮੂਸੂਕਰੋ
ਸਭ ਤੋਂ ਵੱਡਾ ਸ਼ਹਿਰਅਬਿਜਾਨ
ਅਧਿਕਾਰਤ ਭਾਸ਼ਾਵਾਂਫ਼੍ਰਾਂਸੀਸੀ
ਸਥਾਨਕ ਭਾਸ਼ਾਵਾਂਦਿਊਲਾ, ਬਾਊਲੇ, ਦਾਨ, ਆਨਯਿਨ and ਸੇਬਾਰਾ ਸੇਨੂਫ਼ੋ ਅਤੇ ਹੋਰ
ਨਸਲੀ ਸਮੂਹ
(1998)
ਅਕਨ 42.1%
ਵੋਲਟੇਕ ਜਾਂ ਗੁਰ 17.6%
ਉੱਤਰੀ ਮਾਂਡ 16.5%
ਕ੍ਰੂਸ 11%
ਦੱਖਣੀ ਮਾਂਡ 10%
ਹੋਰ 2.8%
(ਨਾਲ ਹੀ 130,000 ਲਿਬਨਾਨੀ
and 14,000 ਫ਼੍ਰਾਂਸੀਸੀ)
ਵਸਨੀਕੀ ਨਾਮਆਇਵਰੀ/ਆਇਵਰਿਆਈ
ਸਰਕਾਰਰਾਸ਼ਟਰਪਤੀ ਪ੍ਰਧਾਨ ਗਣਰਾਜ
ਅਲਾਸਾਨ ਊਆਤਾਰਾ
ਜਾਨੋ ਅਊਸੂ-ਕੂਆਦੀਓ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼੍ਰਾਂਸ ਤੋਂ
7 ਅਗਸਤ 1960
ਖੇਤਰ
• ਕੁੱਲ
322,463 km2 (124,504 sq mi) (69ਵਾਂ)
• ਜਲ (%)
1.4[1]
ਆਬਾਦੀ
• 2009 ਅਨੁਮਾਨ
20,617,068[1] (56ਵਾਂ)
• 1998 ਜਨਗਣਨਾ
15,366,672
• ਘਣਤਾ
63.9/km2 (165.5/sq mi) (139ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$36.068 ਬਿਲੀਅਨ[2]
• ਪ੍ਰਤੀ ਵਿਅਕਤੀ
$1,589[2]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$24.096 ਬਿਲੀਅਨ[2]
• ਪ੍ਰਤੀ ਵਿਅਕਤੀ
$1,062[2]
ਗਿਨੀ (2002)44.6
ਮੱਧਮ
ਐੱਚਡੀਆਈ (2011)Decrease 0.400[3]
Error: Invalid HDI value · 170ਵਾਂ
ਮੁਦਰਾਪੱਛਮੀ ਅਫ਼ਰੀਕੀ ਸੀ. ਐੱਫ਼. ਏ. ਫ਼੍ਰੈਂਕ (XOF)
ਸਮਾਂ ਖੇਤਰUTC+0 (GMT)
• ਗਰਮੀਆਂ (DST)
UTC+0 (not observed)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ225
ਇੰਟਰਨੈੱਟ ਟੀਐਲਡੀ.ci
a ਇਸ ਦੇਸ਼ ਦੇ ਅੰਦਾਜ਼ੇ ਏਡਜ਼ ਕਾਰਨ ਵਧੀਕੀ ਮੌਤ-ਦਰ ਨੂੰ ਵੀ ਵਿਚਾਰਦੇ ਹਨ; ਇਸ ਦਾ ਨਤੀਜਾ ਉਮੀਦ ਨਾਲੋਂ ਘੱਟ ਅਬਾਦੀ ਦਿਖਾਏ ਜਾਣਾ ਹੋ ਸਕਦਾ ਹੈ।

ਯੂਰਪੀਆਂ ਦੀ ਬਸਤੀ ਬਣਨ ਤੋਂ ਪਹਿਲਾਂ ਇਹ ਬਹੁਤ ਸਾਰੇ ਪ੍ਰਦੇਸ਼ਾਂ ਦੀ ਭੂਮੀ ਸੀ ਜਿਵੇਂ ਕਿ ਗਿਆਮਨ, ਕੋਂਗ ਸਾਮਰਾਜ ਅਤੇ ਬਾਊਲੇ। ਐਂਦੇਨੀਏ ਅਤੇ ਸਾਨਵੀ ਦੋ ਅਜਿਹੀਆਂ ਸਲਤਨਤਾਂ ਸਨ ਜੋ ਫ਼੍ਰਾਂਸੀਸੀ ਬਸਤੀਵਾਦ ਸਮੇਂ ਦੌਰਾਨ ਅਤੇ ਸੁਤੰਤਰਤਾ ਪਿੱਛੋਂ ਆਪਣੀ ਅਲੱਗ ਪਹਿਚਾਣ ਬਣਾਉਣ ਲਈ ਯਤਨਸ਼ੀਲ ਰਹੀਆਂ[6]। 1843-1844 ਦੀ ਇੱਕ ਸੰਧੀ ਨੇ ਫ਼੍ਰਾਂਸ ਨੂੰ ਦੇਸ਼ ਦੇ ਰੱਖਿਅਕ ਦਾ ਦਰਜਾ ਦਿੱਤਾ ਅਤੇ 1893 ਵਿੱਚ ਯੂਰਪੀ ਦੇਸ਼ਾਂ ਦੀ ਅਫ਼ਰੀਕੀ ਧੱਕਾ-ਮੁੱਕੀ ਦੌਰਾਨ ਇਹ ਫ਼੍ਰਾਂਸ ਦੀ ਬਸਤੀ ਬਣ ਗਿਆ। ਇਸਨੂੰ ਅਜ਼ਾਦੀ 7 ਅਗਸਤ, 1960 ਵਿੱਚ ਮਿਲੀ। 1960 ਤੋਂ 1993 ਤੱਕ ਦੇਸ਼ ਦੀ ਅਗਵਾਈ ਫ਼ੇਲੀ ਹੂਫ਼ੂਏ-ਬਵਾਨੀ ਨੇ ਕੀਤੀ। ਇਸਨੇ ਆਪਣੇ ਪੱਛਮੀ ਅਫ਼ਰੀਕੀ ਗੁਆਂਢੀਆਂ ਅਤੇ ਨਾਲ ਹੀ ਨਾਲ ਪੱਛਮ, ਉਚੇਚੇ ਤੌਰ 'ਤੇ ਫ਼੍ਰਾਂਸ ਨਾਲ ਨਜਦੀਕੀ ਸਿਆਸੀ ਅਤੇ ਆਰਥਕ ਸਬੰਧ ਬਣਾ ਕੇ ਰੱਖੇ। ਹੂਫ਼ੂਏ-ਬਵਾਨੀ ਦੇ ਸ਼ਾਸਨ ਤੋਂ ਬਾਅਦ ਦੇਸ਼ ਨੇ 1999 ਵਿੱਚ ਇੱਕ ਤਖਤਾ-ਪਲਟੀ ਅਤੇ ਇੱਕ ਸਿਵਲ ਯੁੱਧ, ਜੋ 2002 ਵਿੱਚ ਸ਼ੁਰੂ ਹੋਇਆ, ਨੂੰ ਸਹਿਣ ਕੀਤਾ ਹੈ[7]। ਸਰਕਾਰ ਅਤੇ ਬਾਗੀਆਂ ਵਿਚਕਾਰ ਹੋਏ ਸਿਆਸੀ ਸਮਝੌਤੇ ਮਗਰੋਂ ਮੁੜ ਅਮਨ ਪਰਤਿਆ ਹੈ।[8]

ਆਇਵਰੀ ਕੋਸਟ ਇੱਕ ਗਣਰਾਜ ਹੈ ਜਿੱਥੇ ਜਿਆਦਾ ਪ੍ਰਬੰਧਕੀ ਤਾਕਤਾਂ ਰਾਸ਼ਟਰਪਤੀ ਦੇ ਹੱਥ ਹਨ। ਇਸ ਦੀ ਕਨੂੰਨੀ ਰਾਜਧਾਨੀ ਯਾਮੂਸੂਕਰੋ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਅਬਿਜਾਨ ਦਾ ਬੰਦਰਗਾਹੀ ਸ਼ਹਿਰ ਹੈ। ਦੇਸ਼ 19 ਖੇਤਰਾਂ ਅਤੇ 81 ਵਿਭਾਗਾਂ 'ਚ ਵੰਡਿਆ ਹੋਇਆ ਹੈ। ਇਹ ਇਸਲਾਮੀ ਸਹਿਕਾਰਤਾ ਸੰਗਠਨ, ਅਫ਼ਰੀਕੀ ਸੰਘ, ਲਾ ਫ਼੍ਰਾਂਕੋਫ਼ੋਨੀ, ਲਾਤੀਨੀ ਸੰਘ, ਪੱਛਮੀ ਅਫ਼ਰੀਕੀ ਦੇਸ਼ਾਂ ਦਾ ਆਰਥਕ ਭਾਈਚਾਰਾ ਅਤੇ ਦੱਖਣੀ ਅੰਧ ਅਮਨ ਅਤੇ ਸਹਿਯੋਗ ਜੋਨ ਦਾ ਮੈਂਬਰ ਹੈ। ਕਾਫ਼ੀ ਅਤੇ ਕੋਕੋ ਦੀ ਪੈਦਾਵਾਰ ਬਦੌਲਤ ਇਹ ਦੇਸ਼ 1960 ਅਤੇ 1970 ਦੇ ਦਹਾਕਿਆਂ ਵਿੱਚ ਪੱਛਮੀ ਅਫ਼ਰੀਕਾ ਦਾ ਪ੍ਰਮੁੱਖ ਆਰਥਕ ਕੇਂਦਰ ਸੀ।

ਤਸਵੀਰਾਂ

ਹਵਾਲੇ