ਪੂਨੇ

ਮਹਾਂਰਾਸ਼ਟਰ, ਭਾਰਤ ਦਾ ਸ਼ਹਿਰ

ਪੂਨਾ ਜਾਂ ਪੁਣੇ (ਮਰਾਠੀ: पुणे) ਸਾਹੇਦਰੀ ਪਹਾੜੀਆਂ ਵਿੱਚ ਘਿਰਿਆ, ਮੁੱਲਾ ਅਤੇ ਮੁੱਠਾ ਨਦੀਆਂ ਦੇ ਆਸ-ਪਾਸ ਵਸਿਆ ਸ਼ਹਿਰ ਹੈ। ਮਹਾਂਰਾਸ਼ਟਰ ਦਾ ਮੁੰਬਈ ਤੋਂ ਦੂਜੇ ਨੰਬਰ ’ਤੇ ਪੁਣੇ ਵੱਡਾ ਤੇ ਹਰਿਆ-ਭਰਿਆ ਖ਼ੂਬਸੂਰਤ ਸ਼ਹਿਰ ਹੈ। ਇੱਥੇ ਨਾ ਬਹੁਤੀ ਸਰਦੀ ਹੁੰਦੀ ਹੈ ਤੇ ਨਾ ਬਹੁਤੀ ਗਰਮੀ। ਬਾਰਾਂ ਮਹੀਨੇ ਖ਼ੁਸ਼ਗਵਾਰ ਮੌਸਮ ਤੇ ਰੁਮਕਦੀਆਂ ਠੰਢੀਆਂ ਹਵਾਵਾਂ ਇਸ ਨੂੰ ਮਨਮੋਹਕ ਬਣਾਉਂਦੀਆਂ ਹਨ। ਅਸਲ ’ਚ ਪੁਣੇ ਦੱਖਣ ਟਰੈਪ ਬਸਾਲਟ ਜਵਾਲਾਮੁਖੀ ’ਚੋਂ ਨਿਕਲਦੇ ਲਾਵੇ ਉੱਪਰ ਬਣਿਆ ਹੋਇਆ ਹੈ।

ਪੂਨਾ
ਮਹਾਂਨਗਰ
ਹੇਠੋਂ ਘੜੀ ਦੇ ਰੁਖ ਨਾਲ਼: ਰਾਸ਼ਟਰੀ ਜੰਗ ਯਾਦਗਾਰੀ ਦੱਖਣੀ ਕਮਾਂਡ, HSBC ਗਲੋਬਲ ਤਕਨਾਲੋਜੀ ਭਾਰਤ ਸਦਰ-ਮੁਕਾਮ, ਮਹਾਤਮਾ ਗਾਂਧੀ ਰੋਡ, ਫ਼ਰਗੂਸਨ ਕਾਲਜ ਅਤੇ ਸ਼ਨੀਵਰਵਾਦਾ
ਹੇਠੋਂ ਘੜੀ ਦੇ ਰੁਖ ਨਾਲ਼: ਰਾਸ਼ਟਰੀ ਜੰਗ ਯਾਦਗਾਰੀ ਦੱਖਣੀ ਕਮਾਂਡ, HSBC ਗਲੋਬਲ ਤਕਨਾਲੋਜੀ ਭਾਰਤ ਸਦਰ-ਮੁਕਾਮ, ਮਹਾਤਮਾ ਗਾਂਧੀ ਰੋਡ, ਫ਼ਰਗੂਸਨ ਕਾਲਜ ਅਤੇ ਸ਼ਨੀਵਰਵਾਦਾ
ਉਪਨਾਮ: 
ਦੱਖਣੀ ਪਠਾਰ ਦੀ ਰਾਣੀ, ਪੂਰਬ ਦਾ ਆਕਸਫ਼ੋਰਡ, ਪੈਨਸ਼ਨਰਾਂ ਦਾ ਸੁਰਗ
ਦੇਸ਼ ਭਾਰਤ
ਰਾਜਮਹਾਂਰਾਸ਼ਟਰ
ਜ਼ਿਲ੍ਹਾਪੂਨਾ ਜ਼ਿਲ੍ਹਾ
ਸਰਕਾਰ
 • ਕਿਸਮਮੇਅਰ-ਕੌਂਸਲ
 • ਮੇਅਰਵੈਸ਼ਾਲੀ ਬਾਂਕਰ[1] (NCP)
 • ਕਮਿਸ਼ਨਰਮਹੇਸ਼ ਪਾਠਕ
ਉੱਚਾਈ
560 m (1,840 ft)
ਆਬਾਦੀ
 (2011)[2]
 • ਮਹਾਂਨਗਰ31,15,431
 • ਰੈਂਕ9ਵਾਂ
 • ਮੈਟਰੋ50,49,968
 • ਮਹਾਂਨਗਰੀ ਦਰਜਾ
8ਵਾਂ
ਵਸਨੀਕੀ ਨਾਂਪੂਨੇਕਰ (ਮਰਾਠੀ)
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਡਾਕ ਕੋਡ
4110**
ਏਰੀਆ ਕੋਡ+91-20
ਵਾਹਨ ਰਜਿਸਟ੍ਰੇਸ਼ਨMH 12(ਪੂਨਾ), MH 14(PCMC)
ਅਧਿਕਾਰਕ ਭਾਸ਼ਾਮਰਾਠੀ
ਵੈੱਬਸਾਈਟwww.punecorporation.org

ਇਤਿਹਾਸ

  • ਇਤਿਹਾਸਕ ਪੱਖੋਂ ਪੂਨਾ ਬਹੁਤ ਹੀ ਪੁਰਾਣਾ ਸ਼ਹਿਰ ਹੈ। ਇਹਦਾ ਜ਼ਿਕਰ ਪੁਰਾਤਨ ਗਰੰਥ ਪੁਰਾਣ ਜੋ 400 ਈਸਵੀ ਵਿੱਚ ਲਿਖਿਆ ਗਿਆ, ਵਿੱਚ ਮਿਲਦਾ ਹੈ। ਪੁਣੇ ਦੇ ਪਹਿਲੇ ਰਾਜਨੀਤਕ ਅਧਿਕਾਰੀ ਰਾਸ਼ਟਰਕੂਟ ਸਨ। ਸਤਾਰ੍ਹਵੀਂ ਸਦੀ ਦੇ ਸ਼ੁਰੂ ਵਿੱਚ ਇਹ ਸ਼ਹਿਰ ਜਦ ਮੁਗਲਾਂ ਦੇ ਕਬਜ਼ੇ ਹੇਠ ਆ ਗਿਆ ਤਾਂ ਨਿਧੜਕ, ਬਹਾਦਰ ਯੋਧਾ ਸ਼ਿਵਾ ਜੀ ਮਰਹੱਟਾ (1643 ਤੋਂ 1680) ਦੀ ਕਮਾਂਡ ਹੇਠ ਮੁਗਲਾਂ ਨੂੰ ਹਰਾ ਕੇ ਇੱਥੇ ਮਰਾਠਾ ਰਾਜ ਸਥਾਪਤ ਕੀਤਾ ਗਿਆ। ਇਸੇ ਲਈ ਸ਼ਿਵਾ ਜੀ ਨੂੰ ਮਰਾਠਾ ਰਾਜ ਦੇ ਬਾਨੀ ਵੀ ਕਿਹਾ ਜਾਂਦਾ ਹੈ। ਸੰਨ 1674 ਵਿੱਚ ਸ਼ਿਵਾ ਜੀ ਨੂੰ ਮਹਾਰਾਜ ਦਾ ਤਾਜ ਪਹਿਨਾ ਕੇ ਛੱਤਰਪਤੀ ਦਾ ਦਰਜਾ ਦਿੱਤਾ ਗਿਆ।
  • ਇਸ ਤੋਂ ਬਾਅਦ ਪੇਸ਼ਵਾਵਾਂ ਦਾ ਰਾਜ ਆਉਂਦਾ ਹੈ। ਜਿਵੇਂ ਬਾਲਾਜੀ ਵਿਸ਼ਵਨਾਥ, ਬਾਲਾਜੀ ਬਾਜੀਰਾਓ। ਇਨ੍ਹਾਂ ਨੇ ਆਪਣੇ ਰਾਜ ਵਿੱਚ ਸੁਯੋਗ ਪ੍ਰਬੰਧ ਕੀਤੇ। ਪਾਣੀ ਦੇ ਪ੍ਰਬੰਧ ਲਈ ਕਟਰਾਜ ਝੀਲ ਦਾ ਵਿਕਾਸ ਕੀਤਾ ਅਤੇ ਪਾਰਵਤੀ ਮੰਦਿਰ ਦੀ ਉਸਾਰੀ ਕੀਤੀ।
  • ਪੇਸ਼ਵਾ ਰਾਜ ਦਾ ਪਤਨ 1897 ਈਸਵੀ ਵਿੱਚ ਅੰਗਰੇਜ਼ਾਂ ਦੀ ਆਮਦ ਨਾਲ ਹੁੰਦਾ ਹੈ। ਕਿਰਕੀ ਦੀ ਲੜਾਈ ਵਿੱਚ ਅੰਗਰੇਜ਼ਾਂ ਨੇ ਆਖ਼ਰੀ ਪੇਸ਼ਵਾ ਨੂੰ ਹਰਾ ਕੇ ਆਪਣਾ ਯੂਨੀਅਨ ਜੈਕ ਦਾ ਝੰਡਾ ਗੱਡ ਦਿੱਤਾ। ਫਿਰ ਆਪਣਾ ਵਿਦਿਅਕ, ਰਾਜਨੀਤਕ ਪ੍ਰਬੰਧ ਫੈਲਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਤੋਂ ਆਜ਼ਾਦੀ ਲੈਣ ਲਈ ਲੋਹ-ਪੁਰਸ਼ ਲੀਡਰਾਂ ਨੇ ਲੋਹਾ ਲਿਆ ਤੇ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ’ਚੋਂ ਬਾਲ ਗੰਗਾਧਰ ਤਿਲਕ, ਮਹਾਂਦੇਵ ਗੋਵਿੰਦ ਰਾਨਾਡੇ, ਗੋਪਾਲ ਕ੍ਰਿਸ਼ਨ ਗੋਖਲੇ, ਮਹਾਤਮਾ ਜੋਤੀ ਰਾਏ ਫੂਲੇ ਆਦਿ ਪ੍ਰਮੁੱਖ ਸਨ। ਸੰਨ ਸੰਤਾਲੀ ਤੋਂ ਬਾਅਦ ਪੁਣੇ ਤਰੱਕੀ ਕਰਦਾ ਗਿਆ ਅਤੇ ਇਸ ਨੇ ਵਪਾਰਕ, ਵਿੱਦਿਅਕ, ਸਨਅਤ, ਸੱਭਿਆਚਾਰਕ ਅਤੇ ਕਲਾ ਆਦਿ ਖੇਤਰ ਵਿੱਚ ਚੰਗਾ ਯੋਗਦਾਨ ਪਾਇਆ ਹੈ।

ਦੇਖਣਯੋਗ ਇਲਾਕਾ

  • ਕੁਦਰਤੀ ਤੌਰ ’ਤੇ ਪੁਣੇ ਹਰਿਆਲੀ ਭਰਿਆ, ਪਹਾੜਾਂ, ਦਰਿਆਵਾਂ, ਝੀਲਾਂ, ਜੰਗਲਾਂ ਨਾਲ ਸ਼ਿੰਗਾਰਿਆ ਸ਼ਹਿਰ ਹੈ।
  • ਹਰਿਆਲੀ ਵਾਲੇ ਇਲਾਕੇ ਜਿਵੇਂ ਕੰਟੋਨਮੈਂਟ, ਪੁਣੇ ਯੂਨੀਵਰਸਿਟੀ ਤੇ ਪੁਣੇ ਨੇੜੇ ਖੜਕਵਾਸਲਾ ਸਥਿਤ ਨੈਸ਼ਨਲ ਡਿਫੈਂਸ ਅਕੈਡਮੀ ਹਨ।
  • ਝੀਲਾਂ ਜਿਵੇਂ ਪਾਸ਼ਨ, ਕਟਰਾਜ, ਖੜਕਵਾਸਲਾ ਆਦਿ।
  • ਅਨੇਕਾਂ ਪਹਾੜੀਆਂ ਪਾਰਵਤੀ ਹਿੱਲ, ਤਾਲਜਾ ਹਿੱਲ, ਵੈਟਲਬਾਬਾ ਹਿੱਲ, ਮਾਲਵਾੜੀ ਪਹਾੜੀ, ਦੁਰਗਾ ਟੇਕੜੀ, ਫਰਗੂਸਨ ਆਦਿ ਪੁਣੇ ਦੀ ਸ਼ਾਨ ਵਧਾਉਂਦੀਆਂ ਹਨ।
  • ਪੁਣੇ ਸ਼ਹਿਰ ਦੇ ਚੁਫੇਰੇ ਅਨੇਕਾਂ ਕਿਸਮ ਦੇ ਪੱਥਰ ਦੇਖੇ ਜਾ ਸਕਦੇ ਹਨ। ਇੱਥੇ ਬਹੁਤ ਸਾਰੇ ਕਸਬਿਆਂ ਉੱਪਰ ਮਿਲਟਰੀ ਕੰਟੋਨਮੈਂਟ ਬੋਰਡ ਦਾ ਅਧਿਕਾਰ ਹੈ।
  • ਪਿੰਪਰੀ ਚਿੰਚਵਤ ਦਾ ਕਸਬਾ ਜਿੱਥੇ ਕਿ ਅਸੀਂ ਠਹਿਰੇ ਹੋਏ ਸਾਂ ਵੀ ਮਿਲਟਰੀ ਦੇ ਅਧੀਨ ਹੈ। ਬਾਕੀ ਥਾਵਾਂ ਉੱਪਰ ਕਾਰਪੋਰੇਸ਼ਨ ਦਾ ਪ੍ਰਬੰਧ ਹੈ।
    ਆਰੀਆਭੱਟ ਦਾ ਬੁੱਤ

ਫ਼ੌਜ ਦਾ ਹੈਂਡਕੁਆਟਰ

ਇੱਥੇ ਭਾਰਤੀ ਫ਼ੌਜ ਦੇ ਬੰਬੇ ਇੰਜੀਨੀਅਰ ਗਰੁੱਪ (BEG) ਦਾ ਸੈਂਟਰ ਅਤੇ ਰਿਕਾਰਡ ਹੈੱਡਕੁਆਰਟਰ ਹੈ। ਇੱਥੇ BRO (GREF) ਦਾ ਸੈਂਟਰ ਵੀ ਦਿਘੀ ਵਿਚ ਹੈ। ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਰਿਸਰਚ, ਮਿਲਟਰੀ ਇੰਜੀਨੀਅਰਿੰਗ ਤੇ ਮਿਲਟਰੀ ਇੰਟੈਲੀਜੈਂਸ ਸਕੂਲ ਤੇ ਕਾਲਜ ਹਨ। ਇਸ ਕਰ ਕੇ ਇੱਥੇ ਅਨੁਸ਼ਾਸਨ ਬਹੁਤ ਹੈ।

ਉਦਯੋਗ

ਪੁਣੇ ਵਿੱਚ ਆਟੋਮੋਟਿਵ ਇੰਡਸਟਰੀ, ਹੈਵੀ ਮਸ਼ੀਨਰੀ ਇੰਡਸਟਰੀ, ਕੰਪਿਊਟਰ ਕੰਟਰੋਲਡ ਉਪਕਰਣ ਆਦਿ ਜਰਮਨੀ ਮਸ਼ੀਨਰੀ ਜ਼ਿਆਦਾ ਹੈ। ਸਕੂਲਾਂ, ਕਾਲਜਾਂ ਵਿੱਚ ਜਰਮਨ ਭਾਸ਼ਾ ਨੂੰ ਵੀ ਲਿਆ ਜਾਂਦਾ ਹੈ।

ਬਹੁਮੰਜ਼ਲੇ ਘਰ

ਅੱਜ ਕੱਲ੍ਹ ਉੱਚੇ-ਉੱਚੇ ਬਹੁਮੰਜ਼ਲੀ ਫਲੈਟ ਹੋਂਦ ਵਿੱਚ ਆ ਗਏ ਹਨ। ਇਨਫੋਟੈੱਕ ਇੰਡਸਟਰੀ, ਬੀ.ਪੀ.ਓ. ਤੇ ਆਈ.ਟੀ. ਵਾਲੇ ਨੌਕਰੀ ਵਾਲਿਆਂ ਨੂੰ ਚੰਗੀਆਂ ਤਨਖ਼ਾਹਾਂ ਦੇ ਰਹੇ ਹਨ।

ਫ਼ਿਲਮ ਇੰਸਟੀਚਿਊਟ

ਪੁਣੇ ਦਾ ਫ਼ਿਲਮ ਇੰਸਟੀਚਿਊਟ ਤਾਂ ਏਸ਼ੀਆ ’ਚ ਪਹਿਲੇ ਨੰਬਰ ’ਤੇ ਹੈ। ਇੱਥੋਂ ਬਹੁਤ ਸਾਰੇ ਅਦਾਕਾਰਾਂ, ਅਦਾਕਾਰਾਵਾਂ ਨੇ ਟਰੇਨਿੰਗ ਲੈ ਕੇ ਬੰਬਈ ਫ਼ਿਲਮ ਇੰਡਸਟਰੀ ਵਿੱਚ ਚੰਗਾ ਨਾਂ ਕਮਾਇਆ ਹੈ।

ਹਵਾਲੇ