ਮਿਸ਼ੇਲ ਦੇ ਮੌਂਤੀਨ

ਮਿਸ਼ੇਲ ਇਕੁਏਮ ਦੇ ਮੌਂਤੀਨ (/mɒnˈtn/;[3] ਫ਼ਰਾਂਸੀਸੀ: [miʃɛl ekɛm mɔ̃tɛɲ]; 28 ਫ਼ਰਵਰੀ 1533 – 13 ਸਤੰਬਰ 1592) ਫ਼ਰਾਂਸੀਸੀ ਪੁਨਰਜਾਗਰਣ ਦਾ ਸਭ ਤੋਂ ਪ੍ਰਭਾਵਸ਼ਾਲੀ ਦਾਰਸ਼ਨਿਕ ਸੀ, ਜਿਸਨੇ ਲੇਖ ਨੂੰ ਸਾਹਿਤ ਦੀ ਇੱਕ ਸ਼ੈਲੀ ਦੇ ਰੂਪ ਵਿੱਚ ਪ੍ਰਚਲਿਤ ਕੀਤਾ। ਉਸਦੇ ਕੰਮਾਂ ਨੂੰ ਸਬੱਬੀ ਕਿਸਿੱਆਂ ਦੇ ਮੇਲ ਵੱਜੋਂ ਜਾਣਿਆ ਜਾਂਦਾ ਹੈ।[4] ਅਤੇ ਉਸਦੀ ਜੀਵਨੀ ਨੂੰ ਬਹੁਤ ਹੀ ਗੰਭੀਰ ਬੁੱਧੀਜੀਵੀ ਅੰਤਰਦ੍ਰਿਸ਼ਟੀ ਨਾਲ ਵੇਖਿਆ ਜਾ ਸਕਦਾ ਹੈ। ਉਸਦੇ ਕੁਝ ਲੇਖਾਂ ਨੂੰ ਦੁਨੀਆ ਵਿੱਚ ਲਿਖੇ ਗਏ ਅੱਜ ਤੱਕ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਾਂ ਦਾ ਦਰਜਾ ਦਿੱਤਾ ਗਿਆ ਹੈ।

ਮਿਸ਼ੇਲ ਦੇ ਮੌਂਤੀਨ
ਮਿਸ਼ੇਲ ਦੇ ਮੌਂਤੀਨ ਦਾ ਚਿੱਤਰ
ਜਨਮ
ਮਿਸ਼ੇਲ ਦੇ ਮੌਂਤੀਨ

28 ਫ਼ਰਵਰੀ 1533
ਸ਼ਾਤਿਊ ਦੇ ਮੌਂਤੀਨ, ਗੁਯੇਨ, ਫ਼ਰਾਂਸ ਦਾ ਸਾਮਰਾਜ
ਮੌਤ13 ਸਤੰਬਰ 1592(1592-09-13) (ਉਮਰ 59)
ਸ਼ਾਤਿਊ ਦੇ ਮੌਂਤੀਨ, ਗੁਯੇਨ, ਫ਼ਰਾਂਸ ਦਾ ਸਾਮਰਾਜ
ਅਲਮਾ ਮਾਤਰਸ਼ਾਤਿਊ ਦੇ ਮੌਂਤੀਨ
ਰੌਇਲ ਕਾਲਜ ਫ਼ਰਾਂਸ
ਟੋਲੂਜ਼ ਦੀ ਯੂਨੀਵਰਸਿਟੀ
ਕਾਲਪੁਨਰਜਾਗਰਣ ਫਲਸਫਾ
ਖੇਤਰਪੱਛਮੀ ਫਲਸਫਾ
ਸਕੂਲਪੁਨਰਜਾਗਰਣ ਮਾਨਵਤਾਵਾਦ, ਪੁਨਰਜਾਗਰਣ ਸੰਦੇਹਵਾਦ
ਮੁੱਖ ਵਿਚਾਰ
ਲੇਖ,
ਮੌਂਤੇਨ ਦੀ ਚੱਕਰ ਦੀ ਦਲੀਲ[1]
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
ਦਸਤਖ਼ਤ

ਜੀਵਨ

ਮੌਂਤੀਨ ਦਾ ਜਨਮ ਦੱਖਣ-ਪੱਛਮ ਫ਼ਰਾਂਸ ਵਿੱਚ ਬੋਰਦੋ ਦੇ ਕੋਲ ਹੋਇਆ ਸੀ। ਉਸਨੇ ਫਲਸਫੇ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਉਸਨੂੰ ਸਿੱਖਿਆ ਦੀ ਸ਼ਾਸਤਰੀ ਵਿਧਾ ਵਿੱਚ ਮੁਹਾਰਤ ਹਾਸਿਲ ਸੀ। 24 ਸਾਲਾਂ ਦੀ ਉਮਰ ਤੱਕ ਉਹ ਬੋਰਦੋ ਦੀ ਇੱਕ ਪ੍ਰਤੀਨਿਧ ਸਭਾ ਵਿੱਚ ਸਲਾਹਕਾਰ ਦੇ ਅਹੁਦੇ ਉੱਪਰ ਰਿਹਾ। 1571 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਕੁਝ ਸਮੇਂ ਤੱਕ ਪੈਰਿਸ ਵਿੱਚ ਰਿਹਾ, ਉਸ ਪਿੱਛੋਂ ਆਪਣੇ ਪਰਿਵਾਰ ਕੋਲ ਵਾਪਿਸ ਆ ਗਿਆ। ਉਸਨੇ ਆਪਣਾ ਬਹੁਤਾ ਸਮਾਂ ਆਪਣੀ ਲਾਇਬ੍ਰੇਰੀ ਅਤੇ ਲੇਖ ਲਿਖਣ ਵਿੱਚ ਬਤੀਤ ਕੀਤਾ। 1580 ਵਿੱਚ ਉਸਦੇ ਲੇਖਾਂ ਦਾ ਸੰਗ੍ਰਹਿ ਐਸੇਜ਼ ਔਫ਼ ਮੌਂਜ਼ਿਅਰ ਮਿਸ਼ੇਲ, ਸਿਨਿਔਰ ਦੇ ਮੌਂਤੇਨ ਦੇ ਨਾਮ ਨਾਲ ਪ੍ਰਕਾਸ਼ਿਤ ਹੋਇਆ। ਉਸਦੇ ਲੇਖ ਨਿੱਜੀ ਹੈਰਾਨੀ ਨਾਲ ਭਰੇ ਹਨ। ਉਸਦਾ ਪਹਿਲਾ ਚਿੰਤਨ ਸਟੋਇਕਵਾਦ ਦੇ ਵੱਲ ਝੁਕਿਆ ਹੋਇਆ ਸੀ ਪਰ ਉਸਦੇ ਦਿਮਾਗ ਦਾ ਕੁਦਰਤੀ ਰੁਝਾਨ ਉਸਨੂੰ ਸ਼ੰਕਾਵਾਦ ਦੇ ਚਿੰਤਨ ਦੇ ਵੱਲ ਲੈ ਗਿਆ। ਉਸਦਾ ਉਦੇਸ਼ ਹੋ ਗਿਆ ਸੀ, 'ਮੈਨੂੰ ਕੀ ਗਿਆਨ ਹੈ?' 1580 ਵਿੱਚ ਮੌਂਤੇਨ ਨੇ ਪੈਰਿਸ, ਸਵਿਟਜ਼ਰਲੈਂਡ, ਦੱਖਣੀ ਜਰਮਨੀ ਅਤੇ ਇਟਲੀ ਦੀਆਂ ਯਾਤਰਾਵਾਂ ਕੀਤੀਆਂ। ਉਸ ਪਿੱਛੋਂ ਉਸਨੂੰ ਬੋਰਦੋ ਦਾ ਮੇਅਰ ਬਣਾ ਦਿੱਤਾ ਗਿਆ। 1588 ਵਿੱਚ ਉਸਨੇ ਆਪਣੇ ਲੇਖਾਂ ਦਾ ਤਿੰਨ ਭਾਗਾਂ ਵਿੱਚ ਨਵਾਂ ਸੰਸਕਰਨ (ਪੰਜਵਾਂ) ਪ੍ਰਕਾਸ਼ਿਤ ਕੀਤਾ।

ਮੌਂਤੇਨ ਦੇ ਫਲਸਫੇ ਦਾ ਸਾਰ ਇਹ ਹੈ ਕਿ ਮੌਤ ਨੂੰ ਜੀਵਨ ਦਾ ਸਹਿਜ ਫਲ ਮਾਨਣਾ ਚਾਹੀਦਾ ਹੈ ਅਤੇ ਕੁਦਰਤ ਦੇ ਅਨੁਸ਼ਾਸਨ ਦਾ ਸਾਵਧਾਨੀ ਨਾਲ ਪਾਲਣ ਕਰਨਾ ਚਾਹੀਦਾ ਹੈ। ਨੀਤੀਸ਼ਾਸਤਰ ਅਤੇ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਉਸਦਾ ਯੋਗਦਾਨ ਮਹੱਤਵਪੂਰਨ ਹੈ। 17ਵੀਂ ਅਤੇ 18ਵੀਂ ਸਦੀ ਦੇ ਲੇਖਕਾਂ ਅਤੇ ਵਿਚਾਰਕਾਂ ਵਿੱਚ ਉਸਦਾ ਬਹੁਤ ਪ੍ਰਭਾਵ ਪਿਆ ਸੀ।

ਹਵਾਲੇ

ਹੋਰ ਪੜ੍ਹੋ

  • Jean Lacouture. Bibliothèque de la Pléiade (2007). Album Montaigne (in French). Gallimard. ISBN 9782070118298.{{cite book}}: CS1 maint: unrecognized language (link).
  • Kuznicki, Jason (2008). "Montaigne, Michel (1533–1592)". In Hamowy, Ronald. The Encyclopedia of Libertarianism. Thousand Oaks, CA: SAGE; Cato Institute. pp. 339–41. doi:10.4135/9781412965811.n208. ISBN 978-1-4129-6580-4. LCCN 2008009151. OCLC 750831024. https://books.google.com/?id=yxNgXs3TkJYC. 
  • Marvin Lowenthal (1935). The Autobiography of Michel de Montaigne: Comprising the Life of the Wisest Man of his Times: his Childhood, Youth, and Prime; his Adventures in Love and Marriage, at Court, and in Office, War, Revolution, and Plague; his Travels at Home and Abroad; his Habits, Tastes, Whims, and Opinions. Composed, Prefaced, and Translated from the Essays, Letters, Travel Diary, Family Journal, etc., withholding no signal or curious detail. Houghton Mifflin. ASIN B000REYXQG.
  • Charlotte C. S. Thomas. No greater monster nor miracle than myself. Mercer University Press. ASIN B01K15HQ2I. ISBN 9780881464856.

ਬਾਹਰਲੇ ਲਿੰਕ