ਯੂਰਪੀ ਯੂਨੀਅਨ ਤੋਂ ਯੁਨਾਈਟਡ ਕਿੰਗਡਮ ਦਾ ਨਿਕਲਣਾ

ਯੂਰਪੀ ਯੂਨੀਅਨ ਤੋਂ ਯੁਨਾਈਟਡ ਕਿੰਗਡਮ ਦਾ ਨਿਕਲਣਾ, ਜਿਸਨੂੰ ਸੰਖੇਪ ਵਿੱਚ ਬਰੇਗਜ਼ਿਟ (Brexit, "ਬ੍ਰਿਟਿਸ਼" ਜਾਂ "ਬ੍ਰਿਟੇਨ" ਅਤੇ "ਅਗਜ਼ਿਟ" ਨੂੰ ਜੋੜਕੇ ਬਣਿਆ ਸ਼ਬਦ) ਵੀ ਕਹਿੰਦੇ ਹਨ[1] ਇੱਕ ਸਿਆਸੀ ਟੀਚਾ ਹੈ, ਜੋ ਕਿ ਵੱਖ-ਵੱਖ ਵਿਅਕਤੀਆਂ, ਐਡਵੋਕੇਸੀ ਗਰੁੱਪਾਂ, ਅਤੇ ਸਿਆਸੀ ਧਿਰਾਂ ਨੇ ਆਪਣੇ ਸਾਹਮਣੇ ਰੱਖਿਆ ਸੀ ਜਦੋਂ ਯੁਨਾਈਟਡ ਕਿੰਗਡਮ ਨੇ 1973 ਵਿੱਚ ਯੂਰਪੀ ਯੂਨੀਅਨ (ਈਯੂ) ਵਿੱਚ ਸ਼ਾਮਿਲ ਹੋਣ ਵਾਲਿਆਂ ਦੇ ਮੋਹਰੀਆਂ ਵਿੱਚੋਂ ਇੱਕ ਬਣਿਆ ਸੀ।ਯੂਰਪੀ ਯੂਨੀਅਨ ਤੋਂ ਨਿਕਲਣ ਦਾ ਹੱਕ ਮੈਂਬਰ ਰਾਜਾਂ ਨੂੰ  2007 ਵਿੱਚ ਯੂਰਪੀ ਯੂਨੀਅਨ ਬਾਰੇ ਸੰਧੀ ਦੀ ਧਾਰਾ 50 ਦੇ ਅਧੀਨ ਮਿਲਿਆ ਸੀ।

 1975 ਵਿੱਚ, ਯੂਰਪੀ ਆਰਥਿਕ ਭਾਈਚਾਰੇ (EEC) , ਜਿਸਨੂੰ ਬਾਅਦ ਵਿੱਚ ਯੂਰਪੀ ਯੂਨੀਅਨ (EU) ਕਿਹਾ ਗਿਆ, ਦੀ ਦੇਸ਼ ਦੀ ਮੈਂਬਰੀ ਬਾਰੇ ਇੱਕ ਜਨਮਤ ਆਯੋਜਿਤ ਕੀਤਾ ਗਿਆ ਸੀ। ਨਤੀਜਾ, ਲਗਭਗ 67% ਵੋਟ ਮੈਂਬਰੀ ਜਾਰੀ ਰੱਖਣ ਦੇ ਹੱਕ ਵਿਚ ਸੀ।

ਯੂਕੇ ਵੋਟਰ ਨੇ ਇਸ ਸਵਾਲ ਨੂੰ 23 ਜੂਨ 2016 ਨੂੰ ਮੁੜ ਕੇ ਸੰਬੋਧਨ ਕੀਤਾ। ਯੂਰਪੀ ਯੂਨੀਅਨ (EU) ਦੀ ਦੇਸ਼ ਦੀ ਮੈਂਬਰੀ ਬਾਰੇ ਇੱਕ ਜਨਮਤ ਆਯੋਜਿਤ ਕੀਤਾ ਗਿਆ। ਇਸ ਜਨਮਤ ਦਾ ਪ੍ਰਬੰਧ ਪਾਰਲੀਮੈਂਟ ਨੇ ਕੀਤਾ ਸੀ ਜਦ ਇਸਨੇ ਯੂਰਪੀ ਯੂਨੀਅਨ ਜਨਮਤ ਐਕਟ 2015 ਪਾਸ ਕੀਤਾ।


ਜੂਨ 2016 ਵਿਚ ਹੋਈ ਇਸ ਜਨਮਤ ਦਾ ਨਤੀਜਾ 51.9% (17,410,742 ਵੋਟ) ਮੈਂਬਰੀ ਛੱਡਣ ਦੇ ਹੱਕ ਵਿੱਚ ਅਤੇ 48.1% (16,141,241 ਵੋਟ) ਰਹਿਣ ਦੇ ਹੱਕ ਵਿੱਚ ਸੀ। ਮਤਦਾਨ 72,2% ਹੋਇਆ ਸੀ ਅਤੇ 26,033 ਵੋਟਾਂ ਨੂੰ ਰੱਦ ਕਰ ਦਿੱਤਾ ਗਿਆ ਸੀ।[2]

 ਯੂਕੇ ਦੇ ਨਿਕਲਣ ਦੀ ਅਸਲ ਪ੍ਰਕਿਰਿਆ ਅਨਿਸਚਿਤ ਹੈ, ਪਰ ਇਸ ਨੂੰ ਆਮ ਤੌਰ ਤੇ ਦੋ ਸਾਲ ਲੈ ਲੈਣ ਦੀ ਉਮੀਦ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਐਲਾਨ ਕੀਤਾ ਹੈ ਕਿ ਉਹ ਅਕਤੂਬਰ ਤੱਕ ਅਸਤੀਫਾ ਦੇ ਦੇਵੇਗਾ, ਜਦਕਿ ਸਕੌਟਲੈਂਡ ਦੇ ਪਹਿਲੇ ਮੰਤਰੀ ਨਿਕੋਲਾ ਸਟਰਜਨ ਨੇ ਕਿਹਾ ਹੈ ਕਿ ਸਕਾਟਲੈਂਡ ਹੋ ਸਕਦਾ ਹੈ ਸਕਾਟਲੈਂਡ ਵਿੱਚ ਈਯੂ ਕਾਨੂੰਨ ਤਿਆਗ ਦੇਣ ਨੂੰ ਵਿਧਾਨ ਸਹਿਮਤੀ ਦੇਣ ਇਨਕਾਰ ਕਰ ਦੇਵੇ। [3]

ਹਵਾਲੇ