ਰੁਆਲ ਆਮੁੰਸਨ

ਨਾਰਵੇਜੀਅਨ ਯਾਤਰੀ ਜੋ ਧਰੁਵੀ ਖੇਤਰਾਂ ਦੀ ਖੋਜੀ ਸੀ (1872-1928)

ਰੁਆਲ ਏਂਗਲਬ੍ਰੇਤ ਗਰੇਵਨਿੰਗ ਆਮੁੰਸਨ (Roald Engelbregt Gravning Amundsen; 16 ਜੁਲਾਈ 1872ਅੰ. 18 ਜੂਨ 1928) ਇੱਕ ਨਾਰਵੇਜੀਅਨ ਯਾਤਰੀ ਸੀ ਜੋ ਜ਼ਿਆਦਾਤਰ ਧਰੁਵੀ ਖੇਤਰਾਂ ਦੀ ਖੋਜ ਕਰਦਾ ਸੀ। ਇਹ ਦੱਖਣੀ ਧਰੁਵ ਤੱਕ ਪਹੁੰਚਣ ਵਾਲੀ ਪਹਿਲੀ ਮੁਹਿੰਮ ਦਾ ਲੀਡਰ ਸੀ ਜੋ ਕਿ 14 ਦਸੰਬਰ 1911 ਨੂੰ ਪਹੁੰਚੀ। 1926 ਵਿੱਚ ਇਹ ਉੱਤਰੀ ਧਰੁਵ ਤੱਕ ਪਹੁੰਚਣ ਵਾਲੀ ਪਹਿਲੀ ਮੁਹਿੰਮ ਦਾ ਲੀਡਰ ਸੀ।[2][3] ਇਹ ਉੱਤਰ ਪੱਛਮੀ ਸਮੁੰਦਰੀ ਰਾਹ (1903–06) ਨੂੰ ਪਾਰ ਕਰਨ ਵਾਲਾ ਪਹਿਲਾ ਵਿਅਕਤੀ ਸੀ।

ਰੁਆਲ ਆਮੁੰਸਨ
ਜਨਮ
ਰੁਆਲ ਏਂਗਲਬ੍ਰੇਤ ਗਰੇਵਨਿੰਗ ਆਮੁੰਸਨ

(1872-07-16)16 ਜੁਲਾਈ 1872[1]
ਬੋਰਜ, ਓਸਤਫ਼ੋਲ, ਨੌਰਵੇ
ਗਾਇਬ18 ਜੂਨ 1928(1928-06-18) (ਉਮਰ 55)
ਬਰੰਟਸ ਸਮੁੰਦਰ
ਰਾਸ਼ਟਰੀਅਤਾਨਾਰਵੇਜੀਅਨ
ਪੇਸ਼ਾਖੋਜੀ, ਯਾਤਰੀ
ਲਈ ਪ੍ਰਸਿੱਧਦੱਖਣੀ ਧਰੁਵ ਅਤੇ ਉੱਤਰੀ ਧਰੁਵ ਤੱਕ ਪਹਿਲੀਆਂ ਮੁਹਿੰਮਾਂ
ਮਾਤਾ-ਪਿਤਾਜੈਂਸ ਆਮੁੰਸਨ, ਹਾਨਾ ਸਾਲਵਿਸਤ
ਪੁਰਸਕਾਰਹਬਰਡ ਮੈਡਲ (1907)
ਚਾਰਲਜ਼ ਪੀ. ਡੇਲੀ ਮੈਡਲ (1912)
ਵੇਗਾ ਮੈਡਲ (1913)
ਦਸਤਖ਼ਤ

ਇਹ 1928 ਵਿੱਚ ਆਰਟਿਕ ਵਿੱਚ ਗਾਇਬ ਹੋ ਗਿਆ ਜਦੋਂ ਇਹ ਹਵਾਈ ਜਹਾਜ ਰਾਹੀਂ ਹੋ ਰਹੇ ਇੱਕ ਬਚਾਅ ਮਿਸ਼ਨ ਵਿੱਚ ਹਿੱਸਾ ਲੈ ਰਿਹਾ ਸੀ।

ਮੁੱਢਲਾ ਜੀਵਨ

ਇਸ ਦਾ ਜਨਮ 16 ਜੁਲਾਈ 1872 ਨੂੰ ਜੈਂਸ ਆਮੁੰਸਨ ਅਤੇ ਹਾਨਾ ਸਾਲਵਿਸਤ ਦੇ ਘਰ ਨੌਰਵੇ ਵਿੱਚ ਬੋਰਜ, ਓਸਤਫ਼ੋਲ ਵਿਖੇ ਹੋਇਆ। ਇਹ ਪਰਿਵਾਰ ਵਿੱਚ ਚੌਥਾ ਮੁੰਡਾ ਸੀ। ਇਸ ਮਾਂ ਚਾਹੁੰਦੀ ਸੀ ਕਿ ਇਹ ਪਰਿਵਾਰ ਦਾ ਸਮੁੰਦਰੀ ਵਪਾਰ ਦਾ ਕੰਮ ਨਾ ਕਰੇ ਅਤੇ ਡਾਕਟਰ ਬਣੇ। ਇਸ ਲਈ ਆਮੁੰਸਨ ਆਪਣੀ ਮਾਂ ਦਾ ਵਚਨ ਰੱਖਿਆ ਅਤੇ ਜੱਦ ਇਹ 21 ਸਾਲ ਦੀ ਉਮਰ ਦਾ ਹੋਇਆ ਤਾਂ ਇਸ ਦੀ ਮਾਂ ਦੀ ਮੌਤ ਹੋ ਗਈ। ਇਸ ਉੱਪਰੰਤ ਉਸਨੇ ਸਮੁੰਦਰ ਵਿੱਚ ਜੀਵਨ ਦੇ ਲਈ ਯੂਨੀਵਰਸਿਟੀ ਛੱਡ ਦਿੱਤੀ।[4]

ਹਵਾਲੇ

ਬਾਹਰੀ ਲਿੰਕ

ਆਮੁੰਸਨ ਦੀਆਂ ਲਿਖਤਾਂ

  • Roald Amundsen ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
  • The South Pole Archived 2004-03-01 at the Wayback Machine. Arthur G. Chater's 1912 translation (HTML)