ਲਿਓਨਾਰਦੋ ਦੀਕੈਪਰੀਓ

ਲਿਓਨਾਰਦੋ ਦੀਕੈਪਰੀਓ (ਜਨਮ 11 ਨਵੰਬਰ 1974) ਇੱਕ ਅਮਰੀਕੀ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਹੈ। ਇਸਨੂੰ 5 ਅਕਾਦਮੀ ਇਨਾਮਾਂ ਅਤੇ 10 ਗੋਲਡਨ ਗਲੋਬ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਜਿੰਨ੍ਹਾਂ ਵਿੱਚੋਂ ਦੋ ਗੋਲਡਨ ਗਲੋਬ ਇਸ ਨੇ ਜਿੱਤੇ ਵੀ ਹਨ।

ਲਿਓਨਾਰਦੋ ਦੀਕੈਪਰੀਓ
60ਵੇਂ ਬਰਲਿਨ ਫਿਲਮ ਫੈਸਟੀਵਲ ਉੱਤੇ
ਜਨਮ
ਲਿਓਨਾਰਦੋ ਵਿਲਹੈਮ ਦੀਕੈਪਰੀਓ

(1974-11-11) 11 ਨਵੰਬਰ 1974 (ਉਮਰ 49)
ਲਾਸ ਏਂਜੇਲਸ, ਕੈਲੀਫੋਰਨੀਆ, ਅਮਰੀਕਾ
ਪੇਸ਼ਾਅਦਾਕਾਰ, ਫਿਲਮ ਨਿਰਮਾਤਾ
ਸਰਗਰਮੀ ਦੇ ਸਾਲ1989–ਹੁਣ ਤੱਕ
ਮਾਤਾ-ਪਿਤਾਜਾਰਜ ਦੀਕੈਪਰੀਓ (ਪਿਤਾ)
ਇਰਮੇਲਿਨ ਇਨਡੈਨਬਿਰਕੇਨ ਦੀਕੈਪਰੀਓ (ਮਾਤਾ)
ਵੈੱਬਸਾਈਟwww.leonardodicaprio.com

ਫਿਲਮੀ ਜੀਵਨ

ਡਿਕੈਪਰੀਓ ਨੇ ਆਪਣਾ ਅਦਾਕਾਰੀ ਪੇਸ਼ਾ ਵਪਾਰਕ ਟੈਲੀਵਿਜ਼ਨ ਇਸ਼ਤਿਹਾਰਾਂ ਤੋਂ ਸ਼ੁਰੂ ਕੀਤਾ ਅਤੇ ਬਾਅਦ ਵਿੱਚ 1990ਵਿਆਂ ਦੇ ਸ਼ੁਰੂ ਵਿੱਚ ਟੀਵੀ ਲੜੀਵਾਰਾਂ ਸਾਂਤਾ ਬਾਰਬਰਾ ਅਤੇ ਹਾਸਰਸ ਗ੍ਰੋਇੰਗ ਪੇਨਸ ਵਿੱਚ ਕੰਮ ਕੀਤਾ। ਦਿੱਸ ਬੌਇ'ਜ਼ ਲਾਈਫ਼ (1993) ਇਸ ਦੀ ਪਹਿਲੀ ਮੁੱਖ ਫ਼ਿਲਮ ਸੀ। ਹਾਸਰਸ-ਡਰਾਮਾ ਵੱਟ'ਸ ਈਟਿੰਗ ਗਿਲਬਰਟ ਗ੍ਰੇਪ (1993) ਵਿਚਲੇ ਆਪਣੇ ਸਹਾਇਕ ਕਿਰਦਾਰ ਲਈ ਡਿਕੈਪਰੀਓ ਨੂੰ ਸਰਾਹਿਆ ਗਿਆ ਜਿਸਦੇ ਸਦਕਾ ਇਸਨੂੰ ਬਿਹਤਰੀਨ ਸਹਾਇਕ ਅਦਾਕਾਰ ਲਈ ਅਕਾਦਮੀ ਇਨਾਮ ਲਈ ਨਾਮਜ਼ਦਗੀ ਮਿਲੀ। ਡਰਾਮਾ ਫ਼ਿਲਮ ਦ ਬਾਸਕਿਟਬਾਲ ਡਾਇਰੀਜ਼ (1995) ਅਤੇ ਰੋਮਾਂਸ ਡਰਾਮਾ ਫ਼ਿਲਮ ਰੋਮੀਓ + ਜੂਲੀਐਟ (1996) ਨਾਲ਼ ਇਸਨੂੰ ਪਬਲਿਕ ਪਛਾਣ ਮਿਲੀ ਅਤੇ ਜੇਮਸ ਕੈਮਰੋਨ ਦੀ ਸ਼ਾਨਦਾਰ ਰੁਮਾਂਸ ਦਾਸਤਾਨ ਟਾਈਟੈਨਿਕ (1997) ਨੇ ਇਸਨੂੰ ਕੌਮਾਂਤਰੀ ਪਛਾਣ ਦਿਵਾਈ ਜੋ ਉਸ ਵੇਲ਼ੇ ਦੀ ਸਭ ਤੋਂ ਵੱਧ ਕਮਾਈ ਕਰਨ ਵਾਲ਼ੀ ਫ਼ਿਲਮ ਸੀ।

ਡਿਕੈਪਰੀਓ ਵੱਖ-ਵੱਖ ਵੰਨਗੀਆਂ ਦੀਆਂ ਫ਼ਿਲਮਾਂ ਵਿੱਚ ਕੀਤੇ ਕੰਮ ਲਈ ਆਲੋਚਨਾਤਮਕ ਦਾਅਵੇਦਾਰੀ ਹਾਸਲ ਕਰ ਚੁੱਕਾ ਹੈ। ਇਸ ਦੀਆਂ ਕੁਝ ਜ਼ਿਕਰਯੋਗ ਫ਼ਿਲਮਾਂ:

  • ਵੱਟ'ਸ ਈਟਿੰਗ ਗਿਲਬਰਟ ਗ੍ਰੇਪ (1993), ਗਲਪਿਤ ਜੀਵਨੀ
  • ਰੋਮੀਓ + ਜੂਲੀਐਟ (1996), ਰੁਮਾਂਸ ਡਰਾਮਾ ਫ਼ਿਲਮਾਂ
  • ਟਾਈਟੈਨਿਕ (1997), ਰੁਮਾਂਸ ਡਰਾਮਾ ਫ਼ਿਲਮਾਂ
  • ਦ ਮੈਨ ਇਨ ਦ ਆਇਰਨ ਮਾਸਕ (1998), ਰੁਮਾਂਸ ਡਰਾਮਾ ਫ਼ਿਲਮਾਂ
  • ਕੈਚ ਮੀ ਇਫ਼ ਯੂ ਕੈਨ (2002), ਜੀਵਨੀ ਜੁਰਮ ਡਰਾਮਾ
  • ਗੈਂਗਸ ਆਫ਼ ਨਿਊ ਯਾਰਕ (2002), ਇਤਿਹਾਸਕ ਡਰਾਮਾ
  • ਬਲੱਡ ਡਾਇਮੰਡ (2006), ਸਿਆਸੀ ਸਨਸਨੀ
  • ਦ ਡਿਪਾਰਟਡ (2006), ਜੁਰਮ ਡਰਾਮਾ
  • ਬੌਡੀ ਆਫ਼ ਲਾਈਜ਼ (2008), ਜਾਸੂਸੀ ਸਨਸਨੀ
  • ਰੈਵੱਲਸ਼ਨਰੀ ਰੋਡ (2008), ਡਰਾਮਾ
  • ਦ ਗ੍ਰੇਟ ਗੈਟਸਬਾਇ (2013), ਡਰਾਮਾ
  • ਸ਼ਟਰ ਆਇਲੈਂਡ (2010), ਮਨੋਵਿਗਿਆਨਿਕ ਸਨਸਨੀ
  • ਇਨਸੈਪਸ਼ਨ (2010), ਵਿਗਿਆਨ-ਗਲਪ ਸਨਸਨੀ
  • ਜੇ. ਐਡਗਰ (2011), ਜੀਵਨੀ
  • ਜੈਂਗੋ ਅਨਚੇਨਡ (2012), ਜੀਵਨੀ [1] ਸ਼ਾਮਲ ਹਨ। ਦ ਐਵੀਏਟਰ (2004) ਅਤੇ ਦ ਵੁਲਫ਼ ਆਫ਼ ਵਾਲ ਸਟ੍ਰੀਟ (2013) ਲਈ ਇਸਨੂੰ ਤਰਤੀਬਵਾਰ ਗੋਲਡਨ ਗਲੋਬ ਦਾ ਡਰਾਮੇ ਲਈ ਬਿਹਤਰੀਨ ਅਦਾਕਾਰ ਅਤੇ ਸੰਗੀਤਕ ਜਾਂ ਹਾਸਰਸ ਵਿੱਚ ਬਿਹਤਰੀਨ ਅਦਾਕਾਰ ਇਨਾਮ ਮਿਲੇ। ਅਦਾਕਾਰੀ ਦਾ ਨਾਲ਼-ਨਾਲ਼ ਐਪੀਅਨ ਵੇ ਪ੍ਰੋਡਕਸ਼ਨਜ਼ ਨਾਂ ਦੀ ਇਸ ਦੀ ਆਪਣੀ ਪ੍ਰੋਡਕਸ਼ਨ ਕੰਪਨੀ ਵੀ ਅਤੇ ਇਹ ਇੱਕ ਵਚਨਬੱਧ ਵਾਤਾਵਰਨ-ਰੱਖਿਅਕ ਵੀ ਹੈ।

ਹਵਾਲੇ