ਲੂਈ ਡ ਬਰੌਈ

ਲੂਈ-ਵਿਕਟਰ-ਪੀਏਰ-ਰੇਮੌਂ, 7ਵਾਂ ਡਿਊਕ ਡ ਬਰੌਈ, (/dəˈbrɔɪ/; ਫ਼ਰਾਂਸੀਸੀ ਉਚਾਰਨ: ​[dəbʁɔj],[1][2] [dəbʁœj] ( ਸੁਣੋ); 15 ਅਗਸਤ 1892 – 19 ਮਾਰਚ 1987) ਇੱਕ ਫ਼ਰਾਂਸੀਸੀ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰ ਸਿਧਾਂਤ (ਕੁਆਂਟਮ ਥਿਓਰੀ) ਵਿੱਚ ਵਡਮੁੱਲਾ ਯੋਗਦਾਨ ਪਾਇਆ। ਆਪਣੇ 1924 ਦੀ ਡਾਕਟਰੀ ਡਿਗਰੀ ਦੇ ਖੋਜ ਪ੍ਰਬੰਧ ਵਿੱਚ ਉਹਨਾਂ ਨੇ ਬਿਜਲਾਣੂਆਂ ਦੇ ਤਰੰਗਮਈ ਸੁਭਾਅ ਨੂੰ ਮੰਨਿਆ ਅਤੇ ਸੁਝਾਅ ਦਿੱਤਾ ਕਿ ਸਾਰੇ ਪਦਾਰਥਾਂ ਵਿੱਚ ਤਰੰਗਾਂ ਦੇ ਲੱਛਣ ਵੀ ਹੁੰਦੇ ਹਨ। ਇਹ ਸਿਧਾਂਤ ਨੂੰ ਤਰੰਗ-ਕਣ ਦਵੈਤ ਭਾਵ ਜਾਂ ਡ ਬਰੌਈ ਦਾਅਵਾ ਆਖਿਆ ਜਾਂਦਾ ਹੈ। ਇਹਨਾਂ ਨੂੰ 1929 ਵਿੱਚ ਭੌਤਿਕੀ ਲਈ ਨੋਬਲ ਪੁਰਸਕਾਰ ਮਿਲਿਆ।

ਲੂਈ ਡ ਬਰੌਈ
ਜਨਮ(1892-08-15)15 ਅਗਸਤ 1892
ਡਿਐੱਪ, ਫ਼ਰਾਂਸ
ਮੌਤ19 ਮਾਰਚ 1987(1987-03-19) (ਉਮਰ 94)
ਲੂਵਸੀਐੱਨ, ਫ਼ਰਾਂਸ
ਰਾਸ਼ਟਰੀਅਤਾਫ਼ਰਾਂਸੀਸੀ
ਅਲਮਾ ਮਾਤਰਸੋਰਬਨ
ਲਈ ਪ੍ਰਸਿੱਧਬਿਜਲਾਣੂਆਂ ਦਾ ਕਿਰਨੀ ਸੁਭਾਅ
ਡ ਬਰੌਈ ਦਾਅਵਾ
ਡ ਬਰੌਈ ਕਿਰਨ-ਲੰਬਾਈ
ਪੁਰਸਕਾਰਭੌਤਿਕੀ ਵਿੱਚ ਨੋਬਲ ਪੁਰਸਕਾਰ (1929)
ਵਿਗਿਆਨਕ ਕਰੀਅਰ
ਖੇਤਰਭੌਤਿਕੀ
ਅਦਾਰੇਸੋਰਬਨ
ਪੈਰਿਸ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਪੋਲ ਲਾਂਜਵੈਂ
ਡਾਕਟੋਰਲ ਵਿਦਿਆਰਥੀਸੇਸੀਲ ਡਵਿਟ-ਮੋਰੈੱਟ
ਬਰਨਾਰ ਡਿਸਪਾਨੀਆ
ਜੌਂ-ਪੀਏਰ ਵਿਜੀਏ
ਆਲੈਗਜ਼ਾਂਡਰੂ ਪ੍ਰੋਕਾ

ਹਵਾਲੇ