ਸੁਡਾਨ

ਸੂਦਾਨ (Arabic: السودان, ਅਲ-ਸੂਦਾਨ), ਅਧਿਕਾਰਕ ਤੌਰ ਉੱਤੇ ਸੂਦਾਨ ਦਾ ਗਣਰਾਜ[7] (Arabic: جمهورية السودان, ਜਮਹੂਰੀਅਤ ਅਲ-ਸੁਦਾਨ) ਅਤੇ ਕਈ ਵੇਰ ਉੱਤਰੀ ਸੂਦਾਨ ਵੀ,[8][9][10] ਉੱਤਰੀ ਅਫ਼ਰੀਕਾ ਦਾ ਇੱਕ ਅਰਬ ਮੁਲਕ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਮਿਸਰ, ਉੱਤਰ-ਪੂਰਬ ਵੱਲ ਲਾਲ ਸਾਗਰ, ਪੂਰਬ ਵੱਲ ਇਰੀਤਰੀਆ ਅਤੇ ਇਥੋਪੀਆ, ਦੱਖਣ ਵੱਲ ਦੱਖਣੀ ਸੁਡਾਨ, ਦੱਖਣ-ਪੱਛਮ ਵੱਲ ਮੱਧ ਅਫ਼ਰੀਕੀ ਗਣਰਾਜ, ਪੱਛਮ ਵੱਲ ਚਾਡ ਅਤੇ ਉੱਤਰ-ਪੱਛਮ ਵੱਲ ਲੀਬੀਆ ਨਾਲ ਲੱਗਦੀਆਂ ਹਨ। ਨੀਲ ਦਰਿਆ ਇਸਨੂੰ ਪੂਰਬੀ ਅਤੇ ਪੱਛਮੀ ਅੱਧ-ਹਿੱਸਿਆਂ ਵਿੱਚ ਵੰਡਦਾ ਹੈ।[11] ਇਸ ਦੀ ਅਬਾਦੀ ਨੀਲ ਘਾਟੀ ਦੇ ਸਥਾਨਕ ਵਾਸੀਆਂ ਅਤੇ ਅਰਬੀ ਪਰਾਇਦੀਪ ਦੇ ਪ੍ਰਵਾਸੀਆਂ ਦੇ ਵੰਸ਼ਾਂ ਦਾ ਸੁਮੇਲ ਹੈ। ਅਰਬਵਾਦ ਨੇ ਇਸ ਦੇਸ਼ ਵਿੱਚ ਅਰਬੀ ਸੱਭਿਆਚਾਰ ਅਤੇ ਇਸਲਾਮ ਨੂੰ ਬਹੁਤ ਪ੍ਰਚੱਲਤ ਕਰ ਦਿੱਤਾ ਹੈ। ਇਸੇ ਕਾਰਨ ਇਸਨੂੰ ਕਈ ਵੇਰ ਮੱਧ ਪੂਰਬ ਦਾ ਹਿੱਸਾ ਮੰਨਿਆ ਜਾਂਦਾ ਹੈ।[12]

ਸੂਦਾਨ ਦਾ ਗਣਰਾਜ
جمهورية السودان
ਜਮਹੂਰੀਅਤ ਅਲ-ਸੂਦਾਨ
Flag of ਸੂਦਾਨ
Emblem of ਸੂਦਾਨ
ਝੰਡਾEmblem
ਮਾਟੋ: النصر لنا
"ਜਿੱਤ ਸਾਡੀ ਹੈ"
ਐਨਥਮ: نحن جند الله جند الوطن
ਨਹਨੂੰ ਜੁੰਦ ਅੱਲ੍ਹਾ ਜੁੰਦ ਅਲ-ਵਤਨ
Location of ਸੁਡਾਨ (ਗੁੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) – in ਅਫ਼ਰੀਕੀ ਸੰਘ (ਹਲਕਾ ਨੀਲਾ)
Location of ਸੁਡਾਨ (ਗੁੜ੍ਹਾ ਨੀਲਾ)

– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ (ਹਲਕਾ ਨੀਲਾ)

ਰਾਜਧਾਨੀਖ਼ਰਤੂਮ
ਸਭ ਤੋਂ ਵੱਡਾ ਸ਼ਹਿਰਓਮਦੁਰਮਨ[1][2]
ਅਧਿਕਾਰਤ ਭਾਸ਼ਾਵਾਂਅਰਬੀ
ਅੰਗਰੇਜ਼ੀ
ਵਸਨੀਕੀ ਨਾਮਸੂਦਾਨੀ
ਸਰਕਾਰਸੰਘੀ ਰਾਸ਼ਟਰਪਤੀ ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਓਮਾਰ ਅਲ ਬਸ਼ੀਰ (ਰਾਸ਼ਟਰੀ ਕਾਂਗਰਸ)
• ਉਪ-ਰਾਸ਼ਟਰਪਤੀ
ਅਲੀ ਉਸਮਾਨ ਤਹਾ (ਰਾਸ਼ਟਰੀ ਕਾਂਗਰਸ)
ਆਦਮ ਯੂਸਫ਼ (ਰਾਸ਼ਟਰੀ ਕਾਂਗਰਸ)
ਵਿਧਾਨਪਾਲਿਕਾਰਾਸ਼ਟਰੀ ਵਿਧਾਨ ਸਭਾ
ਰਾਜ ਕੌਂਸਲ
ਰਾਸ਼ਟਰੀ ਸਭਾ
 ਸਥਾਪਨਾ
• ਨੂਬੀਆਈ ਸਲਤਨਤਾਂ
3500 ਈ.ਪੂ.
• ਸੇੱਨਰ ਬਾਦਸ਼ਾਹੀ
1504[3]
• ਮਿਸਰ ਨਾਲ ਇਕੱਤਰਤਾ
1821
• ਐਂਗਲੋ-ਮਿਸਰੀ ਸੁਡਾਨ
1899
• ਸੁਤੰਤਰਤਾ
1 ਜਨਵਰੀ 1956
• ਵਰਤਮਾਨ ਸੰਵਿਧਾਨ
9 ਜਨਵਰੀ 2005
ਖੇਤਰ
• ਕੁੱਲ
1,886,068 km2 (728,215 sq mi) (16ਵਾਂ)
ਆਬਾਦੀ
• 2008 ਜਨਗਣਨਾ
30,894,000 (ਵਿਵਾਦਗ੍ਰਸਤ) [4] (40ਵਾਂ)
• ਘਣਤਾ
16.4/km2 (42.5/sq mi)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$89.048 ਬਿਲੀਅਨ[5]
• ਪ੍ਰਤੀ ਵਿਅਕਤੀ
$2,495.902[5]
ਜੀਡੀਪੀ (ਨਾਮਾਤਰ)2012 ਅਨੁਮਾਨ
• ਕੁੱਲ
$53.267 ਬਿਲੀਅਨ[5]
• ਪ੍ਰਤੀ ਵਿਅਕਤੀ
$2,496[5]
ਐੱਚਡੀਆਈ (2011)Increase 0.408[6]
Error: Invalid HDI value · 169ਵਾਂ
ਮੁਦਰਾਸੁਡਾਨੀ ਪਾਊਂਡ (SDG)
ਸਮਾਂ ਖੇਤਰUTC+3 (ਪੂਰਬੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+3 (ਨਿਰੀਖਤ ਨਹੀਂ)
ਮਿਤੀ ਫਾਰਮੈਟਦਦ/ਮਮ/ਸਸਸਸ
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ249
ਇੰਟਰਨੈੱਟ ਟੀਐਲਡੀ.sd
a. ਜਿਆਦਾਤਰ ਫ਼ੂਰ, ਬੇਜਾ, ਨੂਬਾ ਅਤੇ ਫ਼ੂਲਾ ਲੋਕ।

ਸੂਬੇ ਅਤੇ ਖੇਤਰ

ਸੁਡਾਨ ਦਾ ਰਾਜਸੀ ਨਕਸ਼ਾ। ਹਲਾ'ਇਬ ਤਿਕੋਣ 2000 ਤੋਂ ਲੈ ਕੇ ਮਿਸਰ ਦੇ ਪ੍ਰਬੰਧ ਹੇਠ ਹੈ।

ਸੁਡਾਨ ਨੂੰ 17 ਸੂਬਿਆਂ (ਵਿਲਾਇਤ, ਇੱਕ-ਵਚਨ ਵਿਲਾਇਆ) ਵਿੱਚ ਵੰਡਿਆ ਗਿਆ ਹੈ ਜੋ ਅੱਗੋਂ 133 ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ।

  • ਅਲ ਜਜ਼ੀਰਾ
  • ਅਲ ਕਦਰੀਫ਼
  • ਨੀਲੀ ਨੀਲ
  • ਕੇਂਦਰੀ ਦਰਫ਼ੂਰ
  • ਪੂਰਬੀ ਦਰਫ਼ੂਰ
  • ਕੱਸਲ
  • ਖ਼ਰਤੂਮ
  • ਉੱਤਰੀ ਦਰਫ਼ੂਰ
  • ਉੱਤਰੀ ਕੁਰਦੁਫ਼ਨ
  • ਉੱਤਰੀ
  • ਲਾਲ ਸਾਗਰ
  • ਨੀਲ ਦਰਿਆ
  • ਸੇੱਨਰ
  • ਦੱਖਣੀ ਦਰਫ਼ੂਰ
  • ਦੱਖਣੀ ਕੁਰਦੁਫ਼ਨ
  • ਪੱਛਮੀ ਦਰਫ਼ੂਰ
  • ਚਿੱਟੀ ਨੀਲ




ਖੇਤਰੀ ਪਿੰਡ ਅਤੇ ਵਿਵਾਦਗ੍ਰਸਤ ਇਲਾਕੇ

In addition to the states, there also exist regional administrative bodies established by peace agreements between the central government and rebel groups.

ਦੱਖਣੀ ਕੁਰਦੁਫ਼ਨ ਅਤੇ ਨੀਲੀ ਨੀਲ ਸੂਬੇ

ਖੇਤਰੀ ਪ੍ਰਸ਼ਾਸਕੀ ਸੰਸਥਾਵਾਂ

  • ਦਰਫ਼ੂਰ ਖੇਤਰੀ ਅਥਾਰਟੀ ਨੂੰ ਦਰਫ਼ੂਰ ਅਮਨ ਰਾਜ਼ੀਨਾਮੇ ਦੁਆਰਾ ਦਰਫ਼ੂਰ ਖੇਤਰ ਦੇ ਸੂਬਿਆਂ ਲਈ ਤਾਲਮੇਲ ਸੰਸਥਾ ਵਜੋਂ ਸਥਾਪਤ ਕੀਤਾ ਗਿਆ ਸੀ।
  • ਪੂਰਬੀ ਸੁਡਾਨ ਸੂਬਾਈ ਤਾਲਮੇਲ ਕੌਂਸਲ ਸੁਡਾਨੀ ਸਰਕਾਰ ਅਤੇ ਪੂਰਬੀ ਅੱਗਾ ਬਾਗੀਆਂ ਵਿੱਚਕਾਰ "ਪੂਰਬੀ ਸੁਡਾਨ ਅਮਨ ਰਜ਼ਾਮੰਦੀ" ਦੁਆਰਾ ਤਿੰਨ ਪੂਰਬੀ ਸੂਬਿਆਂ ਲਈ ਤਾਲਮੇਲ ਸੰਸਥਾ ਵਜੋਂ ਸਥਾਪਤ ਕੀਤਾ ਗਿਆ ਸੀ।
  • ਅਬਯੇਈ ਖੇਤਰ, ਜੋ ਕਿ ਦੱਖਣੀ ਸੁਡਾਨ ਅਤੇ ਸੁਡਾਨ ਦੀ ਸਰਹੱਦ ਉੱਤੇ ਪੈਂਦਾ ਹੈ, ਅਜੇ ਵਿਸ਼ੇਸ਼ ਪ੍ਰਸ਼ਾਸਕੀ ਦਰਜੇ ਉੱਤੇ ਹੈ ਅਤੇ ਅਬਯੇਈ ਖੇਤਰ ਪ੍ਰਸ਼ਾਸਨ ਵੱਲੋਂ ਸਾਂਭਿਆ ਜਾ ਰਿਹਾ ਹੈ। ਇਸ ਦਾ ਇਹ ਫ਼ੈਸਲਾ ਲੈਣਾ ਅਜੇ ਬਾਕੀ ਹੈ ਕਿ ਇਹ ਸੁਡਾਨ ਗਣਰਾਜ ਦਾ ਹੀ ਹਿੱਸਾ ਰਹੇਗਾ ਜਾਂ ਸੁਤੰਤਰ ਦੱਖਣੀ ਸੁਡਾਨ ਕੋਲ ਜਾਵੇਗਾ।

ਵਿਵਾਦਗ੍ਰਸਤ ਖੇਤਰ ਅਤੇ ਟਾਕਰੇ ਵਾਲੀਆਂ ਜੋਨਾਂ

  • ਦੱਖਣੀ ਕੁਰਦੁਫ਼ਨ ਅਤੇ ਨੀਲੀ ਨੀਲ ਸੂਬੇ ਆਪਣਾ ਸੰਵਿਧਾਨਕ ਭਵਿੱਖ ਠਾਣਨ ਲਈ ਪ੍ਰਸਿੱਧ ਮਸ਼ਵਰੇ ਕਰਨਗੇ।
  • ਹਲਾ'ਇਬ ਤਿਕੋਣ ਇਲਾਕਾ ਸੁਡਾਨ ਅਤੇ ਮਿਸਰ ਵਿਚਾਲੇ ਵਿਵਾਦਗ੍ਰਸਤ ਹੈ ਅਤੇ ਅਜੇ ਮਿਸਰ ਦੇ ਪ੍ਰਸ਼ਾਸਨ ਹੇਠ ਹੈ।
  • ਅਬਯੇਈ ਇਲਾਕਾ ਸੁਡਾਨ ਅਤੇ ਦੱਖਣੀ ਸੁਡਾਨ ਵਿਚਾਲੇ ਵਿਵਾਦਗ੍ਰਸਤ ਹੈ ਅਤੇ ਅਜੇ ਸੁਡਾਨ ਦੇ ਪ੍ਰਸ਼ਾਸਨ ਹੇਠ ਹੈ।
  • ਬੀਰ ਤਵੀਲ ਮਿਸਰ ਅਤੇ ਸੁਡਾਨ ਦੀ ਸਰਹੱਦ ਉੱਤੇ ਪੈਂਦਾ ਇਲਾਕਾ ਹੈ ਜਿਸ ਉੱਤੇ ਕੋਈ ਵੀ ਦਾਅਵਾ ਨਹੀਂ ਕਰਦਾ।
  • ਕਾਫ਼ੀਆ ਕਿੰਗੀ ਅਤੇ ਰਦੋਮ ਰਾਸ਼ਟਰੀ ਪਾਰਕ 1956 ਵਿੱਚ ਬਹਰ ਅਲ ਗ਼ਜ਼ਲ ਦੇ ਭਾਗ ਸਨ।[13] ਸੁਡਾਨ ਗਣਰਾਜ ਨੇ 1 ਜਨਵਰੀ 1956 ਦੀਆਂ ਹੱਦਾਂ ਦੇ ਮੁਤਾਬਕ ਦੱਖਣੀ ਸੁਡਾਨ ਦੀ ਸੁਤੰਤਰਤਾ ਨੂੰ ਮਾਨਤਾ ਦੇ ਦਿੱਤੀ ਹੈ।[14]
  • 2012 ਦੇ ਮੱਧ-ਅਪਰੈਲ ਵਿੱਚ ਦੱਖਣੀ ਸੁਡਾਨੀ ਫੌਜਾਂ ਨੇ ਸੁਡਾਨ ਕੋਲੋਂ ਹੇਗਲੀਗ ਤੇਲ-ਖਾਣਾਂ ਜਬਤ ਕਰ ਲਈਆਂ।

ਤਸਵੀਰਾਂ

ਹਵਾਲੇ