ਦੱਖਣੀ ਸੁਡਾਨ

ਦੱਖਣੀ ਸੁਡਾਨ, ਅਧਿਕਾਰਕ ਤੌਰ ਉੱਤੇ ਦੱਖਣੀ ਸੁਡਾਨ ਦਾ ਗਣਰਾਜ,[9] ਮੱਧ-ਪੂਰਬੀ ਅਫ਼ਰੀਕਾ 'ਚ ਇੱਕ ਘਿਰਿਆ ਹੋਇਆ ਦੇਸ਼ ਹੈ।[9] ਇਹ ਉੱਤਰੀ ਅਫ਼ਰੀਕਾ ਸੰਯੁਕਤ ਰਾਸ਼ਟਰ ਉਪ-ਖੇਤਰ ਦਾ ਵੀ ਭਾਗ ਹੈ।[10] ਇਸ ਦੀ ਵਰਤਮਾਨ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਜੂਬਾ ਹੈ; ਭਵਿੱਖ ਵਿੱਚ ਰਾਜਧਾਨੀ ਨੂੰ ਹੋਰ ਮੱਧ ਵਿੱਚ ਪੈਂਦੇ ਰਾਮਸਿਏਲ ਸ਼ਹਿਰ ਵਿੱਚ ਲਿਜਾਣ ਦੀ ਯੋਜਨਾ ਹੈ।[11] ਇਸ ਦੀਆਂ ਹੱਦਾਂ ਪੂਰਬ ਵੱਲ ਇਥੋਪੀਆ, ਦੱਖਣ-ਪੂਰਬ ਵੱਲ ਕੀਨੀਆ, ਦੱਖਣ ਵੱਲ ਯੂਗਾਂਡਾ, ਦੱਖਣ-ਪੱਛਮ ਵੱਲ ਕਾਂਗੋ ਦਾ ਲੋਕਤੰਤਰੀ ਗਣਰਾਜ, ਪੱਛਮ ਵੱਲ ਮੱਧ ਅਫ਼ਰੀਕੀ ਗਣਰਾਜ ਅਤੇ ਉੱਤਰ ਵੱਲ ਸੁਡਾਨ ਨਾਲ ਲੱਗਦੀਆਂ ਹਨ। ਇਸ ਦੇਸ਼ ਵਿੱਚ ਚਿੱਟੀ ਨੀਲ ਨਦੀ ਵੱਲੋਂ ਬਣਾਇਆ ਗਿਆ ਇੱਕ ਬਹੁਤ ਵੱਡਾ ਦਲਦਲੀ ਇਲਾਕਾ ਸੂਦ ਪੈਂਦਾ ਹੈ ਜਿਸ ਨੂੰ ਸਥਾਨਕ ਭਾਸ਼ਾ ਵਿੱਚ ਬਹਰ ਅਲ ਜਬਲ ਕਿਹਾ ਜਾਂਦਾ ਹੈ। ਦੱਖਣੀ ਸੁਡਾਨ 'ਸੰਯੁਕਤ ਰਾਸ਼ਟਰ ਸੰਘ' ਦਾ 193ਵਾਂ ਮੈਂਬਰ ਦੇਸ਼ ਹੈ।

ਦੱਖਣੀ ਸੁਡਾਨ ਦਾ ਗਣਰਾਜ
Flag of ਦੱਖਣੀ ਸੁਡਾਨ
Coat of arms of ਦੱਖਣੀ ਸੁਡਾਨ
ਝੰਡਾCoat of arms
ਮਾਟੋ: "Justice, Liberty, Prosperity"
ਇਨਸਾਫ਼, ਖਲਾਸੀ, ਪ੍ਰਫੁੱਲਤਾ
ਐਨਥਮ: "South Sudan Oyee!"
ਓਏ! ਦੱਖਣੀ ਸੁਡਾਨ!
Location of ਦੱਖਣੀ ਸੁਡਾਨ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਜੂਬਾ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ[1][2]
ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂSudanese indigenous languages[3]
ਵਸਨੀਕੀ ਨਾਮਦੱਖਣੀ ਸੁਡਾਨੀ
ਸਰਕਾਰਸੰਘੀ ਰਾਸ਼ਟਰਪਤੀ-ਪ੍ਰਧਾਨ ਲੋਕਤੰਤਰੀ ਗਣਰਾਜ
• ਰਾਸ਼ਟਰਪਤੀ
ਸਲਵਾ ਕੀਰ ਮਾਇਆਦੀਤ
• ਉਪ-ਰਾਸ਼ਟਰਪਤੀ
ਰੀਕ ਮਚਾਰ
ਵਿਧਾਨਪਾਲਿਕਾਰਾਸ਼ਟਰੀ ਵਿਧਾਨ ਸਭਾ
ਪ੍ਰਦੇਸ਼ਾਂ ਦਾ ਕੌਂਸਲ
ਰਾਸ਼ਟਰੀ ਵਿਧਾਨ ਸਭਾ
ਸੁਡਾਨ ਤੋਂ
 ਸੁਤੰਤਰਤਾ
• ਸਰਬੰਗੀ ਅਮਨ ਸਮਝੌਤਾ
6 ਜਨਵਰੀ 2005
• ਸਵਰਾਜ
9 ਜੁਲਾਈ 2005
• ਸੁਤੰਤਰਤਾ
9 ਜੁਲਾਈ 2011
ਖੇਤਰ
• ਕੁੱਲ
619,745 km2 (239,285 sq mi) (42ਵਾਂ)
ਆਬਾਦੀ
• 2008 ਜਨਗਣਨਾ
8,260,490 (disputed)[4] (94ਵਾਂ)
• ਘਣਤਾ
13.33/km2 (34.5/sq mi) (214)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$21.123 ਬਿਲੀਅਨ[5]
• ਪ੍ਰਤੀ ਵਿਅਕਤੀ
$2,134[5]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$13.227 ਬਿਲੀਅਨ[6]
• ਪ੍ਰਤੀ ਵਿਅਕਤੀ
$1,546[6]
ਮੁਦਰਾਦੱਖਣੀ ਸੁਡਾਨੀ ਪਾਊਂਡ (SSP)
ਸਮਾਂ ਖੇਤਰUTC+3 (ਪੂਰਬ ਅਫ਼ਰੀਕੀ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+211[7]
ਆਈਐਸਓ 3166 ਕੋਡSS
ਇੰਟਰਨੈੱਟ ਟੀਐਲਡੀ.ss[8] (registered but not yet operational)

ਸੂਬੇ ਅਤੇ ਕਾਊਂਟੀਆਂ

ਦੇਸ਼ ਦੇ 10 ਸੂਬਿਆਂ ਨੂੰ ਸੁਡਾਨ ਦੇ ਤਿੰਨ ਇਤਿਹਾਸਕ ਖੇਤਰਾਂ ਵਿੱਚ ਇਕੱਤਰਤ ਹਨ।
     ਬਹਰ ਅਲ ਗ਼ਜ਼ਲ      ਇਕਵੇਟਰੀਆ      ਵੱਡੀ ਉੱਤਲੀ ਨੀਲ

ਦੱਖਣੀ ਸੁਡਾਨ ਨੂੰ 10 ਸੂਬਿਆਂ ਵਿੱਚ ਵੰਡਿਆ ਹੋਇਆ ਹੈ, ਜਿਹੜੇ ਕਿ ਤਿੰਨ ਇਤਿਹਾਸਕ ਖੇਤਰਾਂ ਦੇ ਬਰਾਬਰ ਹਨ: ਬਹਰ ਅਲ ਗ਼ਜ਼ਲ, ਇਕਵੇਟਰੀਆ ਅਤੇ ਵੱਡੀ ਉੱਤਲੀ ਨੀਲ।

ਬਹਰ ਅਲ ਗ਼ਜ਼ਲ
  • ਉੱਤਰੀ ਬਹਰ ਅਲ ਗ਼ਜ਼ਲ
  • ਪੱਛਮੀ ਬਹਰ ਅਲ ਗ਼ਜ਼ਲ
  • ਝੀਲਾਂ
  • ਵਰਾਪ
ਇਕਵੇਟਰੀਆ
  • ਪੱਛਮੀ ਇਕਵੇਟਰੀਆ
  • ਮੱਧਵਰਤੀ ਇਕਵੇਟਰੀਆ (ਜਿਸ ਵਿੱਚ ਰਾਜਧਾਨੀ ਜੂਬਾ ਸਥਿਤ ਹੈ)
  • ਪੂਰਬੀ ਇਕਵੇਟਰੀਆ
ਵੱਡੀ ਉਤਲੀ ਨੀਲ
  • ਜੌਂਗਲੀ
  • ਯੂਨਿਟੀ
  • ਉੱਤਲੀ ਨੀਲ

ਇਹ ਦਸ ਸੂਬੇ ਅੱਗੋਂ 86 ਕਾਊਂਟੀਆਂ ਵਿੱਚ ਵੰਡੇ ਹੋਏ ਹਨ।

ਤਸਵੀਰਾਂ

ਹਵਾਲੇ