ਹਦਵਾਣਾ

ਹਦਵਾਣਾ ਜਾਂ ਤਰਬੂਜ ਜਾਂ ਮਤੀਰਾ (Citrullus lanatus, ਕੁੱਲ: Cucurbitaceae) ਇੱਕ ਵੇਲ ਵਰਗਾ ਫੁੱਲਦਾਈ ਪੌਦਾ ਹੈ ਜੋ ਮੂਲ ਤੌਰ ਉੱਤੇ ਦੱਖਣੀ ਅਫਰੀਕਾ ਤੋਂ ਉਪਜਿਆ ਹੈ। ਇਸ ਦਾ ਫਲ ਜਿਸ ਨੂੰ ਹਦਵਾਣਾ ਹੀ ਕਿਹਾ ਜਾਂਦਾ ਹੈ, ਇੱਕ ਵਿਸ਼ੇਸ਼ ਪ੍ਰਕਾਰ ਹੈ ਜਿਸ ਨੂੰ ਜੀਵ ਵਿਗਿਆਨੀ ਪੇਪੋ, ਉਹ ਬੇਰ ਜਿਸਦਾ ਛਿੱਲੜ ਮੋਟਾ ਅਤੇ ਅੰਦਰਲਾ ਗੁੱਦੇਦਾਰ ਹੁੰਦਾ ਹੈ, ਕਹਿੰਦੇ ਹਨ। ਪੇਪੋ ਇੱਕ ਛੋਟੀ ਅੰਡਕੋਸ਼ ਤੋਂ ਪੈਦਾ ਹੁੰਦੇ ਹਨ ਜੋ ਕੁਕੁਰਬੀਤਾਸੀਏ ਦੀ ਵਿਸ਼ੇਸ਼ਤਾ ਹੈ। ਤਰਬੂਜ, ਜਿਸ ਨੂੰ ਢਿੱਲੇ ਰੂਪ ਵਿੱਚ ਖਰਬੂਜੇ ਦੀ ਇੱਕ ਪਰਕਾਰ ਕਿਹਾ ਜਾਂਦਾ ਹੈ - ਭਾਵੇਂ ਇਹ ਕੁਕੁਮਿਸ ਵੰਸ਼ ਵਿੱਚ ਨਹੀਂ ਹੈ - ਦਾ ਇੱਕ ਮੁਲਾਇਮ ਬਾਹਰੀ ਛਿੱਲੜ (ਹਰਾ, ਪੀਲਾ ਅਤੇ ਕਈ ਵਾਰ ਚਿੱਟਾ) ਅਤੇ ਰਸਦਾਰ, ਮਿੱਠਾ ਅੰਦਰੂਨੀ ਗੁੱਦਾ (ਆਮ ਤੌਰ ਤੇ ਲਾਲ ਜਾਂ ਗੁਲਾਬੀ ਪਰ ਕੁਝ ਵਾਰ ਸੰਗਤਰੀ, ਪੀਲਾ ਜਾਂ ਹਰਾ ਵੀ ਜੇਕਰ ਪੱਕਿਆ ਨਾ ਹੋਵੇ) ਹੁੰਦਾ ਹੈ।

ਹਦਵਾਣਾ
ਤਰਬੂਜ
ਮਤੀਰਾ
Scientific classification
Kingdom:
ਪਲਾਂਟੀ
(unranked):
ਏਂਜੀਓਸਪਰਮ
(unranked):
ਯੂਡੀਕਾਟਸ
(unranked):
ਰੋਜ਼ਿਡਸ
Order:
ਕੁਕੁਰਬੀਤਾਲਸ
Family:
ਕੁਕੁਰਬੀਤਾਸੀਏ
Genus:
ਸਿਟਰਲਸ
Species:
ਸੀ. ਲਨਾਟਸ
Binomial name
ਸਿਟਰਲਸ ਲਨਾਟਸ
(ਥਨਬਰਗ) ਮਤਸੂਮੂਰਾ & ਨਾਕਾਈ
2005 ਵਿੱਚ ਤਰਬੂਜ ਦੀ ਪੈਦਾਵਾਰ
ਹਦਵਾਣੇ ਦਾ ਰਸ

ਇਕ ਤਰ੍ਹਾਂ ਦੀ ਜ਼ਮੀਨ ਉਪਰ ਫੈਲਣ ਵਾਲੀ ਵੇਲ ਨੂੰ ਲੱਗੇ ਵੱਡੇ ਅਤੇ ਲੰਬੂਤਰੇ ਫਲ ਨੂੰ ਮਤੀਰਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਮਤੀਰੇ ਨੂੰ ਹਦਵਾਣਾ ਅਤੇ ਕਈਆਂ ਵਿਚ ਤਰਬੂਜ਼ ਕਹਿੰਦੇ ਹਨ। ਇਹ ਫਲ ਰੇਤਲੀ ਮਾਰੂ ਜ਼ਮੀਨਾਂ ਵਿਚ ਪੈਦਾ ਹੁੰਦਾ ਹੈ। ਪਹਿਲਾਂ ਜਦ ਪਿੰਡ ਆਬਾਦ ਹੋ ਰਹੇ ਸਨ, ਉਸ ਸਮੇਂ ਬਹੁਤੇ ਪਿੰਡਾਂ ਵਿਚ ਟਿੱਬੇ ਅਤੇ ਰੇਤਲੀਆਂ ਜ਼ਮੀਨਾਂ ਹੁੰਦੀਆਂ ਸਨ। ਖੇਤੀ ਸਾਰੀ ਬਾਰਸ਼ਾਂ 'ਤੇ ਨਿਰਭਰ ਹੁੰਦੀ ਸੀ। ਉਸ ਸਮੇਂ ਮਤੀਰੇ ਆਮ ਬੀਜੇ ਜਾਂਦੇ ਸਨ। ਮਤੀਰਾ ਜਦ ਪੱਕ ਜਾਂਦਾ ਹੈ ਤਾਂ ਉਸ ਦਾ ਅੰਦਰਲਾ ਹਿੱਸਾ ਲਾਲ ਹੋ ਜਾਂਦਾ ਹੈ ਪਰ ਬਾਹਰੋਂ ਹਰਾ ਰਹਿੰਦਾ ਹੈ। ਮਤੀਰੇ ਦੇ ਬੀਜਾਂ ਵਿਚੋਂ ਮਗਜ਼ ਕੱਢੇ ਜਾਂਦੇ ਹਨ ਜਿਹੜੇ ਕਈ ਬਿਮਾਰੀਆਂ ਦੇ ਇਲਾਜ ਲਈ ਵਰਤੇ ਜਾਂਦੇ ਹਨ। ਮਤੀਰੇ ਦਾ ਰਸ ਬਹੁਤ ਠੰਢਾ, ਗੁੱਦਾ ਰਸਦਾਰ ਤੇ ਮਿੱਠਾ ਹੁੰਦਾ ਹੈ। ਕੱਚੇ ਮਤੀਰੇ ਦੀ ਸਬਜ਼ੀ ਵਜੋਂ ਵੀ ਵਰਤੋਂ ਕੀਤੀ ਜਾਂਦੀ ਹੈ। ਹੁਣ ਪੰਜਾਬ ਦੇ ਦਰਿਆਵਾਂ, ਨਦੀ ਨਾਲਿਆਂ ਦੇ ਕੰਢਿਆਂ ਦੇ ਨੇੜੇ ਹੀ ਮਤੀਰੇ ਦੀ ਫ਼ਸਲ ਬੀਜੀ ਜਾਂਦੀ ਹੈ।[1]

ਇਤਿਹਾਸ

ਖੇਤੀ ਮਾਹਿਰਾਂ ਅਨੁਸਾਰ ਇਸ ਦੀ ਸਭ ਤੋਂ ਪਹਿਲਾਂ ਪੈਦਾਵਾਰ ਪੂਰਬ ਵਿੱਚ ਨੀਲ ਘਾਟੀ 'ਚ ਕੀਤੀ ਗਈ।[2] ਉਸ ਤੋਂ ਬਾਅਦ ਹੌਲੀ-ਹੌਲੀ ਕਈ ਦੇਸ਼ਾਂ ਵਿੱਚ ਇਸ ਦੀ ਖੇਤੀ ਹੋਣੀ ਸ਼ੁਰੂ ਹੋ ਗਈ। ਚੀਨ ਵਿੱਚ ਇਸ ਦੀ ਪੈਦਾਵਾਰ ਵੱਡੀ ਪੱਧਰ ਉੱਤੇ ਕੀਤੀ ਜਾਂਦੀ ਹੈ।[3] ਇਹ ਹੀ ਨਹੀਂ ਇਸ ਤੋਂ ਬਾਅਦ ਇਸ ਦੀ ਪੈਦਾਵਾਰ ਯੂਰਪੀਨ ਮੁਲਕਾਂ ਵਿੱਚ ਵੀ ਹੋਣੀ ਸ਼ੁਰੂ ਹੋ ਗਈ। ਜਾਪਾਨ ਦੇ ਕਿਸਾਨਾਂ ਨੇ ਹਦਵਾਣੇ ਨੂੰ ਕਈ ਤਰ੍ਹਾਂ ਦੇ ਆਕਾਰ ਜਿਵੇਂ ਚੋਰਸ, ਲੰਬੇ, ਆਦਿ ਦੇਣੇ ਸ਼ੁਰੂ ਕੀਤੇ। ਇਸ ਦੀਆਂ ਦੁਨੀਆ ਭਰ ਵਿੱਚ ਕਈ ਕਿਸਮਾਂ ਦੇਖਣ ਨੂੰ ਮਿਲਦੀਆਂ ਹਨ। ਉਥੇ ਇਸ ਦੇ ਸਵਾਦ ਵਿੱਚ ਅੰਤਰ ਦੇਖਣ ਨੂੰ ਮਿਲਦਾ ਹੈ।

ਖੁਰਾਕੀ ਤੱਤ

ਹਦਵਾਣੇ ਵਿੱਚ ਕੁਦਰਤ ਨੇ ਖੁਰਾਕੀ ਤੱਤ ਵੀ ਪਾਏ ਹਨ, ਇਸ ਲਈ ਸ਼ਾਇਦ ਇਸ ਨੂੰ ਹਰ ਵਰਗ ਦੇ ਲੋਕ ਪਸੰਦ ਕਰਦੇ ਹਨ। ਗਰਮੀ ਦੇ ਮੌਸਮ ਵਿੱਚ ਇਹ ਪਿਆਸ ਬੁਝਾਉਣ ਵਾਲਾ, ਚੁਸਤੀ-ਫੁਰਤੀ ਪੈਦਾ ਕਰਨ ਵਾਲਾ ਤੇ ਊਰਜਾ ਦਾ ਸਰੋਤ ਮੰਨਿਆ ਜਾਂਦਾ ਹੈ। ਇਸ ਵਿੱਚ ਪਾਣੀ ਦੀ ਭਰਪੂਰ ਮਾਤਰਾ ਤੋਂ ਇਲਾਵਾ ਕਾਫ਼ੀ ਸਾਰੇ ਵਿਟਾਮਿਨ ਤੇ ਸਰੀਰ ਲਈ ਹੋਰ ਲੋੜੀਂਦੇ ਪੌਸ਼ਕ ਤੱਤ ਪਾਏ ਜਾਂਦੇ ਹਨ ਜੋ ਕਈ ਬਿਮਾਰੀਆਂ ਤੋਂ ਸਾਨੂੰ ਬਚਾਉਂਦੇ ਹਨ। ਇਸ ਦਾ ਸੇਵਨ ਜਿਥੇ ਵੱਡਿਆਂ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਘੱਟ ਕਰ ਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ, ਉਥੇ ਅੱਖਾਂ ਦੀ ਰੌਸ਼ਨੀ ਨੂੰ ਵੀ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ। ਤਾਜ਼ਾ ਹਦਵਾਣਾ ਹੀ ਖਰੀਦਿਆ ਤੇ ਖਾਧਾ ਜਾਵੇ ਕਿਉਂਕਿ ਕੁਝ ਦਿਨ ਪਏ ਰਹਿਣ ਨਾਲ ਇਸ ਵਿਚਲੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ।

ਹਵਾਲੇ