ਹਰਾ ਇਨਕਲਾਬ

ਹਰੇ ਇਨਕਲਾਬ ਜਾਂ ਹਰੀ ਕ੍ਰਾਂਤੀ ਤੋਂ ਭਾਵ (1940 ਤੋਂ 1960 ਦੇ ਦਰਮਿਆਨ) ਖੇਤੀਬਾੜੀ ਖੇਤਰ ਵਿੱਚ ਹੋਈ ਤਰੱਕੀ, ਖੋਜਾਂ ਅਤੇ ਤਕਨੀਕੀ ਬਦਲਾਵਾਂ ਦੀ ਲੜੀ ਤੋਂ ਹੈ। ਇਸ ਨਾਲ ਵਿਸ਼ਵ ਦੇ ਖੇਤੀਬਾੜੀ ਉਤਪਾਦਨ ਵਿੱਚ ਬਹੁਤ ਵਾਧਾ ਹੋਇਆ, ਵਿਸੇਸ਼ ਤੌਰ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ[1] ਇਸਦਾ ਵਿਸ਼ਵ ਪੱਧਰ ਤੇ ਆਰੰਭ ਨੌਰਮਨ ਬੋਰਲੌਗ ਦੁਆਰਾ (ਜਿਸਨੂੰ ਕਿ ਹਰੀ ਕ੍ਰਾਂਤੀ ਦਾ ਪਿਤਾਮਾ ਕਿਹਾ ਜਾਂਦਾ ਹੈ) ਹੋਇਆ। ਉਸਨੇ ਕਰੋੜਾਂ ਲੋਕਾਂ ਨੂੰ ਭੁੱਖਮਰੀ ਤੋਂ ਬਚਾਇਆ। ਹਰੀ ਕ੍ਰਾਂਤੀ ਦੋਰਾਨ ਕਿਸਾਨਾ ਨੂੰ ਅਨਾਜ ਦੀਆਂ ਉਨਤ ਕਿਸਮਾਂ, ਸਿੰਜਾਈ ਦੇ ਸਾਧਨਾ ਦਾ ਵਿਕਾਸ, ਬਨਾਉਟੀ ਖਾਧ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।

ਦੂਜੀ ਸੰਸਾਰ ਜੰਗ ਤੋਂ ਬਾਅਦ ਨਵੀਂ ਤਕਨੀਕਾ, ਕੀੜੇਮਾਰ ਦਵਾਈਆਂ, ਨਦੀਨ ਨਾਸ਼ਕ, ਰਸਾਇਣਿਕ ਤੱਤ ਅਤੇ ਨਵੀਂ ਕਿਸਮਾਂ ਦੇ ਬੀਜਾਂ ਦੀ ਵਰਤੋਂ ਨਾਲ ਅੰਨ ਭੰਡਾਰ ਚ' ਚੋਖਾ ਵਾਧਾ ਹੋਇਆ।

ਹਰੀ ਕ੍ਰਾਂਤੀ ਸ਼ਬਦ ਪਹਿਲੀ ਵਾਰ 1968ਈ. ਵਿੱਚ ਵਿਲਿਅਮ ਗੋਡ ਦੁਆਰਾ ਵਰਤਿਆ ਗਾਇਆ।

ਹਵਾਲੇ