1924 ਓਲੰਪਿਕ ਖੇਡਾਂ

1924 ਓਲੰਪਿਕ ਖੇਡਾਂ ਜਾਂ VIII ਓਲੰਪੀਆਡ ਫ਼੍ਰਾਂਸ ਦੀ ਰਾਜਧਾਨੀ ਪੈਰਿਸ ਵਿੱਖੇ ਖੇਡੀਆਂ ਗਈਆ। ਫ਼ਰਾਂਸ ਵਿੱਖੇ ਹੋਣ ਵਾਲਾ ਇਹ ਖੇਡ ਮੇਲਾ ਦੁਸਰਾ ਸੀ ਇਸ ਤੋਂ ਪਹਿਲਾ 1900 ਓਲੰਪਿਕ ਖੇਡਾਂ ਇਸ ਸ਼ਹਿਰ ਵਿੱਖੇ ਹੋ ਚੁਕੀਆ ਹਨ।ਇਸ ਸ਼ਹਿਰ ਵਿੱਚ ਖੇਡਾਂ ਕਰਵਾਉਂਣ ਦਾ ਮੁਕਾਬਲਾ ਅਮਸਤੱਰਦਮ, ਬਾਰਸੀਲੋਨਾ]], ਲਾਸ ਐਂਜਲਸ, ਰੋਮ ਅਤੇ ਪਰਾਗ ਦੇ ਵਿੱਚਕਾਰ ਹੋਇਆ। ਪਰ ਇਹ ਮੁਕਾਬਲਾ ਕਰਵਾਉਣ ਦਾ ਹੱਕ ਪੈਰਿਸ ਨੂੰ ਮਿਲਿਆ।[1]

VIII ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਪੈਰਿਸ, ਫ੍ਰਾਂਸ
ਭਾਗ ਲੈਣ ਵਾਲੇ ਦੇਸ਼44
ਭਾਗ ਲੈਣ ਵਾਲੇ ਖਿਡਾਰੀ3,089
(2,954 ਮਰਦ, 135 ਔਰਤਾਂ)
ਈਵੈਂਟ126 in 17 ਖੇਡਾਂ
ਉਦਘਾਟਨ ਸਮਾਰੋਹ4 ਮਈ
ਸਮਾਪਤੀ ਸਮਾਰੋਹ27 ਜੁਲਾਈ
ਉਦਘਾਟਨ ਕਰਨ ਵਾਲਾਫ਼ਰਾਂਸ ਦਾ ਰਾਸ਼ਟਰਪਤੀ
ਖਿਡਾਰੀ ਦੀ ਸਹੁੰਜੀਓ ਅੰਦਰੇ
ਓਲੰਪਿਕ ਸਟੇਡੀਅਮਸਟਾਡੇ ਓਲੰਪਿਕ
ਗਰਮ ਰੁੱਤ
1920 ਓਲੰਪਿਕ ਖੇਡਾਂ 1928 ਗਰਮ ਰੁੱਤ ਓਲੰਪਿਕ ਖੇਡਾਂ  >
ਸਰਦ ਰੁੱਤ
<  1924ਸਰਦ ਰੁੱਤ ਓਲੰਪਿਕ ਖੇਡਾਂ 1928 ਸਰਦ ਰੁੱਤ ਓਲੰਪਿਕ ਖੇਡਾਂ  >

ਝਲਕੀਆਂ

  • 45,000 ਦੀ ਸਮਰੱਥਾ ਵਾਲੇ ਖੇਡ ਸਟੇਡੀਅਮ ਵਿੱਚ ਇਹਨਾਂ ਖੇਡਾਂ ਦਾ ਉਦਘਾਟਨ ਹੋਇਆ।
  • ਪਾਵੋ ਨੁਰਮੀ ਨੇ 1500 ਮੀਟਰ ਅਤੇ 5,000 ਮੀਟਰ ਦੇ ਮੁਕਾਬਲਿਆ ਵਿੱਚ ਸੋਨ ਤਗਮ ਜਿੱਤੇ ਇਹ ਦੋਨੋਂ ਮੁਕਾਬਲੇ ਇੱਕ ਘੰਟੇ ਦੇ ਅੰਤਰਾਲ ਵਿੱਚ ਖੇਡੇ ਗਏ।
  • ਬਰਤਾਨੀਆ ਦੇ ਖਿਡਾਰੀ ਹਾਰੋਲਡ ਅਬਰਾਹਿਮ ਨੇ 100 ਮੀਟਰ ਅਤੇ 400 ਮੀਟਰ ਦੇ ਈਵੈਂਚ 'ਚ ਸੋਨ ਤਗਮੇ ਜਿੱਤੇ।
  • ਮੈਰਾਥਨ ਦੀ ਦੂਰੀ 42.195 km (26.219 mi) ਕੀਤੇ ਗਈ।
  • ਤੈਰਾਕੀ ਵਾਸਤੇ ਤਲਾਅ ਦੀ ਦੂਰੀ 50 ਮੀਟਰ ਕੀਤੀ ਗਈ ਅਤੇ ਲਾਇਨਾ ਲਗਵਾਈਆ ਗਈਆ।
  • ਤੈਰਾਕ ਜੋਹਨੀ ਵੇਸਮੁਲਰ ਨੇ ਤਿਂਮ ਸੋਨ ਤਗਮੇ ਅਤੇ ਵਾਟਰ ਪੋਲੋ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
  • ਹਾਰੋਲਡ ਅਸਬੋਰਨ ਨੇ ਉੱਚੀ ਛਾਲ ਅਤੇ ਡੈਕਾਥਲੋਨ ਵੱਿਚ ਦੋ ਸੋਨ ਤਗਮੇ ਜਿੱਤੇ ਅਤੇ 6' 6" ਉੱਚੀ ਛਾਲ ਦਾ ਰਿਕਾਰਡ 12 ਸਾਲ ਅਤੇ 7,710.775 ਦਾ ਰਿਕਾਰਡ ਬਣਾਇਆ। ਉਸ ਨੂੰ ਦੁਨੀਆ ਦਾ ਮਹਾਨ ਖਿਡਾਰੀ ਕਿਹਾ ਗਿਆ।
  • ਫ਼੍ਰਾਸ ਨੇ ਤਲਵਾਰ ਵਾਜ ਖਿਡਾਰੀ ਰੋਗਰ ਡੁਕਰੇਟ ਨੇ ਤਿੰਨ ਸੋਨ ਅਤੇ ਦੋ ਚਾਂਦੀ ਦੇ ਕੁੱਲ ਪੰਜ ਤਗਮੇ ਜਿੱਤੇ।
  • ਜਿਸਨਾਸਟਿਕ ਖੇਡ ਵਿੱਚ 24 ਮਰਦ ਖਿਡਾਰੀਆ ਨੇ 10 ਅੰਕ ਲੈ ਕੇ ਪੁਰਨਤਾ ਸਿੱਧ ਕੀਤੀ।
  • ਜਿਸ ਦੀ ਉਮੀਦ ਨਾ ਹੋਈ ਊਹੀ ਹੋਇਆ ਜਦੋਂ ਉਰੂਗੁਏ ਦੀ ਫੁੱਟਬਾਲ ਟੀਮ ਨੇ ਸੋਨ ਤਗਮਾ ਜਿੱਤ ਕੇ ਸਭ ਨੂੰ ਹੈਰਾਨ ਕੀਤਾ।
  • ਓਲੰਪਿਕ ਮਾਟੋ ਦੀ ਪਹਿਲੀ ਵਾਰ ਵਰਤੋਂ ਕੀਤੀ।[2]

ਹਵਾਲੇ

ਪਿਛਲਾ
1920 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਪੈਰਿਸ

VIII ਓਲੰਪਿਆਡ (1924)
ਅਗਲਾ
1928 ਗਰਮ ਰੁੱਤ ਓਲੰਪਿਕ ਖੇਡਾਂ