ਅਸ਼ਰਫ਼ ਗਨੀ

ਮੁਹੰਮਦ ਅਸ਼ਰਫ਼ ਗਨੀ ਅਹਿਮਦਜ਼ਈ ((ਪਸ਼ਤੋ/ਦਰੀ: محمد اشرف غني احمدزی; ਜਨਮ 19 ਮਈ 1949) ਇੱਕ ਅਫ਼ਗਾਨ ਸਿਆਸਤਦਾਨ, ਅਕਾਦਮਿਕ ਅਤੇ ਅਰਥ ਸ਼ਾਸਤਰੀ ਹੈ ਜੋ ਸਤੰਬਰ 2014 ਤੋਂ ਅਗਸਤ 2021 ਤੱਕ ਅਫ਼ਗ਼ਾਨਿਸਤਾਨ ਦੇ 14ਵੇਂ ਰਾਸ਼ਟਰਪਤੀ ਸਨ ਜਦੋਂ ਉਹ ਦੇਸ਼ ਛੱਡ ਕੇ ਭੱਜ ਗਏ ਸਨ।[1][2][3][3][4][5][6][7][8][9][[[|ਬਹੁਤ ਜਿਆਦਾ ਹਵਾਲੇ]]] ਉਹ ਪਹਿਲੀ ਵਾਰ 20 ਸਤੰਬਰ 2014 ਨੂੰ ਚੁਣੇ ਗਏ ਸਨ ਅਤੇ 28 ਸਤੰਬਰ 2019 ਦੀ ਰਾਸ਼ਟਰਪਤੀ ਚੋਣ ਵਿੱਚ ਦੁਬਾਰਾ ਚੁਣੇ ਗਏ ਸਨ। ਫਰਵਰੀ 2020 ਵਿੱਚ ਇੱਕ ਲੰਮੀ ਪ੍ਰਕਿਰਿਆ ਦੇ ਬਾਅਦ ਉਸਨੂੰ ਜੇਤੂ ਘੋਸ਼ਿਤ ਕੀਤਾ ਗਿਆ ਸੀ ਅਤੇ 9 ਮਾਰਚ 2020 ਨੂੰ ਦੂਜੇ ਕਾਰਜਕਾਲ ਲਈ ਸਹੁੰ ਚੁੱਕੀ ਗਈ ਸੀ। ਉਸਨੇ ਪਹਿਲਾਂ ਵਿੱਤ ਮੰਤਰੀ ਅਤੇ ਕਾਬੁਲ ਯੂਨੀਵਰਸਿਟੀ ਦੇ ਚਾਂਸਲਰ ਵਜੋਂ ਵੀ ਸੇਵਾ ਨਿਭਾਈ ਸੀ।
15 ਅਗਸਤ 2021 ਨੂੰ, ਅਫ਼ਗ਼ਾਨ ਅਧਿਕਾਰੀਆਂ ਨੇ ਦੱਸਿਆ ਕਿ ਗਨੀ ਐਤਵਾਰ ਸਵੇਰੇ ਰਾਸ਼ਟਰਪਤੀ ਭਵਨ ਤੋਂ ਅਮਰੀਕੀ ਦੂਤਾਵਾਸ ਗਏ ਸਨ ਅਤੇ ਉੱਥੋਂ ਉਹ ਤਾਲਿਬਾਨ ਦੇ ਕਾਬੁਲ ਵਿੱਚ ਦਾਖਲ ਹੁੰਦੇ ਹੀ ਅਫ਼ਗ਼ਾਨਿਸਤਾਨ ਤੋਂ ਭੱਜ ਗਏ ਸਨ।[10][11][12]

ਅਸ਼ਰਫ਼ ਗਨੀ
اشرف غني
ਅਸ਼ਰਫ ਗਨੀ 2017 ਵਿੱਚ ਮਿਊਨਿਖ ਸੁਰੱਖਿਆ ਕਾਨਫਰੰਸ ਦੌਰਾਨ
ਅਫ਼ਗ਼ਾਨਿਸਤਾਨ ਦਾ 14ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
29 ਸਤੰਬਰ 2014 – 15 ਅਗਸਤ 2021
15 ਅਗਸਤ 2021 ਤੋਂ ਜਲਾਵਤਨੀ ਵਿੱਚ
ਉਪ ਰਾਸ਼ਟਰਪਤੀਅਮਰੁੱਲਾ ਸਾਲੇਹ
ਸਰਵਰ ਦਾਨਿਸ਼
ਅਬਦੁਲ ਰਾਸ਼ਿਦ ਦੋਸਤੁਮ
ਮੁੱਖ ਕਾਰਜਕਾਰੀਅਬਦੁੱਲਾ ਅਬਦੁੱਲਾ (2014–2020)
ਤੋਂ ਪਹਿਲਾਂਹਾਮਿਦ ਕਰਜ਼ਾਈ
ਕਾਬੁਲ ਯੂਨੀਵਰਸਿਟੀ
ਦਫ਼ਤਰ ਵਿੱਚ
22 ਦਸੰਬਰ 2004 – 21 ਦਸੰਬਰ 2008
ਤੋਂ ਪਹਿਲਾਂਹਬੀਬਉੱਲਾ ਹਬੀਬ
ਤੋਂ ਬਾਅਦਹਾਮਿਦਉੱਲਾ ਅਮੀਨ
ਵਿੱਤ ਮੰਤਰਾਲਾ
ਦਫ਼ਤਰ ਵਿੱਚ
2 ਜੂਨ 2002 – 14 ਦਸੰਬਰ 2004
ਰਾਸ਼ਟਰਪਤੀਹਾਮਿਦ ਕਾਰਜ਼ਈ
ਤੋਂ ਪਹਿਲਾਂਹਿਦਾਯਤ ਅਮੀਨ ਅਰਸਾਲਾ
ਤੋਂ ਬਾਅਦਅਨਵਰ ਉਲ-ਹਕ਼ ਅਹਾਦੀ
ਨਿੱਜੀ ਜਾਣਕਾਰੀ
ਜਨਮ
ਅਸ਼ਰਫ਼ ਗਨੀ ਅਹਮਦਜ਼ਈ

(1949-05-19) 19 ਮਈ 1949 (ਉਮਰ 74)
ਲੋਗਰ, ਅਫ਼ਗ਼ਾਨਿਸਤਾਨ
ਨਾਗਰਿਕਤਾਅਫ਼ਗ਼ਾਨਿਸਤਾਨ
ਸੰਯੁਕਤ ਰਾਜ (1964–2009)
ਸਿਆਸੀ ਪਾਰਟੀਆਜ਼ਾਦ ਉਮੀਦਵਾਰ
ਜੀਵਨ ਸਾਥੀ
ਰੁਲਾ ਗ਼ਨੀ
(ਵਿ. 1975)
ਸੰਬੰਧਹਸ਼ਮਤ ਗ਼ਨੀ ਅਹਮਦਜ਼ਈ (ਭਰਾ)
ਬੱਚੇ2 (ਮਰੀਅਮ ਗ਼ਨੀ ਅਤੇ ਤਾਰਿਕ)
ਅਲਮਾ ਮਾਤਰਬੇਰੂਤ ਦੀ ਅਮਰੀਕੀ ਯੂਨੀਵਰਸਿਟੀ
ਕੋਲੰਬੀਆ ਯੂਨੀਵਰਸਿਟੀ
ਛੋਟਾ ਨਾਮਬਾਬਾ

ਹਵਾਲੇ