ਕਾਬੁਲ

ਅਫਗਾਨਿਸਤਾਨ ਦੀ ਰਾਜਧਾਨੀ

ਕਾਬੁਲ (ਪਸ਼ਤੋ: کابل‎, ਫ਼ਾਰਸੀ: کابل‎) ਅਫਗਾਨਿਸਤਾਨ ਦੀ ਰਾਜਧਾਨੀ ਅਤੇ ਅਫ਼ਗਾਨਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕਾਬੁਲ ਸੂਬੇ ਦੀ ਰਾਜਧਾਨੀ ਵੀ ਹੈ ਅਤੇ ਅਫਗਾਨਿਸਤਾਨ ਦੇ ਪੂਰਬੀ ਹਿੱਸੇ ਵਿੱਚ ਸਥਿਤ ਹੈ। ਇਸ ਦੀ ਆਬਾਦੀ 20 ਤੋਂ 30 ਲੱਖ ਦਰਮਿਆਨ ਹੈ। ਕਾਬਲ ਦਰਿਆ ਦੇ ਨਾਲ ਤੰਗ ਵਾਦੀ ਵਿੱਚ ਕਾਇਮ ਇਹ ਸ਼ਹਿਰ ਸੱਭਿਆਚਾਰਕ ਕੇਂਦਰ ਹੈ। ਕਾਬਲ ਇੱਕ ਲੰਮੀ ਸ਼ਾਹਰਾਹ ਦੇ ਜ਼ਰੀਏ ਗ਼ਜ਼ਨੀ, ਕੰਧਾਰ, ਹਰਾਤ ਅਤੇ ਮਜ਼ਾਰ ਸ਼ਰੀਫ਼ ਨਾਲ ਜੁੜਿਆ ਹੈ। ਇਹ ਦੱਖਣ ਪੂਰਬ ਵਿੱਚ ਪਾਕਿਸਤਾਨ ਅਤੇ ਉੱਤਰ ਵਿੱਚ ਤਜ਼ਾਕਿਸਤਾਨ ਨਾਲ ਵੀ ਸ਼ਾਹਰਾਹ ਦੇ ਜ਼ਰੀਏ ਜੁੜਿਆ ਹੋਇਆ ਹੈ। ਇਹ ਸਮੁੰਦਰ-ਤਲ ਦੀ ਸਤ੍ਹਾ ਤੋਂ 18 ਹਜ਼ਾਰ ਮੀਟਰ ਦੀ ਉਚਾਈ ਤੇ ਸਥਿਤ ਹੈ।

ਕਾਬੁਲ
کا‌‌‌بل
ਦੇਸ਼ ਅਫਗਾਨਿਸਤਾਨ
ਸੂਬਾਕਾਬੁਲ
ਜਿਲ੍ਹਿਆਂ ਦੀ ਗਿਣਤੀ18
ਸਰਕਾਰ
 • ਮੇਅਰਮੁਹੰਮਦ ਯੂਨਸ ਨਵਾਦਿਸ਼
ਖੇਤਰ
 • ਸ਼ਹਿਰ275 km2 (106 sq mi)
 • Metro
425 km2 (164 sq mi)
ਉੱਚਾਈ
1,791 m (5,876 ft)
ਆਬਾਦੀ
 (2013)
 • ਸ਼ਹਿਰੀ
34,76,000 (ਮਾਰਚ '13)[1]
 • ਮੈਟਰੋ
33,19,794
 • Demonym
ਕਾਬੁਲੀ
 [2]
ਸਮਾਂ ਖੇਤਰਯੂਟੀਸੀ+4:30 (ਅਫ਼ਗਾਨਿਸਤਾਨ ਮਿਆਰੀ ਸਮਾਂ)
ਏਰੀਆ ਕੋਡ(+93) 20

ਹਵਾਲੇ