ਐਂਤਰਨਾਸੀਓਨਾਲ

'ਐਂਤਰਨਾਸੀਓਨਾਲ ਜਾਂ ਐਂਤੈਰਨਾਸੀਓਨਾਲ (ਫ਼ਰਾਂਸੀਸੀ: "L'Internationale"; ਲੈਂਤੈਖ਼ਨਾਸੀਓਨਾਲਅ) 19ਵੀਂ ਸਦੀ ਦੇ ਅੰਤਮ ਭਾਗ ਤੋਂ ਵਿਸ਼ਵਭਰ ਵਿੱਚ ਸਮਾਜਵਾਦੀ ਵਿਚਾਰਧਾਰਾ ਨਾਲ ਜੁੜੇ ਹੋਏ ਲੋਕਾਂ ਦਾ ਇੱਕ ਮਹਿਬੂਬ ਗੀਤ ਰਿਹਾ ਹੈ। ਐਂਤਰਨਾਸੀਓਨਾਲ ਸ਼ਬਦ ਦਾ ਮਤਲਬ ਅੰਤਰਰਾਸ਼ਟਰੀ ਜਾਂ ਕੌਮਾਂਤਰੀ ਹੈ ਅਤੇ ਇਸ ਗੀਤ ਦਾ ਕੇਂਦਰੀ ਸੰਦੇਸ਼ ਹੈ ਕਿ ਦੁਨੀਆ ਭਰ ਦੇ ਲੋਕ ਇੱਕੋ ਜਿਹੇ ਹੀ ਹਨ ਅਤੇ ਉਹਨਾਂ ਨੂੰ ਮਿਲ ਕੇ ਜੁਲਮ ਨਾਲ ਲੜਕੇ ਉਸਦਾ ਨਾਸ ਕਰਨਾ ਚਾਹੀਦਾ ਹੈ। ਇਹ ਗੀਤ ਮੂਲ ਤੌਰ 'ਤੇ 1871 ਵਿੱਚ ਫ਼ਰਾਂਸੀਸੀ ਭਾਸ਼ਾ ਵਿੱਚ ਅਜੈੱਨ ਪੋਤੀਏ ਨੇ ਲਿਖਿਆ ਸੀ ਪਰ ਉਦੋਂ ਤੋਂ ਇਸਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ।[1] ਇਸਨੂੰ ਅਕਸਰ ਇੱਕ ਹੱਥ ਨੂੰ ਮੁੱਠੀ ਮੀਚ ਕੇ ਹਵਾ ਵਿੱਚ ਸਲਾਮ ਵਜੋਂ ਲਹਿਰਾਉਂਦੇ ਹੋਏ ਗਾਇਆ ਜਾਂਦਾ ਹੈ।[2]

ਐਂਤਰਨਾਸੀਓਨਾਲ
Internationalen ਸਵੀਡਿਸ਼ ਵਿੱਚ

ਕੌਮਾਂਤਰੀ ਕਮਿਊਨਿਸਟ ਲਹਿਰ
ਕੌਮਾਂਤਰੀ ਸਮਾਜਵਾਦੀ ਅੰਦੋਲਨ
ਕੌਮਾਂਤਰੀ ਸਮਾਜਿਕ ਜਮਹੂਰੀ ਲਹਿਰ
ਕੌਮਾਂਤਰੀ ਅਰਾਜਕਤਾਵਾਦੀ ਲਹਿਰ ਦਾ ਗੀਤ
ਵਜੋਂ ਵੀ ਜਾਣਿਆ ਜਾਂਦਾ ਹੈL'Internationale (French)
ਬੋਲਯੁਜ਼੍ਹੇਨ ਪੋਤੀਏ, 1871
ਸੰਗੀਤPierre De Geyter, 1888
ਅਪਣਾਇਆ1890s
ਆਡੀਓ ਨਮੂਨਾ
"The Internationale"
(instrumental)

ਮੂਲ ਗੀਤ ਦੀ ਟੇਕ

ਮੂਲ ਗੀਤ ਦੀ ਟੇਕ ਇਸ ਤਰ੍ਹਾਂ ਹੈ:

ਮੂਲ ਫਰਾਂਸਿਸੀਅਨੁਵਾਦ

C'est la lutte finale
Groupons-nous et demain
L'Internationale
Sera le genre humain

ਇਹ ਆਖਰੀ ਸੰਗਰਾਮ ਹੈ
ਆਉ ਇੱਕ ਹੋ ਜਾਈਏ ਔਰ ਕੱਲ
ਇਹ ਕੌਮਾਂਤਰੀ
ਬਣੇਗੀ ਮਾਨਸ ਦੀ ਇੱਕ ਜਾਤ

ਹਵਾਲੇ