ਐਮਿਲ ਜ਼ੋਲਾ

ਐਮਿਲ ਐਡੂਆਰਦ ਚਾਰਲਸ ਐਨਟੋਨੀ ਜ਼ੋਲਾ[2] (ਫ਼ਰਾਂਸੀਸੀ: [e.mil zɔ.la]; 2 ਅਪਰੈਲ 1840 – 29 ਸਤੰਬਰ 1902)[3] ਫਰਾਂਸੀਸੀ ਲੇਖਕ, ਪ੍ਰਕਿਰਤੀਵਾਦ ਨਾਮ ਦੀ ਸਾਹਿਤਕ ਸ਼ੈਲੀ ਦਾ ਜਨਕ ਅਤੇ ਥੀਏਟਰੀਕਲ ਪ੍ਰਕਿਰਤੀਵਾਦ ਦੇ ਵਿਕਾਸ ਵਿੱਚ ਅਹਿਮ ਭਿਆਲ ਸੀ।

ਐਮਿਲ ਜ਼ੋਲਾ
ਜਨਮਐਮਿਲ ਐਡੂਆਰਦ ਚਾਰਲਸ ਐਨਟੋਨੀ ਜ਼ੋਲਾ
(1840-04-02)2 ਅਪ੍ਰੈਲ 1840
ਪੈਰਿਸ, ਫਰਾਂਸ
ਮੌਤ29 ਸਤੰਬਰ 1902(1902-09-29) (ਉਮਰ 62)
ਪੈਰਿਸ, ਫਰਾਂਸ
ਕਿੱਤਾਨਾਵਲਕਾਰ, ਨਾਟਕਕਾਰ, ਪੱਤਰਕਾਰ
ਰਾਸ਼ਟਰੀਅਤਾਫਰਾਂਸੀਸੀ
ਸ਼ੈਲੀਪ੍ਰਕਿਰਤੀਵਾਦ
ਪ੍ਰਮੁੱਖ ਕੰਮLes Rougon-Macquart, Thérèse Raquin, Germinal
ਦਸਤਖ਼ਤ

ਜ਼ਿੰਦਗੀ

ਜੋਲਾ ਦਾ ਜਨਮ 2 ਅਪਰੈਲ 1840 ਨੂੰ ਪੈਰਿਸ, ਫਰਾਂਸ ਵਿੱਚ ਹੋਇਆ। ਉਸ ਦੀ ਮਾਂ ਫਰਾਂਸੀਸੀ ਸੀ, ਪਰ ਪਿਤਾ ਮਿਸ਼ਰਤ ਇਤਾਲਵੀ ਅਤੇ ਗਰੀਕ ਨਸਲ ਦਾ ਸੀ। ਉਹ ਫੌਜੀ ਅਤੇ ਇੰਜਿਨੀਅਰ ਸੀ। 1847ਵਿੱਚ ਪਿਤਾ ਦੀ ਮੌਤ ਦੇ ਉਪਰਾਂਤ ਜੋਲਾ ਅਤੇ ਉਸ ਦੀ ਮਾਂ ਆਰਥਕ ਸੰਕਟ ਵਿੱਚ ਫੰਸ ਗਏ। ਸੰਬੰਧੀਆਂ ਦੀ ਸਹਾਇਤਾ ਨਾਲ ਜੋਲਾ ਦੀ ਸਿੱਖਿਆ ਸੰਭਵ ਹੋ ਸਕੀ। 1858 ਵਿੱਚ ਪਰਿਵਾਰ ਪੈਰਿਸ ਚਲਾ ਗਿਆ। ਜੋਲਾ ਨੇ ਬਾਲ-ਉਮਰ ਵਿੱਚ ਹੀ ਸਾਹਿਤ ਦੇ ਪ੍ਰਤੀ ਆਪਣੀ ਰੁਚੀ ਵਿਖਾਈ। ਜਦੋਂ ਉਹ ਸਕੂਲ ਵਿੱਚ ਵਿਦਿਆਰਥੀ ਸੀ, ਉਦੋਂ ਉਸ ਨੇ ਇੱਕ ਡਰਾਮਾ ਲਿਖਿਆ, ਜਿਸਦਾ ਸਿਰਲੇਖ ਸੀ ਚਪੜਾਸੀ ਨੂੰ ਮੂਰਖ ਬਣਾਉਣਾ। ਸਕੂਲ ਛੱਡਣ ਦੇ ਬਾਅਦ ਜੋਲਾ ਨੇ ਕਲਰਕ ਦਾ ਕੰਮ ਸ਼ੁਰੂ ਕੀਤਾ। ਬਾਅਦ ਵਿੱਚ ਉਸ ਨੇ ਇੱਕ ਪ੍ਰਕਾਸ਼ਨ ਸੰਸਥਾ ਵਿੱਚ ਨੌਕਰੀ ਕੀਤੀ। ਜੋਲਾ ਨੇ ਸਾਹਿਤਕ ਕਾਰਜ ਵੀ ਸ਼ੁਰੂ ਕਰ ਦਿੱਤਾ ਸੀ। ਉਹ ਇੱਕ ਪੱਤਰ ਲਈ ਲੇਖ ਲਿਖਦਾ ਸੀ, ਦੂਜੇ ਲਈ ਕਹਾਣੀਆਂ ਅਤੇ ਇੱਕ ਤੀਸਰੇ ਲਈ ਸਮੀਖਿਆ। ਜੋਲਾ ਵਿਸ਼ੇਸ਼ ਰੂਪ ਨਾਵਲ ਲਿਖਣ ਦੇ ਵੱਲ ਖਿਚਿਆ ਗਿਆ।

ਪੁਸਤਕ ਸੂਚੀ

  • Contes à Ninon (1864)
  • La Confession de Claude (1865)
  • Les Mystères de Marseille (1867)
  • Thérèse Raquin (1867)
  • Madeleine Férat (1868)
  • Nouveaux Contes à Ninon (1874)
  • Le Roman Experimental (1880)
  • Jacques Damour et autres nouvelles (1880)
  • L'Attaque du moulin" (1877), ਨਿੱਕੀ ਕਹਾਣੀ ਜੋ Les Soirées de Médan ਵਿੱਚ ਸ਼ਾਮਿਲ ਕੀਤੀ ਗਈ।
  • L'Inondation (ਹੜ੍ਹ) ਛੋਟਾ ਨਾਵਲ (1880)
  • Les Rougon-Macquart
    • La Fortune des Rougon (1871)
    • La Curée (1871–72)
    • Le Ventre de Paris (1873)
    • La Conquête de Plassans (1874)
    • La Faute de l'Abbé Mouret (1875)
    • Son Excellence Eugène Rougon (1876)
    • L'Assommoir (1877)
    • Une Page d'amour (1878)
    • Nana (1880)
    • Pot-Bouille (1882)
    • Au Bonheur des Dames (1883)
    • La Joie de vivre (1884)
    • Germinal (1885)
    • L'Œuvre (1886)
    • La Terre (1887)
    • Le Rêve (1888)
    • La Bête humaine (1890)
    • L'Argent (1891)
    • La Débâcle (1892)
    • Le Docteur Pascal (1893)
  • Les Trois Villes
    • Lourdes (1894)
    • Rome (1896)
    • Paris (1898)
  • Les Quatre Évangiles
    • Fécondité (1899)
    • Travail (1901)
    • Vérité (1903, ਮੌਤ ਉਪਰੰਤ ਪ੍ਰਕਾਸ਼ਿਤ)
    • Justice (ਅਧੂਰਾ)

ਹਵਾਲੇ