ਡੇਅਰੀ ਉਤਪਾਦ

ਡੇਅਰੀ ਉਤਪਾਦ ਜਾਂ ਦੁੱਧ ਦਾ ਉਤਪਾਦ ਇੱਕ ਕਿਸਮ ਦਾ ਭੋਜਨ ਹੈ ਜੋ ਸਤਨਧਾਰੀ ਜੀਵ, ਆਮ ਤੌਰ ਡੰਗਰ, ਪਾਣੀ ਦੀਆਂ ਮੱਝਾਂ, ਬੱਕਰੀਆਂ, ਭੇਡਾਂ ਅਤੇ ਊਠ ਤੋਂ ਪ੍ਰਾਪਤ ਹੁੰਦਾ ਹੈ। ਡੇਅਰੀ ਉਤਪਾਦਾਂ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਦਹੀਂ, ਪਨੀਰ ਅਤੇ ਮੱਖਣ ਸ਼ਾਮਲ ਹੁੰਦੇ ਹਨ। [1][2] ਇੱਕ ਸਹੂਲਤ ਜੋ ਡੇਅਰੀ ਉਤਪਾਦ ਪੈਦਾ ਕਰਦੀ ਹੈ ਨੂੰ ਡੇਅਰੀ, ਜਾਂ ਡੇਅਰੀ ਫੈਕਟਰੀ ਵਜੋਂ ਜਾਣਿਆ ਜਾਂਦਾ ਹੈ। [3] ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆ ਦੇ ਬਹੁਤੇ ਅਤੇ ਮੱਧ ਅਫਰੀਕਾ ਦੇ ਕੁਝ ਹਿੱਸਿਆਂ ਦੇ ਇਲਾਵਾ, ਦੁਨੀਆ ਭਰ ਵਿੱਚ ਡੇਅਰੀ ਉਤਪਾਦਾਂ ਦਾ ਸੇਵਨ ਕੀਤਾ ਜਾਂਦਾ ਹੈ।[4][5]

ਡੇਅਰੀ ਉਤਪਾਦ ਦੀਆਂ ਕਿਸਮਾਂ

ਦੁੱਧ

ਦੁੱਧ ਨੂੰ ਉਤਪਾਦ ਦੀਆਂ ਕਿਸਮਾਂ ਦੇ ਅਧਾਰ ਤੇ ਕਈ ਵੱਖਰੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ, ਜਿਸ ਵਿੱਚ ਕਰੀਮ, ਮੱਖਣ, ਪਨੀਰ, ਬਾਲ ਫਾਰਮੂਲਾ, ਅਤੇ ਦਹੀ

ਦਹੀਂ

ਦਹੀਂ, ਇਹ ਥਰਮੋਫਿਲਿਕ ਬੈਕਟੀਰੀਆ ਦੁਆਰਾ ਦੁੱਧ ਖੱਟਾ ਕਰਕੇ ਬਣਦਾ ਹੈ, ਜੋ ਮੁੱਖ ਤੌਰ ਤੇ ਹੁੰਦਾ ਹੈ ਸਟਰੈਪਟੋਕੋਕਸ ਸੈਲੀਵੇਰੀਅਸ ਐਸਐਸਪੀ. ਥਰਮੋਫਿਲਸ ਅਤੇ ਲੈਕਟੋਬੈਸੀਲਸ ਡੈਲਬਰੂਇਕੀ ਐਸਐਸਪੀ. ਬਲਗੇਰੀਕਸ ਅਤੇ ਕਈ ਵਾਰ ਹੋਰ ਕਿਸਮ ਦਾ ਬੈਕਟੀਰੀਆ, ਜਿਵੇਂ ਕਿ ਲੈਕਟੋਬੈਸੀਲਸ ਐਸਿਡਫਿਲਸ।

ਮੱਖਣ

ਮੱਖਣ, ਜਿਆਦਾਤਰ ਦੁੱਧ ਦੇ ਫੈਟ, ਕਰੀਮ ਨੂੰ ਰਿੜਕ ਕੇ ਤਿਆਰ ਕੀਤਾ ਜਾਂਦਾ ਹੈ।

ਪਨੀਰ

ਪਨੀਰ, ਦੁੱਧ ਨੂੰ ਜਮ੍ਹਾ ਕੇ, ਪਾਣੀ ਤੋਂ ਵੱਖ ਕਰਕੇ ਅਤੇ ਇਸ ਨੂੰ ਪਕਾ ਕੇ, ਆਮ ਤੌਰ ਤੇ ਬੈਕਟੀਰੀਆ ਅਤੇ ਕਈ ਵਾਰ ਕੁਝ ਖਾਸ ਮੋਲਡ ਨਾਲ ਤਿਆਰ ਕੀਤਾ ਜਾਂਦਾ ਹੈ।

ਸਿਧਾਂਤ ਪਖੋਂ ਪਰਹੇਜ਼

ਵੇਗਨਿਜ਼ਮ, ਡੇਅਰੀ ਉਤਪਾਦਾਂ ਸਮੇਤ ਸਾਰੇ ਜਾਨਵਰਾਂ ਦੇ ਉਤਪਾਦਾਂ ਤੋਂ ਪਰਹੇਜ਼ ਕਰਨਾ ਹੈ, ਅਕਸਰ ਇਸ ਸੰਬੰਧੀ ਨੈਤਿਕਤਾ ਦੇ ਕਾਰਨ ਦਿੱਤੇ ਜਾਂਦੇ ਹਨ ਕਿ ਡੇਅਰੀ ਉਤਪਾਦ ਕਿਵੇਂ ਪੈਦਾ ਕੀਤੇ ਜਾਂਦੇ ਹਨ। ਮੀਟ ਅਤੇ ਡੇਅਰੀ ਉਤਪਾਦਾਂ ਤੋਂ ਪਰਹੇਜ਼ ਕਰਨ ਦੇ ਨੈਤਿਕ ਕਾਰਨਾਂ ਵਿੱਚ ਇਹ ਸ਼ਾਮਲ ਹੈ ਕਿ ਡੇਅਰੀ ਕਿਵੇਂ ਤਿਆਰ ਕੀਤੀ ਜਾਂਦੀ ਹੈ, ਜਾਨਵਰਾਂ ਨਾਲ ਕੀ ਵਿਵਹਾਰ ਕੀਤਾ ਜਾਂਦਾ ਹੈ, ਅਤੇ ਡੇਅਰੀ ਉਤਪਾਦਨ ਦਾ ਵਾਤਾਵਰਣ ਤੇ ਕੀ ਪ੍ਰਭਾਵ ਪੈਂਦਾ ਹੈ। [6][7] ਸਾਲ 2010 ਵਿੱਚ ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੀ ਇੱਕ ਰਿਪੋਰਟ ਦੇ ਅਨੁਸਾਰ ਡੇਅਰੀ ਸੈਕਟਰ ਦਾ ਹਿੱਸਾ ਵੈਸ਼ਵਿਕ ਇਨਸਾਨਾਂ ਵਲੋਂ ਕੀਤੇ ਗੈਸ ਦੇ ਨਿਕਾਸ ਦਾ 4 ਪ੍ਰਤੀਸ਼ਤ ਹਿੱਸਾ ਬਣਦਾ ਹੈ।[8][9]

ਹਵਾਲੇ