ਡੋਰਿਸ ਡੇ

ਡੋਰਿਸ ਡੇ (ਜਨਮ ਡੋਰਿਸ ਮੈਰੀ ਐਨ ਕਪੇਲਹੋਫ: 3 ਅਪ੍ਰੈਲ, 1922) ਇੱਕ ਅਮਰੀਕੀ ਅਦਾਕਾਰਾ, ਗਾਇਕਾ, ਪਸ਼ੂ ਅਧਿਕਾਰ ਕਾਰਜਕਰਤਾ ਹੈ। ਉਸਨੇ 1939 ਵਿੱਚ ਇੱਕ ਗਾਇਕਾ ਦੇ ਰੂਪ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ। ਉਸ ਦੀ ਪ੍ਰਸਿੱਧੀ ਉਸਦੇ ਪਹਿਲੀ ਹਿੱਟ ਰਿਕਾਰਡਿੰਗ ਸੈਂਟੀਮੈਂਟਲ ਜਰਨੀ (1945) ਦੇ ਨਾਲ ਵਧੀ। ਇਕੱਲੇ ਕੈਰੀਅਰ ਬਣਾਉਣ ਲਈ ਲੇਸ ਬ੍ਰਾਊਨ ਅਤੇ ਉਸਦੇ ਬੈਂਡ ਨੂੰ ਛੱਡ ਤੋਂ ਬਾਅਦ, ਉਸਨੇ 1947 ਤੋਂ 1967 ਤੱਕ 650 ਤੋਂ ਵੱਧ ਗਾਣੇ ਰਿਕਾਰਡ ਕੀਤੇ। ਇਸ ਤਰਾਂ ਉਹ 20 ਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਅਤੇ ਉੱਘੇ ਗਾਇਕਾਂ ਵਿੱਚੋਂ ਇੱਕ ਬਣ ਗਈ।

ਡੋਰਿਸ ਡੇ
1957 ਵਿੱਚ ਡੋਰਿਸ ਡੇ
ਜਨਮ
ਡੋਰਿਸ ਮੈਰੀ ਐਨ ਕਪੇਲਹੋਫ

(1922-04-03) ਅਪ੍ਰੈਲ 3, 1922 (ਉਮਰ 102)
ਸਿਨਸਿਨਾਟੀ, ਓਹੀਓ, ਅਮਰੀਕਾ
ਰਾਸ਼ਟਰੀਅਤਾਅਮਰੀਕੀ
ਪੇਸ਼ਾਅਦਾਕਾਰਾ, ਗਾਇਕਾ, ਪਸ਼ੂ ਅਧਿਕਾਰ ਕਾਰਜਕਰਤਾ
ਸਰਗਰਮੀ ਦੇ ਸਾਲ1939–2012
ਜੀਵਨ ਸਾਥੀ
ਅਲ ਜਾਰਡਨ
(ਵਿ. 1941; ਤਲਾਕ 1943)

[ਜਾਰਜ ਵਿਲਿਅਮ ਵਿਡੀਲਰ
(ਵਿ. 1946; ਤਕਾਲ 1949)

ਮਾਰਟਿਨ ਮੇਲਚਰ
(ਵਿ. 1951; ਮੌਤ 1968)

ਬੈਰੀ ਕੌਮਡੇਨ
(ਵਿ. 1976; ਤਕਾਲ 1981)
ਬੱਚੇਟੈਰੀ ਮੇਲਚਰ
ਵੈੱਬਸਾਈਟdorisday.com

ਡੋਰਿਸ ਦੇ ਫਿ਼ਲਮੀ ਕਰੀਅਰ ਦੀ ਸ਼ੁਰੂਆਤ 1948 ਦੀ ਫਿਲਮ ਰੋਮਾਂਸ ਆਨ ਦ ਹਾਈ ਸੀਸ ਨਾਲ ਨਾਲ ਹੋਈ ਸੀ ਅਤੇ ਇਸਦੀ ਸਫ਼ਲਤਾ ਨੇ ਮੋਸ਼ਨ ਪਿਕਚਰ ਐਕਟਰੈਸ ਦੇ ਤੌਰ ਤੇ ਉਸ ਦੇ 20 ਸਾਲ ਦੇ ਕਰੀਅਰ ਨੂੰ ਪ੍ਰਭਾਵਿਤ ਕੀਤਾ। ਉਸਨੇ ਸਫਲ ਫਿਲਮਾਂ ਦੀ ਲੜੀ ਵਿੱਚ ਅਭਿਨੈ ਕੀਤਾ, ਜਿਨ੍ਹਾਂ ਵਿੱਚ ਸੰਗੀਤ, ਕਾਮੇਡੀ ਅਤੇ ਡਰਾਮਾ ਸ਼ਾਮਲ ਹਨ। ਉਸ ਨੇ ਕਲਿਮਿਟੀ ਜੇਨ (1953) ਵਿੱਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਦੀ ਮੈਨ ਹੂ ਨੋਅ ਟੂ ਮੱਚ (1956) ਵਿੱਚ ਜੇਮਸ ਸਟੀਵਰਟ ਨਾਲ ਨਜ਼ਰ ਆਈ। ਪਿਲੌ ਟਾਕ (1959) ਅਤੇ ਮੂਵ ਓਵਰ, ਡਾਰਲਿੰਗ (1963) ਵਰਗੀਆਂ ਫਿਲਮਾਂ ਉਸਦੇ ਫਿਲਮੀ ਕਰੀਅਰ ਦੀਆਂ ਸਭ ਤੋਂ ਸਫਲ ਫਿਲਮਾਂ ਹਨ। ਉਸਨੇ ਕਲਾਰਕ ਗੇਬਲ, ਕੈਰੀ ਗ੍ਰਾਂਟ, ਡੇਵਿਡ ਨੀਵੇਨ ਅਤੇ ਰੋਡ ਟੇਲਰ ਵਰਗੇ ਦਿੱਗਜ ਫਿਲਮੀ ਸਿਤਾਰਿਆ ਨਾਲ ਫਿਲਮਾਂ ਵਿੱਚ ਅਦਾਕਾਰਾ ਵਜੋਂ ਮੁੱਖ ਭੂਮਿਕਾ ਨਿਭਾਈ।

ਡੋਰਿਸ 1951 ਅਤੇ 1966 ਦਰਮਿਆਨ ਚੋਟੀ ਦੇ ਦਸ ਗਾਇਕਾਂ ਵਿੱਚੋਂ ਇੱਕ ਹੈ। ਇੱਕ ਅਦਾਕਾਰਾ ਦੇ ਰੂਪ ਵਿੱਚ, ਉਹ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਸਭ ਤੋਂ ਵੱਡੀ ਜਨਾਨਾ ਫਿਲਮ ਸਟਾਰ ਬਣ ਗਈ ਸੀ, ਅਤੇ 2012 ਤੱਕ ਬਾਕਸ ਆਫਿਸ ਦੇ ਪ੍ਰਦਰਸ਼ਨ ਦੇ ਵਿੱਚ ਛੇਵੇਂ ਸਥਾਨ 'ਤੇ ਰਹੀ।[1][2][3] 2011 ਵਿੱਚ, ਉਸਨੇ ਆਪਣੀ 29 ਵੀਂ ਸਟੂਡਿਓ ਐਲਬਮ, ਮਾਈ ਹਾਰਟ ਰਿਲੀਜ਼ ਕੀਤੀ, ਜੋ ਯੂਕੇ ਦੀ ਟਾੱਪ 10 ਐਲਬਮ ਬਣ ਗਈ। ਡੋਰੀਸ ਨੇ ਗ੍ਰੈਮੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਅਤੇ ਸੋਸਾਇਟੀ ਆਫ ਸਿੰਗਰਜ਼ ਵੱਲੋਂਂ ਇੱਕ ਲੈਜੈਂਡ ਹੋਣ ਦਾ ਅਵਾਰਡ ਪ੍ਰਾਪਤ ਕੀਤਾ ਹੈ। 1960 ਵਿੱਚ ਉਸ ਨੂੰ ਸਰਬੋਤਮ ਅਦਾਕਾਰਾ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਅਤੇ 1989 ਵਿੱਚ ਮੋਸ਼ਨ ਪਿਕਚਰਜ਼ ਵਿੱਚ ਲਾਈਫਟਾਈਮ ਅਚੀਵਮੈਂਟ ਲਈ ਸੇਸੀਲ ਬੀ ਡੈਮਿਲ ਅਵਾਰਡ ਦਿੱਤਾ ਗਿਆ ਸੀ। 2014 ਵਿੱਚ ਰਾਸ਼ਟਰਪਤੀ ਜਾਰਜ ਐਚ. ਡਬਲਿਉ. ਬੁਸ਼ ਨੇ ਉਸ ਨੂੰ ਪ੍ਰੈਜ਼ੀਡੈਂਟਲ ਮੈਡਲ ਆਫ਼ ਫ੍ਰੀਡਮ ਨਾਲ ਸਨਮਾਨਿਤ ਕੀਤਾ ਸੀ।

ਮੁੱਢਲਾਾ ਜੀਵਨ

ਡੋਰਿਸ ਮੈਰੀ ਐਨ ਕਪੇਲਹੋਫ ਦਾ ਜਨਮ 3 ਅਪ੍ਰੈਲ, 1922 ਨੂੰ ਸਿਨਸਿਨਾਟੀ, ਓਹੀਓ, ਅਮਰੀਕਾ ਵਿਖੇ ਹੋਇਆ ਸੀ। ਉਸਦੀ ਮਾਂ ਅਲਮਾ ਸੋਫੀਆ ਇੱਕ ਘਰੇਲੂ ਇਸਤਰੀ ਅਤੇ ਪਿਤਾ ਵਿਲੀਅਮ ਜੋਸਫ਼ ਕਪੇਲਹੋਫ ਇੱਕ ਸੰਗੀਤ ਅਧਿਆਪਕ ਸਨ।[4][5] ਉਸਦੇ ਸਾਰੇ ਬਜ਼ੁਰਗ ਜਰਮਨ ਪਰਵਾਸੀ ਸਨ।[6] ਉਹ ਆਪਣੇ ਦੋਨਾਂ ਭਰਾਵਾਂ ਤੋਂ ਛੋਟੀ ਸੀ। ਬਚਪਨ ਤੋਂ ਉਸਨੂੰ ਡਾਂਸ ਵਿੱਚ ਬਹੁਤ ਦਿਲਚਸਪੀ ਸੀ ਅਤੇ ਉਸਨੇ 1930 ਦੇ ਦਹਾਕੇ ਦੇ ਮੱਧ ਵਿੱਚ ਜੈਰੀ ਡੋਹਰਟੀ ਨਾਲ ਇੱਕ ਡਾਂਸ ਜੋੜੀ ਬਣਾਈ ਜੋ ਕਿ ਸਿਨਸਿਨਾਟੀ ਵਿੱਚ ਸਥਾਨਕ ਤੌਰ 'ਤੇ ਪ੍ਰਸਰਸ਼ਨ ਕਰਦੇ ਸਨ।[7] 13 ਅਕਤੂਬਰ, 1937 ਨੂੰ ਇੱਕ ਕਾਰ ਦੁਰਘਟਨਾ ਵਿੱਚ ਉਸਦੀ ਸੱਜੀ ਲੱਤ ਜ਼ਖਮੀ ਹੋ ਗਈ ਸੀ ਅਤੇ ਉਹ ਇੱਕ ਪੇਸ਼ੇਵਰ ਡਾਂਸਰ ਬਣਨ ਲਈ ਅਸਮਰੱਥ ਹੋ ਗਈ ਸੀ।[8][9]

ਹਵਾਲੇ