ਬਰਨਾਰਡੋ ਬਰਤੋਲੂਚੀ

ਬਰਨਾਰਡੋ ਬਰਤੋਲੂਚੀ (ਇਤਾਲਵੀ: [berˈnardo bertoˈluttʃi]; 16 ਮਾਰਚ 1940 - 26 ਨਵੰਬਰ 2018) ਇੱਕ ਇਤਾਲਵੀ ਫ਼ਿਲਮ ਨਿਰਦੇਸ਼ਕ ਅਤੇ ਸਕ੍ਰੀਨਲੇਖਕ ਹੈ। ਉਸਦੀਆਂ ਮੁੱਖ ਫ਼ਿਲਮਾਂ ਹਨ - ਦ ਕਨਫ਼ਰਮਿਸਟ, ਲਾਸਟ ਟੈਂਗੋ ਇਨ ਪੈਰਿਸ, 1900, ਦ ਲਾਸਟ ਐਂਪੇਰਰ, ਦ ਸ਼ੈਲਟਰਿੰਗ ਸਕਾਈ, ਦ ਡਰੀਮਰਜ਼ ਅਤੇ ਲਿਟਲ ਬੁੱਧਾ। ਸੰਨ 2011 ਵਿੱਚ ਫ਼ਿਲਮ ਨਿਰਮਾਣ ਵਿੱਚ ਉਸਦੇ ਯੋਗਦਾਨ ਨੂੰ ਵੇਖਦੇ ਹੋਏ ਕਾਨ੍ਹਸ ਫ਼ਿਲਮ ਫ਼ੈਸਟੀਵਲ ਵਿੱਚ ਉਸਨੂੂੂੰ ਪਾਲਮੇ ਦਿਓਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਸਕ੍ਰੀਨਲੇਖਕ ਕਲੇਅਰ ਪੇਪਲੋ ਉਸਦੀ ਪਤਨੀ ਹੈ।[1][2]

ਬਰਨਾਰਡੋ ਬਰਤੋਲੂਚੀ
ਬਰਤੋਲੂਚੀ 2011 ਵਿੱਚ
ਜਨਮ(1941-03-16)16 ਮਾਰਚ 1941
ਪਾਰਮਾ, ਐਮਿਲੀਆ-ਰੋਮੈਗਨਾ, ਇਟਲੀ
ਮੌਤਨਵੰਬਰ 26, 2018(2018-11-26) (ਉਮਰ 77)
ਪੇਸ਼ਾ
ਸਰਗਰਮੀ ਦੇ ਸਾਲ1962–2018
ਮਾਤਾ-ਪਿਤਾ
  • ਐਟੀਲੀਓ ਬਰਤੋਲੂਚੀ (1911–2000)
  • ਨੀਨੈਤਾ ਜਿਓਵਨਾਰਦੀ (1912–2005)

ਜੀਵਨ

ਬਰਨਾਰਡੋ ਬਰਤੋਲੂਚੀ ਦਾ ਜਨਮ ਇਟਲੀ ਦੇ ਐਮਿਲੀਆ-ਰੋਮੈਗਨਾ ਪ੍ਰਾਂਤ ਦਾ ਪਾਰਮਾ ਸ਼ਹਿਰ ਵਿੱਚ ਹੋਇਆ ਸੀ। ਉਸਦੇ ਪਿਤਾ ਇੱਕ ਕਵੀ, ਇਤਿਹਾਸਕਾਰ ਅਤੇ ਫ਼ਿਲਮ ਸਮੀਖਿਅਕ ਸਨ।[3] ਇੱਕ ਸੱਭਿਆਚਾਰਕ ਪਰਿਵਾਰ ਵਿੱਚ ਪਾਲ-ਪੋਸਣ ਦਾ ਅਸਰ ਹੋਇਆ ਕਿ ਬਰਤੋਲੂਚੀ ਨੇ ਸਿਰਫ਼ ਪੰਦਰਾਂ ਵਰ੍ਹਿਆਂ ਦੀ ਉਮਰ ਵਿੱਚ ਲਿਖਣ ਦਾ ਕਾਰਜ ਸ਼ੁਰੂ ਕਰ ਦਿੱਤਾ ਸੀ। ਬਰਤੋਲੂਚੀ ਦੇ ਪਿਤਾ ਨੇ ਮਸ਼ਹੂਰ ਇਤਾਲਵੀ ਫ਼ਿਲਮਕਾਰ ਪੀਅਰ ਪਾਓਲੋ ਪਸੋਲੀਨੀ ਦੇ ਪਹਿਲੇ ਨਾਵਲ ਦੇ ਪ੍ਰਕਾਸ਼ਨ ਵਿੱਚ ਮਦਦ ਕੀਤੀ ਸੀ ਜਿਸਦੇ ਬਦਲੇ ਵਿੱਚ ਪਸੋਲੀਨੀ ਨੇ ਬਰਤੋਲੂਚੀ ਨੂੰ ਆਪਣੀ ਫ਼ਿਲਮ ਐਕਾਤੋਨ ਵਿੱਚ ਆਪਣੇ ਮੁੱਖ ਸਹਾਇਕ ਨਿਰਦੇਸ਼ਕ ਦੇ ਰੂਪ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਸੀ।[4][5]

ਬਰਤੋਲੂੁਚੀ ਦਾ ਇੱਕ ਭਰਾ ਸੀ, ਥੀਏਟਰ ਨਿਰਦੇਸ਼ਕ ਅਤੇ ਨਾਟਕਕਾਰ ਜਿਉਸੇਪ ਬਰਤੋਲੂਚੀ (27 ਫ਼ਰਵਰੀ 1947 - 16 ਜੂਨ 2012)। ਫ਼ਿਲਮ ਨਿਰਮਾਤਾ ਜਿਓਵਾਨੀ ਬਰਤੋਲੂਚੀ (24 ਜੂਨ 1940 - 17 ਫ਼ਰਵਰੀ 2005) ਉਸਦਾ ਚਚੇਰਾ ਭਰਾ ਸੀ ਅਤੇ ਉਸਨ ਨਾਲ ਮਿਲ ਕੇ ਉਸਨੇ ਕਈ ਫ਼ਿਲਮਾਂ ਤੇ ਕੰਮ ਵੀ ਕੀਤਾ ਸੀ।

ਫ਼ਿਲਮ ਨਿਰਮਾਣ

ਬਰਤੋਲੂਚੀ ਆਪਣੇ ਪਿਤਾ ਦੇ ਵਾਂਗ ਇੱਕ ਕਵੀ ਅਤੇ ਲੇਖਕ ਬਣਨਾ ਚਾਹੁੰਦਾ ਸੀ। ਉਸਨੂੰ ਰੋਮ ਵਿਸ਼ਵਵਿਦਿਆਲੇ ਦੇ ਆਧੁਨਿਕ ਸਾਹਿਤ ਵਿਭਾਗ ਵਿੱਚ ਦਾਖ਼ਲਾ ਲੈ ਲਿਆ ਪਰ ਇਸੇ ਦੌਰਾਨ ਬਰਤੋਲੂਚੀ ਨੂੰ ਪਸੋਲੀਨੀ ਦੀ ਫ਼ਿਲਮ ਵਿੱਚ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰਨ ਦਾ ਮੌਕਾ ਮਿਲ ਗਿਆ, ਜਿਸ ਪਿੱਛੋਂ ਉਸਨੇ ਆਪਣੀ ਪੜ੍ਹਾਈ ਅਧੂਰੀ ਛੱਡ ਦਿੱਤੀ। ਬਰਤੋਲੂਚੀ ਨੇ 1962 ਵਿੱਚ ਸਿਰਫ਼ 22 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਫ਼ੀਚਰ ਫ਼ਿਲਮ ਦਾ ਨਿਰਦੇਸ਼ਨ ਕੀਤਾ। ਸੰਨ 1972 ਵਿੱਚ ਬਰਤੋਲੂਚੀ ਦੀ ਫ਼ਿਲਮ ਦ ਲਾਸਟ ਟੈਂਗੋ ਇਨ ਪੈਰਿਸ ਉੱਪਰ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ। ਇਸ ਫ਼ਿਲਮ ਵਿੱਚ ਮਾਰਲੋਨ ਬਰੈਂਡੋ ਅਤੇ ਮਾਰੀਆ ਸ਼ਨੀਡਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਸ ਫ਼ਿਲਮ ਦੇ ਇੱਕ ਰੇਪ ਸੀਨ ਨੂੰ ਲੈ ਕੇ ਬਰਤੋਲੂਚੀ ਤੇ ਬਹੁਤ ਸਾਰੇ ਆਰੋਪ ਲੱਗੇ, ਮੁਕੱਦਮੇ ਹੋਏ ਅਤੇ ਉਸਨੂੰ ਸਜ਼ਾ ਵੀ ਹੋਈ।

1976 ਵਿੱਚ ਬਰਤੋਲੂ਼ਚੀ ਨੇ 1900 ਨਾਮ ਦੀ ਇੱਕ ਫ਼ਿਲਮ ਦਾ ਨਿਰਮਾਣ ਕੀਤਾ, ਜਿਹੜੀ ਕਿ ਕਿਸਾਨਾਂ ਦੇ ਸੰਘਰਸ਼ ਉੱਪਰ ਕੇਂਦਰਿਤ ਸੀ। ਪਰ ਬਰਤੋਲੂਚੀ ਨੂੰ ਅਸਲੀ ਪ੍ਰਸਿੱਧੀ ਉਸਦੀ ਫ਼ਿਲਮ ਦ ਲਾਸਟ ਐਂਪੇਰਰ ਨਾਲ ਮਿਲੀ। ਇਸ ਫ਼ਿਲਮ ਵਿੱਚ ਚੀਨ ਦੇ ਆਖ਼ਰੀ ਬਾਦਸ਼ਾਹ ਅਸਿਨ ਗਯੋਰੋ ਪੁਈ ਦੇ ਜੀਵਨ ਬਿਰਤਾਂਤ ਫ਼ਿਲਮਾਇਆ ਗਿਆ ਹੈ। ਬਰਤੋਲੂਚੀ ਨੂੰ ਇਸ ਫ਼ਿਲਮ ਦੇ ਲਈ ਔਸਕਰ ਅਵਾਰਡ ਮਿਲਿਆ ਸੀ।

ਸਨਮਾਨ

  • 1971: ਸਭ ਤੋਂ ਵਧੀਆ ਨਿਰਦੇਸ਼ਨ ਲਈ ਨੈਸਨਲ ਸੋਸਾਇਟੀ ਔਫ਼ ਫ਼ਿਲਮ ਕ੍ਰਿਟਿਕ ਅਵਾਰਡ
  • 1973: ਨਾਸਤਰੋ ਦੇ ਅਰਜੇਂਟੋ ਦੇ ਲਈ ਸਭ ਤੋਂ ਵਧੀਆ ਨਿਰਦੇਸ਼ਨ ਦਾ ਪੁਰਸਕਾਰ
  • 1987: ਸਭ ਤੋਂ ਵਧੀਆ ਨਿਰਦੇਸ਼ਨ ਲਈ ਔਸਕਰ ਅਵਾਰਡ
  • 1987: ਸਭ ਤੋਂ ਵਧੀਆ ਪਟਕਥਾ ਲਈ ਔਸਕਰ ਅਵਾਰਡ
  • 1987: ਗੋਲਡਨ ਗਲੋਬ ਅਵਾਰਡ
  • 1987: ਡੇਵਿਡ ਡੀ ਦਾਂਤੇਲੋ ਸਨਮਾਨ
  • 2007: ਵੈਨਿਸ ਫ਼ਿਲਮ ਸਮਾਰੋਹ ਵਿੱਚ ਗੋਲਡਨ ਲਾਇਨ ਪੁਰਸਕਾਰ
  • 2011: ਕਾਨ੍ਹਸ ਫ਼ਿਲਮ ਫ਼ੈਸਟੀਵਲ ਵਿੱਚ ਪਾਲਮੇ ਦਿਓਰ ਅਵਾਰਡ

ਹਵਾਲੇ

ਬਾਹਰਲੇ ਲਿੰਕ